ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅਸਮ ਦੀ 6 ਸਾਲ ਪੁਰਾਣੀ ਤਸਵੀਰ ਨੂੰ ਹੁਣ ਕੁਝ ਲੋਕ ਬਿਹਾਰ ਦਾ ਦੱਸਕੇ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਪਤਲੇ ਵਿਅਕਤੀ ਦੀ ਵੋਟ ਪਾਉਂਦੇ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਬਿਹਾਰ ਚੋਣਾਂ ਨਾਲ ਸਬੰਧਿਤ ਹੈ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ 2014 ਦੀ ਇੱਕ ਤਸਵੀਰ ਨੂੰ ਹੁਣ ਬਿਹਾਰ ਵਿਚ ਵੋਟਾਂ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਤਸਵੀਰ ਅਸਮ ਦੀ ਹੈ। ਇਸਦਾ ਬਿਹਾਰ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ “Jaswinder Virdi” ਨੇ 30 ਅਕਤੂਬਰ ਨੂੰ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਬਿਹਾਰ ਚੋਣਾਂ ਲਈ ਹਦਾਇਤਾਂ ਜਾਰੀ ਕਰਨ ਮੌਕੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਵੋਟਰ ਨੂੰ ਪੋਲਿੰਗ ਬੂਥ ਵਿੱਚ ਈ.ਵੀ.ਐੱਮ. ਦਾ ਬਟਨ ਦਬਾਉਣ ਲਈ ਇੱਕ ਵਾਰ ਵਰਤੋਂ ਵਾਲੇ ਦਸਤਾਨੇ ਦਿੱਤੇ ਜਾਣਗੇ। ਚੰਦਰਿਓ ! ਉਹ ਤਾਂ ਮੁਹੱਈਆ ਕਰਵਾ ਦਿੰਦੇ। ‘ਲੋਕਤੰਤਰ’ ਦਾ ਕੁੱਝ ਨਾ ਕੁੱਝ ਤਾਂ ਢਕਿਆ ਜਾਂਦਾ? Sukhvir Joga”
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ janjwar.com ਦੇ ਇੱਕ ਲੇਖ ਵਿਚ ਮਿਲੀ। ਇਸ ਤਸਵੀਰ ਨੂੰ ਲੈ ਕੇ ਲੇਖ ਵਿਚ ਸਿਰਫ ਇੰਨ੍ਹਾਂ ਦੱਸਿਆ ਗਿਆ ਸੀ ਕਿ ਇਹ ਕੋਈ ਆਦਿਵਾਸੀ ਹੈ। ਲੇਖ 19 ਨਵੰਬਰ 2019 ਨੂੰ ਪ੍ਰਕਾਸ਼ਿਤ ਹੋਇਆ ਸੀ। ਮਤਲਬ ਸਾਫ ਸੀ ਕਿ ਤਸਵੀਰ ਦਾ ਬਿਹਾਰ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
ਪੜਤਾਲ ਦੌਰਾਨ ਸਾਨੂੰ ਅਸਲੀ ਤਸਵੀਰ ‘The Hindu’ ਦੀ ਵੈੱਬਸਾਈਟ ‘ਤੇ ਮਿਲੀ। 13 ਅਪ੍ਰੈਲ 2014 ਨੂੰ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਤਸਵੀਰ ਅਸਮ ਦੇ ਕਾਰਬੀ ਅੰਗਲੋਂਗ ਜਿਲੇ ਦੇ ਤਿਵਾ ਜਨਜਾਤਿ ਦੇ ਇੱਕ ਵਿਅਕਤੀ ਦੀ ਹੈ। ਇਹ ਵਿਅਕਤੀ ਆਪਣਾ ਵੋਟ ਪਾਉਣ ਆਇਆ ਸੀ। ਇਸ ਤਸਵੀਰ ਨੂੰ ਰਿਤੁਰਾਜ ਕੰਵਰ ਨਾਂ ਦੇ ਫੋਟੋਗ੍ਰਾਫਰ ਨੇ ਕਲਿਕ ਕੀਤਾ ਸੀ। ਪੂਰੀ ਖਬਰ ਤੁਸੀਂ ਇਥੇ ਵੇਖ ਸਕਦੇ ਹੋ।
ਪੜਤਾਲ ਦੇ ਅਗਲੇ ਚਰਣ ਵਿਚ ਵਿਸ਼ਵਾਸ ਟੀਮ ਨੇ ਰਿਤੁਰਾਜ ਕੰਵਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਕਦੇ ਬਿਹਾਰ ਗਏ ਵੀ ਨਹੀਂ ਹਨ, ਫੇਰ ਵੀ ਲੋਕ ਉਨ੍ਹਾਂ ਦੀ ਪੁਰਾਣੀ ਤਸਵੀਰ ਨੂੰ ਵਾਇਰਲ ਕਰ ਰਹੇ ਹਨ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Jaswinder Virdi ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਅਸਮ ਦੀ 6 ਸਾਲ ਪੁਰਾਣੀ ਤਸਵੀਰ ਨੂੰ ਹੁਣ ਕੁਝ ਲੋਕ ਬਿਹਾਰ ਦਾ ਦੱਸਕੇ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।