Fact Check: ਭਾਰਤ ਦੇ ਨਵੇਂ ਨਕਸ਼ੇ ਦੇ ਦਾਅਵੇ ਨਾਲ ਵਾਇਰਲ ਹੋ ਰਹੇ ਨਕਸ਼ੇ ਦੀ ਤਸਵੀਰ ਫਰਜ਼ੀ
- By: Bhagwant Singh
- Published: Nov 13, 2019 at 06:32 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਜੰਮੂ-ਕਸ਼ਮੀਰ ਅਤੇ ਲੱਦਾਖ ਸਣੇ ਦੋ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਬਣਨ ਬਾਅਦ ਸੋਸ਼ਲ ਮੀਡੀਆ ‘ਤੇ ਨਵੇਂ ਨਕਸ਼ੇ ਦੇ ਦਾਅਵੇ ਨਾਲ ਭਾਰਤ ਦਾ ਇੱਕ ਨਕਸ਼ਾ ਵਾਇਰਲ ਹੋ ਰਿਹਾ ਹੈ। ਨਕਸ਼ੇ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖ ਪ੍ਰਦੇਸ਼ਾਂ ਦੇ ਤੋਰ ‘ਤੇ ਦਿਖਾਇਆ ਗਿਆ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਭਾਰਤ ਦੇ ਨਵੇਂ ਨਕਸ਼ੇ ਦੇ ਦਾਅਵੇ ਨਾਲ ਜਿਹੜਾ ਨਕਸ਼ਾ ਵਾਇਰਲ ਹੋ ਰਿਹਾ ਹੈ, ਉਹ ਸਹੀ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ‘ਤੇ ਕਈ ਯੂਜ਼ਰ ਭਾਰਤ ਦੇ ਨਵੇਂ ਨਕਸ਼ੇ ਦੇ ਦਾਅਵੇ ਨਾਲ ਇੱਕ ਨਕਸ਼ੇ ਦੀ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ, ਜਿਸਦੇ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖ ਪ੍ਰਦੇਸ਼ ਦੇ ਤੋਰ ‘ਤੇ ਵੇਖਿਆ ਜਾ ਸਕਦਾ ਹੈ।
ਪੜਤਾਲ
5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਆਰਟੀਕਲ 370 ਨੂੰ ਖਤਮ ਕਰਦੇ ਹੋਏ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰ ਦਿੱਤਾ ਸੀ। ਇਸਦੇ ਨਾਲ ਹੀ ਇਸਨੂੰ ਦੋ ਕੇਂਦਰਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਵੀ ਦਿੱਤਾ ਗਿਆ ਸੀ। ਇਸ ਫੈਸਲੇ ਬਾਅਦ ਦੇਸ਼ ਵਿਚ ਦੋ ਨਵੇਂ ਕੇਂਦਰਸ਼ਾਸਤ ਪ੍ਰਦੇਸ਼, ਜੰਮੂ-ਕਸ਼ਮੀਰ (ਵਿਧਾਇਕਾ ਦੇ ਨਾਲ) ਅਤੇ ਲੱਦਾਖ (ਬਿਨਾ ਵਿਧਾਇਕਾ ਦੇ), ਵਜੂਦ ਵਿਚ ਆਏ।
ਦੋ ਨਵੇਂ ਪ੍ਰਦੇਸ਼ਾਂ ਦੇ ਬਣਨ ਨਾਲ ਦੇਸ਼ ਦੇ ਨਕਸ਼ੇ ਵਿਚ ਬਦਲਾਅ ਹੋਇਆ। ਇਸਦੇ ਬਾਅਦ ਕੇਂਦਰ ਸਰਕਾਰ ਨੇ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕੀਤਾ। ਕੇਂਦਰ ਸਰਕਾਰ ਦੀ ਤਰਫ਼ੋਂ ਜਾਰੀ ਜਾਣਕਾਰੀ ਮੁਤਾਬਕ, 31 ਅਕਤੂਬਰ 2019 ਤੋਂ ਸਾਬਕਾ ਜੰਮੂ-ਕਸ਼ਮੀਰ ਰਾਜ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿੱਤਾ ਗਿਆ ਹੈ।
ਇਸੇ ਅਧਾਰ ‘ਤੇ ਸਵੇਯਰ ਜਰਨਲ ਆਫ ਇੰਡੀਆ ਨੇ ਭਾਰਤ ਦਾ ਨਵਾਂ ਨਕਸ਼ਾ ਤਿਆਰ ਕੀਤਾ ਹੈ, ਜਿਸਦੇ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਨਵੇਂ ਪ੍ਰਦੇਸ਼ ਦੇ ਤੋਰ ‘ਤੇ ਦਿਖਾਇਆ ਗਿਆ ਹੈ।
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਵੀ ਟਵੀਟ ਕਰ ਭਾਰਤ ਦੇ ਨਵੇਂ ਰਾਜਨੀਤਕ ਨਕਸ਼ੇ ਨੂੰ ਸ਼ੇਅਰ ਕੀਤਾ ਹੈ।
ਦੋਵੇਂ ਹੀ ਨਕਸ਼ਿਆਂ ਵਿਚ ਸਾਫਤੋਰ ‘ਤੇ ਦੇਖਿਆ ਜਾ ਸਕਦਾ ਹੈ ਕਿ ਲੱਦਾਖ ਦਾ ਖੇਤਰਫਲ ਜੰਮੂ-ਕਸ਼ਮੀਰ ਤੋਂ ਕਾਫੀ ਵੱਡਾ ਹੈ, ਜਦਕਿ ਵਾਇਰਲ ਤਸਵੀਰ ਵਿਚ ਦੋਵੇਂ ਹੀ ਪ੍ਰਦੇਸ਼ਾਂ ਦਾ ਖੇਤਰਫਲ ਲਗਭਗ ਬਰਾਬਰ-ਬਰਾਬਰ ਪ੍ਰਦਰਸ਼ਿਤ ਕੀਤਾ ਗਿਆ ਹੈ।
ਵਿਸ਼ਵਾਸ ਨਿਊਜ਼ ਨੇ ਇਸਨੂੰ ਲੈ ਕੇ ਭਾਰਤ ਦੇ ਸਵੇਯਰ ਜਨਰਲ ਆਫ ਇੰਡੀਆ ਨਾਲ ਸੰਪਰਕ ਕੀਤਾ। ਲੇਫ਼ਟੀਨੇੰਟ ਜਨਰਲ ਗਿਰੀਸ਼ ਕੁਮਾਰ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਹੋ ਰਿਹਾ ਭਾਰਤ ਦਾ ਨਕਸ਼ਾ ਸਹੀ ਨਕਸ਼ਾ ਨਹੀਂ ਹੈ। ਉਨ੍ਹਾਂ ਨੇ ਕਿਹਾ, ‘ਦਿੱਸ ਰਹੀ ਤਸਵੀਰ ਭਾਰਤ ਦੇ ਨਕਸ਼ੇ ਦਾ ਗਲਤ ਰੂਪ ਹੈ। ਇਹ ਤੱਥ ਦੇ ਤੋਰ ‘ਤੇ ਗਲਤ ਹੈ।’
ਸਰਚ ਵਿਚ ਸਾਨੂੰ ਪਤਾ ਚਲਿਆ ਕਿ ਵਾਇਰਲ ਹੋ ਰਿਹਾ ਨਕਸ਼ਾ mapsofindia.com ਦੀ ਸਾਈਟ ‘ਤੇ ਕਾਪੀਰਾਈਟ ਦੇ ਅਧਿਕਾਰ ਨਾਲ ਮੌਜੂਦ ਹੈ।
ਇਸ ਨਕਸ਼ੇ ਨਾਲ ਡਿਸਕਲੇਮਰ ਦੇ ਤੋਰ ‘ਤੇ ਲਿਖਿਆ ਹੋਇਆ ਹੈ, ‘5 ਅਗਸਤ 2019 ਦੇ ਬਾਅਦ ਹੋਏ ਸੰਵੈਧਾਨਿਕ ਬਦਲਾਅ ਦੇ ਕਰਕੇ ਜੰਮੂ-ਕਸ਼ਮੀਰ ਦਾ ਵੰਡ ਹੋਇਆ ਹੈ। ਜੰਮੂ ਅਤੇ ਕਸ਼ਮੀਰ ਦੀ ਥਾਂ 31 ਅਕਤੂਬਰ 2019 ਨੂੰ ਹੁਣ ਦੋ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਨਿਰਮਾਣ ਹੋਇਆ ਕੀਤਾ ਗਿਆ ਹੈ। ਸਾਡੀ ਸਰਕਾਰੀ ਵੈੱਬਸਾਈਟ ‘ਤੇ ਇਸ ਬਦਲਾਅ ਅਤੇ ਸਬੰਧਤ ਅਧਿਸੂਚਨਾ ਦਾ ਇੰਤਜ਼ਾਰ ਹੋ ਰਿਹਾ ਹੈ। ਦੱਸੀ ਗਈ ਸੀਮਾ ਬਸ ਵੰਡ ਦੇ ਤੋਰ ‘ਤੇ ਦਿਖਾਈ ਗਈ ਹੈ। ਭਾਰਤ ਦਾ ਅਧਿਕਾਰਕ ਨਕਸ਼ਾ ਦੇਖਿਆ ਜਾਣਾ ਚਾਹੀਦਾ ਹੈ। ਪ੍ਰਸਤਾਵਤ ਨਵਾਂ ਨਕਸ਼ਾ ਅਤੇ ਜੰਮੂ-ਕਸ਼ਮੀਰ ਦਾ ਪੁਨਰਗਠਨ My India ਸੈਕਸ਼ਨ ਵਿਚ ਵਿਸਤਾਰ ਨਾਲ ਕਵਰ ਕੀਤਾ ਗਿਆ ਹੈ।’
ਮਤਲਬ ਜਿਹੜੇ ਨਕਸ਼ੇ ਦਾ ਇਸਤੇਮਾਲ ਵਾਇਰਲ ਪੋਸਟ ਵਿਚ ਕੀਤਾ ਗਿਆ ਹੈ, ਉਹ ਭਾਰਤ ਦਾ ਸਹੀ ਨਕਸ਼ਾ ਨਹੀਂ ਹੈ।
ਨਤੀਜਾ: ਭਾਰਤ ਦੇ ਨਵੇਂ ਨਕਸ਼ੇ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਸਹੀ ਨਹੀਂ ਹੈ। ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਸਣੇ ਦੋ ਨਵੇਂ ਕੇਂਦਰਸ਼ਾਸਤ ਪ੍ਰਦੇਸ਼ ਦਾ ਗਠਨ ਕਰਨ ਬਾਅਦ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕੀਤਾ ਹੈ, ਜਿਸਦੇ ਵਿਚ ਲੱਦਾਖ ਦਾ ਖੇਤਰਫਲ, ਜੰਮੂ-ਕਸ਼ਮੀਰ ਤੋਂ ਵੱਧ ਹੈ।
- Claim Review : भारत माता की एकता और अखंडता को अब मिल गया आकर ! नये भारत का नया मानचित्र जो एक भारत श्रेष्ठ भारत की झलक है
- Claimed By : FB User-Jayshri Chouksey II
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...