Fact Check : 2018 ਦੀ ਤਸਵੀਰ ਹੁਣ ਕਿਸਾਨ ਸੰਘਰਸ਼ ਦੇ ਨਾਂ ਤੋਂ ਵਾਇਰਲ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ 2018 ਵਿਚ ਹੋਏ ਇੱਕ ਅੰਦੋਲਨ ਦੀ ਤਸਵੀਰ ਨੂੰ ਹੁਣ ਹਾਲੀਆ ਕਿਸਾਨ ਸੰਘਰਸ਼ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ।
- By: Ashish Maharishi
- Published: Dec 4, 2020 at 06:51 PM
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਕਿਸਾਨ ਸੰਘਰਸ਼ ਖਿਲਾਫ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਇੱਕ ਕਾਲੇ ਰੰਗ ਦੇ ਬੈਨਰ ਨੂੰ ਵੇਖਿਆ ਜਾ ਸਕਦਾ ਹੈ। ਬੈਨਰ ਉੱਪਰ ਲਿਖਿਆ ਹੈ, “ਨਾ ਮੋਦੀ, ਨਾ ਯੋਗੀ, ਨਾ ਜੈ ਸ਼੍ਰੀ ਰਾਮ। ਦੇਸ਼ ‘ਤੇ ਰਾਜ ਕਰੇਗਾ ਮਜਦੂਰ ਕਿਸਾਨ।” ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਬੈਨਰ ਹਾਲੀਆ ਕਿਸਾਨ ਸੰਘਰਸ਼ ਦਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ 2018 ਦੇ ਇੱਕ ਕਿਸਾਨ ਅੰਦੋਲਨ ਦੀ ਤਸਵੀਰ ਨੂੰ ਹੁਣ ਹੋ ਰਹੇ ਕਿਸਾਨ ਸੰਘਰਸ਼ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ। ਇਸਲਈ ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ The frustrated punjabi ਨੇ 1 ਦਿਸੰਬਰ ਨੂੰ ਇਹ ਬੈਨਰ ਦੀ ਤਸਵੀਰ ਅਪਲੋਡ ਕਰਦਿਆਂ ਲਿਖਿਆ: “ਮੋਦੀ ਯੋਗੀ ਤੱਕ ਤਾਂ ਗੱਲ ਸਮਝ ‘ਚ ਆਉਂਦੀ ਆ ਪਰ ਇਹ ਸ਼੍ਰੀ ਰਾਮ ਜੀ ਬਾਰੇ ਬਕਵਾਸ ਕਰਨ ਵਾਲ਼ਿਆਂ ਨੂੰ ਸਾਡਾ ਕਿਸਾਨ ਅਤੇ ਸਿੱਖ ਸਮਾਜ ਕੀ ਕਹਿੰਦਾ, ਵੇਖਦਾ ਹੈ ਦੇਸ਼ ਅਤੇ ਪੰਜਾਬ ਦਾ ਹਿੰਦੂ ☹️”
ਇਸ ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੂੰ ਫੈਕਟ ਚੈਕਿੰਗ ਵਹਾਟਸਐੱਪ ਚੈਟਬਾਟ (+91 95992 99372) ‘ਤੇ ਵੀ ਇਹ ਦਾਅਵਾ ਫੈਕਟ ਚੈੱਕ ਲਈ ਮਿਲਿਆ ਹੈ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਫੋਟੋ ਨੂੰ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕਰਨ ਦੀ ਕੋਸ਼ਿਸ਼ ਕੀਤੀ। ਇਹ ਤਸਵੀਰ ਸਾਨੂੰ ਕੁਝ ਫੇਸਬੁੱਕ ਪੇਜਾਂ ‘ਤੇ ਪੁਰਾਣੀ ਅਪਲੋਡ ਮਿਲੀ। ਜਨ ਗਣ ਮਨ ਦੀ ਗੱਲ ਨਾਂ ਦੇ ਫੇਸਬੁੱਕ ਪੇਜ ਨੇ ਹਾਲੀਆ ਵਾਇਰਲ ਤਸਵੀਰ ਨੂੰ 6 ਦਿਸੰਬਰ 2018 ਨੂੰ ਪੋਸਟ ਕੀਤਾ ਸੀ। ਅਸਲੀ ਪੋਸਟ ਇਥੇ ਵੇਖੋ।
ਇਸੇ ਤਰ੍ਹਾਂ ਵਾਇਰਲ ਤਸਵੀਰ ਸਾਨੂੰ ਵੱਖਰੇ ਐਂਗਲ ਤੋਂ ਆਲ ਇੰਡੀਆ ਕਿਸਾਨ ਮਹਾਸਭਾ ਦੇ ਫੇਸਬੁੱਕ ਪੇਜ ‘ਤੇ ਮਿਲੀ। ਇਹ ਓਹੀ ਬੈਨਰ ਸੀ, ਜਿਹੜਾ ਹੁਣ ਵਾਇਰਲ ਹੋ ਰਿਹਾ ਹੈ। ਬੈਨਰ ਉੱਤੇ AIKM ਲਿਖਿਆ ਹੋਇਆ ਸੀ। ਇਸਦਾ ਮਤਲਬ ਹੁੰਦਾ ਹੈ ਆਲ ਇੰਡੀਆ ਕਿਸਾਨ ਮੋਰਚਾ। ਫੇਸਬੁੱਕ ਪੋਸਟ ਨੂੰ ਇਥੇ ਵੇਖਿਆ ਜਾ ਸਕਦਾ ਹੈ। ਇਸ ਪੇਜ ‘ਤੇ 4 ਦਿਸੰਬਰ 2018 ਨੂੰ ਫੋਟੋ ਅਪਲੋਡ ਕੀਤੀ ਗਈ ਸੀ।
ਗੂਗਲ ਸਰਚ ਦੌਰਾਨ ਸਾਨੂੰ ਪਤਾ ਚਲਿਆ ਕਿ 30 ਨਵੰਬਰ 2018 ਨੂੰ ਦੇਸ਼ਭਰ ਦੇ ਕਿਸਾਨ ਦਿੱਲੀ ਵਿਚ ਕਿਸਾਨ ਮੁਕਤੀ ਮੋਰਚਾ ਲੈ ਕੇ ਪੁੱਜੇ ਸਨ। ਇਸ ਮੋਰਚੇ ਨਾਲ ਜੁੜੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਵੱਧ ਜਾਣਕਾਰੀ ਲਈ ਅਸੀਂ ਆਲ ਇੰਡੀਆ ਕਿਸਾਨ ਮਹਾਸਭਾ ਦੇ ਰਾਸ਼ਟਰੀ ਸਚਿਵ ਪੁਰਸ਼ੋਤਮ ਸ਼ਰਮਾ ਨਾਲ ਗੱਲ ਕੀਤੀ। ਉਨ੍ਹਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ ਕਿ ਵਾਇਰਲ ਤਸਵੀਰ 2018 ਵਿਚ ਹੋਈ ਕਿਸਾਨ ਰੈਲੀ ਦੀ ਹੈ। ਇਸਨੂੰ ਹੁਣ ਕੁਝ ਲੋਕ ਵਾਇਰਲ ਕਰ ਰਹੇ ਹਨ।
ਸੋਸ਼ਲ ਮੀਡੀਆ ‘ਤੇ ਇਸ ਬੈਨਰ ਨੂੰ ਹਾਲੀਆ ਕਿਸਾਨ ਸੰਘਰਸ਼ ਨਾਲ ਜੋੜਕੇ ਲਈ ਲੋਕ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ The frustrated punjabi ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੇ ਕੰਟੇਂਟ ਨੂੰ ਵੱਧ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ 2018 ਵਿਚ ਹੋਏ ਇੱਕ ਅੰਦੋਲਨ ਦੀ ਤਸਵੀਰ ਨੂੰ ਹੁਣ ਹਾਲੀਆ ਕਿਸਾਨ ਸੰਘਰਸ਼ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ।
- Claim Review : ਬੈਨਰ ਉੱਪਰ ਲਿਖਿਆ ਹੈ,
- Claimed By : FB User- The frustrated punjabi
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...