Fact Check: ਫੋਟੋ ਵਿੱਚ ਦਿਖਾਈ ਦੇਣ ਵਾਲਾ ਇਹ ਵਿਅਕਤੀ ਯੋਗੀ ਆਦਿੱਤਿਆਨਾਥ ਦਾ ਵੱਡਾ ਭਰਾ ਨਹੀਂ ਹੈ, ਵਾਇਰਲ ਪੋਸਟ ਫਰਜ਼ੀ ਹੈ

ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕਰਦਿਆਂ ਪਾਇਆ ਕਿ ਜੋ ਆਦਮੀ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ , ਉਹ ਯੋਗੀ ਆਦਿੱਤਿਆਨਾਥ ਦਾ ਭਰਾ ਨਹੀਂ ਹੈ। ਵਾਇਰਲ ਪੋਸਟ ਅਤੇ ਇਸਦਾ ਦਾਅਵਾ ਦੋਵੇਂ ਫਰਜ਼ੀ ਹਨ।

Fact Check: ਫੋਟੋ ਵਿੱਚ ਦਿਖਾਈ ਦੇਣ ਵਾਲਾ ਇਹ ਵਿਅਕਤੀ ਯੋਗੀ ਆਦਿੱਤਿਆਨਾਥ ਦਾ ਵੱਡਾ ਭਰਾ ਨਹੀਂ ਹੈ, ਵਾਇਰਲ ਪੋਸਟ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਰਗੇ ਦਿਖਣ ਵਾਲੇ ਇੱਕ ਆਦਮੀ ਦੀ ਫੋਟੋ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ, ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਯੋਗੀ ਆਦਿਤਿਆਨਾਥ ਦਾ ਵੱਡਾ ਭਰਾ ਹੈ, ਜੋ ਇੱਕ ਚਾਹ ਦੀ ਦੁਕਾਨ ਚਲਾਉਂਦਾ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਅਸੀਂ ਪਾਇਆ ਕਿ ਤਸਵੀਰ ਵਿੱਚ ਜੋ ਆਦਮੀ ਦਿਖਾਈ ਦੇ ਰਿਹਾ ਹੈ, ਉਹ ਯੋਗੀ ਆਦਿੱਤਿਆਨਾਥ ਦਾ ਭਰਾ ਨਹੀਂ ਹੈ। ਵਾਇਰਲ ਪੋਸਟ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਵੀ ਫਰਜ਼ੀ ਹੈ, ਯੋਗੀ ਆਦਿਤਿਆਨਾਥ ਦਾ ਭਰਾ ਚਾਹ ਦੀ ਦੁਕਾਨ ਨਹੀਂ ਚਲਾਉਂਦਾ। ਇਸ ਤੋਂ ਪਹਿਲਾਂ ਵੀ, ਇੱਕ ਵਿਅਕਤੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਯੂਜ਼ਰਸ ਵਾਇਰਲ ਦਾਅਵੇ ਦੇ ਸਮਾਨ ਦਾਅਵਾ ਕਰ ਰਹੇ ਸਨ। ਉਦੋਂ ਉਸਦਾ ਫ਼ੈਕ੍ਟ ਚੈੱਕ ਵਿਸ਼ਵਾਸ ਨਿਊਜ਼ ਨੇ ਕੀਤਾ ਸੀ । ਤੁਸੀਂ ਫ਼ੈਕ੍ਟ ਚੈੱਕ ਇੱਥੇ ਪੜ੍ਹ ਸਕਦੇ ਹੋ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਉਜ਼ਰ ਨੇ ਵਾਇਰਲ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, ‘ਯੋਗੀ ਜੀ ਦਾ ਵੱਡਾ ਭਰਾ ਅਜੇ ਵੀ ਇੱਕ ਛੋਟੀ ਜਿਹੀ ਚਾਹ-ਸਟਾਲ ਚਲਾਉਂਦਾ ਹਨ ! ਜਰਾ ਇਨ੍ਹਾਂ ਦੀ ਤੁਲਨਾ ਕਰੋ ਮਾਯਾ, ਮਮਤਾ, ਅਖਿਲੇਸ਼, ਲਾਲੂ, ਚਿਦੰਬਰਮ ਅਤੇ ਸੋਨੀਆ ਦੇ ਖ਼ਾਨਦਾਨਾਂ ਨਾਲ । ”

ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।

ਪੜਤਾਲ

ਆਪਣੀ ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਦੀ ਵਰਤੋਂ ਕਰਦੇ ਹੋਏ ਵਾਇਰਲ ਤਸਵੀਰ ਦੇ ਅਸਲ ਸਰੋਤ ਦੀ ਖੋਜ ਸ਼ੁਰੂ ਕੀਤੀ। ਸਰਚ ਵਿੱਚ ਸਾਨੂੰ ਇਹ ਫੋਟੋ ਕਿਸੇ ਵੀ ਪ੍ਰਤਿਸ਼ਠਿਤ ਵੈਬਸਾਈਟ ਤੇ ਨਹੀਂ ਮਿਲੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਓਪਨ ਸਰਚ ਰਾਹੀਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਭਰਾਵਾਂ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨੀ ਸ਼ੁਰੂ ਕਰ ਦਿਤੀ। ਸਰਚ ਵਿੱਚ ਸਭ ਤੋਂ ਪਹਿਲਾਂ theancestory ਨਾਮ ਦੀ ਇੱਕ ਵੈਬਸਾਈਟ ਤੇ ਯੋਗੀ ਆਦਿੱਤਿਆਨਾਥ ਦਾ ਫੈਮਿਲੀ ਟ੍ਰੀ ਮਿਲਿਆ। ਇਥੇ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਤਿੰਨ ਭਰਾ ਹਨ। ਸਭ ਤੋਂ ਵੱਡਾ ਭਰਾ ਮਨਵੇਨਦਰ ਮੋਹਨ ਕਿਸਾਨ ਹੈ ਅਤੇ ਦੋ ਛੋਟੇ ਭਰਾ ਹਨ, ਜਿਨ੍ਹਾਂ ਵਿੱਚ ਸ਼ੈਲੇਂਦਰ ਮੋਹਨ ਬਿਸ਼ਟ ਆਰਮੀ ਵਿੱਚ ਹਨ ਅਤੇ ਸਭ ਤੋਂ ਛੋਟਾ ਭਰਾ ਮਹੇਂਦ੍ਰ ਸਿੰਘ ਬਿਸ਼ਟ ਪੱਤਰਕਾਰ ਹਨ।

ਨਿਊਜ਼ ਸਰਚ ਕੀਤੇ ਜਾਣ ਤੇ ਸਾਡੇ ਹੱਥ ਜਾਗਰਣ ਦੀ ਵੈਬਸਾਈਟ ਤੇ ਪ੍ਰਕਾਸ਼ਤ ਹੋਈ ਇੱਕ ਖਬਰ ਲੱਗੀ ,ਜਿਸ ਵਿੱਚ ਦੱਸਿਆ ਗਿਆ ਕਿ ਯੋਗੀ ਆਦਿੱਤਿਆਨਾਥ ਦੇ ਛੋਟੇ ਭਰਾ ਸ਼ੈਲੇਂਦਰ ਮੋਹਨ ਭਾਰਤੀ ਫੌਜ ਵਿੱਚ ਹਨ।

ਅਸੀਂ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ ਏਬੀਪੀ ਨਿਊਜ਼ ਦੇ ਅਧਿਕਾਰਿਤ ਯੂਟਿਬ ਚੈਨਲ ਤੇ ਯੋਗੀ ਦੇ ਪਰਿਵਾਰ ਨਾਲ ਜੁੜਿਆ ਇੱਕ ਇੰਟਰਵਿਊ ਮਿਲਿਆ, ਜਿਸ ਵਿੱਚ ਉਨ੍ਹਾਂ ਦੇ ਵੱਡੇ ਅਤੇ ਸਭ ਤੋਂ ਛੋਟੇ ਭਰਾ ਨੂੰ ਵੀ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਕੋਈ ਵੀ ਵਾਇਰਲ ਫੋਟੋ ਵਾਲੇ ਵਿਅਕਤੀ ਨਾਲ ਮੇਲ ਨਹੀਂ ਖਾਂਦਾ।

ਵਿਸ਼ਵਾਸ ਨਿਊਜ਼ ਨੇ ਪੁਸ਼ਟੀ ਲਈ ਯੋਗੀ ਆਦਿੱਤਿਆਨਾਥ ਦੇ ਸਭ ਤੋਂ ਛੋਟੇ ਭਰਾ ਮਹੇਂਦ੍ਰ ਬਿਸ਼ਟ ਨਾਲ ਸੰਪਰਕ ਕੀਤਾ ਅਤੇ ਵਾਇਰਲ ਪੋਸਟ ਉਨ੍ਹਾਂ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਸਾਨੂੰ ਪੁਸ਼ਟੀ ਹੋਏ ਦੱਸਿਆ ਕਿ ਇਹ ਉਨ੍ਹਾਂ ਦਾ ਭਰਾ ਨਹੀਂ ਹੈ। ਵਾਇਰਲ ਪੋਸਟ ਨਾਲ ਜੋ ਦਾਅਵਾ ਕੀਤਾ ਜਾ ਰਿਹਾ ਹੈ ,ਉਹ ਵੀ ਗ਼ਲਤ ਹੈ।

ਹੁਣ ਵਾਰੀ ਸੀ ਫਰਜ਼ੀ ਪੋਸਟ ਸ਼ੇਅਰ ਫੇਸਬੁੱਕ ਯੂਜ਼ਰ ਮੀਰਾ ਸਿੰਘ ਦੀ ਸੋਸ਼ਲ ਸਕੈਨਿੰਗ ਕਰਨ ਦੀ । ਅਸੀਂ ਪਾਇਆ ਕਿ ਬਿਹਾਰ ਦੇ ਪਟਨਾ ਦੀ ਰਹਿਣ ਵਾਲੀ ਇਸ ਯੂਜ਼ਰ ਨੂੰ 35,874 ਲੋਕ ਫੋਲੋ ਕਰਦੇ ਹਨ। ਯੂਜ਼ਰ ਫੇਸਬੁੱਕ ਤੇ ਬਹੁਤ ਐਕਟਿਵ ਰਹਿੰਦੀ ਹੈ।

ਨਤੀਜਾ: ਵਿਸ਼ਵਾਸ਼ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕਰਦਿਆਂ ਪਾਇਆ ਕਿ ਜੋ ਆਦਮੀ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ , ਉਹ ਯੋਗੀ ਆਦਿੱਤਿਆਨਾਥ ਦਾ ਭਰਾ ਨਹੀਂ ਹੈ। ਵਾਇਰਲ ਪੋਸਟ ਅਤੇ ਇਸਦਾ ਦਾਅਵਾ ਦੋਵੇਂ ਫਰਜ਼ੀ ਹਨ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts