ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਲੋਕ ਸਭਾ ਚੋਣਾਂ ਵਿਚ ਵੋਟ ਦੇਣ ਨਹੀਂ ਗਏ ਤਾਂ ਬੈਂਕ ਅਕਾਊਂਟ ਤੋਂ ਕੱਟਣਗੇ 350 ਰੁਪਏ। ਇਸ ਪੋਸਟ ਵਿਚ ਇਕ ਨਿਊਜ਼ ਪੇਪਰ ਕਲਿੱਪ ਹੈ, ਜਿਸ ਦੀ ਹੈੱਡਲਾਈਨ ਵੀ ਇਹੀ ਹੈ। ਅਸਲ ਵਿਚ ਇਹ ਖਬਰ ਝੂਠੀ ਹੈ, ਇਹ ਇਕ ਸਟਾਇਰ ਆਰਟੀਕਲ ਹੈ। ਇਹ ਇਕ ਵਿਅੰਗ ਹੈ, ਪਰ ਇਸ ਨੂੰ ਫੇਸਬੁੱਕ ‘ਤੇ ਖਬਰ ਵਾਂਗ ਵਾਇਰਲ ਕੀਤਾ ਜਾ ਰਿਹਾ ਹੈ, ਜੋ ਕਿ ਗਲਤ ਹੈ।
ਵਾਇਰਲ ਹੋ ਰਹੀ ਫੋਟੋ ਇਕ ਨਿਊਜ਼ ਪੇਪਰ ਦੀ ਕਲਿੱਪ ਹੈ। ਇਸ ਫੋਟੋ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ ”ਲੋਕ ਸਭਾ ਚੋਣਾਂ ਵਿਚ ਵੋਟ ਦੇਣ ਨਹੀਂ ਗਏ ਤਾਂ ਬੈਂਕ ਅਕਾਊਂਟ ਤੋਂ ਕੱਟਣਗੇ 350 ਰੁਪਏ।” ਨਿਊਜ਼ ਪੇਪਰ ਦੀ ਕਲਿੱਪ ਦੀ ਹੈੱਡਲਾਈਨ ਵੀ ਇਹੀ ਹੈ। ਕਈ ਲੋਕਾਂ ਨੇ ਇਸ ਸਟੋਰੀ ਨੂੰ ਸੱਚ ਮੰਨਦੇ ਹੋਏ ਆਪਣੇ ਪੇਜ਼ ‘ਤੇ ਪੋਸਟ ਕੀਤਾ।
ਅਸੀਂ ਆਪਣੀ ਪੜਤਾਲ ਨੂੰ ਸ਼ੁਰੂ ਕਰਨ ਦੇ ਲਈ ਸਭ ਤੋਂ ਪਹਿਲੇ ਇਸ ਨਿਊਜ਼ ਪੇਪਰ ਕਲਿੱਪ ਨੂੰ ਢੰਗ ਨਾਲ ਪੜਿਆ। ਇਹ ਨਿਊਜ਼ ਪੇਪਰ ਕਲਿੱਪ ਨਵਭਾਰਤ ਟਾਈਮਜ਼ ਅਖਬਾਰ ਦੀ ਹੈ। ਇਸ ਕਲਿੱਪ ਨੂੰ ਪੜ੍ਹਨ ‘ਤੇ ਹੀ ਸਾਰੀ ਗੱਲ ਸਾਫ਼ ਹੋ ਗਈ। ਇਸ ਆਰਟੀਕਲ ਦੇ ਅੰਤ ਵਿਚ ਲਿਖਿਆ ਹੈ ”ਬੁਰਾ ਨਾ ਮੰਨੋ ਹੋਲੀ ਹੈ”। ਇਸ ਵਾਕ ਤੋਂ ਹੀ ਸਾਫ਼ ਹੋ ਜਾਂਦਾ ਹੈ ਕਿ ਇਹ ਇਕ ਹਾਸੇ ਵਾਲਾ ਚੁਟਕਲਾ ਹੈ। ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਅਸੀਂ ਨਵਭਾਰਤ ਟਾਈਮਸ਼ ਅਖਬਾਰ ਨੂੰ ਜਾਂਚਿਆ।
ਨਵਭਾਰਤ ਟਾਈਮਜ਼ ਨੇ 21 ਮਾਰਚ ਨੂੰ ਆਪਣੇ ਪਹਿਲੇ ਪੇਜ਼ ‘ਤੇ ਇਹ ਖਬਰ ਛਾਪੀ ਸੀ, ਪਰ ਇਹ ਸਟੋਰੀ ਚੁਟਕਲਾ ਸੀ। 21 ਮਾਰਚ ਨੂੰ ਹੋਲੀ ਸੀ, ਇਸ ਲਈ ਅਖਬਾਰ ਨੇ ਆਪਣੇ ਪਹਿਲੇ ਪੇਜ਼ ‘ਤੇ ਸਿਰਫ਼ ਚੁਟਕਲੇ ਛਾਪੇ ਸਨ। ਹਰੇਕ ਸਟੋਰੀ ਦੇ ਖਤਮ ਹੋਣ ਦੇ ਬਾਅਦ ਥੱਲੇ ‘ਬੁਰਾ ਨਾ ਮੰਨੋ ਹੋਲੀ ਹੈ” ਵੀ ਲਿਖਿਆ ਗਿਆ ਸੀ, ਪਰ ਪੇਜ਼ ਦੀ ਸ਼ੁਰੂਆਤ ਜਾਂ ਫਿਰ ਸਟੋਰੀ ਦੀ ਸ਼ੁਰੂਆਤ ਵਿਚ ਕਿੱਧਰੇ ਵੀ ਕਿਤੇ ਇਸ ਤਰ੍ਹਾਂ ਨਹੀਂ ਦੱਸਿਆ ਗਿਆ ਸੀ। ਇਸ ਕਲਿੱਪ ਨੂੰ ਸ਼ੇਅਰ ਕਰਦੇ ਸਮੇਂ ਲੋਕਾਂ ਨੇ ਆਖਿਰੀ ਲਾਈਨ ‘ਬੁਰਾ ਨਾ ਮੰਨੋ ਹੋਲੀ ਹੈ’ ਹਟਾ ਦਿੱਤੀ ਜਿਸ ਨਾਲ ਇਸ ਸਟਾਇਰ ਆਰਟੀਕਲ ਦੇ ਨਿਊਜ਼ ਆਰਟੀਕਲ ਹੋਣ ਦਾ ਭੁਲੇਖਾ ਹੁੰਦਾ ਹੈ।
ਇਸ ਖਬਰ ਨੂੰ ਨਵਭਾਰਤ ਟਾਈਮਜ਼ ਦੇ ਹਵਾਬਾਜ਼ ਸੈਕਸ਼ਨ ਵਿਚ ਵੀ ਦੇਖਿਆ ਜਾ ਸਕਦਾ ਹੈ। ਇਹ ਇਕ ਸਟਾਇਰ ਸੈਕਸ਼ਨ ਹੈ, ਜਿਥੇ ਹਾਸੇ ਵਾਲੇ ਚੁਟਕਲੇ ਪੋਸਟ ਕੀਤੇ ਜਾਂਦੇ ਹਨ।
ਇਸ ਖਬਰ ਨੂੰ ਫੇਸਬੁੱਕ (Facebook) ‘ਤੇ Zaid Qamar ਨਾਮਕ ਯੂਜ਼ਰ ਨੇ “change India save Indian” ਨਾਮਕ ਪੇਜ਼ ਤੇ ਸ਼ੇਅਰ ਕੀਤਾ ਸੀ। Zaid Qamar ਵੈਸਟ ਬੰਗਾਲ ਦੇ ਰਹਿਣ ਵਾਲੇ ਹਨ ਅਤੇ ਇੰਨ੍ਹਾਂ ਦੇ ਕੁਲ 12 ਫਾਲੋਅਰਜ਼ ਹਨ।
ਸਾਨੂੰ ਪਤਾ ਸੀ ਕਿ ਇਹ ਚੁਟਕਲਾ ਹੈ ਫਿਰ ਵੀ ਅਸੀਂ ਇਸ ਨੂੰ ਇਲੈਕਸ਼ਨ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ। ਅਸੀਂ ਇਸ ਖਬਰ ਦੀ ਪੁਸ਼ਟੀ ਕਰਨ ਦੇ ਲਈ ਇਲੈਕਸ਼ਨ ਕਮਿਸ਼ਨ ਦੇ PRO ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਸਾਨੂੰ ਦੱਸਿਆ ਕਿ ਇਹ ਖਬਰ ਪੂਰੀ ਤਰ੍ਹਾਂ ਝੂਠੀ ਹੈ।
ਨਤੀਜਾ : ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਨਿਊਜ਼ ਪੇਪਰ ਕਲਿੱਪ ਇਕ ਅਖਬਾਰ ਦੀ ਵਿਅੰਗ ਸੈਕਸ਼ਨ ਦਾ ਇਕ ਆਰਟੀਕਲ ਹੈ, ਜਿਸ ਦਾ ਸੱਚਾਈ ਨਾਲ ਕੋਈ ਵਾਸਤੇ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।