Fact Check : ਸੰਨੀ ਦਿਓਲ ਦੇ ਪ੍ਰਚਾਰ ਦੇ ਨਾਮ ਤੇ ਵਾਇਰਲ ਹੋਈ ਬੋਬੀ ਦਿਓਲ ਦੀ ਇਕ ਸਾਲ ਪੁਰਾਣੀ ਤਸਵੀਰ
- By: Bhagwant Singh
- Published: May 3, 2019 at 07:11 AM
- Updated: Jun 24, 2019 at 12:04 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿਚ ਬੋਬੀ ਦਿਓਲ ਇਕ ਬੁਜ਼ੁਰਗ ਮਹਿਲਾ ਦੇ ਬਗਲ ਵਿਚ ਬੈਠੇ ਹੋਏ ਹਨ। ਇਹ ਮਹਿਲਾ ਚੁੱਲ੍ਹੇ ਤੇ ਰੋਟੀ ਸੇਕ ਰਹੀ ਹੈ। ਇਸ ਤਸਵੀਰ ਬਾਰੇ ਦਾਅਵਾ ਕਿੱਤਾ ਜਾ ਰਿਹਾ ਹੈ ਕਿ ਇਸ ਉਸ ਸਮੇਂ ਦੀ ਤਸਵੀਰ ਹੈ, ਜਦੋਂ ਬੋਬੀ ਦਿਓਲ ਆਪਣੇ ਭਰਾ ਸੰਨੀ ਦਿਓਲ ਦੇ ਚੋਣ ਪ੍ਰਚਾਰ ਲਈ ਪੁਹੰਚੇ ਸਨ। ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚਲਿਆ ਕਿ ਇਸ ਤਸਵੀਰ ਦਾ ਸੰਨੀ ਦਿਓਲ ਦੇ ਚੋਣ ਪ੍ਰਚਾਰ ਨਾਲ ਕੋਈ ਸੰਬੰਧ ਨਹੀਂ ਹੈ। ਤਸਵੀਰ 25 ਜੂਨ 2018 ਦੀ ਹੈ। ਇਹਨੂੰ ਧਰਮੇਂਦਰ ਨੇ ਆਪਣੇ ਇੰਸਟਾਗ੍ਰਾਮ ਤੇ ਅਪਲੋਡ ਕਿੱਤਾ ਸੀ।
ਕੀ ਹੈ ਵਾਇਰਲ ਪੋਸਟ ਵਿਚ?
Alladin Pathan ਨਾਂ ਦੇ ਇਕ ਫੇਸਬੁੱਕ ਅਕਾਊਂਟ ਤੋਂ ”ਮੁਸਲਿਮ ਔਨਲਾਈਨ ਸੈਨਾ” ਨਾਂ ਦੇ ਫੇਸਬੁੱਕ ਗਰੁੱਪ ਵਿਚ ਬੋਬੀ ਦਿਓਲ ਦੀ ਪੁਰਾਣੀ ਨੂੰ ਅਪਲੋਡ ਕਰਦੇ ਹੋਏ ਲਿਖਿਆ ਗਿਆ : ”ਬੋਬੀ ਦਿਓਲ ਆਪਣੇ ਭਰਾ ਸੰਨੀ ਦਿਓਲ ਲਈ ਪ੍ਰਚਾਰ ਕਰਨ ਪੁਹੰਚੇ, ਉੱਜਵਲਾ ਯੋਜਨਾ ਦੀ ਸਚਾਈ ਦਿਖਾਉਂਦੇ ਹੋਏ ਗੈਸ ਤੇ ਰੋਟੀ ਬਣਾਉਂਦੀ ਹੋਈ ਮਹਿਲਾ।”
ਇਹ ਪੋਸਟ ਦੂਜੇ ਕਈ ਗਰੁੱਪ ਅਤੇ ਅਕਾਊਂਟ ਤੋਂ ਵੀ ਅਪਲੋਡ ਕਿੱਤੀ ਗਈ ਹੈ।
ਪੜਤਾਲ
ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਨਣ ਲਈ ਅਸੀਂ ਕਈ ਟੂਲਜ਼ ਦਾ ਇਸਤੇਮਾਲ ਕਿੱਤਾ। ਇਸ ਵਿਚ ਸਬਤੋਂ ਮਹੱਤਵਪੂਰਨ ਸੀ ਗੂਗਲ ਰੀਵਰਸ ਇਮੇਜ ਟੂਲ। ਵਾਇਰਲ ਤਸਵੀਰ ਨੂੰ ਜੱਦ ਅਸੀਂ ਗੂਗਲ ਰੀਵਰਸ ਇਮੇਜ ਵਿਚ ਸਰਚ ਕਿੱਤਾ ਤਾਂ ਸਾਨੂੰ ਇਹ ਤਸਵੀਰ ਕਈ ਹੋਰ ਥਾਂਵਾਂ ਤੇ ਦਿੱਸੀ।
ਗੂਗਲ ਵਿਚ ਕਈ ਸਾਈਟ ਤੇ ਬੋਬੀ ਦਿਓਲ ਦੀ ਤਸਵੀਰ ਨੂੰ ਪੰਜਾਬ ਦੇ ਲੁਧਿਆਣਾ ਜਿਲੇ ਦੇ ਸਾਹਨੇਵਾਲ ਪਿੰਡ ਸਥਿਤ ਫਾਰਮ ਹਾਊਸ ਦੀ ਦੱਸੀ ਗਈ। thehushpost.com ਤੇ 1 ਜੁਲਾਈ, 2018 ਨੂੰ ਅਪਲੋਡ ਇਕ ਖਬਰ ਵਿਚ ਦੱਸਿਆ ਗਿਆ ਹੈ ਕਿ ਧਰਮੇਂਦਰ ਨੇ ਬੋਬੀ ਦਿਓਲ ਦੀ ਤਸਵੀਰ ਨੂੰ ਸ਼ੇਅਰ ਕਰਿਆ ਸੀ। ਖਬਰ ਮੁਤਾਬਕ, ਤਸਵੀਰ ਪੰਜਾਬ ਦੇ ਪਿੰਡ ਦੀ ਹੈ। ਧਰਮੇਂਦਰ ਆਪਣਾ ਕਾਫੀ ਸਮੇਂ ਇਥੇ ਬਿਤਾਉਂਦੇ ਹਨ।
ਇਸਦੇ ਬਾਅਦ ਅਸੀਂ ਧਰਮੇਂਦਰ ਦੇ ਇੰਸਟਾਗ੍ਰਾਮ ਅਕਾਊਂਟ @aapkadharam ਨੂੰ ਸਕੇਨ ਕਿੱਤਾ। ਇਥੇ ਸਾਂਨੂੰ ਬੋਬੀ ਦਿਓਲ ਵਾਲੀ ਅਸਲੀ ਤਸਵੀਰ ਮਿਲ ਗਈ। ਇਸ ਤਸਵੀਰ ਨੂੰ ਧਰਮੇਂਦਰ ਨੇ 25 ਜੂਨ 2018 ਨੂੰ ਅਪਲੋਡ ਕਿੱਤਾ ਸੀ।
ਜਦਕਿ ਬੋਲੀਵੁਡ ਅਭਿਨੇਤਾ ਸੰਨੀ ਦਿਓਲ 23 ਅਪ੍ਰੈਲ 2019 ਨੂੰ ਭਾਜਪਾ ਵਿਚ ਸ਼ਾਮਲ ਹੋਏ। ਪਾਰਟੀ ਨੇ ਓਹਨਾ ਨੂੰ ਪੰਜਾਬ ਦੇ ਗੁਰਦਾਸਪੂਰ ਲੋਕਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਅੰਤ ਵਿਚ ਅਸੀਂ Alladin Pathan ਦੇ ਸੋਸ਼ਲ ਅਕਾਊਂਟ ਨੂੰ ਸਕੇਨ ਕਿੱਤਾ। ਇਸਦੇ ਲਈ ਅਸੀਂ stalkscan ਟੂਲ ਦੀ ਮਦਦ ਲਿੱਤੀ। @alladin.pathan.9 ਨਾਂ ਦੇ ਫੇਸਬੁੱਕ ਅਕਾਊਂਟ ਤੇ ਇਕ ਖਾਸ ਵਿਚਾਰਧਾਰਾ ਦੇ ਖਿਲਾਫ ਪੋਸਟ ਅਪਲੋਡ ਕਰੀ ਜਾਂਦੀ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚਲਿਆ ਕਿ ਬੋਬੀ ਦਿਓਲ ਦੀ ਵਾਇਰਲ ਤਸਵੀਰ ਦਾ ਸੰਨੀ ਦਿਓਲ ਦੇ ਚੋਣ ਪ੍ਰਚਾਰ ਨਾਲ ਕੋਈ ਸਬੰਧ ਨਹੀਂ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : ਬੋਬੀ ਦਿਓਲ ਆਪਣੇ ਭਰਾ ਸੰਨੀ ਦਿਓਲ ਲਈ ਪ੍ਰਚਾਰ ਕਰਨ ਪੁਹੰਚੇ
- Claimed By : FB User: Alladin Pathan
- Fact Check : ਫਰਜ਼ੀ