X
X

Fact Check: ਰਾਹੁਲ ਗਾਂਧੀ ਨੇ ਨਹੀਂ ਕਿਹਾ ਕਿ ਬਾਜ਼ 5 ਸਾਲ ਤੋਂ ਮੋਦੀ ਕਰਕੇ ਬੇਰੋਜ਼ਗਾਰ ਹਨ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਐਡੀਟੇਡ ਹੈ। ਰਾਹੁਲ ਗਾਂਧੀ ਨੇ ਬਾਜ਼ਾ ਦਾ ਉਦਾਹਰਣ ਗੰਦਗੀ ਦੇ ਸੰਦਰਭ ਵਿਚ ਦਿੱਤਾ ਸੀ। ਉਨ੍ਹਾਂ ਨੇ ਨਾ ਤਾਂ ਬਾਜ਼ਾਂ ਨੂੰ ਬੇਰੋਜ਼ਗਾਰ ਦੱਸਿਆ ਸੀ ਅਤੇ ਨਾ ਹੀ ਇਸਦਾ ਕਾਰਣ RSS ਅਤੇ ਭਾਜਪਾ ਨੂੰ ਦੱਸਿਆ ਸੀ।

  • By: Pallavi Mishra
  • Published: Feb 10, 2020 at 06:01 PM
  • Updated: Aug 29, 2020 at 04:17 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਰਾਹੁਲ ਗਾਂਧੀ ਨੂੰ ਇੱਕ ਰੈਲੀ ਨੂੰ ਸੰਬੋਧਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਰਾਹੁਲ ਗਾਂਧੀ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਬਾਜ਼ ਅਸਮਾਨ ਵਿਚ ਇਸ ਲਈ ਉੱਡ ਰਹੀਆਂ ਹਨ ਕਿਓਂਕਿ ਉਹ 5 ਸਾਲ ਤੋਂ ਬੇਰੋਜ਼ਗਾਰ ਹਨ ਅਤੇ ਇਸਦਾ ਕਾਰਣ ਭਾਜਪਾ ਅਤੇ RSS ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਐਡੀਟੇਡ ਹੈ। ਰਾਹੁਲ ਗਾਂਧੀ ਨੇ ਬਾਜ਼ ਦਾ ਉਦਾਹਰਣ ਗੰਦਗੀ ਦੇ ਸੰਦਰਭ ਵਿਚ ਦਿੱਤਾ ਸੀ। ਉਨ੍ਹਾਂ ਨੇ ਨਾ ਤਾਂ ਬਾਜ਼ਾਂ ਨੂੰ ਬੇਰੋਜ਼ਗਾਰ ਕਿਹਾ ਸੀ ਅਤੇ ਨਾ ਹੀ ਇਸਦਾ ਕਾਰਣ RSS ਅਤੇ ਭਾਜਪਾ ਨੂੰ ਦੱਸਿਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਵੀਡੀਓ ਵਿਚ ਰਾਹੁਲ ਗਾਂਧੀ ਨੂੰ ਇੱਕ ਰੈਲੀ ਨੂੰ ਸੰਬੋਧਤ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਰਾਹੁਲ ਗਾਂਧੀ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਬਾਜ਼ ਅਸਮਾਨ ਵਿਚ ਇਸ ਲਈ ਉੱਡ ਰਹੀਆਂ ਹਨ ਕਿਓਂਕਿ ਉਹ 5 ਸਾਲ ਤੋਂ ਬੇਰੋਜ਼ਗਾਰ ਹਨ ਅਤੇ ਇਸਦਾ ਕਾਰਣ ਭਾਜਪਾ ਅਤੇ RSS ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ “आयु 50 साल, मिला नया माल। अब देखों पप्पू का कमाल ।। 😂😅🤣👇”

ਇਸ ਪੋਸਟ ਦੇ ਆਰਕਾਈਵਡ ਵਰਜ਼ਨ ਨੂੰ ਇਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵੀਡੀਓ ਵਿਚ ਰਾਹੁਲ ਗਾਂਧੀ ਦੇ ਪਿੱਛੇ ਸਾਡੀ ਦਿੱਲੀ ਲਿਖਿਆ ਵੇਖਿਆ ਜਾ ਸਕਦਾ ਹੈ। ਦਿੱਲੀ ਵਿਚ ਚੋਣਾਂ ਹੋ ਹੱਟੀ ਹਨ ਅਤੇ ਨਤੀਜਾ 11 ਫਰਵਰੀ 2020 ਨੂੰ ਆ ਜਾਵੇਗਾ। ਹਾਲ ਵਿਚ ਰਾਹੁਲ ਗਾਂਧੀ ਨੇ ਵੀ ਦਿੱਲੀ ਵਿਚ ਕੁਝ ਰੈਲੀਆਂ ਨੂੰ ਸੰਬੋਧਿਤ ਕੀਤਾ ਸੀ।

ਅਸੀਂ ਜਾਂਚ ਕਰਨ ਲਈ ਕਾਂਗਰੇਸ ਦੇ ਅਧਿਕਾਰਿਕ ਵੇਰੀਫਾਈਡ ਯੂਟਿਊਬ ਅਕਾਊਂਟ ਨੂੰ ਖੰਗਾਲਿਆ। ਸਾਨੂੰ 5 ਫਰਵਰੀ, 2020 ਨੂੰ ਅਪਲੋਡ ਇੱਕ ਵੀਡੀਓ ਮਿਲਿਆ ਜਿਸਦੇ ਬੈਕਗਰਾਉਂਡ ਅਤੇ ਰਾਹੁਲ ਗਾਂਧੀ ਦੇ ਕਪੜੇ ਵਾਇਰਲ ਕਲਿੱਪ ਵਰਗੇ ਹੀ ਸਨ। ਅਸੀਂ ਇਸ ਵੀਡੀਓ ਨੂੰ ਵੇਖਣ ਦਾ ਫੈਸਲਾ ਕੀਤਾ। ਵੀਡੀਓ ਰਾਹੁਲ ਗਾਂਧੀ ਦੀ ਕੋਂਡਲੀ ਰੈਲੀ ਦਾ ਸੀ।

ਇਸ ਵੀਡੀਓ ਨੂੰ ਪੂਰਾ ਦੇਖਣ ‘ਤੇ ਸਾਨੂੰ ਪਤਾ ਲੱਗਿਆ ਕਿ ਵਾਇਰਲ ਕਲਿਪ ਵਿਚ ਫੁਟੇਜ ਇਸੇ ਵੀਡੀਓ ਤੋਂ ਉਠਾਇਆ ਗਿਆ ਹੈ ਅਤੇ ਐਡਿਟ ਕਰਕੇ ਚਿਪਕਾ ਵਾਇਰਲ ਕੀਤਾ ਗਿਆ ਹੈ। 23 ਮਿੰਟ 30 ਸੈਕੰਡ ਦੇ ਇਸ ਵੀਡੀਓ ਵਿਚ 2 ਮਿੰਟ ਤੋਂ ਲੈ ਕੇ 2 ਮਿੰਟ 30 ਸੈਕੰਡ ਤੱਕ ਰਾਹੁਲ ਗਾਂਧੀ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, “ਸਬਨੂੰ ਮਾਲੂਮ ਹੈ ਨਾ ਕਿ ਮਾਹੌਲ ਵਿਗੜ ਗਿਆ ਹੈ। ਇਸਦਾ ਕਾਰਣ ਕੀ ਹੈ। ਬਹੁਤ ਸਾਰੇ ਲੋਕ ਕਹਿਣਗੇ ਕਿ ਇਸਦਾ ਕਾਰਣ ਨਰੇਂਦਰ ਮੋਦੀ ਹੈ। ਇਸਦਾ ਕਾਰਣ RSS ਹੈ, ਇਸਦਾ ਕਾਰਣ ਭਾਜਪਾ ਹੈ।” ਇਸਦੇ ਬਾਅਦ 3 ਮਿੰਟ 17 ਸੈਕੰਡ ‘ਤੇ ਰਾਹੁਲ ਗਾਂਧੀ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, “ਪਿਛਲੇ 5 ਸਾਲਾਂ ਵਿਚ ਇਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਹੈ ਅਤੇ ਜੇਕਰ ਕਿਸੇ ਵੀ ਦੇਸ਼ ਵਿਚ ਯੂਥ ਨੂੰ ਰਸਤਾ ਨਹੀਂ ਦਿਖਦਾ ਤਾਂ ਯੂਥ ਦੇ ਦਿਲ ਵਿਚ ਗੁੱਸਾ ਪੈਦਾ ਹੁੰਦਾ ਹੈ” ਇਸਦੇ ਬਾਅਦ 9 ਮਿੰਟ 42 ਸੈਕੰਡ ‘ਤੇ ਰਾਹੁਲ ਗਾਂਧੀ ਬੋਲਦੇ ਹਨ, “ਇਥੇ ਇਹ ਬਾਜ਼ ਕਿਉਂ ਉੱਡ ਰਹੇ ਹਨ। ਕੋਈ ਦੱਸੇਗਾ ਇਹ ਬਾਜ਼ ਕਿਉਂ ਘੁਮ ਰਹੇ ਹਨ। ਇਹ ਜਿਹੜੀ ਗੰਦਗੀ ਹੈ ਇਸਨੂੰ ਹਟਾਉਣ ਲਈ ਕਿੰਨੇ ਕਰੋੜ ਰੁਪਏ ਲੱਗਣਗੇ।”

ਸਾਨੂੰ ਰਾਹੁਲ ਗਾਂਧੀ ਦੀ ਕੋਂਡਲੀ ਰੈਲੀ ਨੂੰ ਲੈ ਕੇ ਜਾਗਰਣ ‘ਤੇ ਇੱਕ ਖਬਰ ਵੀ ਮਿਲੀ। ਇਸ ਖਬਰ ਨੂੰ ਇਥੇ ਪੜ੍ਹਿਆ ਜਾ ਸਕਦਾ ਹੈ।

ਇਨ੍ਹਾਂ ਤਿੰਨਾਂ ਕਲਿਪਾਂ ਨੂੰ ਅੱਗੇ-ਪਿੱਛੇ ਜੋੜ ਕੇ ਅਜਿਹਾ ਦਿਖਾਇਆ ਗਿਆ ਹੈ ਕਿ ਰਾਹੁਲ ਗਾਂਧੀ ਨੇ ਬਾਜ਼ਾਂ ਨੂੰ ਬੇਰੋਜ਼ਗਾਰ ਕਿਹਾ ਅਤੇ ਇਸਦੇ ਲਈ ਮੋਦੀ ਸਰਕਾਰ ਨੂੰ ਜਿੰਮੇਵਾਰ ਦੱਸਿਆ ਗਿਆ ਹੈ ਜਦਕਿ ਅਸਲ ਵਿਚ ਰਾਹੁਲ ਗਾਂਧੀ ਨੇ ਬਾਜ਼ਾਂ ਦਾ ਉਦਾਹਰਣ ਗੰਦਗੀ ਦੇ ਸੰਦਰਭ ਵਿਚ ਦਿੱਤਾ ਸੀ।

ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਕਾਂਗਰੇਸ IT ਸੇਲ ਦੇ ਇੰਚਾਰਜ ਪ੍ਰਣਵ ਝਾ ਨਾਲ ਗੱਲ ਕੀਤੀ ਜਿਨ੍ਹਾਂ ਨੇ ਵੀ ਇਸ ਕਲਿਪ ਨੂੰ ਐਡੀਟੇਡ ਦੱਸਿਆ।

ਇਸ ਵੀਡੀਓ ਨੂੰ ਕਈ ਸਾਰੇ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Rajendra VaishNava ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਐਡੀਟੇਡ ਹੈ। ਰਾਹੁਲ ਗਾਂਧੀ ਨੇ ਬਾਜ਼ਾ ਦਾ ਉਦਾਹਰਣ ਗੰਦਗੀ ਦੇ ਸੰਦਰਭ ਵਿਚ ਦਿੱਤਾ ਸੀ। ਉਨ੍ਹਾਂ ਨੇ ਨਾ ਤਾਂ ਬਾਜ਼ਾਂ ਨੂੰ ਬੇਰੋਜ਼ਗਾਰ ਦੱਸਿਆ ਸੀ ਅਤੇ ਨਾ ਹੀ ਇਸਦਾ ਕਾਰਣ RSS ਅਤੇ ਭਾਜਪਾ ਨੂੰ ਦੱਸਿਆ ਸੀ।

  • Claim Review : ਰਾਹੁਲ ਗਾਂਧੀ ਨੇ ਕਿਹਾ ਕਿ ਬਾਜ਼ 5 ਸਾਲ ਤੋਂ ਮੋਦੀ ਕਰਕੇ ਬੇਰੋਜ਼ਗਾਰ ਹਨ
  • Claimed By : FB User- Rajendra VaishNava
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later