ਦੇਵਰੀਆ ‘ਚ ਮਨੋਜ ਤਿਵਾਰੀ ਤੇ ਹਮਲੇ ਦੇ ਨਾਮ ਨਾਲ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਬਾਈਕ ਤੇ ਜਾਂਦੇ ਹੋਏ ਮਨੋਜ ਤਿਵਾਰੀ ਦੇ ਵੀਡੀਓ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਉਨ੍ਹਾਂ ਨੇ ਹੈਲੀਪੈਡ ਤੱਕ ਜਾਣ ਲਈ ਬਾਈਕ ਦੀ ਵਰਤੋਂ ਕੀਤੀ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਯੂਪੀ ਵਿੱਚ ਵਿਧਾਨ ਸਭਾ ਚੋਣਾਂ ਆਪਣੇ ਆਖਰੀ ਪੜਾਅ ਵਿੱਚ ਪਹੁੰਚ ਗਈਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਭਾਜਪਾ ਸੰਸਦ ਮੈਂਬਰ ਅਤੇ ਭੋਜਪੁਰੀ ਸਟਾਰ ਮਨੋਜ ਤਿਵਾਰੀ ਦਾ 20 ਸੈਕਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਉਨ੍ਹਾਂ ਨੂੰ ਬਾਈਕ ਤੇ ਬੈਠ ਕੇ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰ ਇਸ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨੋਜ ਤਿਵਾਰੀ ਨੂੰ ਦੇਵਰਿਆ ‘ਚ ਜਨਤਾ ਨੇ ਭਜਾ ਦਿੱਤਾ । ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਈਕ ਤੇ ਭੱਜਣਾ ਪਿਆ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ ਤੇ ਇਹ ਦਾਅਵਾ ਫਰਜ਼ੀ ਨਿਕਲਿਆ। ਦਰਅਸਲ ਲੇਟ ਹੋਣ ਕਾਰਨ ਮਨੋਜ ਤਿਵਾਰੀ ਆਪਣੀ ਬਾਈਕ ਤੇ ਹੈਲੀਪੈਡ ਵੱਲ ਜਾ ਰਹੇ ਸਨ। ਕਿਉਂਕਿ ਜੇਕਰ ਜ਼ਿਆਦਾ ਦੇਰ ਹੋ ਜਾਂਦੀ ਤਾਂ ਉਨ੍ਹਾਂ ਦਾ ਹੈਲੀਕਾਪਟਰ ਸੂਰਜ ਡੁੱਬਣ ਤੋਂ ਬਾਅਦ ਉੱਡ ਨਹੀਂ ਪਾਉਂਦਾ ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ The Lie Lama ਨੇ 23 ਫਰਵਰੀ ਨੂੰ ਇੱਕ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ : ‘देवरिया में प्रचार करने आए मनोज तिवारी उर्फ ‘रिंकिया के पापा’ को जनता ने सरपट रपटा दिया, पिटते पिटते बचे। गाड़ी छोड़, बाइक से जान बचा कर भागे।’
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ। ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਨੇ ਇਸ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਮਨੋਜ ਤਿਵਾਰੀ ਦੇ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਯੂਟਿਊਬ ਤੇ ਸਰਚ ਕਰਨਾ ਸ਼ੁਰੂ ਕੀਤਾ। ਵੱਖ-ਵੱਖ ਕੀਵਰਡਸ ਨਾਲ ਖੋਜ ਕਰਨ ਤੋਂ ਬਾਅਦ ਸਾਨੂੰ NMF ਨਿਊਜ਼ ਨਾਮ ਦੇ ਇੱਕ ਯੂਟਿਊਬ ਚੈਨਲ ਤੇ 23 ਫਰਵਰੀ ਨੂੰ ਇੱਕ ਖਬਰ ਅੱਪਲੋਡ ਕੀਤੀ ਮਿਲੀ। ਇਸ ਵਿੱਚ ਦੱਸਿਆ ਗਿਆ ਕਿ ਮਨੋਜ ਤਿਵਾਰੀ ਨੂੰ ਲੈ ਕੇ ਫਰਜ਼ੀ ਖਬਰ ਵਾਇਰਲ ਕੀਤੀ ਗਈ । ਸੱਚਾਈ ਇਹ ਹੈ ਕਿ ਹੈਲੀਪੈਡ ਤੱਕ ਜਾਣ ਦੇ ਲਈ ਮਨੋਜ ਤਿਵਾਰੀ ਨੇ ਬਾਈਕ ਦਾ ਸਹਾਰਾ ਲਿਆ , ਜਦੋਂ ਕਿ ਭੀੜ ਉਨ੍ਹਾਂ ਨਾਲ ਸੈਲਫੀ ਲੈਣਾ ਚਾਹੁੰਦੀ ਸੀ।ਪੁਲਿਸ ਨੇ ਬੀਚ – ਬਚਾਵ ਕਰਕੇ ਉਨ੍ਹਾਂ ਨੂੰ ਬਾਈਕ ਤੇ ਰਵਾਨਾ ਕੀਤਾ, ਕਿਉਂਕਿ ਜੇਕਰ ਜਿਆਦਾ ਦੇਰ ਹੋ ਜਾਂਦੀ ਤਾਂ ਮਨੋਜ ਤਿਵਾਰੀ ਦਾ ਹੈਲੀਕਾਪਟਰ ਹਨੇਰੇ ‘ਚ ਨਹੀਂ ਉੱਡ ਪਾਉਂਦਾ। ਸੰਬੰਧਿਤ ਖਬਰ ਨੂੰ ਇੱਥੇ ਦੇਖੋ।
ਵਿਸ਼ਵਾਸ ਨਿਊਜ਼ ਨੂੰ ਖੋਜ ਦੇ ਦੌਰਾਨ ਅੱਜ ਤਕ ਦੀ ਵੈੱਬਸਾਈਟ ਤੇ ਵੀ ਇੱਕ ਖਬਰ ਮਿਲੀ। ਇਸ ਚ ਬਰਹਜ ਥਾਣਾ ਪ੍ਰਭਾਰੀ ਟੀਜੇ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਕੋਈ ਵਿਰੋਧ ਨਹੀਂ ਸੀ। ਸੂਰਜ ਡੁੱਬ ਜਾਂਦਾ ਤਾਂ ਹੈਲੀਕਾਪਟਰ ਟੇਕ ਆਫ ਨਹੀਂ ਹੋ ਪਾਉਂਦਾ। ਇਸ ਲਈ ਮਨੋਜ ਤਿਵਾਰੀ ਬਾਈਕ ਰਾਹੀਂ ਹੈਲੀਪੈਡ ਤੱਕ ਪਹੁੰਚੇ, ਕਿਉਂਕਿ ਭੀੜ ਇਸ ਕਦਰ ਸੀ ਕਿ ਕਾਰ ਨਾਲ ਹੈਲੀਪੈਡ ਤੱਕ ਵਾਪਸ ਜਾਣਾ ਸੰਭਵ ਨਹੀਂ ਸੀ। ਉਨ੍ਹਾਂ ਨੂੰ ਲਿਜਾਣ ਵਿੱਚ ਪੁਲਿਸ ਨੇ ਮਦਦ ਕੀਤੀ। ਇੱਥੇ ਪੂਰੀ ਖ਼ਬਰ ਪੜ੍ਹੋ।
ਜਾਂਚ ਦੌਰਾਨ ਸਾਨੂੰ ਦੈਨਿਕ ਜਾਗਰਣ ਦੇ ਦੇਵਰਿਆ ਐਡੀਸ਼ਨ ਵਿੱਚ ਇੱਕ ਖਬਰ ਮਿਲੀ। ਇਸ ਵਿੱਚ ਦੱਸਿਆ ਗਿਆ ਕਿ ਬਰਹਜ ਵਿਧਾਨ ਸਭਾ ਖੇਤਰ ਤੋਂ ਭਾਜਪਾ ਪ੍ਰਤਯਾਸ਼ੀ ਦੀਪਕ ਮਿਸ਼ਰ ਸ਼ਾਕਾ ਦੇ ਸਮਰਥਨ ‘ਚ ਮਨੋਜ ਤਿਵਾਰੀ ਨੇ ਰੋਡ ਸ਼ੋਅ ਕੀਤਾ। ਸਮੇਂ ਦੀ ਘਾਟ ਕਾਰਨ ਸਿਰਫ 40 ਮਿੰਟ ਤੱਕ ਰੋਡ ਸ਼ੋਅ ਕੀਤਾ ਅਤੇ ਉਹ ਬਾਈਕ ਤੇ ਸਵਾਰ ਹੋ ਕੇ ਹੈਲੀਪੈਡ ਪਹੁੰਚੇ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ, ਦੇਵਰਿਆ ਦੇ ਪ੍ਰਮੁੱਖ ਮਹੇਂਦ੍ਰ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਇਰਲ ਵੀਡੀਓ ਗਲਤ ਹੈ। ਮਨੋਜ ਤਿਵਾਰੀ ਰੋਡ ਸ਼ੋਅ ਦੇ ਦੌਰਾਨ ਲੇਟ ਹੋਣ ਦੇ ਕਾਰਨ ਜਲੂਸ ਨੂੰ ਛੱਡ ਕੇ ਬਾਈਕ ਤੇ ਸਵਾਰ ਹੋ ਕੇ ਬਣਾਏ ਗਏ ਹੈਲੀਪੈਡ ਉੱਪਰ ਗਏ , ਕਿਉਂਕਿ ਸਮਾਂ ਘੱਟ ਸੀ।
ਵੱਧ ਪੁਸ਼ਟੀ ਲਈ ਅਸੀਂ ਮਨੋਜ ਤਿਵਾਰੀ ਦੇ ਸਹਿਯੋਗੀ ਨੀਲਕੰਠ ਬਖਸ਼ੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਸਮੇਂ ਦੀ ਘਾਟ ਕਾਰਨ ਉਨ੍ਹਾਂ ਨੂੰ ਰੋਡ ਸ਼ੋਅ ਖਤਮ ਹੋਣ ਤੋਂ ਤੁਰੰਤ ਬਾਅਦ ਹੈਲੀਕਾਪਟਰ ਫੜਨਾ ਸੀ। ਇਸ ਦੇ ਲਈ ਉਨ੍ਹਾਂ ਨੇ ਬਾਈਕ ਦਾ ਸਹਾਰਾ ਲਿਆ।
ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫਰਜ਼ੀ ਪੋਸਟ ਕਰਨ ਵਾਲੇ ਫੇਸਬੁੱਕ ਪੇਜ ਦੀ ਜਾਂਚ ਕੀਤੀ। ਫੇਸਬੁੱਕ ਪੇਜ The Lie Lama ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਨੂੰ 3.65 ਲੱਖ ਲੋਕ ਲਾਈਕ ਕਰਦੇ ਹਨ । ਇਹ ਪੇਜ 10 ਮਈ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਦੇਵਰੀਆ ‘ਚ ਮਨੋਜ ਤਿਵਾਰੀ ਤੇ ਹਮਲੇ ਦੇ ਨਾਮ ਨਾਲ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਬਾਈਕ ਤੇ ਜਾਂਦੇ ਹੋਏ ਮਨੋਜ ਤਿਵਾਰੀ ਦੇ ਵੀਡੀਓ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਉਨ੍ਹਾਂ ਨੇ ਹੈਲੀਪੈਡ ਤੱਕ ਜਾਣ ਲਈ ਬਾਈਕ ਦੀ ਵਰਤੋਂ ਕੀਤੀ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।