Fact Check: ਅਮਿਤ ਸ਼ਾਹ ਨੇ ਨਹੀਂ ਕੀਤਾ ਰਿਪੋਰਟਰ ਦੇ ਸਵਾਲ ਨੂੰ ਨਜ਼ਰਅੰਦਾਜ਼ , 2020 ਦੇ ਹੈਦਰਾਬਾਦ ਦੌਰੇ ਦੇ ਵੀਡੀਓ ਦਾ ਐਡੀਟੇਡ ਅੰਸ਼ ਫਰਜੀ ਦਾਅਵੇ ਨਾਲ ਵਾਇਰਲ

ਅਮਿਤ ਸ਼ਾਹ ਦੇ ਨਵੰਬਰ 2020 ਦੇ ਹੈਦਰਾਬਾਦ ਦੌਰੇ ਦੇ ਵੀਡੀਓ ਦਾ ਇੱਕ ਹਿੱਸੇ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਰਿਪੋਰਟਰ ਦੇ ਹੜ੍ਹ ਦੇ ਸਵਾਲ ਤੇ ਅਮਿਤ ਸ਼ਾਹ ਨੇ ਚੁੱਪ ਨਹੀਂ ਰਹੇ ਸੀ, ਸਗੋਂ ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਤੋਂ ਸਭ ਤੋਂ ਵੱਧ ਵਿੱਤੀ ਮਦਦ ਹੈਦਰਾਬਾਦ ਨੂੰ ਦਿੱਤੀ ਗਈ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਤੇਲੰਗਾਨਾ ‘ਚ ਹੋਈ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਮਿਤ ਸ਼ਾਹ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। 14 ਸੈਕਿੰਡ ਦੇ ਇਸ ਵੀਡੀਓ ‘ਚ ਰਿਪੋਰਟਰ ਬੋਲ ਰਿਹਾ ਹੈ ਕਿ ਇੱਥੇ ਬਾਰਿਸ਼ ਅਤੇ ਹੜ੍ਹ ਆਇਆ, ਪਰ ਕੇਂਦਰ ਤੋਂ ਕੋਈ ਪੈਸਾ ਨਹੀਂ ਆਇਆ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਰਿਪੋਰਟਰ ਦੇ ਬਾਰਿਸ਼ ਅਤੇ ਹੜ੍ਹ ਤੋਂ ਬਾਅਦ ਵਿੱਤੀ ਮਦਦ ਨੂੰ ਲੈ ਕੇ ਕੀਤੇ ਗਏ ਸਵਾਲ ਤੇ ਅਮਿਤ ਸ਼ਾਹ ਨੇ ਚੁੱਪ ਧਾਰ ਲਈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਨਵੰਬਰ 2020 ਵਿੱਚ ਅਮਿਤ ਸ਼ਾਹ ਦੇ ਹੈਦਰਾਬਾਦ ਦੌਰੇ ਦੇ ਵੀਡੀਓ ਦਾ ਇੱਕ ਅੰਸ਼ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਰਿਪੋਰਟਰ ਦੇ ਸਵਾਲ ਤੇ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਸਭ ਤੋਂ ਜ਼ਿਆਦਾ ਪੈਸਾ ਹੈਦਰਾਬਾਦ ਨੂੰ ਦਿੱਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ Avdhesh Yadav (ਆਰਕਾਈਵ ਲਿੰਕ) ਨੇ 4 ਜੁਲਾਈ ਨੂੰ ਵੀਡੀਓ ਪੋਸਟ ਕੀਤਾ ਅਤੇ ਲਿਖਿਆ,
ਪੱਤਰਕਾਰ ਨੇ ਅਮਿਤ ਸ਼ਾਹ ਜੀ ਨੂੰ ਪੁੱਛਿਆ
ਇੱਥੇ ਮੀਂਹ ਆਇਆ, ਹੜ੍ਹ ਆਇਆ, ਪਰ ਕੇਂਦਰ ਤੋਂ ਇੱਕ ਵੀ ਪੈਸੇ ਦੀ ਨਹੀਂ ਆਈ ,
ਕੀ ਸੂਰਤ ਦਿਖਾਉਣ ਦਿੱਲੀ ਤੋਂ ਨੇਤਾ ਇੱਥੇ ਆਏ?
ਅਮਿਤ ਸ਼ਾਹ ਜੀ – ਬਿਲਕੁਲ ਚੁੱਪ

ਟਵਿੱਟਰ ਯੂਜ਼ਰ @manishjagan (ਆਰਕਾਈਵ ਲਿੰਕ) ਨੇ ਵੀ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਮਾਨ ਦਾਅਵਾ ਕੀਤਾ ਹੈ।

https://twitter.com/i/status/1543800007320829953

ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ V6 ਨਿਊਜ਼ ਦੀ ਮਾਈਕ ਆਈਡੀ ਦਿਖਾਈ ਦਿੱਤੀ। ਅਸੀਂ ਕੀਵਰਡ ਨਾਲ ਇਸਨੂੰ ਸਰਚ ਕੀਤਾ। ਇਸ ਵਿੱਚ ਸਾਨੂੰ 29 ਨਵੰਬਰ 2020 ਨੂੰ V6 News Telugu ਦੇ ਯੂਟਿਊਬ ਚੈਨਲ ਤੇ ਅੱਪਲੋਡ ਕੀਤੀ ਗਈ ਵੀਡੀਓ ਨਿਊਜ਼ ਮਿਲੀ। ਇਸ ਵਿੱਚ 38 ਸੈਕਿੰਡ ਤੋਂ ਬਾਅਦ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ। 3.01 ਮਿੰਟ ਦੇ ਇਸ ਵੀਡੀਓ ਵਿੱਚ ਜਦੋਂ ਰਿਪੋਰਟਰ ਪੁੱਛਦਾ ਹੈ ਕਿ ਕੀ ਇੱਥੇ ਮੀਂਹ ਅਤੇ ਹੜ੍ਹ ਆਇਆ, ਪਰ ਕੇਂਦਰ ਤੋਂ ਕੋਈ ਮਦਦ ਨਹੀਂ ਆਈ। ਇਸ ਤੇ ਅਮਿਤ ਸ਼ਾਹ ਕਹਿੰਦੇ ਹਨ ਕਿ ਅਸੀਂ ਸਭ ਤੋਂ ਵੱਧ ਪੈਸਾ ਹੈਦਰਾਬਾਦ ਨੂੰ ਦਿੱਤਾ ਹੈ। ਸੱਤ ਲੱਖ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ, ਪਰ ਓਵੈਸੀ ਅਤੇ ਕੇਸੀਆਰ ਕਿੱਥੇ ਸਨ। ਸਾਡੀ ਪਾਰਟੀ ਦੇ ਵਰਕਰ, ਮੰਤਰੀ ਅਤੇ ਸੰਸਦ ਲੋਕਾਂ ਦੇ ਵਿਚਕਾਰ ਰਹੇ ਹਨ।

29 ਨਵੰਬਰ 2020 ਨੂੰ hindustantimes ਵਿੱਚ ਛੱਪੀ ਖ਼ਬਰ ਦੇ ਅਨੁਸਾਰ, ਗ੍ਰੇਟਰ ਹੈਦਰਾਬਾਦ ਮਿਉਂਸਪਲ ਕਾਰਪੋਰੇਸ਼ਨ (GHMC) ਚੋਣਾਂ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਦਰਾਬਾਦ ਪਹੁੰਚੇ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਹ ਭਾਗਲਕਸ਼ਮੀ ਮੰਦਰ ਗਏ।

ਵਧੇਰੇ ਜਾਣਕਾਰੀ ਲਈ ਅਸੀਂ ਏਸ਼ੀਆਨੇਟ ਹੈਦਰਾਬਾਦ ਦੇ ਰਿਪੋਰਟਰ ਸ਼੍ਰੀ ਹਰਸ਼ਾ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ, ‘ਵਾਇਰਲ ਵੀਡੀਓ ਅਸਲੀ ਵੀਡੀਓ ਦਾ ਇੱਕ ਹਿੱਸਾ ਹੈ। ਇਹ ਨਵੰਬਰ 2020 ਦਾ ਵੀਡੀਓ ਹੈ। ਹੈਦਰਾਬਾਦ ‘ਚ ਹੜ੍ਹ ਆਇਆ ਸੀ, ਜਿਸ ਤੋਂ ਬਾਅਦ GHMC ਚੋਣਾਂ ਹੋਣੀਆਂ ਸਨ। ਅਮਿਤ ਸ਼ਾਹ ਇੱਥੇ ਚੋਣ ਪ੍ਰਚਾਰ ਲਈ ਆਏ ਸਨ। ਉਨ੍ਹਾਂ ਨਾਲ ਕੇਸੀਆਰ ਦੇ ਸਵਾਲਾਂ ਨੂੰ ਲੈ ਕੇ V6 ਦੇ ਸੀਨੀਅਰ ਰਿਪੋਰਟਰ ਸ਼ਿਵਾ ਰੈੱਡੀ ਨੇ ਗੱਲ ਕੀਤੀ ਸੀ। ਮੈਂ ਉਸ ਸਮੇਂ ਉੱਥੇ ਸੀ। ਸ਼ਿਵਾ ਰੈਡੀ ਦੇ ਸਵਾਲ ਤੇ ਅਮਿਤ ਸ਼ਾਹ ਨੇ ਚੁੱਪ ਨਹੀਂ ਧਾਰੀ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਸਭ ਤੋਂ ਵੱਧ ਪੈਸਾ ਹੈਦਰਾਬਾਦ ਨੂੰ ਦਿੱਤਾ ਹੈ। ਸ੍ਰੀ ਹਰਸ਼ਾ ਨੇ ਸਾਨੂੰ ਅਮਿਤ ਸ਼ਾਹ ਦੇ ਦੌਰੇ ਨਾਲ ਸੰਬੰਧਿਤ ਇੱਕ ਵੀਡੀਓ ਦਾ ਲਿੰਕ ਭੇਜਿਆ। ਇਸ ‘ਚ ਵੀ ਵਾਇਰਲ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ।

ਅਮਿਤ ਸ਼ਾਹ ਦੇ ਵੀਡੀਓ ਦੇ ਇੱਕ ਹਿੱਸੇ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ‘ਅਵਧੇਸ਼ ਯਾਦਵ‘ ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਇਸ ਦੇ ਅਨੁਸਾਰ, ਉਹ ਭਿੰਗਾ ਵਿੱਚ ਰਹਿੰਦਾ ਹੈ ਅਤੇ ਇੱਕ ਰਾਜਨੀਤਿਕ ਦਲ ਤੋਂ ਪ੍ਰੇਰਿਤ ਹੈ।

ਨਤੀਜਾ: ਅਮਿਤ ਸ਼ਾਹ ਦੇ ਨਵੰਬਰ 2020 ਦੇ ਹੈਦਰਾਬਾਦ ਦੌਰੇ ਦੇ ਵੀਡੀਓ ਦਾ ਇੱਕ ਹਿੱਸੇ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਰਿਪੋਰਟਰ ਦੇ ਹੜ੍ਹ ਦੇ ਸਵਾਲ ਤੇ ਅਮਿਤ ਸ਼ਾਹ ਨੇ ਚੁੱਪ ਨਹੀਂ ਰਹੇ ਸੀ, ਸਗੋਂ ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਤੋਂ ਸਭ ਤੋਂ ਵੱਧ ਵਿੱਤੀ ਮਦਦ ਹੈਦਰਾਬਾਦ ਨੂੰ ਦਿੱਤੀ ਗਈ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts