Fact Check: ਕੇਜਰੀਵਾਲ ਨੇ ਨਹੀਂ ਮੰਗੇ ਕਾਂਗਰੇਸ ਲਈ ਵੋਟ, ਪੰਜਾਬ ਚੋਣਾਂ ਦੇ ਵੀਡੀਓ ਨੂੰ ਕਟ ਕਰਕੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲੀ ਵੀਡੀਓ ਨੂੰ ਕੱਟ ਕੇ ਇੱਕ ਵਿਸ਼ੇਸ਼ ਭਾਗ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਅਸਲੀ ਵੀਡੀਓ 2017 ਦਾ ਹੈ ਜਦੋਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਵੀਡੀਓ ਵਿਚ ਕਿਹਾ ਸੀ ਕਿ ਅਕਾਲੀ ਦਲ ਅਤੇ ਬੀਜੇਪੀ ਮਿਲਕੇ ਕਾਂਗਰੇਸ ਲਈ ਵੋਟ ਮੰਗ ਰਹੇ ਹਨ, ਕਿਓਂਕਿ ਇਹ ਸਾਰੇ ਦਲ ਮਿਲੇ ਹੋਏ ਹਨ।” ਅਸਲੀ ਵੀਡੀਓ ਵਿਚ ਉਨ੍ਹਾਂ ਨੇ ਕਾਂਗਰੇਸ ਨੂੰ ਵੋਟ ਕਰਨ ਦੀ ਅਪੀਲ ਨਹੀਂ ਕੀਤੀ ਹੈ।

Fact Check: ਕੇਜਰੀਵਾਲ ਨੇ ਨਹੀਂ ਮੰਗੇ ਕਾਂਗਰੇਸ ਲਈ ਵੋਟ, ਪੰਜਾਬ ਚੋਣਾਂ ਦੇ ਵੀਡੀਓ ਨੂੰ ਕਟ ਕਰਕੇ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਦਿੱਲੀ ਵਿਚ ਵਿਧਾਨਸਭਾ ਚੋਣ 8 ਫਰਵਰੀ ਨੂੰ ਹੈ, ਜਿਸਦੇ ਚਲਦੇ ਸੋਸ਼ਲ ਮੀਡੀਆ ‘ਤੇ ਅਫਵਾਹਾਂ ਅਤੇ ਫਰਜ਼ੀ ਖਬਰਾਂ ਵਾਇਰਲ ਹੋ ਰਹੀਆਂ ਹਨ। ਅਜਿਹੇ ਵਿਚ ਅੱਜਕਲ੍ਹ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਫੇਸਬੁੱਕ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਅਰਵਿੰਦ ਕੇਜਰੀਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਬੀਜੇਪੀ ਨੂੰ ਵੋਟ ਨਾ ਦੇਣਾ, ਇਸ ਚੋਣਾਂ ਵਿਚ ਸਾਰੇ ਰਲਕੇ ਕਾਂਗਰੇਸ ਨੂੰ ਵੋਟ ਦੇਣਾ।” ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਨੇ ਕਾਂਗਰੇਸ ਲਈ ਵੋਟ ਮੰਗੇ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲੀ ਵੀਡੀਓ ਨੂੰ ਕੱਟ ਕੇ ਇੱਕ ਵਿਸ਼ੇਸ਼ ਭਾਗ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਅਸਲੀ ਵੀਡੀਓ 2017 ਦਾ ਹੈ ਜਦੋਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਵੀਡੀਓ ਵਿਚ ਕਿਹਾ ਸੀ ਕਿ ਅਕਾਲੀ ਦਲ ਅਤੇ ਬੀਜੇਪੀ ਮਿਲਕੇ ਕਾਂਗਰੇਸ ਲਈ ਵੋਟ ਮੰਗ ਰਹੇ ਹਨ, ਕਿਓਂਕਿ ਇਹ ਸਾਰੇ ਦਲ ਮਿਲੇ ਹੋਏ ਹਨ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਇੱਕ ਗੱਡੀ ਅੰਦਰ ਸੈਲਫੀ ਵੀਡੀਓ ਹੈ। ਇਸ 5 ਸੈਕੰਡ ਦੇ ਵੀਡੀਓ ਵਿਚ ਕੇਜਰੀਵਾਲ ਬੋਲ ਰਹੇ ਹਨ, “ਬੀਜੇਪੀ ਨੂੰ ਵੋਟ ਨਾ ਦੇਣਾ, ਇਸ ਚੋਣਾਂ ਵਿਚ ਸਾਰੇ ਰਲਕੇ ਕਾਂਗਰੇਸ ਨੂੰ ਵੋਟ ਦੇਣਾ।” ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ- “अरविंद केजरीवाल जी ने जारी की, कांग्रेस के लिए वोट अपील..केजरीवाल जी आप निश्चिंत रहे, हम मिलकर बनाएंगे #कांग्रेसवालीदिल्ली .. !”

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਵੀਡੀਓ ਨੂੰ Invid ਟੂਲ ‘ਤੇ ਪਾਇਆ ਅਤੇ ਇਸਦੇ ਕੀਫ਼੍ਰੇਮਸ ਕੱਢੇ।

ਹੁਣ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਲੱਭਣ ‘ਤੇ ਅਸੀਂ ਪਾਇਆ ਕਿ ਇਹ ਵੀਡੀਓ 2017 ਵਿਚ ਵੀ ਵਾਇਰਲ ਹੋਇਆ ਸੀ।

ਇਹ ਤਾਂ ਸਾਫ ਸੀ ਕਿ ਵੀਡੀਓ ਪੁਰਾਣਾ ਹੈ। ਹੁਣ ਸਾਨੂੰ ਇਸ ਵੀਡੀਓ ਦਾ ਅਧਿਕਾਰਿਕ ਸੋਰਸ ਲੱਭਣਾ ਸੀ। ਵੀਡੀਓ ਦੇਖਣ ਵਿਚ ਫੇਸਬੁੱਕ ਲਾਈਵ ਵਰਗਾ ਲਗ ਰਿਹਾ ਹੈ। ਅਰਵਿੰਦ ਕੇਜਰੀਵਾਲ ਅਕਸਰ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਈਵ ਕਰਦੇ ਹਨ। ਇਸਲਈ ਅਸੀਂ ਅਰਵਿੰਦ ਕੇਜਰੀਵਾਲ ਦੇ ਅਧਿਕਾਰਿਕ ਫੇਸਬੁੱਕ ਪੇਜ ਨੂੰ ਖੰਗਾਲਿਆ। ਕਾਫੀ ਲੱਭਣ ‘ਤੇ ਸਾਨੂੰ 30 ਜਨਵਰੀ 2017 ਨੂੰ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਮਿਲਿਆ।

ਵੀਡੀਓ 1 ਮਿੰਟ 50 ਸੈਕੰਡ ਦਾ ਸੀ ਜਿਸਦੇ ਵਿਚ ਕੇਜਰੀਵਾਲ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, “ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਨਮਸਕਾਰ, ਸਾਰਿਆਂ ਨੂੰ ਮੇਰਾ ਪ੍ਰਣਾਮ। ਇਹ ਦੋ ਦਿਨ ਤੋਂ ਖਬਰਾਂ ਆ ਰਹੀਆਂ ਹਨ ਕਿ RSS ਦੇ ਲੋਕ ਅਤੇ ਅਕਾਲੀ ਦਲ ਦੇ ਲੋਕ ਘਰ-ਘਰ ਜਾ ਕੇ ਉਨ੍ਹਾਂ ਦਾ ਪ੍ਰਚਾਰ ਕਰ ਰਹੇ ਹਨ ਕਿ ਇਸ ਚੋਣਾਂ ਵਿਚ ਅਕਾਲੀ ਦਲ ਨੂੰ ਵੋਟ ਨਾ ਦੇਣਾ। ਚੋਣਾਂ ਵਿਚ BJP ਨੂੰ ਵੋਟ ਨਾ ਦੇਣਾ। ਸਾਰੇ ਮਿਲਕੇ ਕਾਂਗਰੇਸ ਨੂੰ ਵੋਟ ਦੇਣਾ। ਚਾਰੋਂ ਤਰਫ਼ੋਂ ਖਬਰ ਆ ਰਹੀ ਹੈ ਕਿ RSS ਅਤੇ ਅਕਾਲੀ ਵਾਲੇ ਵੱਡੀ ਗਿਣਤੀ ਵਿਚ ਆਪਣੇ ਵੋਟ ਕਾਂਗਰੇਸ ਦੀ ਤਰਫ ਸ਼ਿਫਟ ਕਰ ਰਹੇ ਹਨ। ………….” ਇਸੇ ਵੀਡੀਓ ਦੇ ਇੱਕ ਹਿੱਸੇ ਨੂੰ ਕ੍ਰੋਪ ਕਰਕੇ ਲੋਕ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਇਸ ਮਾਮਲੇ ਨੂੰ ਲੈ ਕੇ ਅਸੀਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਰਾਘਵ ਚੱਡਾ ਨਾਲ ਗੱਲ ਕੀਤੀ। ਜਿਨ੍ਹਾਂ ਨੇ ਕਨਫਰਮ ਕੀਤਾ ਕਿ ਇਹ ਵੀਡੀਓ ਕੱਟਿਆ ਗਿਆ ਹੈ, ਜਿਸਦੇ ਨਾਲ ਇਸਦਾ ਮਤਲਬ ਵਿਗੜ ਗਿਆ ਹੈ। ਇਹ ਪੋਸਟ ਫਰਜ਼ੀ ਹੈ।

ਇਸ ਫਰਜ਼ੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਵਾਇਰਲ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Priyanka Gandhi ਨਾਂ ਦੀ ਫੇਸਬੁੱਕ ਪ੍ਰੋਫ਼ਾਈਲ। ਇਸ ਪ੍ਰੋਫ਼ਾਈਲ ਮੁਤਾਬਕ ਇਸ ਪੇਜ ਨੂੰ 83,862 ਲੋਕ ਫਾਲੋ ਕਰਦੇ ਹਨ ਅਤੇ ਇਹ ਇੱਕ ਖਾਸ ਪਾਰਟੀ ਨੂੰ ਪ੍ਰਮੋਟ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲੀ ਵੀਡੀਓ ਨੂੰ ਕੱਟ ਕੇ ਇੱਕ ਵਿਸ਼ੇਸ਼ ਭਾਗ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਅਸਲੀ ਵੀਡੀਓ 2017 ਦਾ ਹੈ ਜਦੋਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਕੇਜਰੀਵਾਲ ਨੇ ਵੀਡੀਓ ਵਿਚ ਕਿਹਾ ਸੀ ਕਿ ਅਕਾਲੀ ਦਲ ਅਤੇ ਬੀਜੇਪੀ ਮਿਲਕੇ ਕਾਂਗਰੇਸ ਲਈ ਵੋਟ ਮੰਗ ਰਹੇ ਹਨ, ਕਿਓਂਕਿ ਇਹ ਸਾਰੇ ਦਲ ਮਿਲੇ ਹੋਏ ਹਨ।” ਅਸਲੀ ਵੀਡੀਓ ਵਿਚ ਉਨ੍ਹਾਂ ਨੇ ਕਾਂਗਰੇਸ ਨੂੰ ਵੋਟ ਕਰਨ ਦੀ ਅਪੀਲ ਨਹੀਂ ਕੀਤੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts