ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਦਿੱਲੀ ਦੰਗਿਆਂ ਦੇ ਆਰੋਪੀ ਨੂੰ ਭਰੂਚ ਤੋਂ ਫੜਨ ਦੀ ਗੱਲ ਝੂਠ ਨਿਕਲੀ। ਵਾਇਰਲ ਵੀਡੀਓ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੀ ਕਾਰਵਾਈ ਦਾ ਹੈ। 27 ਜੂਨ ਨੂੰ ਕਿਸ਼ੋਰ ਲੋਹਾਰ ਅਤੇ ਉਸਦੇ ਸਾਥੀ ਅਮਰਪੁਰਾ ਪਿੰਡ ਤੋਂ ਫੜੇ ਗਏ ਸਨ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)।ਇੱਕ ਸੀ.ਸੀ.ਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਸਾਦੀ ਵਰਦੀ ਵਿੱਚ ਕੁਝ ਪੁਲਿਸ ਮੁਲਾਜਮਾ ਇੱਕ ਢਾਬੇ ਵਿੱਚ ਕੁਝ ਲੋਕਾਂ ਨੂੰ ਅਚਾਨਕ ਫੜਦੇ ਹੋਏ ਦਿੱਖ ਰਹੇ ਹਨ। ਯੂਜ਼ਰਸ ਇਸ ਵੀਡੀਓ ਨੂੰ ਫਰਜ਼ੀ ਕਹਾਣੀ ਨਾਲ ਵਾਇਰਲ ਕਰ ਰਹੇ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੰਗਿਆਂ ਵਿੱਚ ਸ਼ਾਮਲ ਵਿਅਕਤੀ ਨੂੰ ਭਰੂਚ ਕ੍ਰਾਈਮ ਬ੍ਰਾਂਚ ਨੇ ਫੜ ਲਿਆ ਹੈ।
ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਝੂਠੀ ਸਾਬਿਤ ਹੋਈ। ਇਹ ਕਾਰਵਾਈ ਗੁਜਰਾਤ ਦੇ ਪਾਤਨ ਨੇੜੇ ਅਹਿਮਦਾਬਾਦ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੁਆਰਾ ਤੋਂ ਕੀਤੀ ਗਈ ਸੀ। ਇਸ ਦਾ ਦਿੱਲੀ ਦੰਗਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਚੇਨ੍ਨਈ ਸਵੈਮਸੇਵਕ ਨੇ 1 ਜੁਲਾਈ ਨੂੰ ਵੀਡੀਓ ਅਪਲੋਡ ਕਰਦਿਆਂ ਲਿਖਿਆ: ‘Live operation of Bharuch Crime Branch arresting mobsters from Delhi. Name is Siraj Mohd Anwar involved in Delhi riots. Upon tips, Bharuch Crime Branch nabbed him. Rare to see such footage.’
ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਦੰਗਿਆਂ ਵਿੱਚ ਸ਼ਾਮਲ ਸਿਰਾਜ ਮੁਹੰਮਦ ਅਨਵਰ ਨੂੰ ਭਰੂਚ ਕ੍ਰਾਈਮ ਬ੍ਰਾਂਚ ਨੇ ਫੜ ਲਿਆ ਸੀ। ਸੀ.ਸੀ.ਟੀਵੀ ਫੁਟੇਜ ਇਸ ਦਾ ਹੀ ਹੈ। ਫੇਸਬੁੱਕ ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵਿੱਚ ਕੁਝ ਲੋਕਾਂ ਨੂੰ ਅਚਾਨਕ ਸਾਦੀ ਵਰਦੀ ਵਿੱਚ ਕੁਝ ਲੋਕ ਫੜ ਲੈਂਦੇ ਹਨ। ਵੀਡੀਓ ਸੀ.ਸੀ.ਟੀਵੀ ਫੁਟੇਜ ਸੀ। ਇਸਦੇ ਉੱਪਰ ਸਾਨੂੰ 27 ਜੂਨ 2021 ਦੀ ਤਰੀਕ ਦਿਖੀ। ਇਸ ਵੀਡੀਓ ਨੂੰ ਇੰਟਰਨੈੱਟ ‘ਤੇ ਖੋਜਣ ਲਈ ਵਿਸ਼ਵਾਸ ਨਿਊਜ਼ ਨੇ InVID ਟੂਲ ਦੀ ਮਦਦ ਲਈ। ਇਸ ਟੂਲ ਦੇ ਰਾਹੀਂ ਬਹੁਤ ਸਾਰੇ ਵੀਡੀਓ ਗਰੈਬ ਕੱਢੇ ਅਤੇ ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ‘ਤੇ ਅਪਲੋਡ ਕਰਕੇ ਅਸਲ ਸਰੋਤ ਦੀ ਖੋਜ ਸ਼ੁਰੂ ਕੀਤੀ। ਸਾਨੂੰ ਇਹ ਵੀਡੀਓ ਬਹੁਤ ਸਾਰੀਆਂ ਵੈਬਸਾਈਟਾਂ ਤੇ ਮਿਲਿਆ ਹੈ। 1 ਜੁਲਾਈ ਨੂੰ ਇੰਡੀਅਨ ਐਕਸਪ੍ਰੈਸ ਦੇ ਯੂਟਿਊਬ ਚੈਨਲ ਤੇ ਅਪਲੋਡ ਕੀਤੇ ਗਏ ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਪਾਟਨ ਦੇ ਨੇੜੇ ਇੱਕ ਢਾਬੇ ਤੇ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ ਅੰਡਰਕਵਰ ਪੁਲਿਸ ਅਫਸਰਾਂ ਨੇ ਕੁਝ ਲੋਕਾਂ ਨੂੰ ਫੜਿਆ। ਪੂਰੀ ਵੀਡੀਓ ਵਿੱਚ ਕਿਤੇ ਵੀ ਦਿੱਲੀ ਦੰਗਿਆਂ ਦੀ ਕੋਈ ਗੱਲ ਨਹੀਂ ਹੋਈ। ਪੂਰੀ ਵੀਡੀਓ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ,ਗੁਜਰਾਤ ਦੇ ਵਰਿਸ਼ਠ ਸੰਵਾਦਦਾਤਾ ਸ਼ਤਰੂਘਨ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਗੁਜਰਾਤ ਅਤੇ ਰਾਜਸਥਾਨ ਵਿੱਚ ਵਾਂਛਿਤ ਅਪਰਾਧੀ ਕਿਸ਼ੋਰ ਲੋਹਾਰ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੇ 7-8 ਅਧਿਕਾਰੀਆਂ ਨੇ ਪਾਤਨ ਨੇੜੇ ਇੱਕ ਰੈਸਟੋਰੈਂਟ ਵਿੱਚ ਫੜਿਆ ਸੀ। ਵਾਇਰਲ ਵੀਡੀਓ ਵਿੱਚ ਉਨ੍ਹਾਂ ਨੂੰ ਦਿੱਲੀ ਦੰਗਿਆਂ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ, ਪਰ ਉਹ ਗੁਜਰਾਤ ਦੇ ਅਹਿਮਦਾਬਾਦ, ਬਨਾਸਕਾਂਠਾ ਅਤੇ ਰਾਜਸਥਾਨ ਦੇ ਸਿਰੋਹੀ ਪਾਲੀ ਵਰਗੇ ਜ਼ਿਲ੍ਹਿਆਂ ਵਿੱਚ 1 ਦਰਜਨ ਤੋਂ ਵੱਧ ਵਾਰਦਾਤਾਂ ਵਿੱਚ ਸ਼ਾਮਲ ਸੀ। ਕਿਸ਼ੋਰ ਕੁਮਾਰ ਮੂਲ ਰੂਪ ਵਿੱਚ ਬਨਾਸਕਾਂਠਾ ਦੇ ਡੀਸਾ ਕਸਬੇ ਦਾ ਰਹਿਣ ਵਾਲਾ ਹੈ ਅਤੇ ਇੱਕ ਆਦਤਨ ਅਪਰਾਧੀ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਪਿਸਤੌਲ, ਦੋ ਮੈਗਜੀਨ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਨੇ ਗੁਜਰਾਤ ਪੁਲਿਸ ਦਾ ਸਾਨੂੰ ਇੱਕ ਪ੍ਰੈਸ ਨੋਟ ਵੀ ਭੇਜਿਆ। ਇਸ ਵਿੱਚ ਢਾਬੇ ਤੋਂ ਫੜੇ ਗਏ ਲੋਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਪੂਰੇ ਪ੍ਰੈਸ ਨੋਟ ਵਿੱਚ ਕਿਤੇ ਵੀ ਦਿੱਲੀ ਦੰਗਿਆਂ ਦੀ ਕੋਈ ਗੱਲ ਨਹੀਂ ਹੋਈ। ਇਹ ਪ੍ਰੈਸ ਨੋਟ ਵਿਸ਼ਵਾਸ ਨਿਊਜ਼ ਕੋਲ ਸੁਰਕ੍ਸ਼ਿਤ ਹੈ।
ਪੁਲਿਸ ਪ੍ਰੈਸ ਨੋਟ ਦੇ ਅਨੁਸਾਰ ਕਿਸ਼ੋਰ ਲੋਹਾਰ ਅਤੇ ਉਸਦੇ ਸਾਥੀਆਂ ਨੂੰ ਪਾਤਨ ਦੇ ਅਮਰਪੁਰਾ ਪਿੰਡ ਨੇੜੇ ਇੱਕ ਢਾਬੇ ਤੋਂ ਕਾਬੂ ਕੀਤਾ ਗਿਆ ਸੀ। ਭਰੂਚ ਤੋਂ ਇਹ ਪਿੰਡ ਤਿੰਨ ਸੌ ਕਿਲੋਮੀਟਰ ਤੋਂ ਵੱਧ ਦੂਰ ਹੈ। ਤੁਸੀਂ ਇਸ ਨੂੰ ਇੱਥੇ ਵੇਖ ਸਕਦੇ ਹੋ।
ਸਾਨੂੰ ਕਈ ਵੈਬਸਾਈਟਾਂ ਤੇ ਸੀ.ਸੀ.ਟੀਵੀ ਫੁਟੇਜ ਨਾਲ ਜੁੜੀਆਂ ਖ਼ਬਰਾਂ ਵੀ ਮਿਲੀਆਂ। ਲੋਕਮਤ ਨਿਊਜ਼ ਦੇ ਅਨੁਸਾਰ ਗੁਜਰਾਤ ਦੇ ਅਮਰਪੁਰਾ ਪਿੰਡ ਵਿੱਚ ਸੜਕ ਕਿਨਾਰੇ ਇੱਕ ਭੋਜਨਾਲਯ ਵਿਚ ਕੂਖਯਾਤ ਅਪਰਾਧੀ ਕਿਸ਼ੋਰ ਲੁਹਾਰ ਨੂੰ ਫੜਨ ਲਈ ਪੁਲਿਸ ਦੀ ਕਰਾਈਮ ਬ੍ਰਾਂਚ ਦੀ ਟੀਮ ਨੇ ਅੰਡਰਕਵਰ ਓਪਰੇਸ਼ਨ ਚਲਾਇਆ ਸੀ। ਪੂਰੀ ਖ਼ਬਰ ਇੱਥੇ ਪੜ੍ਹ ਸਕਦੇ ਹੋ।
ਵਿਸ਼ਵਾਸ਼ ਨਿਊਜ਼ ਨੇ ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਚੇਨ੍ਨਈ ਸਵੈਮਸੇਵਕ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਸਾਨੂੰ ਪਤਾ ਲੱਗਿਆ ਕਿ ਇਸ ਪ੍ਰੋਫਾਈਲ ਨਾਲ 4.8 ਹਜ਼ਾਰ ਲੋਕ ਜੁੜੇ ਹੋਏ ਹਨ। ਯੂਜ਼ਰ ਚੇਨਈ ਵਿੱਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿੱਚ ਦਿੱਲੀ ਦੰਗਿਆਂ ਦੇ ਆਰੋਪੀ ਨੂੰ ਭਰੂਚ ਤੋਂ ਫੜਨ ਦੀ ਗੱਲ ਝੂਠ ਨਿਕਲੀ। ਵਾਇਰਲ ਵੀਡੀਓ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੀ ਕਾਰਵਾਈ ਦਾ ਹੈ। 27 ਜੂਨ ਨੂੰ ਕਿਸ਼ੋਰ ਲੋਹਾਰ ਅਤੇ ਉਸਦੇ ਸਾਥੀ ਅਮਰਪੁਰਾ ਪਿੰਡ ਤੋਂ ਫੜੇ ਗਏ ਸਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।