ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਫਰਜੀ ਪਾਇਆ। ਰਾਹੁਲ ਗਾਂਧੀ ਦੇ ਟਵੀਟ ਨਾਲ ਛੇੜਛਾੜ ਕਰ ਅਦਾਕਾਰ ਦੀ ਥਾਂ ਕ੍ਰਿਕੇਟਰ ਚਿਪਕਾਇਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। 14 ਜੂਨ 2020 ਨੂੰ ਫ਼ਿਲਮੀ ਸਿਤਾਰੇ ਸੁਸ਼ਾਂਤ ਸਿੰਘ ਰਾਜਪੂਤ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸੀ। ਉਨ੍ਹਾਂ ਦੇ ਦੇਹਾਂਤ ਕਰਕੇ ਦੇਸ਼ ਦੇ ਸਾਰੇ ਪ੍ਰਸ਼ੰਸਕ ਹੈਰਾਨ ਹਨ। ਫ਼ਿਲਮੀ ਦੁਨੀਆ ਦੇ ਉਨ੍ਹਾਂ ਦੇ ਸਾਥੀ ਰਹੇ ਅਦਾਕਾਰ-ਅਦਾਕਾਰਾਂ ਤੋਂ ਲੈ ਕੇ ਦੇਸ਼ ਦੀ ਨਾਮੀ ਹਸਤੀਆਂ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਸ਼ੋਕ ਜਾਹਰ ਕੀਤਾ ਹੈ। ਇਸੇ ਕ੍ਰਮ ਵਿਚ ਰਾਹੁਲ ਗਾਂਧੀ ਦਾ ਇੱਕ ਫਰਜੀ ਟਵੀਟ ਵਾਇਰਲ ਕਰਦੇ ਹੋਏ ਕੁਝ ਲੋਕ ਉਨ੍ਹਾਂ ਦੇ ਉੱਤੇ ਨਿਸ਼ਾਨਾ ਸਾਧ ਰਹੇ ਹਨ। ਇਸ ਟਵੀਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿਚ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਦਿੰਦੇ ਸਮੇਂ ਕ੍ਰਿਕੇਟਰ ਦੱਸ ਦਿੱਤਾ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਫਰਜੀ ਪਾਇਆ। ਰਾਹੁਲ ਗਾਂਧੀ ਦੇ ਟਵੀਟ ਨਾਲ ਛੇੜਛਾੜ ਕਰ ਅਦਾਕਾਰ ਦੀ ਥਾਂ ਕ੍ਰਿਕੇਟਰ ਚਿਪਕਾਇਆ ਗਿਆ ਹੈ। ਇਹ ਟਵੀਟ ਰਾਹੁਲ ਗਾਂਧੀ ਦੀ ਛਵੀ ਬਿਗਾੜਨ ਦੇ ਮਕਸਦ ਤੋਂ ਕੀਤਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਰਾਹੁਲ ਗਾਂਧੀ ਦੇ ਨਾਂ ਤੋਂ ਇੱਕ ਟਵੀਟ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਦੇ ਬਾਅਦ ਸ਼ਰਧਾਂਜਲੀ ਨੂੰ ਲੈ ਕੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਟਵੀਟ ਵਿਚ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਦਿੰਦੇ ਸਮੇਂ ਕ੍ਰਿਕੇਟਰ ਦੱਸ ਦਿੱਤਾ।
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਰਾਹੁਲ ਗਾਂਧੀ ਦੇ ਅਧਿਕਾਰਿਕ ਟਵਿੱਟਰ ਹੈਂਡਲ ਵੱਲ ਰੁੱਖ ਕੀਤਾ। ਸਾਨੂੰ ਉਨ੍ਹਾਂ ਦੇ ਅਕਾਊਂਟ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਸ਼ਰਧਾਂਜਲੀ ਦਿੰਦੇ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਸਾਨੂੰ ਕੀਤੇ ਵੀ ਕ੍ਰਿਕੇਟਰ ਲਿਖਿਆ ਨਜ਼ਰ ਨਹੀਂ ਆਇਆ। ਇਹ ਟਵੀਟ ਹੇਠਾਂ ਪੜ੍ਹਿਆ ਜਾ ਸਕਦਾ ਹੈ।
ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਿੱਧਾ AICC ਦੇ ਸਕੱਤਰ ਅਤੇ INC ਕਾਂਗਰੇਸ ਦੇ ਸੰਚਾਰ ਮੁਖੀ ਪ੍ਰਣਵ ਝਾ ਨਾਲ ਸੰਪਰਕ ਕੀਤਾ। ਪ੍ਰਣਵ ਨੇ ਇਸ ਟਵੀਟ ਨੂੰ ਲੈ ਕੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, “ਹਾਂ। ਇਹ ਹਾਲੀਆ ਹੈ- ਰਾਹੁਲ ਗਾਂਧੀ ਨੇ ਅਭਿਨੇਤਾ ਸੁਸ਼ਾਂਤ ਸਿੰਘ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਆਪਣੀ ਸੰਵੇਦਨਾ ਜਾਹਰ ਕੀਤੀ ਸੀ। ਵਿਪਕ੍ਸ਼ੀ ਪਾਰਟੀ ਦੀ ਸੋਸ਼ਲ ਮੀਡੀਆ ਫੈਕਟਰੀ ਨੇ ਇਸਨੂੰ ਮਿੰਟਾ ਵਿਚ ਫੋਟੋਸ਼ੋਪ ਕਰ ਦਿੱਤਾ ਅਤੇ ਅਸਲੀ ਟਵੀਟ ਨੂੰ ਫਰਜੀ ਰੂਪ ਦੇ ਦਿੱਤਾ।“
ਵਾਇਰਲ ਟਵੀਟ ਅਤੇ ਅਸਲੀ ਟਵੀਟ ਨੂੰ ਗੋਰ ਨਾਲ ਵੇਖਿਆ ਜਾਵੇ ਤਾਂ ਦੋਨਾਂ ਦਾ ਸਮੇਂ ਇੱਕ ਹੀ ਹੈ, ਜਦਕਿ ਅਸਲੀ ਟਵੀਟ ਵਿਚ ਜਿਥੇ ਅਦਾਕਾਰ ਲਿਖਿਆ ਹੋਇਆ ਹੈ ਓਥੇ ਹੀ, ਫਰਜੀ ਟਵੀਟ ਵਿਚ ਕ੍ਰਿਕੇਟਰ ਲਿਖਿਆ ਹੋਇਆ ਹੈ। ਰਾਹੁਲ ਗਾਂਧੀ ਦੇ ਅਸਲੀ ਟਵੀਟ ਅਤੇ ਇਸ ਫਰਜੀ ਟਵੀਟ ਵਿਚਕਾਰ ਫਰਕ ਹੇਠਾਂ ਸਾਫ ਵੇਖਿਆ ਜਾ ਸਕਦਾ ਹੈ।
ਕਾਂਗਰੇਸ ਦੇ ਬੁਲਾਰੇ ਪਵਨ ਖੇੜਾ ਨੇ ਵੀ ਇਸ ਫਰਜੀ ਟਵੀਟ ਨੂੰ ਲੈ ਕੇ ਟਵੀਟ ਕੀਤਾ ਹੈ ਜਿਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਦੇ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਨਾਮੀਗਿਰਾਮੀ ਹਸਤੀਆਂ ਨੇ ਆਪਣਾ ਦੁੱਖ ਜਾਹਰ ਕੀਤਾ। ਇਨ੍ਹਾਂ ਵਿਚੋਂ ਦੀ PM ਮੋਦੀ, ਰਾਹੁਲ ਗਾਂਧੀ ਆਦਿ ਵੀ ਸ਼ਾਮਲ ਸਨ। ਇਨ੍ਹਾਂ ਸੰਦੇਸ਼ਾਂ ਨੂੰ ਲੈ ਕੇ ਦੈਨਿਕ ਜਾਗਰਣ ਦੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ। ਇਸ ਖਬਰ ਅਨੁਸਾਰ, ਰਾਹੁਲ ਗਾਂਧੀ ਦੇ ਟਵੀਟ ਨੂੰ ਲੈ ਕੇ ਲਿਖਿਆ ਗਿਆ: ਕਾਂਗਰੇਸ ਨੇਤਾ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਲਿਖਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਦੇ ਬਾਰੇ ਵਿਚ ਸੁਣਕੇ ਮੈਂਨੂੰ ਬਹੁਤ ਦੁੱਖ ਹੋਇਆ ਹੈ। ਉਹ ਇੱਕ ਯੁਵਾ ਅਤੇ ਪ੍ਰਭਾਵਸ਼ਾਲੀ ਅਦਾਕਾਰ ਸਨ ਜਿਹੜੇ ਬਹੁਤ ਛੇਤੀ ਅਲਵਿਦਾ ਕਹਿ ਗਏ। ਦੁਨੀਆਭਰ ਵਿਚ ਉਨ੍ਹਾਂ ਦੇ ਚਾਹੁਣ ਵਾਲੇ, ਦੋਸਤਾਂ ਅਤੇ ਪਰਿਵਾਰ ਵਾਲਿਆਂ ਪ੍ਰਤੀ ਮੇਰੀ ਸੰਵੇਦਨਾ ਹੈ।
ਸੋਸ਼ਲ ਮੀਡੀਆ ‘ਤੇ ਇਸ ਟਵੀਟ ਨੂੰ ਕਈ ਸਾਰੇ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Ritesh Sharma ਨਾਂ ਦਾ ਫੇਸਬੁੱਕ ਯੂਜ਼ਰ। ਇਹ ਯੂਜ਼ਰ ਗਵਾਲੀਅਰ ਵਿਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਫਰਜੀ ਪਾਇਆ। ਰਾਹੁਲ ਗਾਂਧੀ ਦੇ ਟਵੀਟ ਨਾਲ ਛੇੜਛਾੜ ਕਰ ਅਦਾਕਾਰ ਦੀ ਥਾਂ ਕ੍ਰਿਕੇਟਰ ਚਿਪਕਾਇਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।