Fact Check: ਅਦਾਕਾਰ ਸੋਨੂ ਸੂਦ ਦੀ ਤਸਵੀਰ ਐਡਿਟ ਕਰਕੇ ਕੀਤੀ ਜਾ ਰਹੀ ਹੈ ਵਾਇਰਲ
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਸੋਨੂ ਸੂਦ ਨੇ ਇੱਕ ਆਰਟਿਸਟ ਦੁਆਰਾ ਬਣਾਈ ਤਸਵੀਰ ਨੂੰ ਫੜਿਆ ਹੋਇਆ ਸੀ, ਨਾ ਕਿ RJD ਦਾ ਪ੍ਰਚਾਰ ਕਰਦਾ ਕੋਈ ਪੋਸਟਰ।
- By: Pallavi Mishra
- Published: Nov 5, 2020 at 06:18 PM
ਨਵੀਂ ਦਿੱਲੀ (Vishvas News). ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਪੋਸਟ ਵਾਇਰਲ ਹੈ, ਜਿਸਦੇ ਵਿਚ ਅਦਾਕਾਰ ਸੋਨੂ ਸੂਦ ਨੂੰ ਰਾਜਨੀਤਿਕ ਪਾਰਟੀ ਰਾਸ਼ਟਰੀ ਜਨਤਾ ਦਲ ਦਾ ਪ੍ਰਚਾਰ ਕਰਦੇ ਇੱਕ ਪੋਸਟਰ ਨੂੰ ਫੜੇ ਵੇਖਿਆ ਜਾ ਸਕਦਾ ਹੈ। ਪੋਸਟ ਉੱਤੇ ਲਿਖਿਆ ਹੈ, “ਸੋਨੂ ਸੂਦ ਨੇ ਕਿਹਾ ਬਿਹਾਰ ਦੇ ਵਿਕਾਸ ਲਈ ਤੇਜਸਵੀ ਜੀ ਨੂੰ ਵੋਟ ਪਾਓ।” ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਸੋਨੂ ਸੂਦ ਨੇ ਇੱਕ ਆਰਟਿਸਟ ਦੁਆਰਾ ਬਣਾਈ ਤਸਵੀਰ ਨੂੰ ਫੜਿਆ ਹੋਇਆ ਸੀ, ਨਾ ਕਿ RJD ਦਾ ਪ੍ਰਚਾਰ ਕਰਦਾ ਕੋਈ ਪੋਸਟਰ।
ਕੀ ਹੋ ਰਿਹਾ ਹੈ ਵਾਇਰਲ?
ਵਾਇਰਲ ਪੋਸਟ ਵਿਚ ਅਦਾਕਾਰ ਸੋਨੂ ਸੂਦ ਨੂੰ ਰਾਜਨੀਤਿਕ ਪਾਰਟੀ ਰਾਸ਼ਟਰੀ ਜਨਤਾ ਦਲ ਦਾ ਪ੍ਰਚਾਰ ਕਰਦੇ ਇੱਕ ਪੋਸਟ ਨੂੰ ਫੜੇ ਵੇਖਿਆ ਜਾ ਸਕਦਾ ਹੈ। ਪੋਸਟ ਉੱਤੇ ਲਿਖਿਆ ਹੈ:, “सोनू सूद ने कहा बिहार के विकास के लिए तेजस्वी जी को वोट दें।”
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ jagran.com ‘ਤੇ ਸੋਨੂ ਸੂਦ ਦੀ ਇਹ ਤਸਵੀਰ ਮਿਲੀ ਪਰ ਉਸਦੇ ਵਿਚ ਸੋਨੂ ਸੂਦ ਦੇ ਹੱਥ ਵਿਚ ਕੋਈ ਦੂਜੀ ਤਸਵੀਰ ਸੀ, ਨਾ ਕਿ RJD ਦਾ ਪੋਸਟਰ। ਇਸ ਤਸਵੀਰ ਨਾਲ ਲਿਖਿਆ ਸੀ, “ਬਾਲੀਵੁੱਡ ਦੇ ਅਦਾਕਾਰ ਲਾਕਡਾਊਨ ਦੌਰਾਨ ਅਸਲੀ ਹੀਰੋ ਬਣਕੇ ਉਭਰੇ ਅਤੇ ਹਜਾਰਾਂ ਪਰਵਾਸੀ ਮਜਦੂਰਾਂ ਨੂੰ ਮੁੰਬਈ ਤੋਂ ਬਸ ਦੁਆਰਾ ਉਨ੍ਹਾਂ ਦੇ ਘਰ ਭੇਜਿਆ। ਸ਼ਹਿਰ ਦੇ ਕਲਾਕਾਰ ਅਰਜੁਨ ਦਾਸ ਨੇ ਉਨ੍ਹਾਂ ਦੀ ਇਸ ਪਹਿਲ ਨੂੰ ਆਪਣੇ ਕੈਨਵਸ ‘ਤੇ ਉਕੇਰਾ।”
ਸੋਨੂ ਸੂਦ ਅਤੇ ਅਰਜੁਨ ਦਾਸ ਦੀ ਮੁਲਾਕਾਤ ਦਾ ਇੱਕ ਵੀਡੀਓ ਵੀ ਸਾਨੂੰ ਮਿਲਿਆ, ਜਿਸਨੂੰ ਆਰਟਿਸਟ ਅਰਜੁਨ ਦਾਸ ਨੇ 19 ਅਕਤੂਬਰ ਨੂੰ ਟਵੀਟ ਕੀਤਾ ਸੀ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਹੱਥ ਵਿਚ ਕਿਸੀ ਪਾਰਟੀ ਦਾ ਪੋਸਟਰ ਨਹੀਂ, ਬਲਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਪੇਂਟਿੰਗ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਰਜੁਨ ਦਾਸ ਨੇ ਲਿਖਿਆ ਸੀ, “@SonuSood ਸੋਨੂ ਭਰਾ , ਮੈਂਨੂੰ ਮੁੰਬਈ ਸੱਦਣ ਅਤੇ ਇੰਨਾ ਸਨਮਾਨ ਦੇਣ ਲਈ ਬਹੁਤ-ਬਹੁਤ ਧੰਨਵਾਦ, ਆਭਾਰ 🙏💐💐 ਸਾਡੇ ਜਮਸ਼ੇਦਪੁਰ ਦਾ ਪਿਆਰ ਤੁਹਾਡੇ ਨਾਲ ਹਮੇਸ਼ਾ ਹੈ ਕਦੇ ਯਾਦ ਜਰੂਰ ਕਰਨਾ। ਮੈਂਨੂੰ ਖੁਸ਼ੀ ਹੋਵੇਗੀ। Also thanks to @shubhamVawasthi Bhai & @FcSonuSood”
ਅਸੀਂ ਇਸ ਵਿਸ਼ੇ ਵਿਚ ਅਰਜੁਨ ਦਾਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕੰਫਰਮ ਕੀਤਾ, “ਇਹ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਵਿਚ ਸੋਨੂ ਸੂਦ ਭਰਾ ਨਾਲ ਮੈਂ ਹੀ ਹਾਂ, ਪਰ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। ਅਸਲੀ ਤਸਵੀਰ ਮੈਂ ਹੀ ਬਣਾਈ ਸੀ, ਜਿਸਦੇ ਵਿਚ ਸੋਨੂ ਸੂਦ ਦੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਤਸਵੀਰ ਸੀ।”
ਹੁਣ ਅਸੀਂ ਇਹ ਜਾਣਨਾ ਸੀ ਕਿ ਕੀ ਸੋਨੂ ਸੂਦ ਨੇ ਬਿਹਾਰ ਚੋਣਾਂ ਨੂੰ ਲੈ ਕੇ ਕਿਸੇ ਪਾਰਟੀ ਦਾ ਸਮਰਥਨ ਅਤੇ ਪ੍ਰਚਾਰ ਕੀਤਾ ਹੈ। ਸਾਨੂੰ ਕੀਤੇ ਵੀ ਅਜੇਹੀ ਕੋਈ ਖਬਰ ਨਹੀਂ ਮਿਲੀ। ਲੱਭਣ ‘ਤੇ ਸਾਨੂੰ ਬਿਹਾਰ ਚੋਣਾਂ ਨੂੰ ਲੈ ਕੇ ਸੋਨੂ ਸੂਦ ਦੁਆਰਾ 28 ਅਕਤੂਬਰ ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਉਨ੍ਹਾਂ ਨੇ ਜਨਤਾ ਨੂੰ ਸਹੀ ਉਮੀਦਵਾਰ ਨੂੰ ਵੋਟ ਕਰਨ ਦੀ ਅਪੀਲ ਕਰਦੇ ਹੋਏ ਲਿਖਿਆ ਸੀ, “ਜਿਸ ਦਿਨ ਸਾਡੇ ਬਿਹਾਰੀ ਭਰਾਵਾਂ ਨੂੰ ਘਰ ਛੱਡ ਕੇ ਦੂਜੇ ਰਾਜ ਨਹੀਂ ਜਾਣਾ ਪਵੇਗਾ। ਜਿਸ ਦਿਨ ਦੂਜੇ ਰਾਜਾਂ ਦੇ ਲੋਕ ਬਿਹਾਰ ਵਿਚ ਕੰਮ ਲੱਭਣ ਆਉਣਗੇ। ਉਸ ਦਿਨ ਦੇਸ਼ ਦੀ ਜਿੱਤ ਹੋਵੇਗੀ। ਵੋਟ ਲਈ ਬਟਨ ਉਂਗਲ ਤੋਂ ਨਹੀਂ ਦਿਮਾਗ ਤੋਂ ਦਬਾਉਣਾ 🙏” ਪਰ ਇਥੇ ਕਿਸੇ ਪਾਰਟੀ ਜਾਂ ਉਮੀਦਵਾਰ ਦੇ ਨਾਂ ਦਾ ਜਿਕਰ ਨਹੀਂ ਸੀ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ I support Lalu Yadav ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਸਹੀ ਨਹੀਂ ਹੈ। ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਸੋਨੂ ਸੂਦ ਨੇ ਇੱਕ ਆਰਟਿਸਟ ਦੁਆਰਾ ਬਣਾਈ ਤਸਵੀਰ ਨੂੰ ਫੜਿਆ ਹੋਇਆ ਸੀ, ਨਾ ਕਿ RJD ਦਾ ਪ੍ਰਚਾਰ ਕਰਦਾ ਕੋਈ ਪੋਸਟਰ।
- Claim Review : ਸੋਨੂ ਸੂਦ ਨੇ ਕਿਹਾ ਬਿਹਾਰ ਦੇ ਵਿਕਾਸ ਲਈ ਤੇਜਸਵੀ ਜੀ ਨੂੰ ਵੋਟ ਪਾਓ।
- Claimed By : FB User- I support Lalu Yadav
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...