Fact Check : ਜੇਮਸ ਬਾਂਡ ਫਿਲਮ ਦੀ ਅਦਾਕਾਰਾ ਦੀ ਪੁਰਾਣੀ ਤਸਵੀਰ ਨੂੰ ਸੋਨੀਆ ਗਾਂਧੀ ਦੱਸਕੇ ਫਰਜੀ ਪੋਸਟ ਕੀਤੀ ਜਾ ਰਹੀ ਵਾਇਰਲ
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਜੇਮਸ ਬਾਂਡ ਸੀਰੀਜ਼ ਦੀ ਪਹਿਲੀ ਫਿਲਮ ਨਾਲ ਜੁੜੀ ਤਸਵੀਰ ਨੂੰ ਹੁਣ ਕੁਝ ਲੋਕ ਕਾਂਗਰੇਸ ਪ੍ਰਮੁੱਖ ਸੋਨੀਆ ਗਾਂਧੀ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ। ਵਾਇਰਲ ਪੋਸਟ ਫਰਜੀ ਹੈ।
- By: Ashish Maharishi
- Published: Jul 10, 2020 at 05:55 PM
- Updated: Aug 31, 2020 at 04:25 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕਾਂਗਰੇਸ ਪ੍ਰਮੁੱਖ ਸੋਨੀਆ ਗਾਂਧੀ ਦੇ ਬਾਰੇ ਗਲਤ ਪ੍ਰਚਾਰ ਕਰਨ ਲਈ ਕੁਝ ਲੋਕ ਇੱਕ ਫੋਟੋ ਵਾਇਰਲ ਕਰ ਰਹੇ ਹਨ। ਤਸਵੀਰ ਵਿਚ ਇੱਕ ਔਰਤ ਨੂੰ ਬਿਕਨੀ ਪਾਏ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਮਹਿਲਾ ਸੋਨੀਆ ਗਾਂਧੀ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਡੀ ਪੜਤਾਲ ਵਿਚ ਸੋਨੀਆ ਗਾਂਧੀ ਦੇ ਨਾਂ ‘ਤੇ ਵਾਇਰਲ ਇਹ ਪੋਸਟ ਫਰਜੀ ਨਿਕਲੀ। ਜਾਂਚ ਵਿਚ ਪਤਾ ਚਲਿਆ ਕਿ ਵਾਇਰਲ ਤਸਵੀਰ ਵਿਚ ਦਿੱਸ ਰਹੀ ਮਹਿਲਾ ਜੇਮਸ ਬਾਂਡ ਸੀਰੀਜ਼ ਦੀ ਪਹਿਲੀ ਫਿਲਮ ਡਾ. ਨੋ ਦੀ ਅਦਾਕਾਰਾ ਉਰਸੁਲਾ ਇੰਡਰੈਸ (Ursula Andress) ਹੈ।
ਕੀ ਹੋ ਰਿਹਾ ਹੈ ਵਾਇਰਲ?
ਟਵਿੱਟਰ ਯੂਜ਼ਰ विनय राय (ब्रह्मर्षि) (@vrai9339) ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ : ‘देखो कांग्रेसियो अपनी राजमाता को’
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸ਼ੁਰੁਆਤੀ ਨਤੀਜਿਆਂ ਵਿਚ ਹੀ ਸਾਨੂੰ IMBD ਵੈੱਬਸਾਈਟ ‘ਤੇ ਮਿਲੀ। ਅਸਲ ਵਿਚ ਓਰਿਜਨਲ ਤਸਵੀਰ ਜੇਮਸ ਬਾਂਡ ਸੀਰੀਜ਼ ਦੀ ਪਹਿਲੀ ਫਿਲਮ ਡਾ. ਨੋ ਨਾਲ ਜੁੜੀ ਹੋਈ ਹੈ। ਤਸਵੀਰ ਵਿਚ ਦਿੱਸ ਰਹੀ ਅਦਾਕਾਰਾ ਦਾ ਨਾਂ Ursula Andress ਹੈ। ਅਸਲੀ ਤਸਵੀਰ ਇਥੇ ਕਲਿਕ ਕਰਕੇ ਵੇਖੋ।
ਵਾਇਰਲ ਤਸਵੀਰ ਨੂੰ ਲੈ ਕੇ ਕਾਂਗਰੇਸ ਦੇ ਪ੍ਰਵਕਤਾ ਅਖਿਲੇਸ਼ ਪ੍ਰਤਾਪ ਸਿੰਘ ਨੇ Vishvas News ਨੂੰ ਕਿਹਾ ਕਿ ਇਸ ਤਰ੍ਹਾਂ ਦੀ ਹਰਕਤਾਂ ਸਿਰਫ ਰਾਈਟ ਵਿੰਗ ਦੇ ਲੋਕ ਹੀ ਕਰ ਸਕਦੇ ਹਨ। ਇਹ ਲੋਕ ਪਹਿਲਾਂ ਵੀ ਕਾਂਗਰੇਸ ਪ੍ਰਮੁੱਖ ਨੂੰ ਲੈ ਕੇ ਅਜਿਹਾ ਝੂਠ ਫੈਲਾਉਂਦੇ ਰਹੇ ਹਨ।
ਇਸ ਤਸਵੀਰ ਨੂੰ विनय राय (ब्रह्मर्षि) ਨਾਂ ਦੇ ਟਵਿੱਟਰ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ। ਇਸ ਯੂਜ਼ਰ ਦੇ 3,343 ਫਾਲੋਅਰ ਹਨ ਅਤੇ ਇਹ ਇੱਕ ਖਾਸ ਵਿਚਾਰਧਾਰਾ ਨਾਲ ਪ੍ਰੇਰਤ ਸ਼ਕਸ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਜੇਮਸ ਬਾਂਡ ਸੀਰੀਜ਼ ਦੀ ਪਹਿਲੀ ਫਿਲਮ ਨਾਲ ਜੁੜੀ ਤਸਵੀਰ ਨੂੰ ਹੁਣ ਕੁਝ ਲੋਕ ਕਾਂਗਰੇਸ ਪ੍ਰਮੁੱਖ ਸੋਨੀਆ ਗਾਂਧੀ ਦੇ ਨਾਂ ਤੋਂ ਵਾਇਰਲ ਕਰ ਰਹੇ ਹਨ। ਵਾਇਰਲ ਪੋਸਟ ਫਰਜੀ ਹੈ।
- Claim Review : ਤਸਵੀਰ ਵਿਚ ਇੱਕ ਔਰਤ ਨੂੰ ਬਿਕਨੀ ਪਾਏ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਮਹਿਲਾ ਸੋਨੀਆ ਗਾਂਧੀ ਹੈ।
- Claimed By : Twitter User- विनय राय (ब्रह्मर्षि)
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...