ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਫਰਜੀ ਹੈ। ਕਸ਼ਮੀਰ ਦੇ ਨਾਂ ‘ਤੇ ਵਾਇਰਲ ਤਸਵੀਰ ਵੈਨੇਜ਼ੁਏਲਾ ਦੀ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਵੈਨੇਜ਼ੁਏਲਾ ਦੀ ਮੰਦ ਭਾਗੀ ਘਟਨਾ ਦੀ ਤਸਵੀਰ ਨੂੰ ਕੁਝ ਲੋਕ ਸੋਸ਼ਲ ਮੀਡੀਆ ‘ਤੇ ਕਸ਼ਮੀਰ ਦੇ ਨਾਂ ਤੋਂ ਫਰਜੀ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕਸ਼ਮੀਰ ਦੀ ਹੈ। ਇੰਨ੍ਹਾਂ ਹੀ ਨਹੀਂ, ਨਾਲ ਇਹ ਵੀ ਝੂਠ ਫੈਲਾਇਆ ਜਾ ਰਿਹਾ ਹੈ ਕਿ ਕਸ਼ਮੀਰ ਵਿਚ ਭਾਰਤੀ ਸੈਨਾ ਮੁਸਲਮਾਨਾਂ ਦੀ ਹੱਤਿਆ ਕਰ ਰਹੀ ਹੈ।
ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਦਾ ਦਾਅਵਾ ਫਰਜੀ ਪਾਇਆ। ਵੈਨੇਜ਼ੁਏਲਾ ਦੀ ਇੱਕ ਜੇਲ ਵਿਚ ਹੋਈ ਘਟਨਾ ਦੀ ਤਸਵੀਰ ਨੂੰ ਭਾਰਤੀ ਸੈਨਾ ਅਤੇ ਕਸ਼ਮੀਰ ਨੂੰ ਬਦਨਾਮ ਕਰਨ ਲਈ ਫੈਲਾਇਆ ਜਾ ਰਿਹਾ ਹੈ।
ਫੇਸਬੁੱਕ ਪੇਜ Maldivian Local ਨੇ 9 ਜੂਨ ਨੂੰ ਇੱਕ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: ‘How the Indian Army is killing our Muslims. Our Muslim brothers and sisters are being tortured in Kashmir.😥 Pray for our Muslim ummah ’
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੌਰਾਨ ਸਬਤੋਂ ਪੁਰਾਣੀ ਤਸਵੀਰ ਸਾਨੂੰ quepasa.com.ve ‘ਤੇ ਮਿਲੀ। ਇਹ ਵੈਨੇਜ਼ੁਏਲਾ ਦੀ ਵੈੱਬਸਾਈਟ ਹੈ। ਵੈੱਬਸਾਈਟ ‘ਤੇ ਮੌਜੂਦ ਇੱਕ ਖਬਰ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। 7 ਮਈ ਨੂੰ ਪ੍ਰਕਾਸ਼ਿਤ ਇਹ ਖਬਰ ਦਾ ਅਸੀਂ ਪੰਜਾਬੀ ਅਨੁਵਾਦ ਕੀਤਾ।
ਗੂਗਲ ਟਰਾਂਸਲੇਸ਼ਨ ਦੀ ਮਦਦ ਤੋਂ ਸਾਨੂੰ ਪਤਾ ਚਲਿਆ ਕਿ 1 ਮਈ ਨੂੰ ਵੈਨੇਜ਼ੁਏਲਾ ਦੇ ਗਵਾਨਾਰੇ ਦੀ ਇੱਕ ਜੇਲ ਦੇ ਗੇਟ ‘ਤੇ ਇਹ ਘਟਨਾ ਹੋਈ। ਖਬਰ ਅਨੁਸਾਰ, ਇਹ ਘਟਨਾ ਉਸ ਸਮੇਂ ਹੋਈ, ਜਦੋਂ ਕੇਦੀ ਜੇਲ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਅਤੇ ਕੈਦੀਆਂ ਵਿਚਕਾਰ ਹੋਈ ਇਸ ਝੜਪ ਵਿਚ 47 ਤੋਂ ਵੱਧ ਲੋਕ ਮਾਰੇ ਗਏ ਸਨ।
ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।
ਗੂਗਲ ਸਰਚ ਦੌਰਾਨ ਸਾਨੂੰ ਵੈਨੇਜ਼ੁਏਲਾ ਦੀ ਇਸ ਘਟਨਾ ਦੀ ਖਬਰ ਕਈ ਵੈੱਬਸਾਈਟ ‘ਤੇ ਵੀ ਮਿਲੀ। ਇਸਦੇ ਵਿਚ ਦੱਸਿਆ ਗਿਆ ਕਿ ਵੈਨੇਜ਼ੁਏਲਾ ਦੇ ਪੋਰਤੁਗਵੇਸਾ ਰਾਜ ਦੇ ਗਵਾਨਾਰੇ ਦੇ ਲੋਸ ਲਾਨੁਸ ਦੀ ਜੇਲ ਵਿਚ ਹਿੰਸਾ ਭੜਕਣ ਨਾਲ ਇਹ ਘਟਨਾ ਵਾਪਰੀ।
ਤਸਵੀਰ ਬਾਰੇ ਵਿਚ ਵੱਧ ਜਾਣਕਾਰੀ ਜੁਟਾਉਣ ਦੇ ਮਕਸਦ ਨਾਲ ਅਸੀਂ ਸ਼੍ਰੀਨਗਰ ਵਿਚ ਮੌਜੂਦ ਦੈਨਿਕ ਜਾਗਰਣ ਦੇ ਸੀਨੀਅਰ ਸੰਵਾਦਾਤਾ ਨਵੀਨ ਨਵਾਜ਼ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਤਸਵੀਰ ਦਾ ਕਸ਼ਮੀਰ ਨਾਲ ਕੋਈ ਸਬੰਧ ਨਹੀਂ ਹੈ।
ਤਸਵੀਰ ਨੂੰ ਲੈ ਕੇ ਸ਼੍ਰੀਨਗਰ ਸਤਿਥ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਵੀ ਦੱਸਿਆ ਕਿ ਇਹ ਤਸਵੀਰ ਕਸ਼ਮੀਰ ਦੀ ਨਹੀਂ ਹੈ। ਕੁਝ ਲੋਕ ਭਾਰਤੀ ਸੈਨਾ ਨੂੰ ਬਦਨਾਮ ਕਰਨ ਲਈ ਅਜੇਹੀ ਹਰਕਤਾਂ ਕਰ ਰਹੇ ਹਨ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Maldivian Local ਨਾਂ ਦਾ ਫੇਸਬੁੱਕ ਪੇਜ। ਇਸ ਪੇਜ ਨੂੰ 45,165 ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਫਰਜੀ ਹੈ। ਕਸ਼ਮੀਰ ਦੇ ਨਾਂ ‘ਤੇ ਵਾਇਰਲ ਤਸਵੀਰ ਵੈਨੇਜ਼ੁਏਲਾ ਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।