Fact Check : 2018 ਦੀਆਂ ਲੋਕ ਸਭਾ ਚੋਣਾਂ ਵਿਚ ਐਨ.ਆਰ.ਆਈ. ਆਨਲਾਈਨ ਵੋਟਿੰਗ ਨਹੀਂ ਕਰ ਸਕਦੇ।
- By: Bhagwant Singh
- Published: Apr 26, 2019 at 09:46 AM
- Updated: Jun 24, 2019 at 12:03 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਲੋਕ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਖ਼ਬਰਾਂ ਦਾ ਹੜ੍ਹ ਵੱਧਦਾ ਜਾ ਰਿਹਾ ਹੈ। ਫਰਜ਼ੀ ਖਬਰਾਂ ਵੀ ਆ ਰਹੀਆਂ ਹਨ। ਇਨ੍ਹਾਂ ਦਿਨਾਂ ‘ਚ ਫੇਸਬੁੱਕ (Facebook) ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਐਨ.ਆਰ.ਆਈ. ਵੀ ਕਰਦੇ ਹਨ ਆਨਲਾਈਨ ਵੋਟਿੰਗ, ਇਸ ਦੇ ਨਾਲ ਹੀ ਇਲੈਕਸਨ ਕਮਿਸ਼ਨ ਆਫ ਇੰਡੀਆ ਦਾ ਇਕ ਲਿੰਕ ਵੀ ਦਿੱਤਾ ਗਿਆ ਹੈ, ਜਿਸ ਵਿਚ ਇਨਰੋਲ ਕਰਨ ਨੂੰ ਕਿਹਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਟੀਮ ਨੇ ਸਿਲਸਿਲੇਵਾਰ ਜਾਂਚ-ਪੜਤਾਲ ਕਰਕੇ ਇਸ ਦਾਅਵੇ ਨੂੰ ਝੂਠਾ ਸਾਬਿਤ ਕੀਤਾ।
ਕੀ ਹੈ ਵਾਇਰਲ ਵੀਡੀਓ ਵਿਚ?
ਮਿਤੀ 19 ਮਾਰਚ 2019 ਨੂੰ ਵਕਤ ਸਵੇਰੇ 7:57 ਵਜੇ ਇਕ ਫੇਸਬੁੱਕ ਯੂਜ਼ਰ ਸੁਕਾਂਤ ਸਾਹੂ ਨੇ ਆਪਣੇ ਫੇਸਬੁੱਕ (Facebook) ‘ਤੇ ਇਕ ਪੋਸਟ ਅਪਲੋਡ ਕਰਦੇ ਹੋਏ ਲਿਖਿਆ ”Hello All, Those who hold Indian passport, can now vote online for 2018 election.” ਨਾਲ ਹੀ, ਇਕ ਲਿੰਕ ਵੀ ਪਾਉਂਦੇ ਹੋਏ ਜਿਸ ਤੇ ਇਨਰੋਲ ਕਰਨ ਨੂੰ ਕਹਿੰਦੇ ਹਨ, ਅਤੇ ਨਾਲ ਹੀ ਇਸ ਸੰਦੇਸ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ ਦੀ ਬੇਨਤੀ ਕਰਦੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਇਸ ਖਬਰ ਦੀ ਪੂਰੀ ਹਕੀਕਤ ਜਾਨਣ ਦੇ ਲਈ ਪੜਤਾਲ ਸ਼ੁਰੂ ਕੀਤੀ। ਸਭ ਤੋਂ ਪਹਿਲੇ, ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੋ ਤਸਵੀਰ ਪ੍ਰਯੋਗ ਕੀਤੀ ਗਈ ਹੈ, ਉਸ ‘ਤੇ ਭਾਰਤੀ ਚੋਣ ਆਯੋਗ ਦੇ ਲੋਗੋ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਜੋ ਲਿੰਕ ਦਿੱਤਾ ਗਿਆ ਹੈ ਉਹ ਆਯੋਗ ਦੇ ਵੈੱਬਸਾਈਟ ਦਾ ਹੈ। ਇਸ ਖਬਰ ਦੀ ਤਹਿ ਤੱਕ ਪਹੁੰਚਣ ਦੇ ਲਈ ਸਭ ਤੋਂ ਪਹਿਲੇ ਅਸੀਂ ਇਕ ਆਮ ਯੂਜ਼ਰ ਦੀ ਤਰ੍ਹਾਂ ਇਸ ਲਿੰਕ ਨੂੰ ਕਲਿੱਕ ਕੀਤਾ ਅਤੇ ਸਾਡੇ ਅੱਗੇ ਕੁਝ ਸਵਾਲਾਂ ਦੀ ਲੜੀ ਖੁੱਲ ਕੇ ਆ ਗਈ, ਸਾਡੇ ਕੋਲੋਂ ਸਾਰੀਆਂ ਜਾਣਕਾਰੀਆਂ ਮੰਗੀਆਂ ਗਈਆਂ।
ਜੋ ਲਿੰਕ ਸਾਡੇ ਅੱਗੇ ਖੁੱਲ੍ਹ ਰਿਹਾ ਸੀ ਉਹ ਆਯੋਗ ਦੀ ਸਾਈਟ ਦਾ ਲਿੰਕ ਸੀ, ਫਿਰ ਇਸ ਦੇ ਬਾਅਦ ਇਸ ਸੂਚਨਾ ਦੀ ਜਾਣਕਾਰੀ ਲੈਣ ਦੇ ਲਈ ਇਲੈਕਸ਼ਨ ਕਮਿਸ਼ਨ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਇਸ ਖਬਰ ਨੂੰ ਸਰਚ ਕੀਤਾ, ਚਾਰ ਅਹਿਮ ਤੱਥ ਸਾਡੇ ਹੱਥ ਲੱਗੇ। ਪਹਿਲਾਂ, ਅਜਿਹਾ ਕਿਸੇ ਵੀ ਖਬਰ ਦੀ ਜਾਣਕਾਰੀ ਨਹੀਂ ਸੀ, ਚੋਣਾਂ ਦੀ ਮਿਤੀ ਤੋਂ ਲੈ ਕੇ ਕਿੰਨੇ ਚਰਣਾਂ ਵਿਚ ਇਥੇ ਪ੍ਰਕ੍ਰਿਆ ਹੋਵੇਗੀ, ਚੋਣ ਆਯੋਗ ਦੀਆਂ ਸਾਰੀਆਂ ਜਾਣਕਾਰੀਆਂ ਉਪਲਬਧ ਸਨ ਪਰ ਇਸ ਗੱਲ ਦੀ ਕੋਈ ਸੂਚਨਾ ਨਹੀਂ ਸੀ।
ਦੂਸਰਾ, ਗੂਗਲ (Google) ‘ਤੇ ਅਸੀਂ ਇਸ ਖਬਰ ਨਾਲ ਸੰਬੰਧਿਤ ਕੁਝ ਕੀ-ਵਰਡਸ ”Online voting during loksabha election 2018” ਪਾ ਕੇ ਸਰਚ ਕੀਤਾ, ਕੁਝ ਨਤੀਜੇ ਸਾਹਮਣੇ ਨਿਕਲ ਕੇ ਆਏ, ਜਿਸ ਵਿਚ ਦੋ ਅਖਬਾਰਾਂ ਦੀ ਖਬਰ ਹੱਥ ਲਗੀ, ਟਾਈਮਜ ਆਫ ਇੰਡੀਆ ਅਤੇ ਦ ਹਿੰਦੂ ਦੀ, ਜਿਸ ਵਿਚ ਈ ਵੋਟਿੰਗ (E-Voting) ਅਤੇ ਇਸ ਵਾਰ ਆਨਲਾਈਨ ਵੋਟਿੰਗ ਨੂੰ ਲੈ ਕੇ ਲਿਖਿਆ ਹੋਇਆ ਸੀ ਕਿ ਅਜਿਹਾ ਕੁਝ ਨਹੀਂ ਹੈ ਅਤੇ ਅਜੇ ਹੋਣ ਵੀ ਨਹੀਂ ਜਾ ਰਿਹਾ ਹੈ।
ਤੀਸਰਾ, ਟਵਿੱਟਰ ‘ਤੇ ਇਲੈਕਸ਼ਨ ਕਮਿਸ਼ਨ ਦੀ ਅਧਿਕਾਰਿਕ ਵਕਤਾ ਸ਼ੇਫਾਲੀ ਸ਼ਰਨ @SpokespersonECI ਦੀ ਇਕ ਟਵੀਟ ਸੀਰੀਜ਼ ਮਿਲ ਗਈ, ਜਿਸ ਵਿਚ ਸਾਫ਼ ਤੌਰ ‘ਤੇ ਇਸ ਗੱਲ ਦਾ ਖੰਡਨ ਮਿਲ ਗਿਆ ਕਿ ਅਜਿਹੀ ਕੋਈ ਵੀ ਖ਼ਬਰ ਪ੍ਰਸਾਰਤ ਅਤੇ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ। ਨਾਲ ਹੀ, ਇਹ ਵੀ ਸਪੱਸ਼ਟ ਲਿਖਿਆ ਸੀ, ”ਕਿਸੇ ਵੀ ਸ਼੍ਰੇਣੀ ਦੇ ਮਤਦਾਨ ਦੇ ਲਈ ਆਨਲਾਈਨ ਵੋਟਿੰਗ ਉਪਲਬਧ ਨਹੀਂ ਹੈ”। ਆਪਣੇ ਇਕ ਹੋਰ ਟਵੀਟ ਵਿਚ ਉਨ੍ਹਾਂ ਨੇ ਇਸ ਖਬਰ ਨੂੰ ”ਫੇਕ ਨਿਊਜ਼” ਲਿਖ ਕੇ ਗਲਤ ਸਾਬਿਤ ਕੀਤਾ।
ਭਾਰਤੀ ਚੋਣ ਆਯੋਗ ਨੇ ਇਸ ਸੰਪੂਰਨ ਮਾਮਲੇ ਨੂੰ ਅਮਲ ਵਿਚ ਲਿਆਉਂਦੇ ਹੋਏ ਇਸ ਤੇ ਇਕ ਐਫ.ਆਈ.ਆਰ. (FIR) ਵੀ ਦਰਜ਼ ਕਰਾਈ ਹੈ ਜਿਸ ਵਿਚ ਚੋਣ ਆਯੋਗ ਦੇ ਲੋਗੋ ਅਤੇ ਇਸ ਝੂਠੀ ਜਾਣਕਾਰੀ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ।
ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਐਨ.ਆਰ.ਆਈ. ਵੋਟਰਾਂ ਨੂੰ ਆਨਲਾਈਨ ਨਾਮ ਦਰਜ ਕਰਾਉਣ ਦਾ ਵਿਕਲਪ ਦਿੰਦੀ ਹੈ। ਹਾਲਾਂਕਿ, ਉਹ ਆਨਲਾਈਨ ਵੋਟ ਨਹੀਂ ਕਰਦਾ ਜਿਵੇਂ ਕਿ ਮੈਸਜ਼ ਵਿਚ ਦਾਅਵਾ ਕੀਤਾ ਗਿਆ ਹੈ। ਉਂਝ 18 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵੀ ਭਾਰਤੀ ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਫਿਰ ਵੋਟਰ ਹੈਲਪ ਮੋਬਾਈਲ ਐਪ ਦੇ ਜ਼ਰੀਏ ਆਨਲਾਈਨ ਇੰਨਰੋਲ ਕਰ ਸਕਦਾ ਹੈ। ਇਸ ਕੰਮ ਦੇ ਲਈ NSVP ਵੈੱਬ ‘ਤੇ FORM 6A ਉਪਲਬਧ ਹੈ। ਹਾਲਾਂਕਿ, ਵੋਟ ਪਾਉਣ ਦੇ ਲਈ ਐਨ.ਆਰ.ਆਈ. (NRI) ਵੋਟਰ ਨੂੰ ਅਪਣੇ ਪਾਸਪੋਰਟ ਦੇ ਨਾਲ ਸੰਬੰਧਿਤ ਕੇਂਦਰ ‘ਤੇ ਹਾਜ਼ਰ ਹੋਣਾ ਜ਼ਰੂਰੀ ਹੈ। ਚੋਣਾਂ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਚੋਣ ਆਯੋਗ ਦੀ ਆਫੀਸ਼ੀਅਲ ਸਾਈਟ ਅਤੇ ਉਨ੍ਹਾਂ ਦੇ ਅਧਿਕਾਰਤ ਬੁਲਾਰਿਆਂ ਦੇ ਜ਼ਰੀਏ ਹੀ ਪ੍ਰਮਾਣਿਕ ਅਤੇ ਵਿਸ਼ਵਾਸਯੋਗ ਹੈ ਅਜਿਹੀ ਸੂਚਨਾ ਅਤੇ ਘੋਸ਼ਣਾ ਵਿਚ ਜ਼ਰੂਰ ਉਨ੍ਹਾਂ ਵੱਲ ਰੁਖ ਕਰਨਾ ਚਾਹੀਦਾ ਹੈ।
ਸਾਰੀ ਤੱਥਨਾਤਮਕ ਅਤੇ ਮਹੱਤਵਪੂਰਨ ਜਾਣਕਾਰੀਆਂ ਜੁਟਾਉਣ ਦੇ ਬਾਅਦ ਵਿਸ਼ਵਾਸ ਟੀਮ ਨੇ ਇਸ ਖਬਰ ਨੂੰ ਅਪਲੋਡ ਕਰਨ ਵਾਲੇ ਫੇਸਬੁੱਕ ਯੂਜ਼ਰ ਦੇ ਪ੍ਰੋਫਾਈਲ ਦੀ ਸੋਸ਼ਲ ਸਕੈਨਿੰਗ ਕੀਤੀ।
ਨਾਮ- ਸੁਕਾਂਤ ਸਾਹੂ, Insight Direct UK Ltd ਵਿਚ ਸੀਨੀਅਰ ਟੈਕਨੀਕਲ ਕੰਸਲਟੈਂਟ ਦੇ ਅਹੁਦੇ ‘ਤੇ ਕੰਮ ਕਰਦਾ ਹੈ, Harrow, United Kingdom ਵਿਚ ਰਹਿ ਰਹੇ ਹਨ, ਮੂਲ ਰੂਪ ਵਿਚ: ਭਾਰਤ ਦੇ ਕਟਕ ਉੜੀਸਾ ਦੇ ਨਿਵਾਸੀ ਹਨ। ਇਹ ਜਾਣਕਾਰੀ ਉਨ੍ਹਾਂ ਨੇ ਆਪਣੀ ਪ੍ਰੋਫਾਈਲ ਵਿਚ ਦਿੱਤੀ ਹੋਈ ਹੈ।
ਪ੍ਰੋਫਾਈਲ ਵਿਚ ਜ਼ਿਆਦਤਰ ਸ਼ੇਅਰ ਕੀਤੀ ਗਈਆਂ ਪੋਸਟਾਂ ਹਨ।
ਇਹ ਸਭ ਪੁਖਤਾ ਜਾਣਕਾਰੀ ਮਿਲਣ ਦੇ ਬਾਅਦ ਵਿਸ਼ਵਾਸ ਟੀਮ ਨੇ ਸੁਕਾਂਤ ਸਾਹੂ ਨਾਲ ਫੇਸਬੁੱਕ ਮੈਸੰਜਰ ਦੇ ਜ਼ਰੀਏ ਸਿੱਧਾ ਸੰਪਰਕ ਸਾਧਿਆ ਅਤੇ ਗੱਲ ਕੀਤੀ। ਸੁਕਾਂਤ ਸਾਹੂ ਨੇ ਦੱਸਿਆ ਕਿ ਇਹ ਖਬਰ ਉਸ ਨੂੰ ਯੂ.ਕੇ.(UK) ਦੇ ਕੁਝ ਲੋਕਾਂ ਨੇ ਭੇਜੀ ਸੀ ਅਤੇ ਉਸ ਨੇ ਇਸ ਨੂੰ ਸ਼ੇਅਰ ਕਰ ਦਿੱਤਾ ਉਸ ਤੇ ਇਲੈਕਸ਼ਨ ਕਮਿਸ਼ਨ ਦਾ ਲਿੰਕ ਸੀ।
ਨਤੀਜਾ : 2019 ਦੇ ਲੋਕ ਸਭਾ ਚੋਣਾਂ ਵਿਚ NRI ਆਨਲਾਈਨ ਵੋਟਿੰਗ ਨਹੀਂ ਕਰ ਸਕਦਾ ਹਨ। ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਇਹ ਖਬਰ ਗਲਤ ਹੈ। ਵਿਦੇਸ਼ ਵਿਚ ਰਹਿਣ ਵਾਲੇ ਐਨ.ਆਰ.ਆਈ. ਚੋਣ ਆਯੋਗ ਦੀ ਵੈੱਬਸਾਈਟ ਦੇ ਜ਼ਰੀਏ ਆਨਲਾਈਨ ਰਜਿਸਟ੍ਰੇਸ਼ਨ ਕਰਾ ਸਕਦੇ ਹਨ ਪਰ ਵੋਟਿੰਗ ਦੇ ਲਈ ਉਨ੍ਹਾਂ ਨੂੰ ਮਤਦਾਨ ਕੇਂਦਰ ‘ਤੇ ਹਾਜ਼ਰ ਹੋਣਾ ਜ਼ਰੂਰੀ ਹੈ। ਇਹ ਖਬਰ ਗਲਤ ਪਾਈ ਗਈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : ਜਿਹਨਾਂ ਕੋਲ ਭਾਰਤੀਯ ਪਾਸਪੋਰਟ ਹੈ ਉਹ ਹੁਣ 2019 ਚੋਣਾਂ ਵਿਚ ਔਨਲਾਈਨ ਵੋਟ ਕਰ ਸਕਦੇ ਹਨ
- Claimed By : Sukant Sahu
- Fact Check : ਫਰਜ਼ੀ