Fact Check: ਪਤੰਜਲੀ ਨਹੀਂ ਵੇਚਦਾ ਹੈ ਚਿਕਨ ਮਸਾਲਾ, ਇਹ ਤਸਵੀਰ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਕੁੱਝ ਸਮੇਂ ਤੋਂ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਯੋਗਗੁਰੂ ਬਾਬਾ ਰਾਮਦੇਵ ਨੂੰ ਹੱਥ ਵਿਚ ਚਿਕਨ ਮਸਾਲਾ ਫੜੇ ਵੇਖਿਆ ਜਾ ਸਕਦਾ ਹੈ। ਤਸਵੀਰ ਉੱਤੇ ਲਿਖਿਆ ਹੋਇਆ ਹੈ ‘ਪਤੰਜਲੀ ਆਯੁਰਵੈਦਿਕ ਚਿਕਨ ਮਸਾਲਾ’। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਪੋਸਟ ਫਰਜ਼ੀ ਹੈ। ਬਾਬਾ ਰਾਮਦੇਵ ਦੀ ਤਸਵੀਰ ਨੂੰ ਐਡਿਟ ਕਰਕੇ ਉਨ੍ਹਾਂ ਦੇ ਹੱਥ ਵਿਚ ਚਿਕਨ ਮਸਾਲਾ ਫੜਾਇਆ ਗਿਆ ਹੈ। ਪਤੰਜਲੀ ਕੰਪਨੀ ਚਿਕਨ ਮਸਾਲੇ ਦਾ ਉਤਪਾਦਨ ਅਤੇ ਵਿਕਰੀ ਨਹੀਂ ਕਰਦੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਪਤੰਜਲੀ ਦੇ ਫਾਊਂਡਰ ਅਤੇ ਯੋਗਗੁਰੂ ਬਾਬਾ ਰਾਮਦੇਵ ਨੂੰ ਹੱਥ ਵਿਚ ਚਿਕਨ ਮਸਾਲਾ ਫੜੇ ਵੇਖਿਆ ਜਾ ਸਕਦਾ ਹੈ। ਤਸੀਰ ਉੱਤੇ ਲਿਖਿਆ ਹੋਇਆ ਹੈ, “पतंजलि आयुर्वेदिक चिकन मसाला”

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਬਾਬਾ ਰਾਮਦੇਵ ਦੀ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਉਸਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਵਿਚ ਸਾਡੇ ਹੱਥ ਕਵਾਰਟਸ ਇੰਡੀਆ ਵੈੱਬਸਾਈਟ ਦੀ ਇੱਕ ਖਬਰ ਲੱਗੀ, ਜਿਸਦੇ ਵਿਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਖਬਰ ਨੂੰ 3 ਫਰਵਰੀ 2016 ਨੂੰ ਅਪਲੋਡ ਕੀਤਾ ਗਿਆ ਸੀ। ਇਸ ਤਸਵੀਰ ਵਿਚ ਬਾਬਾ ਰਾਮਦੇਵ ਦੇ ਹੱਥ ਵਿਚ ਆਟਾ ਨੂਡਲਸ ਨੂੰ ਵੇਖਿਆ ਜਾ ਸਕਦਾ ਹੈ।

The Telegraph ਵਿਚ 19 ਨਵੰਬਰ 2015 ਨੂੰ ਛਪੀ ਖਬਰ ਅਨੁਸਾਰ ਇਹ ਤਸਵੀਰ ਬਾਬਾ ਰਾਮਦੇਵ ਦੇ ਪਤੰਜਲੀ ਆਟਾ ਨੂਡਲਸ ਲੌਂਚ ਕਰਨ ਦੇ ਦਿਨ ਦੀ ਹੈ ਅਤੇ ਇਹ ਦਿੱਲੀ ਵਿਚ ਖਿੱਚੀ ਗਈ ਸੀ।

ਹੁਣ ਅਸੀਂ ਇਹ ਜਾਣਨਾ ਸੀ ਕਿ ਕੀ ਪਤੰਜਲੀ ਕੰਪਨੀ ਚਿਕਨ ਮਸਾਲਾ ਦਾ ਉਤਪਾਦਨ ਕਰਦੀ ਹੈ ਜਾਂ ਨਹੀਂ। ਇਸ ਗੱਲ ਦਾ ਪਤਾ ਲਗਾਉਣ ਲਈ ਅਸੀਂ ਪਤੰਜਲੀ ਦੀ ਅਧਿਕਾਰਕ E-commerce ਵੈੱਬਸਾਈਟ “patanjaliayurved.net” ‘ਤੇ ਸਰਚ ਕੀਤਾ। ਪੂਰੀ ਵੈੱਬਸਾਈਟ ਨੂੰ ਖੰਗਾਲਣ ‘ਤੇ ਵੀ ਸਾਨੂੰ ਪਤੰਜਲੀ ਚਿਕਨ ਮਸਾਲਾ ਜਾਂ ਮੀਟ ਮਸਾਲਾ ਨਹੀਂ ਮਿਲਿਆ।

ਵੱਧ ਕੰਫਰਮੇਸ਼ਨ ਲਈ ਅਸੀਂ ਬਾਕੀ E-commerce ਵੈੱਬਸਾਈਟ ਜਿਵੇਂ Grofers, Amazon ਅਤੇ Flipkart ‘ਤੇ ਵੀ ਪਤੰਜਲੀ ਚਿਕਨ ਮਸਾਲਾ ਕੀਵਰਡ ਨਾਲ ਸਰਚ ਕੀਤਾ ਪਰ ਸਾਨੂੰ ਕੀਤੇ ਵੀ ਅਜਿਹਾ ਉਤਪਾਦ ਨਹੀਂ ਦੀਖਿਆ।

ਵੱਧ ਪੁਸ਼ਟੀ ਲਈ ਅਸੀਂ ਪਤੰਜਲੀ ਦੇ ਪ੍ਰਵਕਤਾ ਐਸ ਕੇ ਤਿਜਾਰਾਵਾਲਾ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸ ਖਬਰ ਦਾ ਖੰਡਨ ਕੀਤਾ ਅਤੇ ਕਿਹਾ, “ਪਤੰਜਲੀ ਸਤਵਿਕ ਭੋਜਨ ਦਾ ਪ੍ਰਚਾਰਕ ਹੈ ਅਤੇ ਚਿਕਨ ਮਸਾਲਾ, ਮੀਟ ਮਸਾਲਾ ਵਰਗੇ ਪ੍ਰੋਡਕਟ ਦਾ ਉਤਪਾਦਨ ਨਹੀਂ ਕਰਦਾ ਹੈ ਅਤੇ ਨਾ ਹੀ ਮਾਸ ਖਾਣ ਦਾ ਸਮਰਥਨ ਕਰਦਾ ਹੈ।”

ਅਸੀਂ ਡਬਲ ਵੈਰੀਫਿਕੇਸ਼ਨ ਕਰਨ ਲਈ ਪਤੰਜਲੀ ਦੇ ਜੰਗਪੁਰਾ ਦੇ ਡਿਸਟ੍ਰੀਬਿਊਟਰ ਕਵੰਲਜੀਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ 5 ਸਾਲਾਂ ਤੋਂ ਪਤੰਜਲੀ ਦੇ ਡਿਸਟ੍ਰੀਬਿਊਟਰ ਹਨ ਅਤੇ ਹਾਲੇ ਤਕ ਪਤੰਜਲੀ ਚਿਕਨ ਮਸਾਲਾ ਵਰਗਾ ਕੋਈ ਉਤਪਾਦ ਨਹੀਂ ਵੇਖਿਆ ਹੈ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Navnath Salve ਨਾਂ ਦੀ ਇੱਕ ਫੇਸਬੁੱਕ ਪ੍ਰੋਫ਼ਾਈਲ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਪਤੰਜਲੀ ਚਿਕਨ ਮਸਾਲਾ ਦਾ ਉਤਪਾਦਨ ਨਹੀਂ ਕਰਦਾ ਹੈ ਅਤੇ ਇਹ ਤਸਵੀਰ ਫੋਟੋਸ਼ੋਪਡ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts