Fact Check: ਰੋਡ ਐਕਸੀਡੈਂਟ ਦੀ ਸ਼ਿਕਾਰ ਮਹਿਲਾ ਕਾਂਸਟੇਬਲ ਦੀ ਤਸਵੀਰ ਗਲਤ ਦਾਅਵੇ ਨਾਲ ਵਾਇਰਲ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਜਿਹੜੀ ਮਹਿਲਾ ਕਾਂਸਟੇਬਲ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋ ਰਹੀ ਹੈ, ਉਸਦੀ ਮੌਤ ਸੜਕ ਹਾਦਸੇ ਵਿਚ ਹੋਈ ਸੀ। ਉਸਦੇ ਰੇਪ ਦੀ ਗੱਲ ਬਿਲਕੁਲ ਗਲਤ ਹੈ।
- By: Pallavi Mishra
- Published: Oct 6, 2020 at 05:34 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਹੋਈ ਵਾਰਦਾਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹੁਤ ਆਕ੍ਰੋਸ਼ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ ਵਿਚ ਇੱਕ ਪੁਲਿਸ ਦੀ ਵਰਦੀ ਪਾਏ ਮਹਿਲਾ ਦੀ ਤਸਵੀਰ ਅਤੇ ਉਸਦੇ ਆਈਡੀ ਕਾਰਡ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਇੱਕ ਮਹਿਲਾ ਕਾਂਸਟੇਬਲ ਨਾਲ ਬਲਾਤਕਾਰ ਦੇ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ ਅਤੇ ਉਸਦੀ ਲਾਸ਼ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਗਿਆ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਜਿਹੜੀ ਮਹਿਲਾ ਕਾਂਸਟੇਬਲ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋ ਰਹੀ ਹੈ, ਉਸਦੀ ਮੌਤ ਸੜਕ ਹਾਦਸੇ ਵਿਚ ਹੋਈ ਸੀ। ਉਸਦੇ ਰੇਪ ਦੀ ਗੱਲ ਬਿਲਕੁਲ ਗਲਤ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ “Gadde Yakobu Kshatriya” ਨੇ ਇਨ੍ਹਾਂ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਲਿਖਿਆ “Punjab Police @Nomi (Christian Girl) Rape & Murdered in Amritsar. Sad to hear that Indian Newspaper, Journalist, Social Media are silent on this. Justice For Nomi”
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਪੜਤਾਲ
ਅਸੀਂ ਸਬਤੋਂ ਪਹਿਲਾਂ ਇਨ੍ਹਾਂ ਤਸਵੀਰਾਂ ਨੂੰ ਧਿਆਨ ਨਾਲ ਵੇਖਿਆ। ਵਾਇਰਲ ਪੋਸਟ ਵਿਚ ਮਹਿਲਾ ਕਾਂਸਟੇਬਲ ਦੇ ਆਈਕਾਰਡ ਦੀ ਜਿਹੜੀ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ, ਉਸਦੇ ਵਿਚ ਉਸਦਾ ਨਾਂ ਨੋਮੀ (NOMI) ਅਤੇ ਪਦ ‘L/CONSTABLE’ ਲਿਖਿਆ ਹੈ। ਆਈਕਾਰਡ ਅਨੁਸਾਰ, ਇਹ ਅੰਮ੍ਰਿਤਸਰ ਸਿਟੀ ਵਿਚ ਪੋਸਟੇਡ ਹਨ।
ਅਸੀਂ ਪੜਤਾਲ ਲਈ ਕੀਵਰਡ ਸਰਚ ਦਾ ਸਹਾਰਾ ਲਿਆ। ਅਸੀਂ ਗੂਗਲ ‘ਤੇ “Nomi+Constable+Amristar”(ਨੋਮੀ + ਕਾਂਸਟੇਬਲ + ਅੰਮ੍ਰਿਤਸਰ) ਕੀਵਰਡ ਨਾਲ ਸਰਚ ਕੀਤਾ। ਸਾਨੂੰ ਦੈਨਿਕ ਜਾਗਰਣ ਦੀ 1 ਅਕਤੂਬਰ ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਸਾਨੂੰ ਪਤਾ ਚਲਿਆ ਕਿ ਇਹ ਘਟਨਾ 1 ਅਕਤੂਬਰ ਦੀ ਹੈ, ਜਦੋਂ ਇਸ ਨਾਂ ਦੀ ਇੱਕ ਮਹਿਲਾ ਕਾਂਸਟੇਬਲ ਦੀ ਸਕੁਟੀ ਨੂੰ ਇੱਕ ਸਕੋਰਪਿਓ ਨੇ ਟੱਕਰ ਮਾਰ ਦਿੱਤੀ ਸੀ, ਜਿਸਦੇ ਚਲਦੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਲੱਭਣ ‘ਤੇ ਸਾਨੂੰ ਇਹ ਖਬਰ ‘ਟ੍ਰਿਬਿਊਨ’ ਅਤੇ ‘ਪੰਜਾਬ ਕੇਸਰੀ’ ‘ਤੇ ਵੀ ਮਿਲੀ। ਸਾਰੀ ਖਬਰਾਂ ਅਨੁਸਾਰ, ਮਹਿਲਾ ਕਾਂਸਟੇਬਲ ਦੀ ਸਕੁਟੀ ਨੂੰ ਇੱਕ ਸਕੋਰਪਿਓ ਨੇ ਟੱਕਰ ਮਾਰ ਦਿੱਤੀ ਸੀ, ਜਿਸਦੇ ਚਲਦੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਕੀਤੇ ਵੀ ਰੇਪ ਦਾ ਜਿਕਰ ਨਹੀਂ ਸੀ।
ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਅਸੀਂ ਜਾਗਰਣ ਦੇ ਸਾਡੇ ਸਹਿਯੋਗੀ ਰਿਪੋਰਟਰ ਨਿਤਿਨ ਧੀਮਾਨ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ “ਸੋਸ਼ਲ ਮੀਡੀਆ ‘ਤੇ ਜਿਹੜੀ ਮਹਿਲਾ ਕਾਂਸਟੇਬਲ ਦੀ ਤਸਵੀਰ ਵਾਇਰਲ ਹੋ ਰਹੀ ਹੈ, ਉਸਦੀ ਮੌਤ ਸੜਕ ਹਾਦਸੇ ਵਿਚ ਹੋਈ ਸੀ। ਉਹ ਅੰਮ੍ਰਿਤਸਰ ਵਿਚ ਕਾਰਜਤ ਸਨ। ਉਨ੍ਹਾਂ ਦੇ ਬਲਾਤਕਾਰ ਦੀ ਗੱਲ ਗਲਤ ਹੈ।”
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਫਰਜੀ ਦਾਅਵੇ ਨਾਲ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Gadde Yakobu Kshatriya ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਗਲਤ ਨਿਕਲਿਆ। ਜਿਹੜੀ ਮਹਿਲਾ ਕਾਂਸਟੇਬਲ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋ ਰਹੀ ਹੈ, ਉਸਦੀ ਮੌਤ ਸੜਕ ਹਾਦਸੇ ਵਿਚ ਹੋਈ ਸੀ। ਉਸਦੇ ਰੇਪ ਦੀ ਗੱਲ ਬਿਲਕੁਲ ਗਲਤ ਹੈ।
- Claim Review : ਇੱਕ ਪੁਲਿਸ ਦੀ ਵਰਦੀ ਪਾਏ ਮਹਿਲਾ ਦੀ ਤਸਵੀਰ ਅਤੇ ਉਸਦੇ ਆਈਡੀ ਕਾਰਡ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਇੱਕ ਮਹਿਲਾ ਕਾਂਸਟੇਬਲ ਨਾਲ ਬਲਾਤਕਾਰ ਦੇ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ ਅਤੇ ਉਸਦੀ ਲਾਸ਼ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਗਿਆ।
- Claimed By : FB User- Gadde Yakobu Kshatriya
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...