ਰਾਮ ਮੰਦਿਰ ਨਿਰਮਾਣ ਲਈ ਹੋਣ ਵਾਲੇ ਭੂਮੀ ਪੂਜਣ ਤੋਂ ਪਹਿਲਾਂ ਪੂਰੇ ਅਯੋਧਿਆ ਸ਼ਹਿਰ ਨੂੰ ਭਗਵਾ ਰੰਗ ਵਿਚ ਰੰਗੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਪ੍ਰਯਾਗਰਾਜ ਦੀਆਂ ਹਨ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਰਾਮ ਮੰਦਿਰ ਦੇ ਭੂਮੀ ਪੂਜਣ ਨੂੰ ਲੈ ਕੇ ਅਯੋਧਿਆ ਵਿਚ ਚਲ ਰਹੀ ਤਿਆਰੀਆਂ ਵਿਚਕਾਰ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸਦੇ ਵਿਚ ਭਗਵਾ ਰੰਗ ਨਾਲ ਰੰਗੇ ਘਰਾਂ ਅਤੇ ਗਲੀਆਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮ ਮੰਦਿਰ ਨਿਰਮਾਣ ਲਈ ਹੋਣ ਵਾਲੇ ਭੂਮੀ ਪੂਜਣ ਤੋਂ ਪਹਿਲਾਂ ਅਯੋਧਿਆ ਸ਼ਹਿਰ ਨੂੰ ਸੰਵਾਰਦੇ ਹੋਏ ਉਸਨੂੰ ਭਗਵਾ ਰੰਗ ਨਾਲ ਰੰਗ ਦਿੱਤਾ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਅਯੋਧਿਆ ਦੇ ਨਾਂ ਤੋਂ ਵਾਇਰਲ ਹੋ ਰਹੀਆਂ ਸਾਰੀ ਤਸਵੀਰਾਂ ਪ੍ਰਯਾਗਰਾਜ ਦੀਆਂ ਹਨ।
ਫੇਸਬੁੱਕ ਯੂਜ਼ਰ ‘Tapan Chandra’ ਨੇ ਇਨ੍ਹਾਂ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ, ”अयोध्या तैयार, पुरे अयोध्या शहर को भगवा रंगो से सजा दिया!!!
बोलो जोर से #जयश्रीराम 🚩🚩🚩🙏🏻🙏🏻जयश्रीराम 🚩🚩🚩”
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਾਇਰਲ ਪੋਸਟ ਵਿਚ ਚਾਰ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ। ਵਿਸ਼ਵਾਸ ਟੀਮ ਨੇ ਵਾਰੀ-ਵਾਰੀ ਇਨ੍ਹਾਂ ਤਸਵੀਰਾਂ ਨਾਲ ਕੀਤੇ ਗਏ ਦਾਅਵਿਆਂ ਦੀ ਜਾਂਚ ਕੀਤੀ।
ਪਹਿਲੀ ਅਤੇ ਦੂਜੀ ਤਸਵੀਰ
ਗੂਗਲ ਰਿਵਰਸ ਇਮੇਜ ਸਰਚ ਵਿਚ ਪਹਿਲੀ ਤਸਵੀਰ ‘ਡੇਕੱਨ ਹੈਰਲਡ’ ਦੀ ਵੈੱਬਸਾਈਟ ‘ਤੇ 15 ਜੁਲਾਈ ਨੂੰ ਪ੍ਰਕਾਸ਼ਿਤ ਮਿਲੀ।
ਨਿਊਜ਼ ਏਜੰਸੀ PTI ਦੀ ਤਸਵੀਰ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਉੱਤਰ ਪ੍ਰਦੇਸ਼ ਵਿੱਚ ਇੱਕ ਕਾਰੋਬਾਰੀ ਨੇ ਭਾਜਪਾ ਨੇਤਾ ਦੇ ਨਿਰਦੇਸ਼ ‘ਤੇ ਉਸਦੇ ਘਰਾਂ ਨੂੰ ਭਗਵਾ ਰੰਗ ਨਾਲ ਰੰਗੇ ਜਾਣ ਖਿਲਾਫ ਸ਼ਿਕਾਇਤ ਕੀਤੀ। ਸ਼ਿਕਾਇਤ ਵਿਚ ਭਾਜਪਾ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਕੈਬਿਨੇਟ ਮੰਤਰੀ ਗੋਪਾਲ ਗੁਪਤਾ ‘ਨੰਦੀ’ ਨੂੰ ਇਸ ਮਾਮਲੇ ਵਿਚ ਆਰੋਪੀ ਬਣਾਉਂਦੇ ਹੋਏ ਉਨ੍ਹਾਂ ‘ਤੇ ਪ੍ਰਯਾਗਰਾਜ ਦੇ ‘ਭਗਵਾਕਰਣ’ ਦਾ ਆਰੋਪ ਲਾਇਆ ਗਿਆ ਸੀ।
ਇਸੇ ਖਬਰ ਵਿਚ ਸਾਨੂੰ ਦੂਜੀ ਤਸਵੀਰ ਵੀ ਮਿਲੀ, ਜਿਹੜੀ ਇਸੇ ਮਾਮਲੇ ਨਾਲ ਸਬੰਧਿਤ ਹੈ।
ਤੀਜੀ ਤਸਵੀਰ
ਗੂਗਲ ਰਿਵਰਸ ਇਮੇਜ ਵਿਚ ਸਾਨੂੰ ਇਹ ਤਸਵੀਰ ‘ਨੈਸ਼ਨਲ ਹੈਰਲਡ’ ਦੀ ਵੈੱਬਸਾਈਟ ‘ਤੇ 14 ਜੁਲਾਈ ਨੂੰ ਪ੍ਰਕਾਸ਼ਿਤ ਖਬਰ ਵਿਚ ਮਿਲੀ। ਇਹ ਤਸਵੀਰ ਵੀ ਪ੍ਰਯਾਗਰਾਜ ਦੇ ਮਾਮਲੇ ਨਾਲ ਜੁੜੀ ਹੋਈ ਹੈ।
ਖਬਰ ਮੁਤਾਬਕ, ਪ੍ਰਯਾਗਰਾਜ ਦੇ ਇੱਕ ਕਾਰੋਬਾਰੀ ਨੇ ਉਸਦੇ ਘਰ ਨੂੰ ਜਬਰਨ ਭਗਵਾ ਰੰਗ ਦਿੱਤੇ ਜਾਣ ਦੇ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਕਾਰੋਬਾਰੀ ਦਾ ਕਹਿਣਾ ਹੈ ਕਿ ਜਦੋਂ ਉਸਨੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਤਾਂ ਉਨ੍ਹਾਂ ਨਾਲ ਅਪਸ਼ਬਦ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਧਮਕੀ ਦਿੱਤੀ ਗਈ। ਜਿਹੜੀ ਗਲੀ ਦੇ ਮਕਾਨਾਂ ਨੂੰ ਰੰਗਿਆ ਗਿਆ ਸੀ, ਉਸਦੇ ਵਿਚ ਗੋਪਾਲ ਗੁਪਤਾ ‘ਨੰਦੀ’ ਦਾ ਘਰ ਹੈ, ਜਿਹੜੇ ਉੱਤਰ ਪ੍ਰਦੇਸ਼ ਦੇ ਕੈਬਿਨੇਟ ਮੰਤਰੀ ਹਨ।
ਨਿਊਜ਼ ਸਰਚ ਵਿਚ ਸਾਨੂੰ ANI ਦਾ ਇੱਕ ਪੁਰਾਣਾ ਟਵੀਟ ਮਿਲਿਆ, ਜਿਸਦੇ ਨਾਲ ਇਨ੍ਹਾਂ ਤਿੰਨੇ ਤਸਵੀਰਾਂ ਦੇ ਪ੍ਰਯਾਗਰਾਜ ਦੇ ਹੋਣ ਦੀ ਪੁਸ਼ਟੀ ਹੁੰਦੀ ਹੈ। 13 ਜੁਲਾਈ ਦੇ ਟਵੀਟ ਵਿਚ ਪ੍ਰਯਾਗਰਾਜ ਦੇ ਪੁਲਿਸ਼ ਮੁਲਾਜ਼ਮ (ਕ੍ਰਾਈਮ) ਆਸ਼ੂਤੋਸ਼ ਮਿਸ਼ਰਾ ਦਾ ਵੀ ਬੀਨ ਹੈ। ਇਸਦੇ ਮੁਤਾਬਕ, ‘ਦੋ ਲੋਕਾਂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਘਰਾਂ ਨੂੰ ਕੁਝ ਲੋਕ ਜਬਰਨ ਭਗਵਾ ਰੰਗ ਨਾਲ ਰੰਗ ਗਏ। ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।’
ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਬਿਊਰੋ ਚੀਫ (ਪ੍ਰਯਾਗਰਾਜ) ਰਾਕੇਸ਼ ਪਾਂਡੇ ਨੇ ਇਨ੍ਹਾਂ ਤਸਵੀਰਾਂ ਦੇ ਪ੍ਰਯਾਗਰਾਜ ਨਾਲ ਜੁੜੇ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ, ‘ਇਹ ਸ਼ਹਿਰ ਦੇ ਬਹਾਦਰਗੰਜ ਗਲੀ ਦਾ ਮਾਮਲਾ ਸੀ। ਗਲੀ ਦੇ ਮਕਾਨਾਂ ਨੂੰ ਜਬਰਨ ਰੰਗੇ ਜਾਣ ਦੇ ਮਾਮਲੇ ਖਿਲਾਫ ਪੁਲਿਸ ਵਿਚ ਸ਼ਿਕਾਇਤ ਵੀ ਹੋਈ ਸੀ।’
‘ਦੈਨਿਕ ਜਾਗਰਣ’ ਦੀ ਵੈੱਬਸਾਈਟ ‘ਤੇ 15 ਜੁਲਾਈ ਨੂੰ ਪ੍ਰਕਾਸ਼ਿਤ ਰਿਪੋਰਟ ਵਿਚ ਇਸ ਮਾਮਲੇ ਦੀ ਵੱਧ ਜਾਣਕਾਰੀ ਨੂੰ ਪੜ੍ਹਿਆ ਜਾ ਸਕਦਾ ਹੈ।
ਚੋਥੀ ਤਸਵੀਰ
ਗੂਗਲ ਰਿਵਰਸ ਇਮੇਜ ਸਰਚ ਕੀਤੇ ਜਾਣ ‘ਤੇ ਸਾਨੂੰ ਇਹ ਤਸਵੀਰ ਗੇਟੀ ਇਮੇਜਸ ਦੀ ਵੈੱਬਸਾਈਟ ‘ਤੇ ਮਿਲੀ। ਇਹ ਤਸਵੀਰ ਵੀ ਪ੍ਰਯਾਗਰਾਜ ਦੀ ਹੈ, ਪਰ ਉੱਤੇ ਦਿੱਤੀ ਗਈ ਤਸਵੀਰਾਂ ਨਾਲ ਇਸਦਾ ਸਬੰਧ ਨਹੀਂ ਹੈ।
ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਤਸਵੀਰ 9 ਦਸੰਬਰ 2018 ਨੂੰ ਲਈ ਗਈ ਸੀ। ਇਹ ਤਸਵੀਰ ‘ਪੇਂਟ ਮਾਈ ਸਿਟੀ’ ਪ੍ਰੋਜੈਕਟ ਤਹਿਤ ਗੰਗਾ ਨਦੀ ‘ਤੇ ਬਣੇ ਸ਼ਾਸਤਰੀ ਪੁਲ ਦੇ ਪਿਲਰਾਂ ‘ਤੇ ਬਣਾਈ ਗਈ ਸੀ। ‘ਪੇਂਟ ਮਾਈ ਸਿਟੀ’ ਪ੍ਰੋਜੈਕਟ ਦਾ ਆਯੋਜਨ ਕੁੰਭ ਮੇਲੇ ਦੀ ਤਿਆਰੀਆਂ ਤਹਿਤ ਸ਼ਹਿਰ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਕੀਤਾ ਗਿਆ ਸੀ। ਮਤਲਬ ਜਿਨ੍ਹਾਂ ਤਸਵੀਰਾਂ ਨੂੰ ਅਯੋਧਿਆ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਸਾਰੀ ਤਸਵੀਰਾਂ ਪ੍ਰਯਾਗਰਾਜ ਦੀਆਂ ਹਨ।
ਦੈਨਿਕ ਜਾਗਰਣ ਦੇ ਅਯੋਧਿਆ ਬਿਊਰੋ ਦੇ ਪ੍ਰਭਾਰੀ ਰਾਮਸ਼ਰਣ ਅਵਸਥੀ ਨੇ ਦੱਸਿਆ, ‘ਅਯੋਧਿਆ ਵਿਚ ਕੁਝ ਇਲਾਕਿਆਂ ਨੂੰ ਇੱਕ ਰੰਗ ਨਾਲ ਰੰਗੇ ਜਾਣ ਦੀ ਯੋਜਨਾ ਸੀ, ਪਰ ਇਸਦੀ ਹਾਲੇ ਤਕ ਸ਼ੁਰੂਆਤ ਨਹੀਂ ਹੋਈ ਹੈ। ਵਾਇਰਲ ਤਸਵੀਰਾਂ ਦਾ ਅਯੋਧਿਆ ਨਾਲ ਕੋਈ ਸਬੰਧ ਨਹੀਂ ਹੈ।’
ਇਨ੍ਹਾਂ ਤਸਵੀਰਾਂ ਨੂੰ ਲਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Tapan Chandra ਨਾਂ ਦਾ ਫੇਸਬੁੱਕ ਯੂਜ਼ਰ।
ਅਯੋਧਿਆ ਵਿਚ ਬਣਨ ਵਾਲੇ ਰਾਮ ਮੰਦਿਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਅਜਿਹੇ ਵੀਡੀਓ ਅਤੇ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ, ਜਿਹੜੇ ਫਰਜੀ ਅਤੇ ਭ੍ਰਮਕ ਹਨ। ਵਿਸ਼ਵਾਸ ਨਿਊਜ਼ ਦੀ ਅਜੇਹੀ ਇੱਕ ਪੜਤਾਲ ਹੇਠਾਂ ਪੜ੍ਹੀ ਜਾ ਸਕਦੀ ਹੈ।
इस आर्टिकल को हिंदी में पढ़ें
ਨਤੀਜਾ: ਰਾਮ ਮੰਦਿਰ ਨਿਰਮਾਣ ਲਈ ਹੋਣ ਵਾਲੇ ਭੂਮੀ ਪੂਜਣ ਤੋਂ ਪਹਿਲਾਂ ਪੂਰੇ ਅਯੋਧਿਆ ਸ਼ਹਿਰ ਨੂੰ ਭਗਵਾ ਰੰਗ ਵਿਚ ਰੰਗੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਪ੍ਰਯਾਗਰਾਜ ਦੀਆਂ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।