ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਤਸਵੀਰ ਫਰਜੀ ਸਾਬਤ ਹੋਈ। ਤਸਵੀਰ ਵਿਚ ਦਿੱਸ ਰਹੀ ਕੁੜੀ ਕਰਨਲ ਸੰਤੋਸ਼ ਬਾਬੂ ਦੀ ਧੀ ਨਹੀਂ, ਬਲਕਿ ਇੱਕ ABVP ਕਾਰਜਕਰਤਾ ਦੀ ਛੋਟੀ ਭੈਣ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਭਾਰਤ ਅਤੇ ਚੀਨ ਵਿਚਕਾਰ ਹੋਈ ਹਿੰਸਕ ਝੜਪ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਫਰਜੀ ਖਬਰਾਂ ਦਾ ਹੜ ਆ ਗਿਆ ਹੈ। ਇਸ ਝੜਪ ਵਿਚ ਸਾਡੇ ਇੱਕ ਅਫਸਰ ਸਣੇ 20 ਸੈਨਿਕਾਂ ਨੂੰ ਆਪਣੀ ਕੁਰਬਾਣੀ ਦੇਣੀ ਪਈ ਹੈ। ਹੁਣ ਸੋਸ਼ਲ ਮੀਡੀਆ ‘ਤੇ ਕੁਝ ਲੋਕ ਇੱਕ ਕੁੜੀ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਹ ਕੁੜੀ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੀ ਧੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ਵਿਚ ਇੱਕ ਛੋਟੀ ਕੁੜੀ ਨੂੰ ਸੰਤੋਸ਼ ਬਾਬੂ ਦੀ ਤਸਵੀਰ ਅੱਗੇ ਹੱਥ ਜੋੜੇ ਖੜਾ ਵੇਖਿਆ ਜਾ ਸਕਦਾ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਤਸਵੀਰ ਫਰਜੀ ਸਾਬਤ ਹੋਈ। ਤਸਵੀਰ ਵਿਚ ਦਿੱਸ ਰਹੀ ਕੁੜੀ ਕਰਨਲ ਸੰਤੋਸ਼ ਬਾਬੂ ਦੀ ਧੀ ਨਹੀਂ, ਬਲਕਿ ਇੱਕ ABVP ਕਾਰਜਕਰਤਾ ਦੀ ਛੋਟੀ ਭੈਣ ਹੈ।
ਫੇਸਬੁੱਕ ਯੂਜ਼ਰ Ashish Gupta ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ : ‘नाम शहादत। काम बलिदान।लेकिन मौत आखिर मौत है। वो भी पिता की..जो जीवन भर के लिये घर सूना कर देती है। कर्नल संतोष बाबू की नन्ही बेटी की ये भावुक तस्वीर देखकर मुझे अपने पापा याद आ गये। पीड़ा इस बात की है ऐसा माहौल 23 अन्य ग़मज़दा परिवारों में और होगा।’
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਜਾਂਚ ਦੀ ਸ਼ੁਰੂਆਤ ਗੂਗਲ ਰਿਵਰਸ ਇਮੇਜ ਟੂਲ ਤੋਂ ਕੀਤੀ। ਸਬਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਰਚ ਦੌਰਾਨ ਸਾਨੂੰ ਕਈ ਵੈੱਬਸਾਈਟ ‘ਤੇ ਇਹ ਤਸਵੀਰ ਮਿਲੀ। ਕਈ ਥਾਂ ‘ਤੇ ਇਸ ਤਸਵੀਰ ਵਿਚ ਦਿੱਸ ਰਹੀ ਬੱਚੀ ਨੂੰ ਸ਼ਹੀਦ ਸੰਤੋਸ਼ ਬਾਬੂ ਦੀ ਧੀ ਦੱਸਿਆ ਗਿਆ ਹੈ। ਅਸੀਂ ਆਪਣੀ ਪੜਤਾਲ ਜਾਰੀ ਰੱਖੀ। ਸਾਨੂੰ ਸਬਤੋਂ ਪੁਰਾਣੀ ਅਤੇ ਅਸਲੀ ਤਸਵੀਰ ਮਿਲ ਹੀ ਗਈ।
ਇਹ ਤਸਵੀਰ ਸਬਤੋਂ ਪਹਿਲਾਂ ABVP Karnataka ਦੇ ਫੇਸਬੁੱਕ ਪੇਜ ਅਤੇ ਟਵਿੱਟਰ ਹੈਂਡਲ ‘ਤੇ ਅਪਲੋਡ ਕੀਤੀ ਗਈ ਸੀ। 16 ਜੂਨ ਨੂੰ ਦੂਜੀ ਤਸਵੀਰਾਂ ਨਾਲ ਅਸਲੀ ਤਸਵੀਰ ਵੀ ਅਪਲੋਡ ਕੀਤੀ ਗਈ ਸੀ।
ਇਸਦੇ ਵਿਚ ਦੱਸਿਆ ਗਿਆ ਕਿ ਚੀਨ ਨਾਲ ਝੜਪ ਵਿਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਨੂੰ ਸ਼ਰਧਾਂਜਲੀ ਸਭਾ ਦਾ ਆਯੋਜਨ ਬੰਗਲੁਰੂ ਗ੍ਰਾਮੀਣ ਵਿਭਾਗ ਦੀ ਤਰਫ਼ੋਂ ਕੀਤਾ ਗਿਆ।
ABVP ਕਰਨਾਟਕ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਖੰਗਾਲਦੇ ਹੋਏ ਸਾਨੂੰ ਇੱਕ ਹੋਰ ਪੋਸਟ ਮਿਲੀ। ਇਸਦੇ ਵਿਚ ਦੱਸਿਆ ਗਿਆ ਕਿ ਫੋਟੋ ਵਿਚ ਦਿੱਸ ਰਹੀ ਕੁੜੀ ਦਾ ਨਾਂ ਕੁਮਾਰੀ ਮਾਨਸ਼ਰੀ ਹੈ। ਇਹ ਕਰਨਾਟਕ ਦੇ ਨੇਲਾਮੰਗਲਾ ਤਾਲੁਕ ਵਿਚ ਏਬੀਵੀਪੀ ਤਰਫ਼ੋਂ ਆਯੋਜਿਤ ਸ਼ਰਧਾਂਜਲੀ ਸਭਾ ਦੀ ਤਸਵੀਰ ਹੈ।
ਪੜਤਾਲ ਦੌਰਾਨ ਸਾਨੂੰ ABVP ਦੇ ਟਵਿੱਟਰ ਹੈਂਡਲ ‘ਤੇ ਇੱਕ ਟਵੀਟ ਮਿਲਿਆ। ਇਸਦੇ ਵਿਚ ਵਾਇਰਲ ਤਸਵੀਰ ਨੂੰ ਲੈ ਕੇ ਸਫਾਈ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਬੱਚੀ ਸ਼ਹੀਦ ਕਰਨਲ ਸੰਤੋਸ਼ ਬਾਬੂ ਦੀ ਧੀ ਨਹੀਂ ਹੈ। ਇਹ ABVP ਕਾਰਜਕਰਤਾ ਦੀ ਛੋਟੀ ਭੈਣ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ABVP ਦੇ ਮੀਡੀਆ ਇੰਚਾਰਜ ਭਰਤ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ, “ਕਰਨਲ ਸੰਤੋਸ਼ ਬਾਬੂ ਨੂੰ ਸ਼ਰਧਾਂਜਲੀ ਅਰਪਿਤ ਕਰਦੀ ਇਸ ਕੁੜੀ ਨੂੰ ਉਨ੍ਹਾਂ ਦੀ ਧੀ ਸਮਝ ਕੇ ਇਸ ਤਸਵੀਰ ਨੂੰ ਕੁਝ ਪ੍ਰਮੁੱਖ ਹਸਤੀਆਂ ਨੇ ਗਲਤੀ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਅਸੀਂ ਉਨ੍ਹਾਂ ਦੀ ਭਾਵਨਾਵਾਂ ਨੂੰ ਸਮਝਦੇ ਹਨ, ਪਰ ਇਹ ਗੱਲ ਸਾਫ ਕਰਨਾ ਵੀ ਜ਼ਰੂਰੀ ਹੈ ਕਿ ਇਹ ਕੁੜੀ ABVP ਕਾਰਜਕਰਤਾ ਦੀ ਛੋਟੀ ਭੈਣ ਹੈ।”
ਅੰਤ ਵਿਚ ਅਸੀਂ ਇਸ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਪੇਜ Ashish Gupta ਦੀ ਸੋਸ਼ਲ ਸਕੈਨਿੰਗ ਕੀਤੀ। ਇੰਟਰੋ ਅਨੁਸਾਰ ਯੂਜ਼ਰ ਰਾਜਨੀਤਿਕ ਸਟ੍ਰੇਟਜਿਸਟ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਤਸਵੀਰ ਫਰਜੀ ਸਾਬਤ ਹੋਈ। ਤਸਵੀਰ ਵਿਚ ਦਿੱਸ ਰਹੀ ਕੁੜੀ ਕਰਨਲ ਸੰਤੋਸ਼ ਬਾਬੂ ਦੀ ਧੀ ਨਹੀਂ, ਬਲਕਿ ਇੱਕ ABVP ਕਾਰਜਕਰਤਾ ਦੀ ਛੋਟੀ ਭੈਣ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।