Fact Check: ਤਸਵੀਰ ਵਿਚ ਦਿੱਸ ਰਹੇ ਜਖਮੀ ਬੁਜ਼ਰਗ ਕਿਸਾਨ ਕੈਪਟਨ ਢਿੱਲੋਂ ਨਹੀਂ ਹਨ

ਸਾਡੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਤਸਵੀਰ ਵਿਚ ਦਿੱਸ ਰਹੇ ਜਖਮੀ ਵਿਅਕਤੀ ਕੈਪਟਨ PPS ਢਿੱਲੋਂ ਨਹੀਂ ਹਨ। ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਕੈਪਟਨ PPS ਢਿੱਲੋਂ ਦੇ ਮੁੰਡੇ ਨੇ ਕੰਫਰਮ ਕੀਤਾ ਹੈ ਕਿ ਵਾਇਰਲ ਤਸਵੀਰ ਵਿਚ ਦਿੱਸ ਰਹੇ ਜਖਮੀ ਬੁਜ਼ਰਗ ਉਨ੍ਹਾਂ ਦੇ ਪਿਤਾ ਨਹੀਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਨਹੀਂ ਗਏ ਹਨ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਫਰਜੀ ਅਤੇ ਗੁੰਮਰਾਹ ਕਰਨ ਵਾਲੀਆਂ ਖਬਰਾਂ ਵਾਇਰਲ ਹੋ ਰਹੀ ਹਨ। ਅਜੇਹੀ ਹੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਦੇ ਵਿਚ 2 ਬੁਜ਼ਰਗ ਸਿੱਖ ਵਿਅਕਤੀਆਂ ਦੇ ਕੋਲਾਜ ਨੂੰ ਵੇਖਿਆ ਜਾ ਸਕਦਾ ਹੈ। ਪਹਿਲੀ ਤਸਵੀਰ ਵਿਚ ਬੈਠੇ ਵਿਅਕਤੀ ਨੇ ਭਾਰਤੀ ਸੈਨਾ ਦੀ ਵਰਦੀ ਪਾਈ ਹੋਈ ਹੈ ਅਤੇ ਦੂਜੀ ਤਸਵੀਰ ਵਿਚ ਬੈਠੇ ਬੁਜ਼ਰਗ ਜਖਮੀ ਹਨ ਅਤੇ ਉਨ੍ਹਾਂ ਦੀ ਅੱਖ ਵਿਚ ਪੱਟੀ ਬੰਨੀ ਹੋਈ ਹੈ। ਪੋਸਟ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਕੈਪਟਨ PPS ਢਿੱਲੋਂ ਹਨ, ਜਿਹੜੇ ਕਿਸਾਨ ਅੰਦੋਲਨ ਅੰਦਰ ਜਖਮੀ ਹੋ ਗਏ ਹਨ।

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਡੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਤਸਵੀਰ ਵਿਚ ਦਿੱਸ ਰਹੇ ਜਖਮੀ ਵਿਅਕਤੀ ਕੈਪਟਨ PPS ਢਿੱਲੋਂ ਨਹੀਂ ਹਨ। ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਕੈਪਟਨ PPS ਢਿੱਲੋਂ ਦੇ ਮੁੰਡੇ ਨੇ ਕੰਫਰਮ ਕੀਤਾ ਹੈ ਕਿ ਵਾਇਰਲ ਤਸਵੀਰ ਵਿਚ ਦਿੱਸ ਰਹੇ ਜਖਮੀ ਬੁਜ਼ਰਗ ਉਨ੍ਹਾਂ ਦੇ ਪਿਤਾ ਨਹੀਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਨਹੀਂ ਗਏ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “Punjabi In Calgary ਕੈਲਗਰੀ ਵਿੱਚ ਪੰਜਾਬੀ” ਨੇ ਇਸ ਕੋਲਾਜ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਇਹ ਦੋਨੋ ਫੋਟੋਆ ਇੱਕ ਹੀ ਇਨਸਾਨ ਦੀਆਂ ਨੇ ।ਇੱਕ ਜਦੋਂ ਓਹ ਆਰਮੀ ਵਿੱਚ ਉੱਚੇ ਅਹੁਦੇ ਤੇ ਤਾਇਨਾਤ ਸੀ ਤੇ ਦੂਸਰੀ ਜਦੋਂ ਓਹਨਾ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ। ਕਦੇ ਕਦੇ ਤਾਂ ਮੈਨੂੰ ਸ਼ਰਮ ਆਉਂਦੀ ਆ ਇਸ ਦੇਸ਼ ਦੇ ਸਿਸਟਮ ਤੇ ਯਾਰ।”

ਇਸ ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ। ਵੇਖਣ ਵਿਚ ਹੀ ਦੋਵੇਂ ਵਿਅਕਤੀ ਵੱਖ-ਵੱਖ ਦਿੱਸ ਰਹੇ ਹਨ। ਦੋਹਾਂ ਦੇ ਨੈਣ-ਨਕਸ਼ ਵੀ ਕਾਫੀ ਵੱਖਰੇ ਹਨ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਇਸ ਕੋਲਾਜ ਦੀ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ Sikh Military History Forum ਨਾਂ ਦੇ ਇੱਕ ਫੇਸਬੁੱਕ ਪੇਜ ‘ਤੇ 29 ਨਵੰਬਰ ਨੂੰ ਇਹ ਤਸਵੀਰ ਅਪਲੋਡ ਮਿਲੀ। Sukhwinder Singh Sarpanch Uboke ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ ਸੀ “Today is my father’s birthday Hon. Captain pirthipal Singh Dhillon Retired in 1993, 17 sikh regiment He is the one of those soldiers who fought the battles of 1965,1971 and 1989-90(sri lanka) God bless you dad” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਅੱਜ ਮੇਰਾ ਬਾਪੂ ਜੀ ਦਾ ਜਨਮਦਿਨ ਹੈ, ਸਤਿਕਾਰਯੋਗ ਪ੍ਰਿਥਪਾਲ ਸਿੰਘ ਢਿੱਲੋਂ 1993 ਵਿਚ ਰਿਟਾਇਰ, 17 ਸਿੱਖ ਰੈਜੀਮੈਂਟ। ਉਹ ਉਨ੍ਹਾਂ ਸੈਨਿਕਾਂ ਵਿਚੋਂ ਦੀ ਇੱਕ ਹੈ ਜਿਨ੍ਹਾਂ ਨੇ 1965,1971 ਅਤੇ 1989-90 (ਸ਼੍ਰੀ ਲੰਕਾ) ਦੀ ਲੜਾਈ ਲੜੀ ਸੀ। ਰੱਬ ਤੁਹਾਂਨੂੰ ਅਸ਼ੀਰਵਾਦ ਦੇਵੇ ਬਾਪੂ ਜੀ”

ਹੁਣ ਅਸੀਂ ਕੋਲਾਜ ਦੀ ਦੁੱਜੀ ਤਸਵੀਰ ਨੂੰ ਲਭਿਆ। Ramandeep Singh Mann @ramanmann1974 ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਇਸ ਤਸਵੀਰ ਨੂੰ Nov 29 ਨੂੰ ਆਪਣੇ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ ਇੱਕ ਦੀ ਤਸਵੀਰ ਹੈ।

ਸਾਨੂੰ ਤਸਵੀਰ ਵਿਚ ਦਿੱਸ ਰਹੇ ਜਖਮੀ ਸਿੱਖ ਦਾ ਵੀਡੀਓ ਵਿਚ ਟਵਿੱਟਰ ‘ਤੇ ਮਿਲਿਆ ਜਿਸਨੂੰ AMIT KUMAR @AMITKUM930 ਨਾਂ ਦੇ ਇੱਕ ਟਵਿੱਟਰ ਹੈਂਡਲ ਨੇ 29 ਨਵੰਬਰ ਨੂੰ ਟਵੀਟ ਕੀਤਾ ਸੀ। ਇਸ ਵੀਡੀਓ ਵਿਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਸੰਗਲੀ ਨਾਲ ਕੁੱਟਿਆ ਗਿਆ ਜਿਸਦੇ ਕਰਕੇ ਉਹ ਜਖਮੀ ਹੋ ਗਏ ਸਨ।

https://twitter.com/AMITKUM930/status/1332884431938281477

ਕੀਤੇ ਵੀ ਜਖਮੀ ਵਿਅਕਤੀ ਦੇ ਨਾਂ ਜਾਂ ਪਛਾਣ ਦੀ ਗੱਲ ਨਹੀਂ ਕੀਤੀ ਗਈ। ਅਸੀਂ ਵਾਇਰਲ ਤਸਵੀਰ ਵਿਚ ਦਿੱਸ ਰਹੇ ਜਖਮੀ ਵਿਅਕਤੀ ਦੀ ਪਛਾਣ ਦੀ ਸੁਤੰਤਰ ਰੂਪ ਤੋਂ ਪੁਸ਼ਟੀ ਨਹੀਂ ਕਰ ਸਕਦੇ।

ਅਸੀਂ ਪੁਸ਼ਟੀ ਲਈ ਕਪਤਾਨ ਪਿਰਥਪਾਲ ਸਿੰਘ ਢਿੱਲੋਂ ਦੇ ਪੁੱਤਰ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ। ਸਾਡੇ ਨਾਲ ਫੋਨ ‘ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ “ਵਾਇਰਲ ਤਸਵੀਰ ਵਿਚ ਸੈਨਾ ਦੀ ਵਰਦੀ ਪਾਏ ਮੇਰੇ ਬਾਪੂ ਜੀ ਦੀ ਤਸਵੀਰ ਹੈ ਜਿਸਨੂੰ ਮੈਂ 29 ਨਵੰਬਰ ਨੂੰ ਉਨ੍ਹਾਂ ਦੇ ਜਨਮਦਿਨ ਵਿਖੇ ਖਿਚਿਆ ਸੀ। ਮੇਰੇ ਬਾਪੂ ਜੀ ਹੁਣ ਰਿਟਾਇਰ ਹੋ ਗਏ ਹਨ ਅਤੇ ਮੈਂ ਆਪਣੇ ਪਿੰਡ ਦਾ ਸਰਪੰਚ ਹਾਂ। ਅਸੀਂ ਲੋਕ ਆਪ ਕਿਸਾਨ ਹਨ ਅਤੇ ਕਿਸਾਨੀ ਬਿਲ ਦੇ ਖਿਲਾਫ ਹਨ ਪਰ ਵਿਰੋਧ ਕਰਨ ਲਈ ਮੇਰੇ ਬਾਪੂ ਜੀ ਦਿੱਲੀ ਨਹੀਂ ਗਏ ਹਨ ਅਤੇ ਨਾ ਹੀ ਜਖਮੀ ਹੋਏ ਹਨ। ਦੂਜੀ ਤਸਵੀਰ ਮੇਰੇ ਪਿਤਾਜੀ ਦੀ ਨਹੀਂ ਹੈ। ਉਹ ਇੱਕਦਮ ਠੀਕ ਹਨ।” ਸੁਖਵਿੰਦਰ ਨੇ ਸਾਡੇ ਨਾਲ ਆਪਣੇ ਪਿਤਾਜੀ ਦੀ ਹਾਲੀਆ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਕਪਤਾਨ ਪਿਰਥਪਾਲ ਸਿੰਘ ਢਿੱਲੋਂ ਦੀ ਅੱਜ ਦੀ ਤਸਵੀਰ

ਇਸ ਕੋਲਾਜ ਨੂੰ ਸੋਸ਼ਲ ਮੀਡੀਆ ‘ਤੇ ਗਲਤ ਦਾਅਵੇ ਨਾਲ ਕਈ ਸਾਰੇ ਯੂਜ਼ਰਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Punjabi In Calgary ਕੈਲਗਰੀ ਵਿੱਚ ਪੰਜਾਬੀ ਨਾਂ ਦਾ ਫੇਸਬੁੱਕ ਪੇਜ।

ਨਤੀਜਾ: ਸਾਡੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਤਸਵੀਰ ਵਿਚ ਦਿੱਸ ਰਹੇ ਜਖਮੀ ਵਿਅਕਤੀ ਕੈਪਟਨ PPS ਢਿੱਲੋਂ ਨਹੀਂ ਹਨ। ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਕੈਪਟਨ PPS ਢਿੱਲੋਂ ਦੇ ਮੁੰਡੇ ਨੇ ਕੰਫਰਮ ਕੀਤਾ ਹੈ ਕਿ ਵਾਇਰਲ ਤਸਵੀਰ ਵਿਚ ਦਿੱਸ ਰਹੇ ਜਖਮੀ ਬੁਜ਼ਰਗ ਉਨ੍ਹਾਂ ਦੇ ਪਿਤਾ ਨਹੀਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਦਿੱਲੀ ਨਹੀਂ ਗਏ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts