ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਫੋਰਬਸ ਦੀ ਲਿਸਟ ਵਿਚ ਭਾਰਤ ਨੂੰ ਏਸ਼ੀਆ ਦਾ ਸਬਤੋਂ ਭ੍ਰਸ਼ਟ ਦੇਸ਼ ਦਾ ਦਰਜਾ ਮਿਲਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁਮਰਾਹ ਕਰਨ ਵਾਲਾ ਨਿਕਲਿਆ। ਟ੍ਰਾੰਸਪੇਰੇੰਸੀ ਇੰਟਰਨੈਸ਼ਨਲ ਦੀ ਤਾਜ਼ਾ ਸੂਚੀ ਮੁਤਾਬਕ, ਏਸ਼ੀਆ-ਪ੍ਰਾਂਤ ਦਾ ਸਬਤੋਂ ਭ੍ਰਸ਼ਟ ਦੇਸ਼ ਉੱਤਰੀ ਕੋਰੀਆ ਹੈ।
ਵਾਇਰਲ ਪੋਸਟ ਵਿਚ ਅਖਬਾਰ ਦਾ ਸਕ੍ਰੀਨਸ਼ੋਟ ਲੱਗਿਆ ਹੋਇਆ ਹੈ, ਜਿਸਦੀ ਹੇਡਲਾਈਨ ਹੈ, ‘फोर्ब्स की सूची में भारत एशिया का सबसे भ्रष्ट देश।’ ਫੇਸਬੁੱਕ ਯੂਜ਼ਰ ਅਭਿਜੀਤ ਤ੍ਰਿਪਾਠੀ (Abhijeet Tripathi) ਨੇ ਇਸ ਨਿਊਜ਼ ਕਲਿੱਪ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘कुछ कहो, सरकार के बारे में।’
ਪੜਤਾਲ ਕੀਤੇ ਜਾਣ ਤੱਕ ਇਸ ਪੋਸਟ ਨੂੰ ਕਰੀਬ 200 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਸਨ।
ਫੇਸਬੁੱਕ ਪੋਸਟ ਵਿਚ ਵਰਤੇ ਗਏ ਅਖਬਾਰ ਦੀ ਕਟਿੰਗ ਦੇ ਮੁਤਾਬਕ, ‘ਫੋਰਬਸ ਨੇ ਏਸ਼ੀਆ ਦੇ ਸਬਤੋਂ ਭ੍ਰਸ਼ਟ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ, ਇਸਦੇ ਵਿਚ ਭਾਰਤ ਨੂੰ ਸਬਤੋਂ ਭ੍ਰਸ਼ਟ ਦੇਸ਼ ਦੱਸਿਆ ਗਿਆ ਹੈ ਅਤੇ ਪਾਕਿਸਤਾਨ ਚੌਥੇ ਨੰਬਰ ‘ਤੇ ਹੈ। ਟਵਿੱਟਰ ‘ਤੇ ਜਾਰੀ ਇਸ ਲਿਸਟ ਵਿਚ ਪਹਿਲੇ ਨੰਬਰ ‘ਤੇ ਭਾਰਤ, ਦੂਜੇ ‘ਤੇ ਵਿਅਤਨਾਮ, ਤੀਜੇ ‘ਤੇ ਥਾਈਲੈਂਡ, ਚੌਥੇ ‘ਤੇ ਪਾਕਿਸਤਾਨ ਅਤੇ ਪੰਜਵੇ ਨੰਬਰ ‘ਤੇ ਮਯਾਂਮਾਰ ਹੈ। ਇਹ ਸੂਚੀ ਟ੍ਰਾੰਸਪੇਰੇੰਸੀ ਇੰਟਰਨੈਸ਼ਨਲ ਦੇ 18 ਮਹੀਨਿਆਂ ਦੇ ਸਰਵੇ ‘ਤੇ ਅਧਾਰਤ ਹੈ। ਇਸਦੇ ਵਿਚ 16 ਦੇਸ਼ਾਂ ਦੇ 20 ਹਜ਼ਾਰ ਤੋਂ ਵੱਧ ਲੋਕਾਂ ਨਾਲ ਗੱਲ ਕੀਤੀ ਗਈ ਹੈ।’
ਨਿਊਜ਼ ਸਰਚ ਵਿਚ ਸਾਨੂੰ “नईदुनिया” ਵਲੋਂ ਸਿਤੰਬਰ 2017 ਨੂੰ ਪ੍ਰਕਾਸ਼ਿਤ ਕੀਤੀ ਗਈ ਖਬਰ ਦਾ ਲਿੰਕ ਮਿਲਿਆ, ਜਿਸਦੇ ਵਿਚ ਭਾਰਤ ਦੀ ਇਸੇ ਰੈਂਕਿੰਗ ਦਾ ਜਿਕਰ ਸੀ।
ਖਬਰ ਮੁਤਾਬਕ, ‘ਟ੍ਰਾੰਸਪੇਰੇੰਸੀ ਇੰਟਰਨੈਸ਼ਨਲ ਦੇ ਹਾਲ ਦੇ ਸਰਵੇ ਅਨੁਸਾਰ ਭਾਰਤ, ਏਸ਼ੀਆ ਦਾ ਸਬਤੋਂ ਭ੍ਰਸ਼ਟ ਦੇਸ਼ ਹੈ। ਫੋਰਬਸ ਦੁਆਰਾ ਜਾਰੀ ਲਿਸਟ ਵਿਚ ਏਸ਼ੀਆ ਦੇ ਪੰਜ ਸਬਤੋਂ ਵੱਧ ਭ੍ਰਸ਼ਟ ਦੇਸ਼ਾਂ ਦੇ ਨਾਂ ਹਨ। ਇਸ ਰਿਪੋਰਟ ਅਨੁਸਾਰ, ਰਿਸ਼ਵਤ ਦੇ ਮਾਮਲਿਆਂ ਵਿਚ ਭਾਰਤ ਨੇ ਵਿਅਤਨਾਮ, ਪਾਕਿਸਤਾਨ ਅਤੇ ਮਯਾਂਮਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ।’
ਫੋਰਬਸ ਇੰਡੀਆ ਦੇ ਟਵਿੱਟਰ ਹੈਂਡਲ ‘ਤੇ 1 ਸਿਤੰਬਰ 2017 ਨੂੰ ਕੀਤੇ ਗਏ ਟਵੀਟ ਵਿਚ ਰਿਪੋਰਟ ਨੂੰ ਵੇਖਿਆ ਜਾ ਸਕਦਾ ਹੈ।
ਮਤਲਬ ਜਿਹੜੀ ਰੈਂਕਿੰਗ ਵਿਚ ਭਾਰਤ ਨੂੰ ਏਸ਼ੀਆ ਦਾ ਸਬਤੋਂ ਭ੍ਰਸ਼ਟ ਦੇਸ਼ਾਂ ਦੀ ਸੂਚੀ ਵਿਚ ਰੱਖਿਆ ਗਿਆ ਸੀ, ਉਹ 2017 ਵਿਚ ਆਈ ਸੂਚੀ ਹੈ, ਜਿਸਦੇ ਵਿਚ 2016 ਦੀ ਰੈਂਕਿੰਗ ਤੇਯ ਕੀਤੀ ਗਈ ਸੀ। ਟ੍ਰਾੰਸਪੇਰੇੰਸੀ ਇੰਟਰਨੈਸ਼ਨਲ ਦੀ ਰਿਪੋਰਟ ਤੋਂ ਇਸਦੀ ਪੁਸ਼ਟੀ ਹੁੰਦੀ ਹੈ।
ਰਿਪੋਰਟ ਮੁਤਾਬਕ, 2017 ਦੇ ਮੁਕਾਬਲੇ 2018 ਵਿਚ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਆਇਆ ਹੈ। 2018 ਵਿਚ CPI ਸਕੋਰ ਵਿਚ ਇੱਕ ਅੰਕ ਦਾ ਸੁਧਾਰ ਹੋਇਆ ਸੀ, ਜਿਸਦੀ ਵਜਾਹ ਨਾਲ ਭਾਰਤ ਦੀ ਰੈਂਕਿੰਗ ਵਿਚ ਤੀਜੀ ਥਾਂ ਦਾ ਇਜਾਫਾ ਹੋਇਆ।
ਟ੍ਰਾੰਸਪੇਰੇੰਸੀ ਇੰਟਰਨੈਸ਼ਨਲ ਇੰਡੀਆ ਦੇ ਸੰਪਰਕ ਟੀਮ ਦੇ ਸਦਸ ਬ੍ਰਿਜ ਭੂਸ਼ਣ ਸਿੰਘ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ, ‘2018 ਦੇ ਕਰਪਸ਼ਨ ਪ੍ਰਸੈਪ੍ਸ਼ਨ ਇੰਡੈਕਸ (CPI) ਵਿਚ 180 ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਰੈਂਕਿੰਗ 78ਵੀ ਹੈ। ਓਥੇ ਹੀ, ਏਸ਼ੀਆ ਪੇਸੀਫਿਕ ਵਿਚ ਕੁੱਲ 31 ਦੇਸ਼ਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ, ਜਿਸਦੇ ਵਿਚ 2018 ਵਿਚ ਭਾਰਤ 13ਵੇਂ ਸਥਾਨ ‘ਤੇ ਮੌਜੂਦ ਸੀ। 2018 ਦੀ ਰੈਂਕਿੰਗ ਮੁਤਾਬਕ, ਏਸ਼ੀਆ-ਪੇਸੀਫਿਕ ਵਿਚ ਸਬਤੋਂ ਭ੍ਰਸ਼ਟ ਦੇਸ਼ ਉੱਤਰ ਕੋਰੀਆ ਹੈ, ਜਿਸਦੀ ਰੈਂਕਿੰਗ 176 ਹੈ। ਓਥੇ ਹੀ, ਨਿਊਜ਼ੀਲੈਂਡ ਸਬਤੋਂ ਸਾਫ ਸੁਥਰੀ ਛਵੀ ਵਾਲਾ ਦੇਸ਼ ਹੈ ਜਿਸਦੀ ਰੈਂਕਿੰਗ ਸਬਤੋਂ ਉੱਤੇ ਬਰਕਰਾਰ ਹੈ।’
ਨਤੀਜਾ: ਏਸ਼ੀਆ ਦੇ ਸਬਤੋਂ ਭ੍ਰਸ਼ਟ ਦੇਸ਼ਾਂ ਵਿਚ ਭਾਰਤ ਦੇ ਸ਼ਾਮਲ ਹੋਣ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਪੁਰਾਣਾ ਹੈ, ਜਿਹੜਾ 2017 ਦੀ ਪੁਰਾਣੀ ਰਿਪੋਰਟ ‘ਤੇ ਅਧਾਰਤ ਹੈ। 2018 ਵਿਚ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ ਅਤੇ ਹਾਲ ਦੀ ਰੈਂਕਿੰਗ ਮੁਤਾਬਕ, ਏਸ਼ੀਆ ਦਾ ਸਬਤੋਂ ਭ੍ਰਸ਼ਟ ਦੇਸ਼ ਉੱਤਰੀ ਕੋਰੀਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।