Fact Check: ਯੂਪੀ ਦੇ ਮੁੱਖਮੰਤਰੀ ਯੋਗੀ ਅਦਿੱਤਯਨਾਥ ਦੇ ਨਾਂ ਤੋਂ ਵਾਇਰਲ ਹੋ ਰਿਹਾ ਇਹ ਬਿਆਨ ਫਰਜੀ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਇਹ ਬ੍ਰੇਕਿੰਗ ਨਿਊਜ਼ ਪਲੇਟ ਐਡੀਟੇਡ ਹੈ। ਯੋਗੀ ਅਦਿੱਤਯਨਾਥ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਨਵੀਂ ਦਿੱਲੀ (Vishvas Team). ਹਾਥਰਸ ਵਾਰਦਾਤ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕਈ ਪੋਸਟ ਵਾਇਰਲ ਹੋ ਰਹੀਆਂ ਹਨ। ਇਸੇ ਕ੍ਰਮ ਵਿਚ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਇੱਕ ਬ੍ਰੇਕਿੰਗ ਨਿਊਜ਼ ਪਲੇਟ ਵੇਖੀ ਜਾ ਸਕਦੀ ਹੈ। ਇਸ ਬ੍ਰੇਕਿੰਗ ਪਲੇਟ ਵਿਚ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿੱਤਯਨਾਥ ਦੇ ਠਾਕੁਰਾਂ ਨੂੰ ਲੈ ਕੇ ਬਿਆਨ ਨੂੰ ਦਰਸਾਇਆ ਗਿਆ ਹੈ। ਬਿਆਨ ਅਨੁਸਾਰ ਯੋਗੀ ਨੇ ਕਿਹਾ, “ਠਾਕੁਰਾਂ ਦਾ ਖੂਨ ਗਰਮ ਹੈ, ਇਸਲਈ ਠਾਕੁਰਾਂ ਤੋਂ ਗਲਤੀਆਂ ਹੋ ਜਾਂਦੀਆਂ ਹਨ”।

ਵਿਸ਼ਵਾਸ ਟੀਮ ਨੇ ਇਸ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਬ੍ਰੇਕਿੰਗ ਨਿਊਜ਼ ਪਲੇਟ ਐਡੀਟੇਡ ਹੈ। ਯੋਗੀ ਅਦਿੱਤਯਨਾਥ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ Kaumi Nishane ਕੋਮੀ ਨਿਸ਼ਾਨੇ ਨੇ 3 ਅਕਤੂਬਰ ਨੂੰ ਇੱਕ ਬ੍ਰੇਕਿੰਗ ਨਿਊਜ਼ ਪਲੇਟ ਨੂੰ ਸ਼ੇਅਰ ਕੀਤਾ, ਜਿਸਦੇ ਵਿਚ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿੱਤਯਨਾਥ ਦੇ ਠਾਕੁਰਾਂ ਨੂੰ ਲੈ ਕੇ ਬਿਆਨ ਨੂੰ ਦਰਸਾਇਆ ਗਿਆ ਹੈ। ਇਸ ਪਲੇਟ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ: “ਯੋਗੀ ਅਦਿੱਤਿਆਨਾਥ ਦਾ ਇਹ ਬਿਆਨ ਬੇਹੱਦ ਘਟੀਆ ਤੇ ਉਸ ਦੀ ਮਾੜੀ ਸੋਚ ਨੂੰ ਦਰਸਾਉਂਦਾ ਹੈ ਇਸ ਬਿਆਨ ਨਾਲ ਗਰੀਬ ਲੋਕਾਂ ਤੇ ਜੁਲਮ ਤੇ ਸ਼ੋਸ਼ਣ ਵਧ ਜਾਵੇਗਾ, ਯੋਗੀ ਅਦਿੱਤਿਆਨਾਥ ਨੇ ਬਲਾਤਕਾਰ ਦੇ ਦੋਸ਼ੀਆ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਇਹ ਕਹਿਕੇ ਇਸ ਨਾਲ ਹੋਰ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁਲੰਦ ਹੋਣਗੇ”

ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਬ੍ਰੇਕਿੰਗ ਪਲੇਟ ਨੂੰ ਧਿਆਨ ਨਾਲ ਵੇਖਿਆ। ਵਾਇਰਲ ਹੋ ਰਹੇ ਇੱਕ ਪੋਸਟ ਵਿਚ ਹਿੰਦੀ ਨਿਊਜ਼ ਚੈੱਨਲ ਆਜਤਕ ਦਾ ਕਥਿਤ ਬ੍ਰੇਕਿੰਗ ਪਲੇਟ ਨਜ਼ਰ ਆ ਰਿਹਾ ਹੈ, ਜਿਸ ਉੱਤੇ ਯੋਗੀ ਅਦਿੱਤਯਨਾਥ ਦੇ ਹਵਾਲਿਓਂ ਲਿਖਿਆ ਹੋਇਆ ਹੈ, ‘ਠਾਕੁਰਾਂ ਦਾ ਖੂਨ ਗਰਮ ਹੈ, ਠਾਕੁਰਾਂ ਤੋਂ ਗਲਤੀਆਂ ਹੋ ਜਾਂਦੀਆਂ ਹਨ: ਯੋਗੀ’

ਕਿਸੇ ਵੀ ਨਿਊਜ਼ ਚੈੱਨਲ ਦੇ ਬ੍ਰੇਕਿੰਗ ਨਿਊਜ਼ ਪਲੇਟ ਦੀ ਆਪਣੀ ਇੱਕ ਡਿਜ਼ਾਈਨ ਅਤੇ ਸ਼ੈਲੀ ਹੁੰਦੀ ਹੈ। ਜਿਸਦੇ ਵਿਚ ਸਮਾਨ ਤੌਰ ‘ਤੇ ਫੋਂਟ ਦੀ ਇਕਰੂਪਤਾ ਹੁੰਦੀ ਹੈ, ਪਰ ਵਾਇਰਲ ਹੋ ਰਹੇ ਪਲੇਟ ਵਿਚ ਵੱਖ-ਵੱਖ ਤਰ੍ਹਾਂ ਦੇ ਫੋਂਟ ਨੂੰ ਵੇਖਿਆ ਜਾ ਸਕਦਾ ਹੈ, ਜਿਸਦੇ ਨਾਲ ਇਸਦੇ ਅਸਲ ਹੋਣ ਦਾ ਸਂਦੇਹ ਪੈਦਾ ਹੁੰਦਾ ਹੈ।

ਹੁਣ ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਆਜਤਕ ਦੇ ਟਵਿੱਟਰ ਹੈਂਡਲ ਦੀ ਤਰਫ ਰੁਖ ਕੀਤਾ। ਆਜਤਕ ਦੇ ਟਵਿੱਟਰ ਹੈਂਡਲ ‘ਤੇ 2 ਅਕਤੂਬਰ 2020 ਨੂੰ ਇੱਕ ਵੀਡੀਓ ਬੁਲੇਟਿਨ ਵਿਚ ਹੂਬਹੂ ਵਾਇਰਲ ਬ੍ਰੇਕਿੰਗ ਪਲੇਟ ਵਰਗੀ ਝਲਕ ਵੇਖੀ ਜਾ ਸਕਦੀ ਹੈ ਪਰ ਉਸ ਨਿਊਜ਼ ਬੁਲੇਟਿਨ ਵਿਚ ਕੀਤੇ ਵੀ ਯੋਗੀ ਦੇ ਹਵਾਲਿਓਂ ਅਜਿਹਾ ਕੋਈ ਬਿਆਨ ਨਹੀਂ ਲਿਖਿਆ ਗਿਆ ਸੀ। ਇਸਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਵਾਇਰਲ ਬ੍ਰੇਕਿੰਗ ਪਲੇਟ ਐਡੀਟੇਡ ਹੈ। ਅਸਲ ਬ੍ਰੇਕਿੰਗ ਪਲੇਟ ਅਤੇ ਵਾਇਰਲ ਬ੍ਰੇਕਿੰਗ ਪਲੇਟ ਵਿਚਕਾਰ ਫਰਕ ਹੇਠਾਂ ਵੇਖਿਆ ਜਾ ਸਕਦਾ ਹੈ।

ਸਾਨੂੰ ਆਜਤਕ ਦੇ ਟਵਿੱਟਰ ਹੈਂਡਲ ‘ਤੇ ਇਸ ਐਡੀਟੇਡ ਬ੍ਰੇਕਿੰਗ ਪਲੇਟ ਨੂੰ ਲੈ ਕੇ 3 ਅਕਤੂਬਰ 2020 ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ, ਜਿਸਦੇ ਵਿਚ ਉਨ੍ਹਾਂ ਨੇ ਸਾਫ ਕੀਤਾ ਕਿ ਉਨ੍ਹਾਂ ਦੇ ਚੈੱਨਲ ਦੇ ਨਾਂ ਤੋਂ ਐਡੀਟੇਡ ਬ੍ਰੇਕਿੰਗ ਪਲੇਟ ਵਾਇਰਲ ਹੋ ਰਹੀ ਹੈ।

ਹੁਣ ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਨਿਊਜ਼ ਸਰਚ ਦੇ ਜਰੀਏ ਇਹ ਜਾਣਨਾ ਚਾਹਿਆ ਕਿ ਕੀ ਯੋਗੀ ਅਦਿੱਤਯਨਾਥ ਨੇ ਅਜਿਹਾ ਕੋਈ ਬਿਆਨ ਦਿੱਤਾ ਹੈ। ਸਾਨੂੰ ਆਪਣੀ ਪੜਤਾਲ ਵਿਚ ਅਜੇਹੀ ਕੋਈ ਖਬਰ ਨਹੀਂ ਮਿਲੀ, ਜਿਸਦੇ ਵਿਚ ਕਿਹਾ ਗਿਆ ਹੋਵੇ ਕਿ ਯੋਗੀ ਨੇ ਠਾਕੁਰਾਂ ਨੂੰ ਲੈ ਕੇ ਅਜਿਹਾ ਕੋਈ ਬਿਆਨ ਦਿੱਤਾ ਹੈ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਇਸ ਬ੍ਰੇਕਿੰਗ ਪਲੇਟ ਨੂੰ ਲੈ ਕੇ ਆਜਤਕ ਦੇ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨਾਲ ਸੰਪਰਕ ਕੀਤਾ। ਰਾਜਦੀਪ ਨੇ ਇਸ ਪਲੇਟ ਨੂੰ ਵੇਖਦੇ ਹੀ ਕੰਫਰਮ ਕੀਤਾ ਕਿ ਇਹ ਬ੍ਰੇਕਿੰਗ ਪਲੇਟ ਫਰਜੀ ਹੈ।

ਇਸ ਐਡੀਟੇਡ ਬ੍ਰੇਕਿੰਗ ਪਲੇਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Kaumi Nishane ਕੋਮੀ ਨਿਸ਼ਾਨੇ ਨਾਂ ਦਾ ਫੇਸਬੁੱਕ ਪੇਜ। ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜੀ ਪਾਇਆ। ਇਹ ਬ੍ਰੇਕਿੰਗ ਨਿਊਜ਼ ਪਲੇਟ ਐਡੀਟੇਡ ਹੈ। ਯੋਗੀ ਅਦਿੱਤਯਨਾਥ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts