ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕੱਲ੍ਹ ਤੋਂ ਨਵੇਂ ਸੰਚਾਰ ਨਿਯਮਾਂ ਨੂੰ ਲਾਗੂ ਕਰਨ ਬਾਰੇ ਪੰਜਾਬੀ ਵਿੱਚ ਵਾਇਰਲ ਹੋ ਰਹੀ ਇਹ ਪੋਸਟ ਫਰਜ਼ੀ ਹੈ। ਇਹੀ ਸੰਦੇਸ਼ ਪਹਿਲਾਂ ਅੰਗਰੇਜ਼ੀ ਅਤੇ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਹੋ ਚੁੱਕਿਆ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸੋਸ਼ਲ ਮੀਡੀਆ ਤੇ ਵਟਸਐਪ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਜਾ ਰਿਹਾ ਹੈ ਕਿ ਵਟਸਐਪ ਦੇ ਲਈ ਨਵੇਂ ਸੰਚਾਰ ਨਿਯਮ ਲਾਗੂ ਹੋ ਗਏ ਹਨ ਅਤੇ ਹੁਣ ਤੋਂ ਸਾਰੀਆਂ ਕਾਲਾਂ ਰਿਕਾਰਡ ਹੋਣਗੀਆਂ ਅਤੇ ਸਰਕਾਰ ਵਟਸਐਪ ਮੈਸੇਜ ਨੂੰ ਟਰੈਕ ਕਰੇਗੀ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਫਰਜੀ ਪਾਇਆ। ਪਹਿਲਾਂ ਵੀ ਕਈ ਵਾਰ ਇਹ ਪੋਸਟ ਹੋਰ ਭਾਸ਼ਾਵਾਂ ਵਿੱਚ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁੱਕੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ਮਾਂ ਤੇ ਧੀ ਦਾ ਰਿਸ਼ਤਾ ਨੇ 26 ਮਾਰਚ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ। ਵਾਇਰਲ ਪੋਸਟ ਵਿੱਚ ਲਿਖਿਆ ਹੋਇਆ ਹੈ ,’ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਮੁਤਾਬਕ WhatsApp ਅਤੇ WhatsApp ਕਾਲਾਂ (ਵੌਇਸ ਅਤੇ ਵੀਡੀਓ ਕਾਲਾਂ) ਲਈ ਸੰਚਾਰ ਨਿਯਮ ਕੱਲ੍ਹ ਤੋਂ ਲਾਗੂ ਕੀਤੇ ਜਾਣਗੇ:
01: ਸਾਰੀਆਂ ਕਾਲਾਂ ਰਿਕਾਰਡ ਕੀਤੀਆਂ ਜਾਣਗੀਆਂ
02: ਸਾਰੀਆਂ ਕਾਲ ਰਿਕਾਰਡਿੰਗਜ਼ ਸੁਰੱਖਿਅਤ ਕੀਤੀਆਂ ਜਾਣਗੀਆਂ
03: ਵਟਸਐਪ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਸਾਰੇ ਸੋਸ਼ਲ ਮੀਡੀਆ ਤੇ ਨਜ਼ਰ ਰੱਖੀ ਜਾਵੇਗੀ
04: ਤੁਹਾਡੇ ਉਪਕਰਣ ਮੰਤਰਾਲੇ ਦੇ ਸਿਸਟਮ ਨਾਲ ਜੁੜ ਜਾਣਗੇ
05: ਗ਼ਲਤ ਸੁਨੇਹੇ ਕਿਸੇ ਨੂੰ ਨਾ ਭੇਜਣ ਦਾ ਧਿਆਨ ਰੱਖੋ
06: ਤੁਹਾਡੇ ਬੱਚਿਆਂ, ਭੈਣਾਂ-ਭਰਾਵਾਂ, ਰਿਸ਼ਤੇਦਾਰਾਂ, ਮਿੱਤਰਾਂ, ਜਾਣੂਆਂ ਨੂੰ ਦੱਸੋ ਕਿ ਸਮਾਜਿਕ ਸਾਈਟਾਂ ਨੂੰ ਘੱਟ ਚਲਾਓ
07: ਰਾਜਨੀਤੀ ਜਾਂ ਮੌਜੂਦਾ ਸਥਿਤੀ ਬਾਰੇ ਸਰਕਾਰ ਜਾਂ ਪ੍ਰਧਾਨ ਮੰਤਰੀ ਵਿਰੁੱਧ ਕੋਈ ਮਾੜੀ ਪੋਸਟ ਜਾਂ ਵੀਡੀਓ ਨਾ ਭੇਜੋ
08: ਕਿਸੇ ਰਾਜਨੀਤਿਕ ਜਾਂ ਧਾਰਮਿਕ ਮੁੱਦੇ ਤੇ ਗਲਤ ਸੰਦੇਸ਼ ਲਿਖਣਾ ਜਾਂ ਭੇਜਣਾ ਇਸ ਵੇਲੇ ਇੱਕ ਜੁਰਮ ਹੈ, ਅਜਿਹਾ ਕਰਨ ਨਾਲ ਬਿਨਾਂ ਵਰੰਟ ਦੀ ਗ੍ਰਿਫਤਾਰੀ ਹੋ ਸਕਦੀ ਹੈ
09: ਪੁਲਿਸ ਇੱਕ ਨੋਟੀਫਿਕੇਸ਼ਨ ਜਾਰੀ ਕਰੇਗੀ ਫਿਰ ਸਾਈਬਰ ਅਪਰਾਧ ਦੁਆਰਾ ਮੁਕੱਦਮਾ ਚਲਾਇਆ ਜਾਵੇਗਾ, ਜੋ ਕਿ ਬਹੁਤ ਗੰਭੀਰ ਹੈ
10: ਤੁਸੀਂ ਸਾਰੇ ਸਮੂਹ ਮੈਂਬਰ, ਸੰਚਾਲਕ ਕਿਰਪਾ ਕਰਕੇ ਇਸ ਮੁੱਦੇ ਤੇ ਵਿਚਾਰ ਕਰੋ
11: ਗਲਤ ਸੰਦੇਸ਼ ਨਾ ਭੇਜਣ ਪ੍ਰਤੀ ਸੁਚੇਤ ਰਹੋ ਅਤੇ ਹਰੇਕ ਨੂੰ ਦੱਸੋ ਅਤੇ ਇਸ ਵਿਸ਼ੇ ਦਾ ਧਿਆਨ ਰੱਖੋ.
ਸਮੂਹ ਵਿੱਚ ਸਭ ਤੋਂ ਵੱਧ ਜਾਗਰੂਕ ਬਣੋ …
ਸਮੂਹ ਮੈਂਬਰਾਂ ਨੂੰ ਵਟਸਐਪ ਦੇ ਨਵੇਂ ਨਿਯਮਾਂ ਬਾਰੇ ਮਹੱਤਵਪੂਰਣ ਜਾਣਕਾਰੀ…
1.✓ = ਸੁਨੇਹਾ ਭੇਜਿਆ
2.✓✓ = ਸੁਨੇਹਾ ਪਹੁੰਚਿਆ
ਜਿੰਮੇਵਾਰ ਨਾਗਰਿਕ ਬਣੇ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰੋ .
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਸੋਸ਼ਲ ਮੀਡਿਆ ਤੇ ਵਹਟਸਐੱਪ ਨੂੰ ਲੈ ਕੇ ਵਾਇਰਲ ਹੋ ਰਹੇ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਤੇ ਸੰਬੰਧਿਤ ਕੀ ਵਰਡ ਨਾਲ ਸਰਚ ਕੀਤਾ ਸਾਨੂੰ ਵਾਇਰਲ ਦਾਅਵੇ ਨਾਲ ਸੰਬੰਧਿਤ ਕੋਈ ਮੀਡੀਆ ਰਿਪੋਰਟ ਨਹੀਂ ਮਿਲੀ।
ਆਪਣੀ ਪੜਤਾਲ ਨੂੰ ਜਾਰੀ ਰੱਖਦੇ ਹੋਏ ਅਸੀਂ ਵੱਟਸਐਪ ਦੀ ਅਧਿਕਾਰਿਕ ਵੈੱਬਸਾਈਟ ਤੇ ਪਹੁੰਚੇ। ਸਾਨੂੰ ਉੱਥੇ ਵੀ ਵਾਇਰਲ ਦਾਅਵੇ ਨਾਲ ਸੰਬੰਧਿਤ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ। ਵਟਸਐਪ ਦੀ ਵੈੱਬਸਾਈਟ ਤੇ ਮਿਲੀ ਜਾਣਕਾਰੀ ਦੇ ਮੁਤਾਬਿਕ ਸਾਰੇ ਹੀ ਮੈਸੇਜ end to end encryption ਦੇ ਤਹਿਤ ਸੁਰੱਖਿਅਤ ਹੁੰਦੇ ਹਨ।
ਇਸ ਨਾਲ ਜੁੜਿਆ ਇੱਕ ਟਵੀਟ 29 ਜਨਵਰੀ 2021 ਨੂੰ ਪੀ.ਆਈ.ਬੀ ਫੈਕਟ ਚੈੱਕ ਦੁਆਰਾ ਕੀਤਾ ਮਿਲਿਆ। ਟਵੀਟ ਵਿੱਚ ਦੱਸਿਆ ਗਿਆ ਕਿ ਵਟਸਐਪ ਤੇ ਸਰਕਾਰ ਦਾ ਹਵਾਲਾ ਦਿੰਦੇ ਹੋਏ ਕੁਝ ਮੈਸੇਜ ਵਾਇਰਲ ਹੋ ਰਹੇ ਹਨ ਜੋ ਕਿ ਫਰਜ਼ੀ ਹਨ। ਸਾਨੂੰ ਇੱਥੇ ਇੱਕ ਹੋਰ ਟਵੀਟ ਵੀ ਮਿਲਿਆ। ਟਵੀਟ ਵਿੱਚ ਵਟਸਐਪ ਮੈਸੇਜ ਟਿੱਕ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਹੈ।
ਵਹਟਸਐੱਪ ਦੇ ਅਧਿਕਾਰਿਤ ਟਵਿੱਟਰ ਅਕਾਊਂਟ ਤੇ 12 ਜਨਵਰੀ 2021 ਨੂੰ ਇਸ ਨਾਲ ਜੁੜਿਆ ਇੱਕ ਟਵੀਟ ਮਿਲਿਆ। ਜਿਸ ਵਿੱਚ ਉਨ੍ਹਾਂ ਵੱਲੋਂ ਸਪਸ਼ਟੀਕਰਨ ਦਿੰਦੇ ਹੋਏ ਦੱਸਿਆ ਗਿਆ ਹੈ ਕਿ ,’ ਉਹ ਆਪਣੇ ਯੂਜ਼ਰਸ ਨੂੰ end to end encryption ਪ੍ਰਦਾਨ ਕਰਦਾ ਹੈ।
ਵਿਸ਼ਵਾਸ ਨਿਊਜ਼ ਨੇ ਇਸ ਵਿਸ਼ੇ ਤੇ ਵਧੇਰੇ ਜਾਣਕਾਰੀ ਲਈ ਸਾਈਬਰ ਸੁਰੱਖਿਆ ਮਾਹਿਰ ਅਤੇ ਰਾਜਸਥਾਨ ਸਰਕਾਰ ਦੀ ਪਬਲਿਕ ਗ੍ਰੀਵਾਨਸ ਕਮੇਟੀ ਦੇ ਸਾਬਕਾ ਆਈ.ਟੀ ਸਲਾਹਕਾਰ ਆਯੂਸ਼ ਭਾਰਦਵਾਜ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ,’ਇਹ ਪੋਸਟ ਫਰਜੀ ਹੈ। ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ। ਪਹਿਲੇ ਵੀ ਅਜਿਹੇ ਮੈਸੇਜ ਵਾਇਰਲ ਹੁੰਦੇ ਰਹਿੰਦੇ ਹਨ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 78 ਲੋਕ ਫੋਲੋ ਕਰਦੇ ਹਨ ਅਤੇ 23 ਜਨਵਰੀ 2022 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕੱਲ੍ਹ ਤੋਂ ਨਵੇਂ ਸੰਚਾਰ ਨਿਯਮਾਂ ਨੂੰ ਲਾਗੂ ਕਰਨ ਬਾਰੇ ਪੰਜਾਬੀ ਵਿੱਚ ਵਾਇਰਲ ਹੋ ਰਹੀ ਇਹ ਪੋਸਟ ਫਰਜ਼ੀ ਹੈ। ਇਹੀ ਸੰਦੇਸ਼ ਪਹਿਲਾਂ ਅੰਗਰੇਜ਼ੀ ਅਤੇ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਹੋ ਚੁੱਕਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।