Fact Check: ਜੈਪੁਰ ਵਿਚ ਚਲਦੀ ਲੋ ਫਲੋਰ ਬਸ ਵਿਚ ਪਾਣੀ ਭਰ ਜਾਣ ਦਾ ਵੀਡੀਓ ਦਿੱਲੀ ਦੇ ਨਾਂ ‘ਤੇ ਹੋ ਰਿਹਾ ਹੈ ਵਾਇਰਲ
ਇਹ ਵੀਡੀਓ ਦਿਲੀ ਦਾ ਨਹੀਂ, ਬਲਕਿ ਜੈਪੁਰ ਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹਕਰਨ ਪਾਇਆ ਗਿਆ ਹੈ।
- By: ameesh rai
- Published: Aug 14, 2020 at 06:18 PM
- Updated: Aug 29, 2020 at 05:46 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ‘ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਲੋ ਫਲੋਰ ਬਸ ਅੰਦਰ ਸੜਕ ‘ਤੇ ਵਹਿ ਰਹੇ ਬਾਰਸ਼ ਦੇ ਪਾਣੀ ਨੂੰ ਭਰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਦਿੱਲੀ ਦਾ ਹੈ। ਇਸ ਦਾਅਵੇ ਨਾਲ ਇਹ ਵੀਡੀਓ, ਫੇਸਬੁੱਕ, ਟਵਿੱਟਰ ਦੇ ਨਾਲ-ਨਾਲ ਵਹਟਸਐੱਪ ‘ਤੇ ਵੀ ਵਾਇਰਲ ਹੈ। ਵਿਸ਼ਵਾਸ ਨਿਊਜ਼ ਦੇ ਵਹਟਸਐੱਪ ਚੈਟਬੋਟ ‘ਤੇ ਵੀ ਸਾਨੂੰ ਇਹ ਵੀਡੀਓ ਫੈਕਟ ਚੈੱਕ ਲਈ ਮਿਲਿਆ। ਯੂਜ਼ਰਸ ਨੇ ਇਹ ਜਾਣਨਾ ਚਾਇਆ ਕਿ ਆਖਰ ਇਹ ਵੀਡੀਓ ਕਿਥੇ ਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਸ ਵੀਡੀਓ ਨੂੰ ਦਿੱਲੀ ਦਾ ਦੱਸਣ ਵਾਲਾ ਦਾਅਵਾ ਗੁੰਮਰਾਹਕਰਨ ਨਿਕਲਿਆ। ਇਹ ਵੀਡੀਓ ਦਿੱਲੀ ਦਾ ਨਹੀਂ, ਬਲਕਿ ਜੈਪੁਰ ਦਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ “संदीप बंसल” ਨੇ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਸੁਖਬੀਰ ਤੋਂ ਤਾਂ ਹੋਇਆ ਨਹੀਂ। ਪਰ ਕੇਜਰੀਵਾਲ ਨੇ ਪਾਣੀ ਵਾਲੀਆਂ ਬਸਾਂ ਚਲਾਤੀਆਂ ਦਿੱਲੀ ਚ।”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਅਸੀਂ ਸਬਤੋਂ ਪਹਿਲਾਂ ਫੇਸਬੁੱਕ ‘ਤੇ ਅਪਲੋਡ ਕੀਤੇ ਗਏ ਵੀਡੀਓ ਨਾਲ ਆਪਣੀ ਪੜਤਾਲ ਸ਼ੁਰੂ ਕੀਤੀ। ਇਸ ਪੋਸਟ ਦੇ ਹੇਠਾਂ ਯੂਜ਼ਰ ਕਮੈਂਟ ਕਰ ਇਸਨੂੰ ਫਰਜੀ ਦੱਸ ਰਹੇ ਹਨ। ਕਮੈਂਟ ਵਿਚ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਦਿੱਲੀ ਦਾ ਨਹੀਂ, ਬਲਕਿ ਜੈਪੁਰ ਦਾ ਹੈ। ਅਸੀਂ ਜਰੂਰੀ ਕੀਵਰਡ (ਲੋ ਫਲੋਰ ਬਸ, ਪਾਣੀ, ਮੀਂਹ, ਦਿੱਲੀ ਆਦਿ) ਤੋਂ ਟਵਿੱਟਰ ‘ਤੇ ਇਸਨੂੰ ਸਰਚ ਕੀਤਾ। ਸਾਨੂੰ ਆਮ ਆਦਮੀ ਪਾਰਟੀ ਦੇ ਅਧਿਕਾਰਿਕ ਟਵਿੱਟਰ ਹੈਂਡਲ ‘ਤੇ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਆਮ ਆਦਮੀ ਪਾਰਟੀ ਨੇ ਉਸ ਯੂਜ਼ਰ ਨੂੰ ਕੋਟ ਕਰਦੇ ਹੋਏ ਇੱਕ ਨਿਊਜ਼ ਲਿੰਕ ਸ਼ੇਅਰ ਕੀਤਾ ਹੈ ਜਿਸਨੇ ਇਸ ਵੀਡੀਓ ਨੂੰ ਦਿੱਲੀ ਦਾ ਦੱਸਦੇ ਹੋਏ ਟਵੀਟ ਕੀਤਾ ਸੀ। ਆਮ ਆਦਮੀ ਪਾਰਟੀ ਦੇ ਉਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਇਸ ਟਵੀਟ ਵਿਚ ਖਾਸ ਖਬਰ ਨਾਂ ਦੀ ਵੈੱਬਸਾਈਟ ਦਾ ਲਿੰਕ ਸ਼ੇਅਰ ਕੀਤਾ ਗਿਆ ਹੈ। ਇਸ ਵੈੱਬਸਾਈਟ ‘ਤੇ 11 ਅਗਸਤ ਦੀ ਇੱਕ ਰਿਪੋਰਟ ਵਿਚ ਬਿਲਕੁਲ ਇਹੀ ਵਾਇਰਲ ਵੀਡੀਓ ਲਗਿਆ ਹੋਇਆ ਹੈ, ਜਿਹੜਾ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਹ ਘਟਨਾ ਜੈਪੁਰ ਦੇ ਟੋਂਕ ਮਾਰਗ ‘ਤੇ ਨਰਾਇਣ ਸਰਕਲ ਤਿਰਾਹੇ ਦੀ ਹੈ। ਇਸ ਰਿਪੋਰਟ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਅਸੀਂ ਸੋਸ਼ਲ ਮੀਡੀਆ ‘ਤੇ ਮਿਲੇ ਇਸੇ ਵੀਡੀਓ ਦੇ ਵੱਡੇ ਹਿੱਸੇ ਨੂੰ Invid ਟੂਲ ਦੀ ਮਦਦ ਨਾਲ ਕੀਫਰੇਮ ਵਿਚ ਵੰਡ ਕੇ ਵੇਖਿਆ। ਵੀਡੀਓ ਦੇ ਇੱਕ ਫਰੇਮ ਵਿਚ ਸਾਨੂੰ ਸੜਕ ‘ਤੇ ਸਤਿਥ ਇੱਕ ਬੋਰਡ ‘ਤੇ ‘ਨਸਿਆਂ ਭੱਟਾਰਕਜੀ’ ਲਿਖਿਆ ਹੋਇਆ ਮਿਲਿਆ। ਇਸ ਕੀਫਰੇਮ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਅਸੀਂ ‘ਨਸਿਆਂ ਭੱਟਾਰਕਜੀ’ ਨੂੰ ਗੂਗਲ ‘ਤੇ ਸਰਚ ਕੀਤਾ। ਸਾਨੂੰ ਪਤਾ ਚਲਿਆ ਕਿ ਇਹ ਜੈਪੁਰ ਸਤਿਥ ਇੱਕ ਜੈਨ ਮੰਦਿਰ ਹੈ।
ਅਸੀਂ ਇਸ ਵੀਡੀਓ ਦੇ ਸੰਧਰਭ ਵਿਚ ਨਵੀਂਦੁਨੀਆ ਖਬਰ ਦੇ ਜੈਪੁਰ ਸੰਵਾਦਦਾਤਾ ਮਨੀਸ਼ ਗੋਧਾ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਵੀ ਦੱਸਿਆ ਕਿ ਵਾਇਰਲ ਵੀਡੀਓ ਦਿੱਲੀ ਦਾ ਨਹੀਂ, ਬਲਕਿ ਜੈਪੁਰ ਦੇ ਟੋਂਕ ਰੋਡ ਦਾ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ संदीप बंसल ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਇਹ ਵੀਡੀਓ ਦਿਲੀ ਦਾ ਨਹੀਂ, ਬਲਕਿ ਜੈਪੁਰ ਦਾ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗੁੰਮਰਾਹਕਰਨ ਪਾਇਆ ਗਿਆ ਹੈ।
- Claim Review : ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ 'ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਲੋ ਫਲੋਰ ਬਸ ਅੰਦਰ ਸੜਕ 'ਤੇ ਵਹਿ ਰਹੇ ਬਾਰਸ਼ ਦੇ ਪਾਣੀ ਨੂੰ ਭਰਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਦਿੱਲੀ ਦਾ ਹੈ।
- Claimed By : FB User- संदीप बंसल
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...