Fact Check: ਪੀ.ਐਮ. ਮੋਦੀ ਦੀ ਇਹ ਵਾਇਰਲ ਤਸਵੀਰ ਫੋਟੋਸ਼ਾਪਡ ਹੈ

ਨਵੀਂ ਦਿੱਲੀ, (ਵਿਸ਼ਵਾਸ ਟੀਮ)। ਫੇਸਬੁੱਕ (Facebook) ਅਤੇ ਟਵਿੱਟਰ (Twitter) ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਕ ਫਰਜ਼ੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿਚ ਉਨ੍ਹਾਂ ਦੇ ਸੀਨੇ ਨੂੰ ਨਾਪਦੇ ਹੋਏ ਇਕ ਆਰਮੀ ਪਰਸਨ ਨੂੰ ਦੇਖਿਆ ਜਾ ਸਕਦਾ ਹੈ। ਵਿਸ਼ਵਾਸ ਟੀਮ ਨੇ ਜਦੋਂ ਇਸ ਦੀ ਪੜਤਾਲ ਕੀਤੀ ਤਾਂ ਇਹ ਤਸਵੀਰ ਫਰਜ਼ੀ ਨਿਕਲੀ। ਕਰੀਬ ਦੋ ਸਾਲ ਪੁਰਾਣੀ ਤਸਵੀਰ ਨੂੰ ਫੋਟੋਸ਼ਾਪਡ ਕੀਤਾ ਗਿਆ ਹੈ।

ਕੀ ਹੈ ਵਾਇਰਲ ਪੋਸਟ ਵਿਚ?

Roshan M Ro  ਨਾਂ ਦੇ ਫੇਸਬੁੱਕ (Facebook) ਯੂਜ਼ਰ ਨੇ ’10 ਲੱਖ ਰਾਜਸਾਹਿਬ ਸਮਰੱਥਕਾਂਚਾ ਗਰੁੱਪ ਜੋ add ਹੋਇਲ ਤਿਆਨੇ ਪੁਢੀਲ 10 ਜਣਾਨਾ Add ਕਰਾ’ ਨਾਮਕ ਫੇਸਬੁੱਕ (Facebook) ਗਰੁੱਪ ‘ਤੇ ਪੀ.ਐਮ ਮੋਦੀ ਦੀ ਫੋਟੋਸਾਪਡ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ :”ਸਰ, ਤੁਸੀਂ ਤਾਂ 56 ਦਸ ਰਹੇ ਸੀ, ਇਹ ਤਾਂ 36 ਹੀ ਨਿਕਲਿਆ।”

ਇਹ ਤਸਵੀਰ ਟਵਿੱਟਰ (Twitter) ‘ਤੇ ਵੀ ਤੇਜ਼ੀ ਨਾਲ ਫੈਲ ਰਹੀ ਹੈ। ਐਨਾ ਹੀ ਨਹੀਂ, ਵੱਟਸਐਪ (Whatsapp) ‘ਤੇ ਵੀ ਯੂਜ਼ਰ ਇਸ ਨੂੰ ਸ਼ੇਅਰ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਟੀਮ ਨੇ ਪੀ.ਐਮ ਮੋਦੀ ਦੀ ਵਾਇਰਲ ਹੋ ਰਹੀ ਤਸਵੀਰ ਨੂੰ ਧਿਆਨ ਨਾਲ ਦੇਖਿਆ। ਪਹਿਲੀ ਨਜ਼ਰ ਵਿਚ ਦੋ ਗੱਲਾਂ ਇਕਦਮ ਸਾਫ ਹੋਈਆਂ। ਪਹਿਲੀ, ਪੀ.ਐਮ ਦੇ ਨਾਲ ਆਰਮੀ ਦੇ ਕੋਈ ਅਫ਼ਸਰ ਖੜ੍ਹੇ ਹਨ। ਦੂਸਰੀ ਗੱਲ, ਤਸਵੀਰ ਨੂੰ ਦੇਖ ਕੇ ਸਾਫ਼ ਲੱਗ ਰਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਸੀਨੇ ਤੇ ਅਲੱਗ ਤੋਂ ਇੰਚੀਟੇਪ ਚਿਪਕਾਇਆ ਗਿਆ ਹੈ। ਇਸ ਦੇ ਲਈ ਫੋਟੋਸ਼ਾਪ ਟੂਲ ਦੀ ਮੱਦਦ ਲਿੱਤੀ ਗਈ ਹੈ। ਤਸਵੀਰ ਨੂੰ ਧਿਆਨ ਨਾਲ ਦੇਖੋਂਗੇ ਤਾਂ ਦਿਖੇਗਾ ਕਿ ਫੋਟੋ ਵਿਚ ਦਿਸ ਰਿਹਾ ਆਰਮੀ ਦਾ ਅਫ਼ਸਰ ਪੀ.ਐਮ ਮੋਦੀ ਦੇ ਜੈਕੇਟ ਤੇ ਕੁਝ ਲਗਾ ਰਿਹਾ ਹੈ।

ਇਸ ਨੂੰ ਸਾਫ ਕਰਨ ਦੇ ਲਈ ਅਸੀਂ ਗੂਗਲ (Google) ਰੀਵਰਸ ਇਮੇਜ ਟੂਲ ਦੀ ਮਦਦ ਲਈ। ਵਾਇਰਲ ਤਸਵੀਰ ਨੂੰ ਅਸੀਂ ਗੂਗਲ (Google) ਰੀਵਰਸ ਇਮੇਜ ਵਿਚ ਸਰਚ ਕੀਤਾ ਤਾਂ ਸਾਨੂੰ ਕਈ ਥਾਂ ਅਸਲ ਤਸਵੀਰਾਂ ਦਿਸ ਗਈਆਂ। 7 ਦਸੰਬਰ, 2017 ਨੂੰ ਐਨਡੀਟੀਵੀ (NDTV) ਦੀ ਵੈੱਬਸਾਈਟ ‘ਤੇ ਅਪਲੋਡ ਇਕ ਖਬਰ ਵਿਚ ਪੀ.ਐਮ ਮੋਦੀ ਦੀ ਅਸਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਹੈ। ਖਬਰ ਦੇ ਮੁਤਾਬਿਕ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਰਮਡ ਫੋਰਸਜ਼ ਫਲੈਗ ਡੇ ਦੇ ਦਿਨ ਕੇਂਦਰੀ ਸੈਨਿਕ ਬੋਡਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।

ਇਸ ਦੇ ਬਾਅਦ ਅਸੀਂ InVID ਟੂਲ ਦੀ ਮਦਦ ਨਾਲ ਪੀਆਈਬੀ ਅਤੇ ਨਰੇਂਦਰ ਮੋਦੀ ਦੇ ਟਵਿੱਟਰ ਹੈਂਡਲ ‘ਤੇ ਮੌਜੂਦ ਪੁਰਾਣੇ ਟਵੀਟ ਨੂੰ ਸਰਚ ਕਰਨਾ ਸ਼ੁਰੂ ਕੀਤਾ। ਇਸ ਦੇ ਲਈ ਅਸੀਂ InVID ਵਿਚ Kendriya Sainik Board ਅਤੇ ਸੰਬੰਧਿਤ ਟਵਿੱਟਰ ਹੈਂਡਲ ਨੂੰ ਟਾਈਪ ਕਰਕੇ ਸਰਚ ਕੀਤਾ। ਸਾਨੂੰ ਪੀਆਈਬੀ ਅਤੇ ਪੀ.ਐਮ ਮੋਦੀ ਦੀ ਟਵਿੱਟਰ ਹੈਂਡਲ ‘ਤੇ ਅਸਲ ਤਸਵੀਰਾਂ ਮਿਲੀਆਂ।

ਇਨਾਂ ਟਵੀਟ ਦੇ ਅਨੁਸਾਰ, ਆਰਮਡ ਫੋਰਸਜ਼ ਫਲੈਗ ਡੇ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕੇਂਦਰੀ ਸੈਨਿਕ ਬੋਰਡ ਦੇ ਸਕੱਤਰ ਬ੍ਰਿਗੇਡਿਅਰ ਐਮ.ਐਚ.ਰਿਜਵੀ ਨੇ ਝੰਡਾ ਲਗਾਇਆ ਸੀ। ਇਹ ਤੁਸੀ ਥੱਲੇ ਦੇਖ ਸਕਦੇ ਹੋ।

https://twitter.com/narendramodi/status/938679768056082433/photo/1

ਅੰਤ ਵਿਚ ਅਸੀਂ Roshan M Ro ਦੇ ਫੇਸਬੁੱਕ (Facebook) ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। Stalkscan ਤੋਂ ਸਾਨੂੰ ਪਤਾ ਲੱਗਾ ਕਿ ਇਸ ਅਕਾਊਂਟ ‘ਤੇ ਜ਼ਿਆਦਾਤਰ ਪੋਸਟ ਇਕ ਪਾਰਟੀ ਦੇ ਖਿਲਾਫ਼ ਹੁੰਦੀਆਂ ਹਨ। ਜ਼ਿਆਦਾਤਰ ਪੋਸਟ ਮਰਾਠੀ ਵਿਚ ਹਨ।

ਨਤੀਜ਼ਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਲੱਗਿਆ ਕਿ ਪੀ.ਐਮ ਮੋਦੀ ਦੀ ਵਾਇਰਲ ਤਸਵੀਰ ਫੋਟੋਸ਼ਾਪਡ ਹੈ। ਅਸਲ ਤਸਵੀਰ ਵਿਚ ਕੇਂਦਰੀ ਸੈਨਿਕ ਬੋਰਡ ਦੇ ਸਕੱਤਰ ਪ੍ਰਧਾਨ ਮੰਤਰੀ ਨੂੰ ਝੰਡਾ ਲਗਾ ਰਹੇ ਸਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts