ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ CAA ਅਤੇ NRC ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸਲ ਵਿਚ, ਇਹ ਤਸਵੀਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਹੈ ਜਿਥੇ ਇਸ ਬੱਚੀ ਨੂੰ ਕੁੱਝ ਆਵਾਰਾ ਕੁੱਤਿਆਂ ਨੇ ਕੱਟ ਲਿਆ ਸੀ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਨੂੰ ਲੈ ਕੇ ਪਿਛਲੇ ਦਿਨਾਂ ਖੂਬ ਪ੍ਰਦਰਸ਼ਨ ਅਤੇ ਬਵਾਲ ਭਾਰਤ ਵਿਚ ਵੇਖਣ ਨੂੰ ਮਿਲਿਆ ਹੈ। ਇਸੇ ਸੰਧਰਭ ਵਿਚ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਹੈ ਜਿਸਦੇ ਵਿਚ ਇੱਕ ਜਖਮੀ ਬੱਚੇ ਨੂੰ ਵੇਖਿਆ ਜਾ ਸਕਦਾ ਹੈ। ਜਖਮੀ ਬੱਚੇ ਦੀ ਪਿੱਠ ਅਤੇ ਗਲੇ ‘ਤੇ ਚੋਟਾਂ ਦੇ ਨਿਸ਼ਾਨ ਹਨ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਯੂਪੀ ਦੀ ਹੈ ਅਤੇ ਯੂਪੀ ਪੁਲਿਸ ਨੇ ਇਸ ਬੱਚੇ ਨੂੰ ਕੁੱਟਿਆ ਹੈ।
ਵਿਸ਼ਵਾਸ ਟੀਮ ਨੇ ਇਸ ਦਾਅਵੇ ਦੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਭਾਰਤ ਦੀ ਹੈ ਹੀ ਨਹੀਂ। ਇਹ ਤਸਵੀਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਹੈ ਜਿੱਥੇ ਨਵੰਬਰ 2019 ਵਿਚ ਕੁਝ ਆਵਾਰਾ ਕੁੱਤਿਆਂ ਨੇ ਇਸ ਬੱਚੀ ਨੂੰ ਕੱਟ ਲਿਆ ਸੀ। ਇਸ ਤਸਵੀਰ ਦਾ CAA ਅਤੇ NRC ਨਾਲ ਕੋਈ ਸਬੰਧ ਨਹੀਂ ਹੈ।
ਜਖਮੀ ਬੱਚੇ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਪੀ ਪੁਲਿਸ ਨੇ ਇਸ ਬੱਚੇ ਨੂੰ ਕੁੱਟਿਆ ਹੈ। ਇਸ ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ: “#एनआरसी, #एनपीआर, #सीएए। बच्चे को तक नहीं छोड़ी यूपी पुलिस की गुंडागर्दी, हैवानियत की मिसाल योगी सरकार।”
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਤੂਲ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੇ ਨਤੀਜਿਆਂ ਵਿਚ ਸਾਡੇ ਸਾਹਮਣੇ ਕਈ ਲਿੰਕ ਆਏ ਜਿਨ੍ਹਾਂ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਸਾਨੂੰ 12 ਨਵੰਬਰ 2019 ਨੂੰ ਪ੍ਰਕਾਸ਼ਿਤ “paktv.tv” ਦੀ ਇੱਕ ਖਬਰ ਦਾ ਲਿੰਕ ਮਿਲਿਆ ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ।
ਇਸ ਖਬਰ ਦੀ ਹੈਡਲਾਈਨ ਸੀ: Who is responsible, the bite or the ruler
ਇਸ ਖਬਰ ਅਨੁਸਾਰ ਇਹ ਤਸਵੀਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਹੈ ਅਤੇ ਤਸਵੀਰ ਵਿਚ ਦਿੱਸ ਰਹੀ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਕੱਟ ਲਿਆ ਸੀ। ਇਸ ਖਬਰ ਅਨੁਸਾਰ ਇਸ ਬੱਚੀ ਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਓਥੇ ਜਰੂਰੀ ਦਵਾਈਆਂ ਮੌਜੂਦ ਨਹੀਂ ਸਨ।
ਹੁਣ ਅਸੀਂ ਆਪਣੀ ਪੜਤਾਲ ਨੂੰ ਜਾਰੀ ਰੱਖਦੇ ਹੋਏ ਕੀਵਰਡ ਸਰਚ ਦਾ ਸਹਾਰਾ ਲਿਆ। ਅਸੀਂ “Baby girl bitten by dog in pakistan punjab” ਕੀਵਰਡ ਪਾ ਕੇ ਗੂਗਲ ਵਿਚ ਸਰਚ ਕੀਤਾ ਤਾਂ ਸਾਨੂੰ “BolNews” ਦੀ ਵੈੱਬਸਾਈਟ ‘ਤੇ ਇੱਕ ਖਬਰ ਦਾ ਲਿੰਕ ਮਿਲਿਆ ਜਿਸਦੇ ਵਿਚ ਇਸ ਬੱਚੀ ਅਤੇ ਇਸਦੀ ਮਾਂ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਪੂਰਾ ਮਾਮਲਾ ਦੱਸਿਆ ਗਿਆ ਸੀ। ਇਹ ਖਬਰ 11 ਨਵੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਖਬਰ ਦੀ ਹੈਡਲਾਈਨ ਸੀ: Stray dog attacks and injures baby girl in Okara
ਇਸ ਖਬਰ ਅਨੁਸਾਰ, ਇਹ ਤਸਵੀਰ ਪਾਕਿਸਤਾਨੀ ਪੰਜਾਬ ਦੇ ਔਕਾਰਾ ਪਿੰਡ ਦੀ ਹੈ ਜਿਥੇ ਕੁੱਝ ਆਵਾਰਾ ਕੁੱਤਿਆਂ ਨੇ ਇਸ ਬੱਚੀ ਨੂੰ ਕੱਟ ਲਿਆ ਸੀ। ਨਜ਼ਦੀਕੀ ਹਸਪਤਾਲ ਲੈ ਕੇ ਜਾਣ ‘ਤੇ ਓਥੇ ਜਰੂਰੀ ਦਵਾਈਆਂ ਮੌਜੂਦ ਹੀ ਨਹੀਂ ਸਨ।
ਹੁਣ ਅਸੀਂ ਇਸ ਤਸਵੀਰ ਦੀ ਪੁਸ਼ਟੀ ਲੈਣ ਲਈ ਟਵਿੱਟਰ ਦੇ ਜਰੀਏ Bol News ਵਿਚ ਵੈੱਬ ਐਡੀਟਰ ਐਜ਼ਬਾਹ ਖਾਨ ਨਾਲ ਸੰਪਰਕ ਕੀਤਾ। ਤੁਹਾਨੂੰ ਦੱਸ ਦਈਏ ਕਿ ਐਜ਼ਬਾਹ ਨੇ ਹੀ Bol News ਦੀ ਵੈੱਬਸਾਈਟ ‘ਤੇ ਇਸ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀ ਸੀ। ਐਜ਼ਬਾਹ ਨੇ ਇਸ ਤਸਵੀਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਤਸਵੀਰ ਵਿਚ ਦਿੱਸ ਰਹੀ ਬੱਚੀ ਪਾਕਿਸਤਾਨ ਦੇ ਔਕਾਰਾ ਪਿੰਡ ਦੀ ਹੈ ਅਤੇ ਨਵੰਬਰ 2019 ਵਿਚ ਇਸਨੂੰ ਕੁੱਝ ਕੁੱਤਿਆਂ ਨੇ ਕੱਟ ਲਿਆ ਸੀ।
ਹੁਣ ਤੱਕ ਦੀ ਪੜਤਾਲ ਤੋਂ ਇਹ ਤਾਂ ਸਾਬਤ ਹੋ ਗਿਆ ਸੀ ਕਿ ਇਹ ਤਸਵੀਰ ਪਾਕਿਸਤਾਨ ਦੀ ਹੈ ਅਤੇ ਇਸਦਾ ਯੂਪੀ ਅਤੇ CAA ਖਿਲਾਫ ਵਿਰੋਧ ਨਾਲ ਕੋਈ ਸਬੰਧ ਨਹੀਂ ਹੈ।
ਹੁਣ ਅਸੀਂ ਇਸ ਮਾਮਲੇ ਵਿਚ ਅਧਿਕਾਰਕ ਪੁਸ਼ਟੀ ਲੈਣ ਲਈ ਯੂਪੀ ਪੁਲਿਸ ਦੇ ਪ੍ਰਵਕਤਾ ਸ਼ਿਰਿਸ਼ ਚੰਦ੍ਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਜਿਹੜੀ ਤਸਵੀਰ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਤਰ੍ਹਾਂ ਦਾ ਕੋਈ ਵੀ ਮਾਮਲਾ ਸਾਡੇ ਸਾਹਮਣੇ ਨਹੀਂ ਆਇਆ ਹੈ।”
ਇਸ ਤਸਵੀਰ ਨੂੰ ਫੇਸਬੁੱਕ ‘ਤੇ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Saddam Khan Nagina ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ CAA ਅਤੇ NRC ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸਲ ਵਿਚ, ਇਹ ਤਸਵੀਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਹੈ ਜਿਥੇ ਇਸ ਬੱਚੀ ਨੂੰ ਕੁੱਝ ਆਵਾਰਾ ਕੁੱਤਿਆਂ ਨੇ ਕੱਟ ਲਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।