Fact Check: ਸਟੂਡੈਂਟ ਵਿਰੋਧ ਕਰਕੇ ਇੰਦਰਾ ਗਾਂਧੀ ਨੂੰ ਦੇਣਾ ਪਿਆ ਸੀ JNU ਚਾਂਸਲਰ ਪਦ ਤੋਂ ਇਸਤੀਫ਼ਾ

JNU ਵਿਚ ਦਿੱਲੀ ਪੁਲਿਸ ਨਾਲ ਮਿਲਕੇ ਇੰਦਰਾ ਗਾਂਧੀ ਦੇ ਤੱਤਕਾਲੀਨ ਸਟੂਡੈਂਟ ਯੂਨੀਅਨ ਨੇਤਾ ਸੀਤਾਰਾਮ ਯੇਚੁਰੀ ਨਾਲ ਕੁੱਟਮਾਰ ਕਰ ਉਨ੍ਹਾਂ ਨੂੰ ਇਸਤੀਫ਼ਾ ਦੇਣ ਲਈ ਮਜਬੂਰ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਅਸਲ ਵਿਚ ਵਾਇਰਲ ਤਸਵੀਰ JNU ਦੀ ਨਹੀਂ, ਬਲਕਿ ਇੰਦਰਾ ਗਾਂਧੀ ਦੇ ਘਰ ਬਾਹਰ ਹੋਏ ਵਿਰੋਧ ਦੀ ਹੈ, ਜਿਸਨੂੰ ਲੀਡ JNUSU ਦੇ ਤੱਤਕਾਲ ਪ੍ਰੈਸੀਡੈਂਟ ਸੀਤਾਰਾਮ ਯੇਚੁਰੀ ਨੇ ਕੀਤਾ ਸੀ ਅਤੇ ਇਸਦੀ ਵਜ੍ਹਾ ਕਰਕੇ ਇੰਦਰਾ ਗਾਂਧੀ ਨੂੰ JNU ਦੇ ਚਾਂਸਲਰ ਪਦ ਤੋਂ ਇਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਸੀ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿਚ ਸਟੂਡੈਂਟ ਵਿਰੋਧ ਪ੍ਰਦਰਸ਼ਨ ਵਿਚਕਾਰ ਸੋਸ਼ਲ ਮੀਡੀਆ ‘ਤੇ JNU ਸਟੂਡੈਂਟ ਯੂਨੀਅਨ ਦੇ ਸਾਬਕਾ ਪ੍ਰੈਸੀਡੈਂਟ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (CPIM) ਦੇ ਸੀਨੀਅਰ ਨੇਤਾ ਸੀਤਾਰਾਮ ਯੇਚੁਰੀ ਦੀ ਇੱਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 1975 ਦੇ ਐਮਰਜੰਸੀ ਦੌਰਾਨ ਇੰਦਰਾ ਗਾਂਧੀ ਨੇ ਦਿੱਲੀ ਪੁਲਿਸ ਨਾਲ JNU ਕੈਮਪਸ ਵਿਚ ਜਾ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਸਟੂਡੈਂਟ ਯੂਨੀਅਨ ਪ੍ਰੈਸੀਡੈਂਟ ਪਦ ਤੋਂ ਇਸਤੀਫ਼ਾ ਦੇਣ ਲਈ ਮਜਬੂਰ ਕੀਤਾ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਅਸਲ ਵਿਚ ਇਹ ਤਸਵੀਰ JNU ਦੀ ਨਹੀਂ, ਬਲਕਿ ਇੰਦਰਾ ਗਾਂਧੀ ਦੇ ਘਰ ਬਾਹਰ ਹੋਏ ਵਿਰੋਧ ਪ੍ਰਦਰਸ਼ਨ ਦੀ ਹੈ, ਜਿਸਨੂੰ ਲੀਡ JNUSU ਦੇ ਤੱਤਕਾਲ ਪ੍ਰੈਸੀਡੈਂਟ ਸੀਤਾਰਾਮ ਯੇਚੁਰੀ ਨੇ ਕੀਤਾ ਸੀ ਅਤੇ ਇਸਦੀ ਵਜ੍ਹਾ ਕਰਕੇ ਇੰਦਰਾ ਗਾਂਧੀ ਨੂੰ JNU ਦੇ ਚਾਂਸਲਰ ਪਦ ਤੋਂ ਇਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Prakash Srivastava ਨੇ ਇੰਦਰਾ ਦੀ ਪੁਰਾਣੀ ਤਸਵੀਰ ਨੂੰ ਸ਼ੇਅਰ ਕੀਤਾ ਜਿਸਦੇ ਉੱਤੇ ਲਿਖਿਆ ਹੋਇਆ ਹੈ, ‘1975 ਦੀ ਐਮਰਜੰਸੀ। ਇੰਦਰਾ ਗਾਂਧੀ ਦਿੱਲੀ ਪੁਲਿਸ ਨਾਲ JNU ਵਿਚ ਗਈ ਅਤੇ CPI ਦੇ ਨੇਤਾ ਸੀਤਾਰਾਮ ਯੇਚੁਰੀ ਨਾਲ ਕੁੱਟਮਾਰ ਕੀਤੀ, ਜਿਹੜੇ ਉਸ ਸਮੇਂ JNU ਸਟੂਡੈਂਟ ਯੂਨੀਅਨ ਦੇ ਪ੍ਰੈਸੀਡੈਂਟ ਸਨ। ਇੰਦਰਾ ਗਾਂਧੀ ਨੇ ਯੇਚੁਰੀ ਨੂੰ ਇਸਤੀਫ਼ਾ ਦੇਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਤੋਂ ਮੁਆਫੀ ਮੰਗਵਾਈ। ਇਸਨੂੰ ਕਹਿੰਦੇ ਹਨ ਕਮਿਊਨਿਸਟ ਨਾਲ ਸਖਤੀ ਨਾਲ ਨਿਪਟਣਾ। ਅਮਿਤ ਸ਼ਾਹ ਉਨ੍ਹਾਂ ਸਾਹਮਣੇ ਸੰਤ ਲਗਦੇ ਹਨ।’

ਪੜਤਾਲ

ਰਿਵਰਸ ਇਮੇਜ ਵਿਚ ਸਾਨੂੰ ਇਹ ਤਸਵੀਰ ਇੱਕ ਬਲਾਗ ‘ਤੇ ਮਿਲੀ। ਬਲਾਗ ਵਿਚ ਇਸ ਤਸਵੀਰ ਦਾ ਇਸਤੇਮਾਲ ‘Hindustan Times’ ਨੂੰ ਕ੍ਰੈਡਿਟ ਦਿੰਦੇ ਹੋਏ ਕੀਤਾ ਗਿਆ ਹੈ।

ਦਿੱਤੀ ਗਈ ਜਾਣਕਾਰੀ ਮੁਤਾਬਕ, ‘ਇਹ ਤਸਵੀਰ 5 ਸਤੰਬਰ 1977 ਦੀ ਹੈ, ਜਦੋਂ ਕਾਮਰੇਡ ਸੀਤਾਰਾਮ ਯੇਚੁਰੀ ਨੇ JNU ਦੇ ਸਟੂਡੈਂਟ ਨਾਲ ਇੰਦਰਾ ਗਾਂਧੀ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੂੰ JNU ਚਾਂਸਲਰ ਪਦ ਤੋਂ ਇਸਤੀਫ਼ਾ ਦੇਣ ਦੀ ਮੰਗ ਕੀਤੀ ਸੀ।’ ਬਲਾਗ ਦੇ ਲੇਖਕ ਦੇ ਤੌਰ ‘ਤੇ ਜੇਐਨਯੂ ਦੇ ਪ੍ਰੋਫੈਸਰ ਚਮਨ ਲਾਲ ਦਾ ਜਿਕਰ ਕੀਤਾ ਗਿਆ ਹੈ।

ਵਿਸ਼ਵਾਸ ਟੀਮ ਨੇ ਪ੍ਰੋਫੈਸਰ ਚਮਨ ਲਾਲ ਨਾਲ ਸੰਪਰਕ ਕੀਤਾ। ਪ੍ਰੋਫੈਸਰ ਲਾਲ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਇਸ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਅਸਲ ਵਿਚ ਕੈਮਪਸ ਦੀ ਨਹੀਂ ਹੈ, ਬਲਕਿ ਇੰਦਰਾ ਗਾਂਧੀ ਦੇ ਅਧਿਕਾਰਿਕ ਨਿਵਾਸ ਦੇ ਬਾਹਰ ਦੀ ਹੈ ਅਤੇ ਇਸ ਦੌਰਾਨ ਪੁਲਿਸ ਨਾਲ ਕਿਸੇ ਦੀ ਵੀ ਭਿੜੰਤ ਨਹੀਂ ਹੋਈ ਸੀ। ਪ੍ਰੋਫੈਸਰ ਲਾਲ ਆਪ ਇਸ ਮਾਰਚ ਵਿਚ ਸ਼ਾਮਲ ਸਨ, ਜਦੋਂ ਯੂਨੀਵਰਸਿਟੀ ਦੇ ਸਟੂਡੈਂਟ ਨੇ ਐਮਰਜੰਸੀ ਬਾਅਦ ਇੰਦਰਾ ਗਾਂਧੀ ਦੇ ਘਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ। ਐਮਰਜੰਸੀ ਦੌਰਾਨ ਜੇਲ ਵਿਚ ਰਹਿਣ ਬਾਅਦ ਚਮਨ ਲਾਲ ਨੇ ਇਸੇ ਸਾਲ JNU ਵਿਚ ਦਾਖਲਾ ਲਿਆ ਸੀ।

ਉਹ ਦਸਦੇ ਹਨ, ”ਇਹ ਘਟਨਾ 1977 ਦੀ ਹੈ, ਜਦੋਂ ਐਮਰਜੰਸੀ ਬਾਅਦ ਹੋਏ ਇਲੈਕਸ਼ਨ ਅੰਦਰ ਇੰਦਰਾ ਗਾਂਧੀ ਹਾਰ ਗਈ ਸੀ, ਪਰ ਉਨ੍ਹਾਂ ਨੇ JNU ਦੇ ਚਾਂਸਲਰ ਪਦ ਤੋਂ ਇਸਤੀਫ਼ਾ ਨਹੀਂ ਦਿੱਤਾ ਸੀ।”

ਉਸ ਦਿਨ ਦੇ ਘਟਨਾਕ੍ਰਮ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ, ”5 ਸਤੰਬਰ 1977 ਨੂੰ ਦੁਪਹਿਰ ਵਿਚ JNU ਸਟੂਡੈਂਟ ਯੂਨੀਅਨ ਦੇ ਤੱਤਕਾਲ ਪ੍ਰੈਸੀਡੈਂਟ ਸੀਤਾਰਾਮ ਯੇਚੁਰੀ ਦੀ ਲੀਡਰਸ਼ਿਪ ਵਿਚ ਸਟੂਡੈਂਟਸ ਦਾ ਇੱਕ ਜੱਥਾ ਇੰਦਰਾ ਗਾਂਧੀ ਦੇ ਘਰ ਸਾਹਮਣੇ ਪੁੱਜਿਆ। ਅਸੀਂ ਲੋਕਾਂ ਨੇ ਐਮਰਜੰਸੀ ਦੌਰਾਨ ਹੋਏ ਅੱਤਿਆਚਾਰਾਂ ਨੂੰ ਲੈ ਕੇ ਇੰਦਰਾ ਗਾਂਧੀ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁੱਝ ਦੇਰ ਬਾਅਦ ਇੰਦਰਾ ਗਾਂਧੀ ਆਪਣੇ ਘਰੋਂ ਬਾਹਰ ਨਿਕਲੀ ਅਤੇ ਸਟੂਡੈਂਟਸ ਵਿਚ ਆ ਕੇ ਖੜੀ ਹੋ ਗਈ। ਉਨ੍ਹਾਂ ਦੇ ਚਿਹਰੇ ‘ਤੇ ਮੁਸਕਾਨ ਸੀ। ਇੰਦਰਾ ਗਾਂਧੀ ਨਾਲ ਕਈ ਹੋਰ ਵੀ ਨੇਤਾ ਸਨ, ਜਿਨ੍ਹਾਂ ਵਿਚ ਐਮਰਜੰਸੀ ਦੌਰਾਨ ਗ੍ਰਹਿ ਮੰਤਰੀ ਰਹੇ ਓਮ ਮਹਿਤਾ ਵੀ ਸ਼ਾਮਲ ਸਨ।”

”ਸੀਤਾਰਾਮ ਯੇਚੁਰੀ ਨੇ ਇੰਦਰਾ ਗਾਂਧੀ ਸਾਹਮਣੇ JNU ਸਟੂਡੈਂਟ ਯੂਨੀਅਨ ਦੀ ਮੰਗਾ ਨੂੰ ਪੜ੍ਹਨਾ ਸ਼ੁਰੂ ਕੀਤਾ। ਯੇਚੁਰੀ ਜਿਹੜੇ ਗਿਆਪਨ ਨੂੰ ਪੜ੍ਹ ਰਹੇ ਸਨ, ਉਸਦੇ ਵਿਚ ਐਮਰਜੰਸੀ ਦੌਰਾਨ ਆਮ ਲੋਕਾਂ ‘ਤੇ ਹੋਏ ਅਤਿਆਚਾਰਾਂ ਦਾ ਜਿਕਰ ਸੀ ਅਤੇ ਜਿਵੇਂ-ਜਿਵੇਂ ਯੇਚੁਰੀ ਨੇ ਇਸਦੇ ਬਾਰੇ ਵਿਚ ਬੋਲਣਾ ਸ਼ੁਰੂ ਕੀਤਾ, ਇੰਦਰਾ ਗਾਂਧੀ ਦੇ ਚਿਹਰੇ ਦੀ ਮੁਸਕਾਨ ਗਾਯਬ ਹੋਣ ਲੱਗੀ। ਥੋੜੀ ਹੀ ਦੇਰ ਵਿਚ ਉਨ੍ਹਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਉਹ ਤੇਜ਼ੀ ਨਾਲ ਆਪਣੇ ਘਰ ਵਿਚ ਚਲੇ ਗਈ।”

ਲਾਲ ਦਸਦੇ ਹਨ, ”ਇਸਦੇ ਬਾਅਦ ਵੀ ਯੇਚੁਰੀ ਨੇ ਬੋਲਣਾ ਬੰਦ ਨਹੀਂ ਕੀਤਾ। ਪੂਰਾ ਗਿਆਪਨ ਪੜ੍ਹੇ ਜਾਣ ਦੇ ਬਾਅਦ ਅਸੀਂ ਲੋਕਾਂ ਨੇ ਉਸ ਗਿਆਪਨ ਨੂੰ ਓਥੇ ਹੀ ਛਡਿਆ ਅਤੇ ਵਾਪਸ ਪਰਤ ਗਏ।” ਉਨ੍ਹਾਂ ਨੇ ਕਿਹਾ, ”5 ਸਤੰਬਰ 1977 ਨੂੰ ਹੋਏ ਇਸ ਵਿਰੋਧ ਪ੍ਰਦਰਸ਼ਨ ਦੇ ਠੀਕ ਅਗਲੇ ਦਿਨ ਇੰਦਰਾ ਗਾਂਧੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚਾਂਸਲਰ ਪਦ ਤੋਂ ਇਸਤੀਫ਼ਾ ਦੇ ਦਿੱਤਾ ਸੀ।” ਐਮਰਜੰਸੀ ਹੱਟਣ ਬਾਅਦ ਜਦੋਂ ਸਟੂਡੈਂਟ ਯੂਨੀਅਨ ਦੀ ਚੋਣਾਂ ਹੋਈਆਂ, ਤਾਂ ਯੇਚੁਰੀ JNUSU ਦੇ ਪ੍ਰੈਸੀਡੈਂਟ ਬਣੇ ਸਨ।

ਪ੍ਰੋਫੈਸਰ ਲਾਲ ਨੇ ਦੱਸਿਆ ਕਿ ਐਮਰਜੰਸੀ ਲੱਗਣ ਨਾਲ ਹੀ JNU ਸਟੂਡੈਂਟ ਯੂਨੀਅਨ ਦੇ ਚੋਣਾਂ ‘ਤੇ ਬੈਨ ਲਾ ਦਿੱਤਾ ਗਿਆ ਸੀ ਅਤੇ ਉਸ ਸਮੇਂ ਯੂਨੀਅਨ ਦੇ ਪ੍ਰੈਸੀਡੈਂਟ ਦਿਵੰਗਤ ਡੀ ਪੀ ਤ੍ਰਿਪਾਠੀ ਸਨ, ਜਦਕਿ ਵਾਇਰਲ ਪੋਸਟ ਵਿਚ ਇਸ ਦੌਰਾਨ ਯੇਚੁਰੀ ਦੇ ਪ੍ਰੈਸੀਡੈਂਟ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਲੇਖਕ ਅਤੇ JNU ਵਿਚ ਯੇਚੁਰੀ ਦੇ ਸੀਨੀਅਰ ਰਹੇ ਸੁਹੇਲ ਹਾਸ਼ਮੀ ਨਾਲ ਵੀ ਵਿਸ਼ਵਾਸ ਟੀਮ ਨੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਇਹ ਤਸਵੀਰ 1975 ਦੀ ਨਹੀਂ, ਬਲਕਿ 1977 ਦੀ ਹੈ, ਜਦੋਂ JNU ਸਟੂਡੈਂਟਸ ਨੇ ਤੱਤਕਾਲ JNUSU ਪ੍ਰੈਸੀਡੈਂਟ ਸੀਤਾਰਾਮ ਯੇਚੁਰੀ ਦੇ ਲੀਡ ਵਿਚ ਇੰਦਰਾ ਗਾਂਧੀ ਦੇ ਤੱਤਕਾਲੀਨ ਨਿਵਾਸ ਵੇਲਿੰਗਡਨ ਕ੍ਰੀਸੈਂਟ (ਹੁਣ ਮਦਰ ਟੇਰੇਸਾ ਕ੍ਰੀਸੈਂਟ) ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ।’

ਹਾਸ਼ਮੀ ਵੀ ਇਸ ਵਿਰੋਧ ਵਿਚ ਸ਼ਾਮਲ ਸਨ। ਉਨ੍ਹਾਂ ਨੇ ਕਿਹਾ, ‘ਤਸਵੀਰ ਵਿਚ ਇੰਦਰਾ ਗਾਂਧੀ ਦੇ ਖੱਬੇ ਪਾਸੇ (ਦਾਹੜੀ ਵਿਚ) ਮਨੋਜ ਜੋਸ਼ੀ ਨਜ਼ਰ ਆ ਰਹੇ ਹਨ, ਜਿਹੜੇ ਉਸ ਸਮੇਂ JNU ਦੇ ਕਾਉਂਸਲਰ ਸਨ ਅਤੇ ਬਾਅਦ ਵਿਚ ਸੁਰੱਖਿਆ ਸਲਾਹਕਾਰ ਵੀ ਬਣੇ।’ ਉਨ੍ਹਾਂ ਨੇ ਕਿਹਾ ਕਿ ਵਾਇਰਲ ਤਸਵੀਰ ਵਿਚ ਸੀਤਾਰਾਮ ਯੇਚੁਰੀ ਦੇ ਭਾਰਤੀ ਕਮਿਊਨਿਸਟ ਪਾਰਟੀ (CPI) ਨੇਤਾ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਉਹ SFI ਦੇ ਨੇਤਾ ਸਨ, ਜਿਹੜੇ ਮਾਰਕਸਵਾਦੀ ਕਮਿਊਨਿਸਟ ਪਾਰਟੀ (CPI-M ) ਦੀ ਸਟੂਡੈਂਟ ਵਿੰਗ ਹੈ।

ਨਤੀਜਾ: JNU ਵਿਚ ਦਿੱਲੀ ਪੁਲਿਸ ਨਾਲ ਮਿਲਕੇ ਇੰਦਰਾ ਗਾਂਧੀ ਦੇ ਤੱਤਕਾਲੀਨ ਸਟੂਡੈਂਟ ਯੂਨੀਅਨ ਨੇਤਾ ਸੀਤਾਰਾਮ ਯੇਚੁਰੀ ਨਾਲ ਕੁੱਟਮਾਰ ਕਰ ਉਨ੍ਹਾਂ ਨੂੰ ਇਸਤੀਫ਼ਾ ਦੇਣ ਲਈ ਮਜਬੂਰ ਕਰਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਅਸਲ ਵਿਚ ਵਾਇਰਲ ਤਸਵੀਰ JNU ਦੀ ਨਹੀਂ, ਬਲਕਿ ਇੰਦਰਾ ਗਾਂਧੀ ਦੇ ਘਰ ਬਾਹਰ ਹੋਏ ਵਿਰੋਧ ਦੀ ਹੈ, ਜਿਸਨੂੰ ਲੀਡ JNUSU ਦੇ ਤੱਤਕਾਲ ਪ੍ਰੈਸੀਡੈਂਟ ਸੀਤਾਰਾਮ ਯੇਚੁਰੀ ਨੇ ਕੀਤਾ ਸੀ ਅਤੇ ਇਸਦੀ ਵਜ੍ਹਾ ਕਰਕੇ ਇੰਦਰਾ ਗਾਂਧੀ ਨੂੰ JNU ਦੇ ਚਾਂਸਲਰ ਪਦ ਤੋਂ ਇਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਸੀ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts