Fact Check: ਬੈਂਕਾਕ ਵਿੱਚ ਹੋਏ ਪ੍ਰਦਰਸ਼ਨ ਦੀ ਤਸਵੀਰ ਨੂੰ ਸ਼੍ਰੀਲੰਕਾ ਵਿੱਚ ਕੋਵਿਡ ਨਾਲ ਹੋਈਆਂ ਮੌਤਾਂ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਪਾਇਆ ਕਿ ਵਾਇਰਲ ਤਸਵੀਰ ਨਾਲ ਕੀਤਾ ਗਿਆ ਦਾਅਵਾ ਗ਼ਲਤ ਹੈ। ਥਾਈਲੈਂਡ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਵਰਤੇ ਗਏ ਨਕਲੀ ਲਾਸ਼ਾਂ ਦੇ ਥੈਲੀਆਂ ਨੂੰ ਸ਼੍ਰੀਲੰਕਾ ਵਿੱਚ ਕੋਵਿਡ ਮੌਤਾਂ ਦਾ ਦੱਸਦੇ ਹੋਏ ਸਾਂਝਾ ਕੀਤਾ ਜਾ ਰਿਹਾ ਹੈ।

Fact Check: ਬੈਂਕਾਕ ਵਿੱਚ ਹੋਏ ਪ੍ਰਦਰਸ਼ਨ ਦੀ ਤਸਵੀਰ ਨੂੰ ਸ਼੍ਰੀਲੰਕਾ ਵਿੱਚ ਕੋਵਿਡ ਨਾਲ ਹੋਈਆਂ ਮੌਤਾਂ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪਲਾਸਟਿਕ ਵਿੱਚ ਲਪੇਟੀਆਂ ਕਈ ਲਾਸ਼ਾਂ ਨੂੰ ਦੇਖਿਆ ਜਾ ਸਕਦਾ ਹੈ। ਵਾਇਰਲ ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸ਼੍ਰੀਲੰਕਾ ਵਿੱਚ ਕੋਵਿਡ ਨਾਲ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਹਨ। ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਪਾਇਆ ਕਿ ਵਾਇਰਲ ਤਸਵੀਰ ਨਾਲ ਕੀਤਾ ਗਿਆ ਦਾਅਵਾ ਗ਼ਲਤ ਹੈ। ਥਾਈਲੈਂਡ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਵਰਤੇ ਗਏ ਨਕਲੀ ਲਾਸ਼ਾਂ ਦੇ ਥੈਲਿਆਂ ਨੂੰ ਸ਼੍ਰੀਲੰਕਾ ਵਿੱਚ ਕੋਵਿਡ ਮੌਤਾਂ ਵਜੋਂ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ The Wes – වෙස් ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਸਿੰਘਲਾ ਭਾਸ਼ਾ ਵਿੱਚ ਕੈਪਸ਼ਨ ਲਿਖਿਆ ਹੈ, ਜਿਸਦਾ ਪੰਜਾਬੀ ਅਨੁਵਾਦ ਹੈ: ਕੀ ਤੁਹਾਨੂੰ ਲਗਦਾ ਹੈ ਕਿ ਇਹ ਪੈਕਡ ਮੁਰਗ਼ੀਆਂ ਸਨ? ਨਹੀਂ, ਇਹ ਉਹ ਲੋਕ ਹਨ ਜਿਹਨਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।।

ਪੋਸਟ ਦਾ ਆਰਕਾਈਵ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਇਸਨੂੰ ਲੱਭਿਆ। ਸਾਨੂੰ ਇਹ ਤਸਵੀਰ ਕੁਝ ਮੀਡੀਆ ਰਿਪੋਰਟਾਂ ਵਿੱਚ ਮਿਲੀ। 19 ਜੁਲਾਈ 2021 ਨੂੰ worldofbuzz.com ਵਿੱਚ ਛੱਪੀ ਇੱਕ ਰਿਪੋਰਟ ਵਿੱਚ ਇਹ ਤਸਵੀਰ ਮਿਲੀ। ਖਬਰ ਦੇ ਅਨੁਸਾਰ “ਅਨੁਵਾਦ ਕੀਤਾ ਗਿਆ: ਥਾਈਲੈਂਡ ਦੇ ਲੋਕਾਂ ਨੇ 18 ਜੁਲਾਈ ਨੂੰ ਆਪਣੇ ਦੇਸ਼ ਵਿੱਚ ਮਹਾਮਾਰੀ ਤੋਂ ਨਿਪਟਣ ਲਈ ਆਪਣੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓ-ਚਾ ਦੇ ਵਿਰੁੱਧ ਵਿੱਚ ਪ੍ਰਦਰਸ਼ਨ ਕੀਤਾ। ਉਹ ਆਪਣੇ ਮੋਟਰਸਾਈਕਲਾਂ ਅਤੇ ਕਾਰਾਂ ਵਿੱਚ ਸੜਕਾਂ ਤੇ ਉੱਤਰ ਆਏ ਹਨ। ” ਖਬਰ ਅਨੁਸਾਰ ਇਹ ਤਸਵੀਰ ਬੈਂਕਾਕ ਦੀ ਹੈ।

ਸਾਨੂੰ ਇਸ ਘਟਨਾ ਦਾ ਇੱਕ ਵੀਡੀਓ Thai Enquirer ਦੇ ਇੱਕ ਟਵੀਟ ਵਿੱਚ ਵੀ ਮਿਲਿਆ। ਟਵੀਟ ਵਿੱਚ ਵੀਡੀਓ ਦੇ ਨਾਲ ਲਿਖਿਆ ਸੀ, “ਪ੍ਰਦਰਸ਼ਨਕਾਰੀ ਨਿਯੋਜਿਤ ਰੈਲੀਆਂ ਤੋਂ ਪਹਿਲਾਂ ਡੈਮੋਕ੍ਰੇਸੀ ਮੌਨਯੂਮੇੰਟ ਪਹੁੰਚੇ। ਸਰਕਾਰ ਦੇ ਮਾੜੇ ਕੋਵਿਡ ਪ੍ਰਤੀਕ੍ਰਿਆ ਕਾਰਨ ਖੋਏ ਲੋਕਾਂ ਨੂੰ ਦਿਖਾਉਣ ਲਈ ਵਿਰੋਧ ਸਥਾਨ ਤੇ ਨਕਲੀ ਲਾਸ਼ਾਂ ਦਾ ਢੇਰ ਲਗਾ ਦਿੱਤਾ ਗਿਆ। ਕੋਵਿਡ ਦੇ ਖਤਰੇ ਦੇ ਬਾਵਜੂਦ ਲੋਕ ਇਕੱਠੇ ਹੋ ਰਹੇ ਹਨ।

ਅਸੀਂ ਇਸ ਵਿਸ਼ੇ ਵਿੱਚ ਥਾਈ ਇਨਕਵਾਇਰਰ ਦੇ ਰਿਪੋਰਟਰ ਜੇਮਸ ਵਿਲਸਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਤਸਵੀਰ 18 ਜੁਲਾਈ ਨੂੰ ਬੈਂਕਾਕ ਵਿੱਚ ਹੋਏ ਪ੍ਰਦਰਸ਼ਨ ਦੀ ਹੈ। ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਮੋਕ ਬਾਡੀ ਬੈਗਾਂ ਰਾਹੀਂ ਦੇਸ਼ ਵਿੱਚ ਕੋਰੋਨਾ ਨਾਲ ਹੋਈਆਂ ਮੌਤਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ।

ਹੁਣ ਵਾਰੀ ਸੀ ਫੇਸਬੁੱਕ ਤੇ ਤਸਵੀਰ ਨੂੰ ਸਾਂਝਾ ਕਰਨ ਵਾਲੇ ਯੂਜ਼ਰ ලියුම – The letter ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ। ਪ੍ਰੋਫਾਈਲ ਨੂੰ ਸਕੈਨ ਕਰਨ ‘ਤੇ ਅਸੀਂ ਪਾਇਆ ਕਿ ਇਸ ਪੇਜ ਦੇ 311,954 ਫੋਲੋਵਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਪੜਤਾਲ ਵਿੱਚ ਪਾਇਆ ਕਿ ਵਾਇਰਲ ਤਸਵੀਰ ਨਾਲ ਕੀਤਾ ਗਿਆ ਦਾਅਵਾ ਗ਼ਲਤ ਹੈ। ਥਾਈਲੈਂਡ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਵਰਤੇ ਗਏ ਨਕਲੀ ਲਾਸ਼ਾਂ ਦੇ ਥੈਲੀਆਂ ਨੂੰ ਸ਼੍ਰੀਲੰਕਾ ਵਿੱਚ ਕੋਵਿਡ ਮੌਤਾਂ ਦਾ ਦੱਸਦੇ ਹੋਏ ਸਾਂਝਾ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts