Fact Check: ਜੁਲਾਈ 2021 ਦਾ ਮਾਮਲਾ ਪੰਜਾਬ ਚੋਣਾਂ ਨਾਲ ਜੋੜ ਕੇ ਹੋ ਰਿਹਾ ਹੈ ਵਾਇਰਲ , ਵੀਡੀਓ ‘ਚ ਦਿੱਖ ਰਿਹਾ ਵਿਅਕਤੀ ਨਹੀਂ ਹੈ ਵਿਧਾਇਕ

ਵਾਇਰਲ ਵੀਡੀਓ ਪੰਜਾਬ ਦੇ ਪਟਿਆਲਾ ਦਾ ਹੈ। ਜੁਲਾਈ 2021 ਵਿੱਚ ਕਿਸਾਨ ਅੰਦੋਲਨ ਦੌਰਾਨ ਭਾਜਪਾ ਆਗੂ ਭੁਪੇਸ਼ ਅਗਰਵਾਲ ਨੂੰ ਕਿਸਾਨਾਂ ਨੇ ਭਜਾਇਆ ਸੀ। ਇਸ ਦਾ ਪੰਜਾਬ ਚੋਣਾਂ 2022 ਨਾਲ ਕੋਈ ਸੰਬੰਧ ਨਹੀਂ ਹੈ। ਭੁਪੇਸ਼ ਅਗਰਵਾਲ ਕਦੇ ਵਿਧਾਇਕ ਵੀ ਨਹੀਂ ਰਹੇ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਹਨਾਂ ਦੇ ਨਾਲ ਕਈ ਫਰਜੀ ਅਤੇ ਗੁੰਮਰਾਹਕੁੰਨ ਦਾਅਵੇ ਕੀਤੇ ਜਾ ਰਹੇ ਹਨ। ਪੰਜਾਬ ਚੋਣਾਂ 2022 ਨੂੰ ਜੋੜਦੇ ਹੋਏ ਕੁਝ ਸੋਸ਼ਲ ਮੀਡੀਆ ਯੂਜ਼ਰਸ 42 ਸੈਕਿੰਡ ਦਾ ਵੀਡੀਓ ਵਾਇਰਲ ਕਰ ਰਹੇ ਹਨ। ਇਸ ਵਿੱਚ ਕੁੜਤਾ-ਪਜਾਮਾ ਪਾ ਕੇ ਇੱਕ ਵਿਅਕਤੀ ਪੁਲਿਸ ਨਾਲ ਭੱਜ ਰਿਹਾ ਹੈ, ਜਦਕਿ ਕਈ ਲੋਕ ਉਸ ਦੇ ਪਿੱਛੇ ਲੱਗੇ ਹੋਏ ਹਨ। ਭੀੜ ‘ਚ ਮੌਜੂਦ ਲੋਕ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਵਿਧਾਇਕ ਨੂੰ ਲੋਕਾਂ ਨੇ ਭਜਾ ਲਿਆ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਵੀਡੀਓ ਨੂੰ ਜੁਲਾਈ 2021 ਦਾ ਪਾਇਆ। ਕਿਸਾਨ ਅੰਦੋਲਨ ਦੇ ਦੌਰਾਨ ਭਾਜਪਾ ਆਗੂ ਭੁਪੇਸ਼ ਅਗਰਵਾਲ ਨੂੰ ਕਿਸਾਨਾਂ ਨੇ ਭਜਾ ਦਿੱਤਾ ਸੀ। ਭੁਪੇਸ਼ ਅਗਰਵਾਲ ਵਿਧਾਇਕ ਨਹੀਂ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ AndhBhakti ਨੇ 26 ਜਨਵਰੀ ਨੂੰ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਗਿਆ ,पंजाब से भी रुझान आना शुरू बीजेपी आगे आगे चल रही है और पीछे पीछे जनता जूते डंडो से स्वागत कर रही है
उत्तरप्रदेश के जैसे पंजाब से भी रुझान आना शुरू हो गया है
पंजाब में भी बीजेपी आगे आगे चल रही है और पीछे पीछे जनता जूते चप्पल डंडो से स्वागत कर रही है…

ਇੱਕ ਹੋਰ ਫੇਸਬੁੱਕ ਪੇਜ ‘किम भारतीय’ ਨੇ ਵੀ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ,
पंजाब में बीजेपी के विधायक दुम दबाकर भागा
जनता पीछे पीछे

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਦੇ ਲਈ ਅਸੀਂ ਗੂਗਲ ਦੇ InVID ਟੂਲ ਤੋਂ ਫ੍ਰੇਮ ਕੱਢ ਕੇ ਉਸਨੂੰ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ। ਇਸ ਵਿੱਚ 11 ਜੁਲਾਈ 2021 ਨੂੰ ANI ਦੁਆਰਾ ਜਾਰੀ ਨਿਊਜ਼ ਮਿਲੀ। ਇਸ ਵਿੱਚ ਪ੍ਰਕਾਸ਼ਿਤ ਫੋਟੋਆਂ ਵਾਇਰਲ ਵੀਡੀਓ ਦੀਆਂ ਤਸਵੀਰਾਂ ਨਾਲ ਮੇਲ ਖਾਂਦੀਆਂ ਹਨ। ਖ਼ਬਰ ਮੁਤਾਬਿਕ, ਪਟਿਆਲਾ ਵਿੱਚ ਕਿਸਾਨਾਂ ਤੇ ਭਾਜਪਾ ਆਗੂ ਭੁਪੇਸ਼ ਅਗਰਵਾਲ ਅਤੇ ਪਾਰਟੀ ਦੇ ਕੁਝ ਹੋਰ ਆਗੂਆਂ ਤੇ ਹਮਲਾ ਕਰਨ ਦਾ ਆਰੋਪ ਲੱਗਿਆ ਹੈ। ਆਰੋਪ ਹੈ ਕਿ ਰਾਜਪੁਰਾ ਖੇਤਰ ਵਿੱਚ ਕਰੀਬ 500 ਕਿਸਾਨਾਂ ਨੇ ਭਾਜਪਾ ਆਗੂ ਤੇ ਹਮਲਾ ਕੀਤਾ ਹੈ।

11 ਜੁਲਾਈ, 2021 ਨੂੰ, ANI ਨੇ ਕੁਝ ਫੋਟੋਆਂ ਟਵੀਟ ਕਰਕੇ ਵੀ ਇਸ ਖਬਰ ਨੂੰ ਪੋਸਟ ਕੀਤਾ ਸੀ।

11 ਜੁਲਾਈ 2021 ਨੂੰ Zee Punjab Haryana Himachal ਦੇ ਯੂਟਿਊਬ ਚੈਨਲ ਤੇ ਸਾਨੂੰ ਇਹ ਵੀਡੀਓ ਵੀ ਮਿਲ ਗਿਆ । ਇਸ ਵਿੱਚ ਵਾਇਰਲ ਵੀਡੀਓ ਵੀ ਮਿਲ ਗਿਆ। ਇਸ ਦਾ ਸਿਰਲੇਖ ਹੈ,Bhupesh Aggarwal attacked by farmers| ਆਪਣੀ ਜਾਨ ਬਚਾ ਕੇ ਗੱਲੀਆਂ ਚ ਭੱਜੇ ਭੁਪੇਸ਼ ਅਗਰਵਾਲ | Latest News। ਇਸ ਵਿੱਚ ਕਿਹਾ ਗਿਆ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਕਿਸਾਨਾਂ ਨੇ ਭਾਜਪਾ ਜ਼ਿਲ੍ਹਾ ਪ੍ਰਭਾਰੀ ਦੀ ਮੀਟਿੰਗ ਦਾ ਵਿਰੋਧ ਕੀਤਾ। ਇਸ ਦੌਰਾਨ ਹੰਗਾਮਾ ਵੀ ਹੋਇਆ ਹੈ।

ਇਸ ਬਾਰੇ ਵਿੱਚ ਪਟਿਆਲਾ ਦੈਨਿਕ ਜਾਗਰਣ ਦੇ ਰਿਪੋਰਟਰ ਨਵਦੀਪ ਦਾ ਕਹਿਣਾ ਹੈ ਕਿ ਇਹ ਵੀਡੀਓ ਪਿਛਲੇ ਸਾਲ ਕਿਸਾਨ ਅੰਦੋਲਨ ਦੇ ਦੌਰਾਨ ਦਾ ਹੈ। ਕਿਸਾਨਾਂ ਨੇ ਭਾਜਪਾ ਜ਼ਿਲ੍ਹਾ ਪ੍ਰਭਾਰੀ ਦੀ ਮੀਟਿੰਗ ਦਾ ਵਿਰੋਧ ਕਰਦੇ ਹੋਏ ਭਾਜਪਾ ਆਗੂ ਭੁਪੇਸ਼ ਅਗਰਵਾਲ ਨੂੰ ਭਜਾਇਆ ਸੀ। ਭੁਪੇਸ਼ ਅਗਰਵਾਲ ਕਦੇ ਵੀ ਵਿਧਾਇਕ ਨਹੀਂ ਰਹੇ।

ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ AndhBhakti ਨੂੰ ਅਸੀਂ ਸਕੈਨ ਕੀਤਾ। 10 ਦਸੰਬਰ 2021 ਨੂੰ ਬਣਾਇਆ ਗਿਆ ਇਹ ਪੇਜ ਇੱਕ ਵਿਚਾਰਧਾਰਾ ਤੋਂ ਪ੍ਰੇਰਿਤ ਹੈ। 64 ਲੋਕ ਇਸਨੂੰ ਫੋਲੋ ਕਰਦੇ ਹਨ।

ਨਤੀਜਾ: ਵਾਇਰਲ ਵੀਡੀਓ ਪੰਜਾਬ ਦੇ ਪਟਿਆਲਾ ਦਾ ਹੈ। ਜੁਲਾਈ 2021 ਵਿੱਚ ਕਿਸਾਨ ਅੰਦੋਲਨ ਦੌਰਾਨ ਭਾਜਪਾ ਆਗੂ ਭੁਪੇਸ਼ ਅਗਰਵਾਲ ਨੂੰ ਕਿਸਾਨਾਂ ਨੇ ਭਜਾਇਆ ਸੀ। ਇਸ ਦਾ ਪੰਜਾਬ ਚੋਣਾਂ 2022 ਨਾਲ ਕੋਈ ਸੰਬੰਧ ਨਹੀਂ ਹੈ। ਭੁਪੇਸ਼ ਅਗਰਵਾਲ ਕਦੇ ਵਿਧਾਇਕ ਵੀ ਨਹੀਂ ਰਹੇ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts