ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੰਸਦ ਰਵੀ ਕਿਸ਼ਨ ਨਾਲ ਜੁੜੀ ਵਾਇਰਲ ਪੋਸਟ ਗੁੰਮਰਾਹਕੁੰਨ ਨਿਕਲੀ। ਉਨ੍ਹਾਂ ਦੇ ਪੂਰੇ ਬਿਆਨ ਵਿੱਚੋਂ ਇੱਕ ਹਿੱਸਾ ਕੱਟ ਕੇ ਦੁਰਪ੍ਰਚਾਰ ਲਈ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (Vishvas News)। ਯੂਪੀ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਦੇ ਵਿੱਚਕਾਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਗੋਰਖਪੁਰ ਦੇ ਸਾਂਸਦ ਰਵੀ ਕਿਸ਼ਨ ਦਾ ਅੱਠ ਸੈਕਿੰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਉਨ੍ਹਾਂ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਲਈ ਕਥਿਤ ਰੂਪ ਤੋਂ ਇਹ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਆਪ’ ਚੌਣ ਦਾ ਪਰਚਾ ਭਰ ਕੇ ਚੱਲ ਜਾਓ। ਇੱਥੇ ਤੁਸੀਂ ਪ੍ਰਚਾਰ ਨਾ ਕਰਨਾ । ਵੱਡੀ ਬੇਇਜੱਤੀ ਹੋਵੇਗੀ। ਇਸ ਵੀਡੀਓ ਨੂੰ ਕੁਝ ਲੋਕ ਇਹ ਕਹਿ ਕੇ ਵਾਇਰਲ ਕਰ ਰਹੇ ਹਨ ਕਿ ਰਵੀ ਕਿਸ਼ਨ ਨੇ ਯੋਗੀ ਆਦਿੱਤਿਆਨਾਥ ਦੀ ਬੇਇਜੱਤੀ ਕੀਤੀ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲਗਿਆ ਕਿ ਰਵੀ ਕਿਸ਼ਨ ਦੇ ਅਸਲ ਬਿਆਨ ਦੇ ਕੁਝ ਹਿੱਸੇ ਨੂੰ ਐਡਿਟ ਕਰਕੇ ਗਲਤ ਸੰਦਰਭ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਵਿਸ਼ਾਲ ਬਖਸ਼ੀ ਨੇ 5 ਫਰਵਰੀ ਨੂੰ ਸੰਸਦ ਰਵੀ ਕਿਸ਼ਨ ਦਾ ਇੱਕ ਵੀਡੀਓ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ‘अजय सिंह बिष्ट को बोले पर्चा भर के चल जइह न बहुत बेइज्जती हुई….. गजब बेज्जती है!’
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਗੋਰਖਪੁਰ ਤੋਂ ਭਾਜਪਾ ਸਾਂਸਦ ਰਵੀ ਕਿਸ਼ਨ ਦੇ ਬਿਆਨ ਦੀ ਸੱਚਾਈ ਜਾਣਨ ਲਈ ਸਿੱਧਾ ਉਨ੍ਹਾਂ ਦੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਕੁਝ ਲੋਕ ਜਾਣ-ਬੁੱਝ ਕੇ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਵਿਰੁੱਧ ਦੁਰਪ੍ਰਚਾਰ ਕਰ ਰਹੇ ਹਨ। ਇੱਕ ਨਿਊਜ਼ ਚੈਨਲ ਨੂੰ ਦਿੱਤੀ ਗਈ ਬਾਈਟ ਦੇ ਇੱਕ ਹਿੱਸੇ ਨੂੰ ਕੱਟ ਕੇ ਕੁਝ ਲੋਕ ਵਾਇਰਲ ਕਰ ਰਹੇ ਹਨ। ਇਹ ਗਲਤ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ‘ਚ ਦਿੱਖ ਰਹੇ ਨਿਊਜ਼ ਚੈਨਲ ਨਿਊਜ਼ 24 ਦੇ ਮਾਈਕ ਦੇ ਆਧਾਰ ਤੇ ਉਸਦੇ ਟਵਿਟਰ ਹੈਂਡਲ ਨੂੰ ਖੰਗਾਲਣਾ ਸ਼ੁਰੂ ਕੀਤਾ । 4 ਫਰਵਰੀ ਨੂੰ ਸਾਨੂੰ ਅਸਲੀ ਵੀਡੀਓ ਮਿਲੀ। ਇਸ ‘ਚ ਭਾਜਪਾ ਸਾਂਸਦ ਰਵੀ ਕਿਸ਼ਨ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ , ‘महाराज जी को बोले कि खाली पर्चा भर के चल जइहा। आप यहां प्रचार नहीं करना बड़ी बेइज्जती होगी। आपको लाखों वोट से जिताने का काम। इतना तो हम बता दे आप 24 के सभी दर्शकों को कि उत्तर प्रदेश के इतिहास में इतनी बड़ी जीत नहीं हुई होगी, जो महाराज जी की होने वाली है।’
ਪੂਰੀ ਬਾਈਟ ਹੇਂਠਾ ਵੇਖੀ ਜਾ ਸਕਦੀ ਹੈ।
ਵਿਸ਼ਵਾਸ ਨਿਊਜ਼ ਨੇ ਪੜਤਾਲ ਦੇ ਅੰਤ ਵਿੱਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਫੇਸਬੁੱਕ ਯੂਜ਼ਰ ਵਿਸ਼ਾਲ ਬਖਸ਼ੀ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਮੱਧ ਪ੍ਰਦੇਸ਼ ਦੇ ਦਮੋਹ ਦਾ ਰਹਿਣ ਵਾਲਾ ਹੈ। ਇਸ ਪ੍ਰੋਫਾਈਲ ਨਾਲ 266 ਲੋਕ ਜੁੜੇ ਹੋਏ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਸੰਸਦ ਰਵੀ ਕਿਸ਼ਨ ਨਾਲ ਜੁੜੀ ਵਾਇਰਲ ਪੋਸਟ ਗੁੰਮਰਾਹਕੁੰਨ ਨਿਕਲੀ। ਉਨ੍ਹਾਂ ਦੇ ਪੂਰੇ ਬਿਆਨ ਵਿੱਚੋਂ ਇੱਕ ਹਿੱਸਾ ਕੱਟ ਕੇ ਦੁਰਪ੍ਰਚਾਰ ਲਈ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।