Fact Check: ਮਾਇਆਵਤੀ ਦਾ ਸਾਲ 2020 ਦਾ ਪੁਰਾਣਾ ਬਿਆਨ ਹੁਣ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਬਸਪਾ ਪ੍ਰਮੁੱਖ ਮਾਇਆਵਤੀ ਦਾ ਇੱਕ ਪੁਰਾਣਾ ਬਿਆਨ ਹੁਣ ਗਲਤ ਸੰਦਰਭ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਮਾਇਆਵਤੀ ਨੇ ਇਹ ਬਿਆਨ ਐਮਐਲਸੀ ਚੋਣਾਂ ਦੇ ਸਮੇਂ ਦਿੱਤਾ ਸੀ।

Fact Check: ਮਾਇਆਵਤੀ ਦਾ ਸਾਲ 2020 ਦਾ ਪੁਰਾਣਾ ਬਿਆਨ ਹੁਣ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਯੂਪੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਵਿੱਚ ਮਾਹੌਲ ਬਣ ਚੁੱਕਿਆ ਹੈ। ਸੜਕ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਪਾਸੇ ਚੋਣਾਂ ਨਾਲ ਜੁੜੀਆਂ ਸਰਗਰਮੀਆਂ ਨਜ਼ਰ ਆ ਰਹੀਆਂ ਹਨ। ਇਸ ਸਭ ਦੇ ਵਿਚਕਾਰ ਹੁਣ ਬਸਪਾ ਪ੍ਰਮੁੱਖ ਮਾਇਆਵਤੀ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਇਸ ‘ਚ ਉਨ੍ਹਾਂ ਨੂੰ ਕਥਿਤ ਰੂਪ ਤੋਂ ਭਾਜਪਾ ਦਾ ਸਪੋਰਟ ਕਰਨ ਦੀ ਗੱਲ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਪਤਾ ਲੱਗਾ ਹੈ ਕਿ ਮਾਇਆਵਤੀ ਦਾ ਪੁਰਾਣਾ ਬਿਆਨ, ਜੋ ਕਿ ਐਮਐਲਸੀ ਚੋਣਾਂ ਨਾਲ ਜੁੜਿਆ ਹੋਇਆ ਸੀ, ਉਸਨੂੰ ਹੁਣ ਵਿਧਾਨ ਸਭਾ ਚੋਣਾਂ ਦੇ ਵਿਚਕਾਰ ਗਲਤ ਸੰਦਰਭ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਪੜਤਾਲ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ ਹੈ। ਕਈ ਯੂਜ਼ਰਸ ਮਾਇਆਵਤੀ ਦੇ ਇਸ ਬਿਆਨ ਨੂੰ ਹੁਣ ਦਾ ਸਮਝ ਕੇ ਵਾਇਰਲ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Kishor Goyal ਨੇ 18 ਜਨਵਰੀ ਨੂੰ ਇੱਕ ਪੋਸਟ ਕਰਦੇ ਹੋਏ ਲਿਖਿਆ: ’बदनीयती की साक्षात प्रतिमा!’

ਪੋਸਟ ਵਿੱਚ ਇੱਕ ਨਿਊਜ਼ ਚੈਨਲ ਦੀ ਬ੍ਰੇਕਿੰਗ ਪਲੇਟ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ ਮਾਇਆਵਤੀ ਦੀ ਤਸਵੀਰ ਮੌਜੂਦ ਸੀ। ਇਸ ਵਿੱਚ ਲਿਖਿਆ ਸੀ ਮਾਇਆਵਤੀ ਦਾ ਨਿਸ਼ਾਨਾ , ਬੀਜੇਪੀ ਨੂੰ ਸਪੋਰਟ ਕਰਨਾ ਪਿਆ ਤਾਂ ਕਰਾਂਗੇ : ਮਾਇਆਵਤੀ।

ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਨੇ ਵੀ ਇਸ ਹੀ ਤਰ੍ਹਾਂ ਦੇ ਦਾਅਵਿਆਂ ਨਾਲ ਵੀਡੀਓ ਸ਼ੇਅਰ ਕੀਤਾ ਹੈ। ਫੇਸਬੁੱਕ ਪੋਸਟ ਦਾ ਆਰਕਾਈਵ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਯੂਪੀ ਵਿਧਾਨ ਸਭਾ ਚੋਣਾਂ 2022 ਦੇ ਸੰਦਰਭ ਵਿੱਚ ਬਸਪਾ ਸੁਪਰੀਮੋ ਮਾਇਆਵਤੀ ਦੇ ਵਾਇਰਲ ਬਿਆਨ ਦੀ ਸੱਚਾਈ ਜਾਣਨ ਲਈ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕੀਤੀ। ਇਸ ਟੂਲ ਵਿੱਚ ਵਾਇਰਲ ਪੋਸਟ ਨੂੰ ਅਪਲੋਡ ਕਰਕੇ ਸੰਬੰਧਿਤ ਕੀਵਰਡਸ ਤੋਂ ਅਸਲੀ ਖਬਰਾਂ ਨੂੰ ਖੋਜਣਾ ਸ਼ੁਰੂ ਕੀਤਾ।

ਸਾਨੂੰ ਜ਼ੀ ਨਿਊਜ਼ ਦੀ ਵੈੱਬਸਾਈਟ ਤੇ ਇੱਕ ਖਬਰ ਮਿਲੀ। 29 ਅਕਤੂਬਰ 2020 ਨੂੰ ਪ੍ਰਕਾਸ਼ਿਤ ਇਸ ਖਬਰ ਵਿੱਚ ਦੱਸਿਆ ਗਿਆ ਕਿ ਮਾਇਆਵਤੀ ਨੇ ਐਮਐਲਸੀ ਚੋਣਾਂ ਵਿੱਚ ਸਪਾ ਨੂੰ ਜਵਾਬ ਦੇਣ ਲਈ ਮਾਇਆਵਤੀ ਨੇ ਭਾਜਪਾ ਨੂੰ ਸਪੋਰਟ ਦੇਣ ਦੀ ਗੱਲ ਆਖੀਂ ਸੀ। ਖ਼ਬਰ ਵਿੱਚ ਲਿਖਿਆ ਗਿਆ , “मायावती ने समाजवादी पार्टी को पर निशाना साधते हुए कहा कि उन्होंने साजिश के तहत 7 विधायकों को तोड़ा है, उनका झूठा हलफनामा दिलवाया. उन्होंने ये भी कहा कि सपा को उसकी ये हरकत भारी पड़ेगी. अब समाजवादी पार्टी को सबक सिखाने के लिए वे बीजेपी का साथ भी दे सकती हैं. ‘सपा को सबक सिखाने के लिए BJP का साथ देना पड़ा तो देंगे’ मायावती ने ये भी कहा है कि सपा को सबक सिखाने के लिए वो बीजेपी को वोट देना पड़ा तो भी पीछे नहीं हटेंगी. एमएलसी के चुनाव में बीएसपी जैसे को तैसा जवाब देने के लिए पूरा जोर लगाएगी.” ਜੀ ਨਿਊਜ਼ ਦੀ ਪੂਰੀ ਖਬਰ ਇੱਥੇ ਪੜ੍ਹੀ ਜਾ ਸਕਦੀ ਹੈ।

ਵਿਸ਼ਵਾਸ ਨਿਊਜ਼ ਨੂੰ ਪੜਤਾਲ ਦੇ ਦੌਰਾਨ ਜ਼ੀ ਉੱਤਰ ਪ੍ਰਦੇਸ਼ ਉੱਤਰਾਖੰਡ ਚੈਨਲ ਦਾ ਇੱਕ ਫੇਸਬੁੱਕ ਲਾਈਵ ਵੀ ਮਿਲਿਆ। ਇਸ ਨੂੰ 29 ਅਕਤੂਬਰ 2020 ਨੂੰ ਕੀਤਾ ਗਿਆ ਸੀ। ਸਾਨੂੰ ਪਤਾ ਲੱਗਾ ਹੈ ਕਿ ਹੁਣ ਵਾਇਰਲ ਹੋ ਰਿਹਾ ਸਕ੍ਰੀਨਸ਼ਾਟ ਅਸਲ ਵਿੱਚ ਜ਼ੀ ਉੱਤਰ ਪ੍ਰਦੇਸ਼ ਉੱਤਰਾਖੰਡ ਚੈਨਲ ਦਾ ਪੁਰਾਣਾ ਸਕ੍ਰੀਨਸ਼ਾਟ ਹੈ। ਲਾਈਵ ਦੇ 14ਵੇਂ ਮਿੰਟ ਤੇ ਸਾਨੂੰ ਉਹ ਹੀ ਕੰਟੈਂਟ ਨਜ਼ਰ ਆਇਆ , ਜੋ ਹੁਣ ਵਾਇਰਲ ਹੋ ਰਿਹਾ ਹੈ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਸਰਚ ਦੇ ਦੌਰਾਨ ਵਿਸ਼ਵਾਸ ਨਿਊਜ਼ ਨੂੰ ANI ਦੇ ਟਵਿੱਟਰ ਹੈਂਡਲ ਤੇ ਇੱਕ ਪੁਰਾਣੀ ਵੀਡੀਓ ਮਿਲੀ। ਮਾਇਆਵਤੀ ਦੀ ਪ੍ਰੈਸ ਕਾਨਫਰੰਸ ਦਾ ਇਹ ਵੀਡੀਓ 29 ਅਕਤੂਬਰ 2020 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵਿੱਚ ਵੀ ਮਾਇਆਵਤੀ ਐਮਐਲਸੀ ਚੋਣਾਂ ਦੇ ਸੰਦਰਭ ਵਿੱਚ ਸਪਾ ਉਮੀਦਵਾਰਾਂ ਨੂੰ ਹਰਾਉਣ ਲਈ ਭਾਜਪਾ ਜਾਂ ਹੋਰ ਉਮੀਦਵਾਰਾਂ ਨੂੰ ਸਮਰਥਨ ਦੇਣ ਦੀ ਗੱਲ ਕਰਦੀ ਨਜ਼ਰ ਆਈ। ਇੱਥੇ ਪੂਰੀ ਵੀਡੀਓ ਦੇਖੋ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਬਸਪਾ ਦੇ ਰਾਸ਼ਟਰੀ ਪ੍ਰਵਕਤਾ ਫੈਜ਼ਾਨ ਖਾਨ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਨੂੰ ਵਹਟਸਐੱਪ ਤੇ ਸ਼ੇਅਰ ਕੀਤਾ। ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਬਸਪਾ ਪ੍ਰਮੁੱਖ ਦਾ ਪੁਰਾਣਾ ਬਿਆਨ ਬਿਨਾ ਸੰਦਰਭ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਫਰਜੀ ਹੈ।

ਜਾਂਚ ਦੇ ਆਖਰੀ ਪੜਾਅ ‘ਚ ਫੇਸਬੁੱਕ ਯੂਜ਼ਰ ਕਿਸ਼ੋਰ ਗੋਇਲ ਦੀ ਸੋਸ਼ਲ ਸਕੈਨਿੰਗ ਕੀਤੀ ਗਈ। ਪਤਾ ਲੱਗਾ ਕਿ ਯੂਜ਼ਰ ਕਿਸੇ ਰਾਜਨੀਤਿਕ ਦਲ ਨਾਲ ਜੁੜਿਆ ਹੋਇਆ ਹੈ। ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਰਹਿਣ ਵਾਲੇ ਇਸ ਯੂਜ਼ਰ ਨੂੰ 1631 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਬਸਪਾ ਪ੍ਰਮੁੱਖ ਮਾਇਆਵਤੀ ਦਾ ਇੱਕ ਪੁਰਾਣਾ ਬਿਆਨ ਹੁਣ ਗਲਤ ਸੰਦਰਭ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਮਾਇਆਵਤੀ ਨੇ ਇਹ ਬਿਆਨ ਐਮਐਲਸੀ ਚੋਣਾਂ ਦੇ ਸਮੇਂ ਦਿੱਤਾ ਸੀ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts