Fact Check: ਝੂਠ, ਜੀ ਨਿਊਜ਼ ‘ਤੇ ਹਮਲਾ ਨਹੀਂ ਹੋਇਆ, ਐਂਕਰ ਦੀ ਇਹ ਫੋਟੋ ਪੁਰਾਣੀ ਹੈ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਜੀ ਨਿਊਜ਼ ਦੇ ਦਫਤਰ ‘ਤੇ ਹਮਲੇ ਵਾਲੀ ਪੋਸਟ ਫਰਜ਼ੀ ਸਾਬਤ ਹੋਈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਜੀ ਨਿਊਜ਼ ਅਤੇ ਉਸਦੇ ਐਂਕਰ ਸੁਧੀਰ ਚੌਧਰੀ ਨੂੰ ਲੈ ਕੇ ਇੱਕ ਫਰਜ਼ੀ ਪੋਸਟ ਵਾਇਰਲ ਹੋ ਰਹੀ ਹੈ। ਪੁਰਾਣੀ ਤਸਵੀਰਾਂ ਲੈ ਕੇ ਸੁਧੀਰ ਚੌਧਰੀ ‘ਤੇ ਨਿਸ਼ਾਨਾ ਕਰਦੇ ਹੋਏ ਕੁਝ ਲੋਕ ਇਹ ਝੂਠ ਫੈਲਾ ਰਹੇ ਹਨ ਕਿ ਜੀ ਨਿਊਜ਼ ਦੇ ਆਫ਼ਿਸ ‘ਤੇ ਦਿੱਲੀ ਦੇ ਨਰਾਜ਼ ਲੋਕਾਂ ਨੇ ਤੋੜਫੋੜ ਕੀਤੀ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਤਾਂ ਇਹ ਫਰਜ਼ੀ ਸਾਬਤ ਹੋਈ। ਪੜਤਾਲ ਵਿਚ ਪਤਾ ਚਲਿਆ ਕਿ ਨਾ ਤਾਂ ਜੀ ਨਿਊਜ਼ ਦੇ ਆਫ਼ਿਸ ‘ਤੇ ਕੋਈ ਹਮਲਾ ਹੋਇਆ ਹੈ ਅਤੇ ਨਾ ਹੀ ਸੁਧੀਰ ਚੌਧਰੀ ‘ਤੇ। ਵਾਇਰਲ ਤਸਵੀਰਾਂ ਪੁਰਾਣੀਆਂ ਹਨ। ਇਸਨੂੰ ਫਰਜ਼ੀ ਦਾਅਵੇ ਨਾਲ ਫੈਲਾਇਆ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Shadab Khan ਨੇ 10 ਫਰਵਰੀ ਨੂੰ ਇੱਕ ਪੋਸਟ ਅਪਲੋਡ ਕਰਦੇ ਹੋਏ ਦਾਅਵਾ ਕੀਤਾ: “public h ye sab janti h ……jhuta Kon h or gaddar Kon h……”

ਇਸ ਪੋਸਟ ਦਾ ਆਰਕਾਈਵਡ ਵਰਜ਼ਨ

ਪੜਤਾਲ

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਨੂੰ ਧਿਆਨ ਨਾਲ ਦੇਖਿਆ। ਇਸਦੇ ਵਿਚ ਦੋ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਪਹਿਲੀ ਤਸਵੀਰ ਵਿਚ ਇੱਕ ਕੈਬਿਨ ਦੇ ਸ਼ੀਸ਼ੇ ਨੂੰ ਟੁੱਟਿਆ ਵੇਖਿਆ ਜਾ ਸਕਦਾ ਹੈ, ਜਦਕਿ ਦੂਜੀ ਤਸਵੀਰ ਵਿਚ ਸੁਧੀਰ ਚੌਧਰੀ ਦੀ ਨੱਕ ‘ਤੇ ਸੱਟ ਵੱਜੀ ਵੇਖੀ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਦੋਵੇਂ ਤਸਵੀਰਾਂ ਨੂੰ ਵੱਖ-ਵੱਖ ਜਾਚਣ ਦਾ ਫੈਸਲਾ ਕੀਤਾ।

ਤਸਵੀਰ #1

ਸਬਤੋਂ ਪਹਿਲਾਂ ਅਸੀਂ ਸੁਧੀਰ ਚੌਧਰੀ ਦੀ ਤਸਵੀਰ ਦੀ ਪੜਤਾਲ ਸ਼ੁਰੂ ਕੀਤੀ। ਇਸ ਤਸਵੀਰ ਨੂੰ ਅਸੀਂ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ Samachar4Media ਨਾਂ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ। ਇਸਦੇ ਵਿਚ ਸੁਧੀਰ ਚੌਧਰੀ ਦੀ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਖਬਰ ਵਿਚ ਦੱਸਿਆ ਗਿਆ ਕਿ ਮੁੰਬਈ ਜਾਣ ਦੇ ਦੌਰਾਨ ਉਨ੍ਹਾਂ ਦਾ ਇੱਕ ਐਕਸੀਡੈਂਟ ਹੋ ਗਿਆ ਸੀ। ਇਹ ਖਬਰ 12 ਜੁਲਾਈ 2019 ਨੂੰ ਪ੍ਰਕਾਸ਼ਿਤ ਹੋਈ ਸੀ।

ਇਸਦੇ ਬਾਅਦ ਅਸੀਂ ਸੁਧੀਰ ਚੌਧਰੀ ਦੇ ਫੇਸਬੁੱਕ ‘ਤੇ ਗਏ। ਓਥੇ ਅਸੀਂ ਜਦੋਂ ਉਨ੍ਹਾਂ ਨੇ ਅਕਾਊਂਟ ਨੂੰ ਖੰਗਾਲਿਆ ਤਾਂ ਸਾਨੂੰ ਇੱਕ ਫੇਸਬੁੱਕ ਲਾਈਵ ਮਿਲਿਆ। ਇਸਨੂੰ ਸੁਧੀਰ ਨੇ 11 ਜੁਲਾਈ 2019 ਨੂੰ ਕੀਤਾ ਸੀ। ਇਸਦੇ ਵਿਚ ਸੁਧੀਰ ਨੇ ਦੱਸਿਆ ਕਿ ਮੁੰਬਈ ਵਿਚ ਉਨ੍ਹਾਂ ਦਾ ਇੱਕ ਛੋਟਾ ਐਕਸੀਡੈਂਟ ਹੋ ਗਿਆ ਸੀ। ਜਿਸਦੇ ਵਿਚ ਉਨ੍ਹਾਂ ਦੀ ਨੱਕ ‘ਤੇ ਸੱਟ ਵੱਜ ਗਈ ਸੀ। ਪੂਰਾ ਵੀਡੀਓ ਵੇਖੋ

ਤਸਵੀਰ #2

ਇਸਦੇ ਬਾਅਦ ਅਸੀਂ ਟੁੱਟੇ ਹੋਏ ਕੈਬਿਨ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਸਰਚ ਦੌਰਾਨ @ANI ਦਾ ਇੱਕ ਟਵੀਟ ਮਿਲਿਆ। 1 ਦਸੰਬਰ 2017 ਨੂੰ ਕੀਤੇ ਗਏ ਇਸ ਟਵੀਟ ਵਿਚ ਦੱਸਿਆ ਗਿਆ ਕਿ ਮੁੰਬਈ ਦੇ CST ਪੈਂਦੇ ਕਾਂਗਰੇਸ ਆਫ਼ਿਸ ਵਿਚ ਅਣਪਛਾਤੇ ਲੋਕਾਂ ਨੇ ਤੋੜਫੋੜ ਕੀਤੀ।

ਦੋਵੇਂ ਤਸਵੀਰਾਂ ਦੀ ਸਚਾਈ ਜਾਣਨ ਬਾਅਦ ਅਸੀਂ ਜੀ ਨਿਊਜ਼ ਦੇ ਐਡੀਟਰ ਇਨ ਚੀਫ ਸੁਧੀਰ ਚੌਧਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, “ਜੀ ਨਿਊਜ਼ ਦੇ ਆਫ਼ਿਸ ਜਾਂ ਉਨ੍ਹਾਂ ‘ਤੇ ਕੋਈ ਹਮਲਾ ਨਹੀਂ ਹੋਇਆ ਹੈ। ਮੇਰੀ ਵਾਇਰਲ ਤਸਵੀਰ ਮੁੰਬਈ ਐਕਸੀਡੈਂਟ ਦੌਰਾਨ ਦੀ ਹੈ। ਇਸਨੂੰ ਲੈ ਕੇ ਮੈਂ ਫੇਸਬੁੱਕ ਲਾਈਵ ਵੀ ਕੀਤਾ ਸੀ। ਮੈਂ ਜਦੋਂ ਵੀ ਕੋਈ ਕੌੜਾ ਸੱਚ ਕਹਿੰਦਾ ਹਾਂ ਤਾਂ ਸੋਸ਼ਲ ਮੀਡੀਆ ‘ਤੇ ਮੇਰੇ ਖਿਲਾਫ ਅਭਿਆਨ ਸ਼ੁਰੂ ਹੋ ਜਾਂਦਾ ਹੈ। ਵਾਇਰਲ ਪੋਸਟ ਵੀ ਇਸੇ ਅਭਿਆਨ ਦਾ ਇੱਕ ਨਮੂਨਾ ਹੈ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਨਾਂ ਦੀ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਜੀ ਨਿਊਜ਼ ਦੇ ਦਫਤਰ ‘ਤੇ ਹਮਲੇ ਵਾਲੀ ਪੋਸਟ ਫਰਜ਼ੀ ਸਾਬਤ ਹੋਈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts