Fact Check: ਯੋਗੀ ਆਦਿਤਯਨਾਥ ਨਾਲ ਰੱਖੀ ਥਾਲੀ ਵਿਚ ਐਡਿਟ ਕਰਕੇ ਚਿਪਕਾਇਆ ਗਿਆ ਹੈ ਮਾਸ, ਇਹ ਤਸਵੀਰ ਫਰਜੀ ਹੈ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਅਸਲ ਤਸਵੀਰ ਵਿਚ ਯੋਗੀ ਆਦਿਤਯਨਾਥ ਨਾਲ ਰੱਖੀ ਥਾਲੀ ਵਿਚ ਫੁੱਲ ਰੱਖੇ ਹੋਏ ਸਨ, ਜਿਸਨੂੰ ਕਿਸੇ ਨੇ ਐਡਿਟ ਕਰਕੇ ਉੱਪਰ ਮਾਸ (ਮੀਟ) ਚਿਪਕਾ ਕੇ ਫੇਕ ਨਿਊਜ਼ ਫੈਲਾਉਣ ਦੇ ਇਰਾਦੇ ਨਾਲ ਪੋਸਟ ਕਰ ਦਿੱਤਾ।
- By: Pallavi Mishra
- Published: Aug 14, 2020 at 06:10 PM
- Updated: Aug 29, 2020 at 02:28 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿਚ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਯਨਾਥ ਨੂੰ ਇੱਕ ਵਿਅਕਤੀ ਤੋਂ ਤਿਲਕ ਲਗਵਾਉਂਦੇ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਮੁੱਖਮੰਤਰੀ ਯੋਗੀ ਆਦਿਤਯਨਾਥ ਦੇ ਨਾਲ ਰਾਖੀ ਥਾਲੀ ਵਿਚ ਮਾਸ (ਮੀਟ) ਰੱਖਿਆ ਹੋਇਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਅਸਲ ਤਸਵੀਰ ਵਿਚ ਯੋਗੀ ਆਦਿਤਯਨਾਥ ਨਾਲ ਰੱਖੀ ਥਾਲੀ ਵਿਚ ਫੁੱਲ ਰੱਖੇ ਹੋਏ ਸਨ, ਜਿਸਨੂੰ ਕਿਸੇ ਨੇ ਐਡਿਟ ਕਰਕੇ ਉੱਪਰ ਮਾਸ (ਮੀਟ) ਚਿਪਕਾ ਕੇ ਫੇਕ ਨਿਊਜ਼ ਫੈਲਾਉਣ ਦੇ ਇਰਾਦੇ ਨਾਲ ਪੋਸਟ ਕਰ ਦਿੱਤਾ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Aamir Khan ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ: ”क्या लिखूं कोई कुछ बतायेगा ,,,,,।।।।ये थाली में क्या है और क्या हो रहा है🤔🤔”
ਵਾਇਰਲ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਇਸ ਤਸਵੀਰ ਦੀ ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਇਸਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਰਿਵਰਸ ਇਮੇਜ ਵਿਚ ਸਾਨੂੰ ਪੱਤਰਕਾਰ vijaita singh ਦੇ ਟਵਿੱਟਰ ਅਕਾਊਂਟ ‘ਤੇ Jul 27, 2018 ਨੂੰ ਅਪਲੋਡ ਇਹ ਤਸਵੀਰ ਮਿਲੀ। ਪਰ ਇਸ ਤਸਵੀਰ ਵਿਚ ਮੁੱਖਮੰਤਰੀ ਯੋਗੀ ਆਦਿਤਯਨਾਥ ਨਾਲ ਰੱਖੀ ਥਾਲੀ ਵਿਚ ਫੁੱਲ ਅਤੇ ਹਲਦੀ ਦੀ ਕਟੋਰੀ ਰੱਖੀ ਹੋਈ ਸੀ।
ਸਾਨੂੰ bengaldaily.com/ ‘ਤੇ ਵੀ ਇਹ ਤਸਵੀਰ ਇੱਕ ਖਬਰ ਵਿਚ ਮਿਲੀ। ਇਸ ਤਸਵੀਰ ਵਿਚ ਵੀ ਮੁੱਖਮੰਤਰੀ ਯੋਗੀ ਆਦਿਤਯਨਾਥ ਨਾਲ ਰੱਖੀ ਥਾਲੀ ਵਿਚ ਫੁੱਲ ਅਤੇ ਹਲਦੀ ਦੀ ਕਟੋਰੀ ਰੱਖੀ ਹੋਈ ਸੀ। ਖਬਰ ਅਨੁਸਾਰ, ਤਸਵੀਰ ਓਦੋਂ ਦੀ ਹੈ ਜਦੋਂ ਗੋਰਖਪੁਰ ਵਿਚ ਇੱਕ ਪੁਲਿਸ ਅਧਿਕਾਰੀ ਮੁੱਖਮੰਤਰੀ ਯੋਗੀ ਆਦਿਤਯਨਾਥ ਤੋਂ ਅਸ਼ੀਰਵਾਦ ਲੈਂਦੇ ਹੋਏ ਨਜ਼ਰ ਆਏ ਸੀ।
NDTV.com ਦੀ ਵੈੱਬਸਾਈਟ ‘ਤੇ 28 ਜੁਲਾਈ 2018 ਨੂੰ ਪ੍ਰਕਾਸ਼ਿਤ ਖਬਰ ਵਿਚ ਇਸਤੇਮਾਲ ਕੀਤੇ ਗਏ ਵੀਡੀਓ ਵਿਚ ਵੀ ਇਸੇ ਮੰਜ਼ਰ ਦੀਆਂ ਝਲਕ ਨੂੰ ਵੇਖਿਆ ਜਾ ਸਕਦਾ ਹੈ। ਇਥੇ ਵੀ ਥਾਲੀ ਵਿਚ ਮਾਸ ਨਹੀਂ, ਫੁੱਲ ਅਤੇ ਹਲਦੀ ਹੀ ਹੈ।
ਇਸ ਵਿਸ਼ੈ ਵਿਚ ਵੱਧ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਗੋਰਖਪੁਰ ਦੇ ਰਿਪੋਰਟਰ ਪ੍ਰਦੀਪ ਸ਼੍ਰੀਵਾਸਤਵ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ‘ਇਹ ਤਸਵੀਰ ਫਰਜੀ ਹੈ। ਅਸਲ ਤਸਵੀਰ ਵਿਚ ਥਾਲੀ ਵਿਚ ਫੁੱਲ ਰੱਖੇ ਸਨ। ਇਹ ਤਸਵੀਰ 2018 ਦੇ ਗੁਰੂ ਪੂਰਣਿਮਾ ਦੇ ਮੌਕੇ ‘ਤੇ ਗੋਰਖਪੁਰ ਦੀ ਹੈ।’
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Aamir Khan ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਅਸਲ ਤਸਵੀਰ ਵਿਚ ਯੋਗੀ ਆਦਿਤਯਨਾਥ ਨਾਲ ਰੱਖੀ ਥਾਲੀ ਵਿਚ ਫੁੱਲ ਰੱਖੇ ਹੋਏ ਸਨ, ਜਿਸਨੂੰ ਕਿਸੇ ਨੇ ਐਡਿਟ ਕਰਕੇ ਉੱਪਰ ਮਾਸ (ਮੀਟ) ਚਿਪਕਾ ਕੇ ਫੇਕ ਨਿਊਜ਼ ਫੈਲਾਉਣ ਦੇ ਇਰਾਦੇ ਨਾਲ ਪੋਸਟ ਕਰ ਦਿੱਤਾ।
- Claim Review : ਤਸਵੀਰ ਵਿਚ ਮੁੱਖਮੰਤਰੀ ਯੋਗੀ ਆਦਿਤਯਨਾਥ ਦੇ ਨਾਲ ਰਾਖੀ ਥਾਲੀ ਵਿਚ ਮਾਸ (ਮੀਟ) ਰੱਖਿਆ ਹੋਇਆ ਹੈ।
- Claimed By : FB User- Aamir Khan
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...