Fact Check: ਤਸਵੀਰ ਵਿਚ ਦਿੱਸ ਰਹੀ ਬਜ਼ੁਰਗ ਸ਼ਾਹੀਨ ਬਾਗ ਧਰਨੇ ਵਾਲੀ ਬਿਲਕਿਸ ਬਾਨੋ ਨਹੀਂ, ਵਾਇਰਲ ਦਾਅਵਾ ਫਰਜੀ ਹੈ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਕਿਸਾਨਾਂ ਦੇ ਸਮਰਥਨ ਵਿਚ ਦਿੱਸ ਰਹੀ ਬਜ਼ੁਰਗ ਬੀਬੀ ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਨਹੀਂ ਹੈ।
- By: Bhagwant Singh
- Published: Nov 30, 2020 at 05:05 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕਿਸਾਨਾਂ ਦੇ ਦਿੱਲੀ ਕੂਚ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖਬਰਾਂ ਦਾ ਹੜ ਆਇਆ ਹੋਇਆ ਹੈ। ਇਨ੍ਹਾਂ ਵਿਚ ਹੀ ਪ੍ਰਦਰਸ਼ਨ ਨੂੰ ਲੈ ਕੇ ਫਰਜੀ ਖਬਰਾਂ ਦਾ ਜਮਾਵੜਾ ਵੀ ਲੱਗ ਗਿਆ ਹੈ। ਹੁਣ ਇਸੇ ਕ੍ਰਮ ਵਿਚ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸਦੇ ਵਿਚ 2 ਬਜ਼ੁਰਗ ਬੀਬੀਆਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਤਸਵੀਰਾਂ ਵਿਚ ਦਿੱਸ ਰਹੀ ਬਜ਼ੁਰਗ ਸ਼ਾਹੀਨ ਬਾਗ ਪ੍ਰਦਰਸ਼ਨ ਤੋਂ ਮਸ਼ਹੂਰ ਹੋਏ ਬਿਲਕਿਸ ਬਾਨੋ ਦਾਦੀ ਹੈ, ਜਿਹੜੀ ਹੁਣ ਕਿਸਾਨ ਸਮਰਥਕ ਬਣ ਗਈ ਹੈ। ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਡੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਕਿਸਾਨਾਂ ਦੇ ਸਮਰਥਨ ਵਿਚ ਦਿੱਸ ਰਹੀ ਬਜ਼ੁਰਗ ਬੀਬੀ ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Amit Dubey ਨੇ 28 ਨਵੰਬਰ ਨੂੰ ਬਜ਼ੁਰਗ ਬੀਬੀਆਂ ਦੇ ਕੋਲਾਜ ਨੂੰ ਅਪਲੋਡ ਕਰਦੇ ਹੋਏ ਲਿਖਿਆ: “मित्रो ! शाहीन बाग वाली दादी 🧕आज किसान बनी है।😂😂”
ਇਸ ਫੇਸਬੁੱਕ ਪੋਸਟ ਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਨੂੰ ਕੰਗਨਾ ਰਣੌਤ ਨੇ ਵੀ ਸ਼ੇਅਰ ਕੀਤਾ ਸੀ, ਜਿਸਦਾ ਆਰਕਾਇਵਡ ਲਿੰਕ ਇਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਤਸਵੀਰ ਨੂੰ ਗੌਰ ਨਾਲ ਵੇਖਣ ਦੇ ਬਾਅਦ ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਸ਼ੁਰੂ ਕੀਤੀ। ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ ਕਈ ਖਬਰਾਂ ਮਿਲੀਆਂ, ਜਿਨ੍ਹਾਂ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ, ਪਰ ਕੀਤੇ ਵੀ ਇਸ ਬੀਬੀ ਨੂੰ ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਨਹੀਂ ਦੱਸਿਆ ਗਿਆ। ਅਮਰ ਉਜਾਲਾ ਨੇ ਇਸ ਤਸਵੀਰ ਨੂੰ 27 ਨਵੰਬਰ 2020 ਨੂੰ ਅਪਲੋਡ ਕਰਦੇ ਹੋਏ ਆਪਣੀ ਖਬਰ ਦੀ ਹੇਡਲਾਈਨ ਲਿਖੀ: किसानों ने अवरोधक हटाकर दिल्ली किया कूच
ਥੋੜਾ ਹੋਰ ਸਰਚ ਕਰਨ ‘ਤੇ ਸਾਨੂੰ ਕਿਸਾਨ ਸਮਰਥਕ ਬਜ਼ੁਰਗ ਬੀਬੀ ਦੀ ਇਹ ਤਸਵੀਰ ਅਕਤੂਬਰ 2020 ਨੂੰ ਸ਼ੇਅਰ ਕੀਤੀ ਗਈ ਮਿਲੀ। 13 ਅਕਤੂਬਰ 2020 ਨੂੰ ਇਸ ਤਸਵੀਰ ਨੂੰ ਫੇਸਬੁੱਕ ਪੇਜ “Sant Baba Jarnail Singh Ji Khalsa Bhindrawale” ਨੇ ਸ਼ੇਅਰ ਕੀਤਾ ਸੀ ਅਤੇ ਫੇਸਬੁੱਕ ਪੇਜ मेरा गांव मेरा स्वाभिमान ਨੇ 13 ਅਕਤੂਬਰ ਨੂੰ ਹੀ ਇਸ ਤਸਵੀਰ ਨੂੰ ਆਪਣੀ ਪ੍ਰੋਫ਼ਾਈਲ ਤਸਵੀਰ ਲਾਇਆ ਸੀ।
ਹੁਣ ਅਸੀਂ ਤਸਵੀਰ ਨੂੰ ਲੈ ਕੇ ਪੜਤਾਲ ਦੇ ਅਗਲੇ ਚਰਣ ਵਿਚ ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਨਾਲ ਸੰਪਰਕ ਕੀਤਾ। ਸਾਡੀ ਗੱਲ ਉਨ੍ਹਾਂ ਦੇ ਮੁੰਡੇ ਮੰਜੂਰ ਅਹਿਮਦ ਨਾਲ ਹੋਈ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, “ਵਾਇਰਲ ਤਸਵੀਰ ਵਿਚ ਮੇਰੀ ਮਾਂ ਨਹੀਂ ਹੈ। ਲੋਕਾਂ ਨੇ ਬਿਨਾ ਜਾਣਕਾਰੀ ਤੋਂ ਤਸਵੀਰ ਨੂੰ ਮੇਰੀ ਮਾਂ ਦੇ ਨਾਂ ਤੋਂ ਵਾਇਰਲ ਕਰ ਦਿੱਤਾ। ਅਸੀਂ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਛੇਤੀ ਹੀ ਹਿੱਸਾ ਲਵਾਂਗੇ।”
ਵਿਸ਼ਵਾਸ ਨਿਊਜ਼ ਵਾਇਰਲ ਤਸਵੀਰ ਨੂੰ ਲੈ ਕੇ ਇਹ ਪੁਸ਼ਟੀ ਕਰਦਾ ਹੈ ਕਿ ਇਸਦੇ ਵਿਚ ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਨਹੀਂ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Amit Dubey ਨਾਂ ਦਾ ਫੇਸਬੁੱਕ ਯੂਜ਼ਰ। ਇਸ ਅਕਾਊਂਟ ਨੂੰ “1,756” ਲੋਕ ਫਾਲੋ ਕਰਦੇ ਹਨ ਅਤੇ ਅਕਾਊਂਟ ਇੰਟਰੋ ਅਨੁਸਾਰ ਯੂਜ਼ਰ ਮੱਧ ਪ੍ਰਦ੍ਰਸ਼ ਦੇ ਜਬਲਪੁਰ ਵਿਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ। ਕਿਸਾਨਾਂ ਦੇ ਸਮਰਥਨ ਵਿਚ ਦਿੱਸ ਰਹੀ ਬਜ਼ੁਰਗ ਬੀਬੀ ਸ਼ਾਹੀਨ ਬਾਗ ਵਾਲੀ ਬਿਲਕਿਸ ਬਾਨੋ ਨਹੀਂ ਹੈ।
- Claim Review : ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਤਸਵੀਰਾਂ ਵਿਚ ਦਿੱਸ ਰਹੀ ਬਜ਼ੁਰਗ ਸ਼ਾਹੀਨ ਬਾਗ ਪ੍ਰਦਰਸ਼ਨ ਤੋਂ ਮਸ਼ਹੂਰ ਹੋਏ ਬਿਲਕਿਸ ਬਾਨੋ ਦਾਦੀ ਹੈ
- Claimed By : FB User- Amit Dubey
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...