ਨਵੀਂ ਦਿੱਲੀ (ਵਿਸ਼ਵਾਸ ਟੀਮ)। ਜੰਮੂ ਅਤੇ ਕਸ਼ਮੀਰ ਤੋਂ ਭਾਵੇਂ ਆਰਟੀਕਲ 370 ਹਟੇ ਨੂੰ ਚਾਰ ਮਹੀਨੇ ਦਾ ਸਮਾਂ ਹੋ ਗਿਆ ਹੈ, ਪਰ ਹਜੇ ਵੀ ਸੋਸ਼ਲ ਮੀਡੀਆ ‘ਤੇ ਕਸ਼ਮੀਰ ਨੂੰ ਲੈ ਫਰਜ਼ੀ ਪੋਸਟ ਵਾਇਰਲ ਹੋ ਰਹੇ ਹਨ। ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸਦੇ ਅੰਦਰ ਦਿੱਸ ਰਿਹਾ ਘਰ ਕਸ਼ਮੀਰ ਦਾ ਹੈ। ਵਿਸ਼ਵਾਸ ਨਿਊਜ਼ ਨੇ ਜਦੋਂ ਇਸਦੀ ਪੜਤਾਲ ਕੀਤੀ ਤਾਂ ਇਸ ਪੋਸਟ ਦੇ ਦਾਅਵੇ ਨੂੰ ਫਰਜ਼ੀ ਪਾਇਆ। ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਤਸਵੀਰ ਗਾਜ਼ਾ ਦੀ ਹੈ। ਇਸ ਤਸਵੀਰ ਨੂੰ 2009 ਵਿਚ ਕਲਿਕ ਕੀਤਾ ਗਿਆ ਸੀ।
ਫੇਸਬੁੱਕ ਯੂਜ਼ਰ Nahid Tabrez Baba ਨੇ ਇੱਕ ਘਰ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ: इस कश्मीरी मकान की तस्वीर देखकर कश्मीर के हालात का अंदाजा लगाईये।
ਡਿਸਕ੍ਰਿਪਸ਼ਨ ਦਾ ਪੰਜਾਬੀ ਅਨੁਵਾਦ: ਇਸ ਕਸ਼ਮੀਰੀ ਮਕਾਨ ਦੀ ਤਸਵੀਰ ਵੇਖ ਕੇ ਕਸ਼ਮੀਰ ਦੇ ਹਲਾਤਾਂ ਦਾ ਅੰਦਾਜ਼ਾ ਲਗਾਓ
ਵਾਇਰਲ ਪੋਸਟ ਵਿਚ ਇੱਕ ਘਰ ਦੇ ਬਾਹਰੀ ਹਿੱਸਿਆਂ ‘ਤੇ ਗੋਲੀਆਂ ਦੇ ਨਿਸ਼ਾਨ ਦਿੱਸ ਰਹੇ ਹਨ। ਤਸਵੀਰ ਅੰਦਰ ਇੱਕ ਔਰਤ ਨੂੰ ਕਪੜੇ ਸੁਖਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਧਿਆਨ ਨਾਲ ਵੇਖਣ ਦੇ ਬਾਅਦ ਵਿਸ਼ਵਾਸ ਟੀਮ ਨੇ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਇਹ ਤਸਵੀਰ ਵੱਖ-ਵੱਖ ਥਾਵਾਂ ਦੇ ਨਾਂ ਤੋਂ ਅਪਲੋਡਡ ਮਿਲੀ। “Kutad” ਨਾਂ ਦੀ ਇੱਕ ਟਵਿੱਟਰ ਯੂਜ਼ਰ ਦੇ ਹੈਂਡਲ ‘ਤੇ ਵੀ ਹੀ ਤਸਵੀਰ ਸਾਨੂੰ ਮਿਲੀ। ਤਸਵੀਰ ਨੂੰ ਲੈ ਕੇ ਦੱਸਿਆ ਗਿਆ ਸੀ ਕਿ ਇਹ ਤਸਵੀਰ ਗਾਜ਼ਾ ਦੀ ਹੈ। ਇਸਨੂੰ ਦੋ ਸਾਲ ਪਹਿਲਾਂ ਅਪਲੋਡ ਕੀਤਾ ਗਿਆ ਸੀ।
ਟਾਈਮ ਲਾਈਨ ਟੂਲ ਦਾ ਇਸਤੇਮਾਲ ਕਰਦੇ ਹੋਏ ਅਸੀਂ ਆਪਣੀ ਪੜਤਾਲ ਨੂੰ ਜਾਰੀ ਰੱਖਿਆ। ਪੜਤਾਲ ਦੌਰਾਨ ਸਾਨੂੰ ਹੀ ਤਸਵੀਰ Times Magazine ਦੀ ਵੈੱਬਸਾਈਟ ‘ਤੇ ਵੀ ਮਿਲੀ। ਇਸਦੇ ਵਿਚ ਦੱਸਿਆ ਗਿਆ ਸੀ ਕਿ ਗਾਜ਼ਾ ਦੇ ਇੱਕ ਅਪਾਰਟਮੈਂਟ ਦੀ ਬਲਕਣੀ ਵਿਚ ਕਪੜੇ ਸੁਖਾਉਂਦੀ ਔਰਤ।
ਇਸ ਤਸਵੀਰ ਨੂੰ ਕਦੋਂ ਅਪਲੋਡ ਕੀਤਾ ਗਿਆ ਸੀ, ਇਸਦੀ ਕੋਈ ਜਾਣਕਾਰੀ ਸਾਨੂੰ ਇਥੇ ਨਹੀਂ ਮਿਲੀ। ਇਸਲਈ ਅਸੀਂ ਇਸ ਤਸਵੀਰ ਨੂੰ ਆਪਣੇ ਡੈਸਕਟਾਪ ‘ਤੇ ਸੇਵ ਕਰਕੇ ਅਸੀਂ exifdata.com ਦੀ ਮਦਦ ਤੋਂ ਤਸਵੀਰ ਦੀ ਜਾਣਕਾਰੀ ਕੱਢੀ। ਸਾਨੂੰ ਪਤਾ ਚਲਿਆ ਕਿ ਇਹ ਤਸਵੀਰ 26 ਜਨਵਰੀ 2009 ਦੀ ਹੈ। ਕੈਪਸ਼ਨ ਵਿਚ ਦੱਸਿਆ ਗਿਆ ਕਿ ਇਜ਼ਿਪਟ ਦੀ ਸੀਮਾ ‘ਤੇ ਸਟੇ ਗਾਜ਼ਾ ਦੇ ਰਾਫਾ ਵਿਚ ਗੋਲੀਆਂ ਦੇ ਨਿਸ਼ਾਨ ਨਾਲ ਸਣੇ ਅਪਾਰਟਮੈਂਟ ਵਿਚ ਇੱਕ ਫਿਲੀਸਤੀਨੀ ਔਰਤ ਕਪੜੇ ਸੁਖਾਉਂਦੀ ਹੋਈ। ਅਸਲੀ ਤਸਵੀਰ ਸਿੰਹੂਆ/Landov ਦੇ ਫੋਟੋਗ੍ਰਾਫਰ ਨੇ ਕਲਿਕ ਕੀਤੀ ਸੀ।
ਪੜਤਾਲ ਨੂੰ ਵਧਾਉਂਦੇ ਹੋਏ ਅਸੀਂ ਦੈਨਿਕ ਜਾਗਰਣ ਦੇ ਜੰਮੂ ਡਿਪਟੀ ਚੀਫ ਰਿਪੋਰਟਰ ਵਿਕਾਸ ਅਬਰੋਲ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਨੂੰ ਗੁਮਰਾਹ ਕਰਨ ਲਈ ਇਸ ਤਰਾਂ ਦੀ ਫੋਟੋਆਂ ਨੂੰ ਕੁੱਝ ਲੋਕ ਵਾਇਰਲ ਕਰ ਰਹੇ ਹਨ, ਜਦਕਿ ਕਸ਼ਮੀਰ ਵਿਚ ਮਾਹੌਲ ਅਜਿਹਾ ਨਹੀਂ ਹੈ। ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕਰਨ ਵਾਲੇ ਲੋਕਾਂ ਦੀ ਇੱਕ ਹੀ ਮੰਸ਼ਾ ਹੈ ਕਿ ਦੇਸ਼ ਦਾ ਮਾਹੌਲ ਖਰਾਬ ਹੋਵੇ।
ਤਸਵੀਰ ਬਾਰੇ ਵੱਧ ਜਾਣਕਾਰੀ ਲਈ ਵਿਸ਼ਵਾਸ ਟੀਮ ਨੇ Times Magazine ਨੂੰ ਈ-ਮੇਲ ਵੀ ਕੀਤਾ ਹੈ।
ਅੰਤ ਵਿਚ ਵਿਸ਼ਵਾਸ ਟੀਮ ਨੇ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ “Nahid Tabrez Baba” ਦੇ ਅਕਾਊਂਟ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਝਾਂਸੀ ਵਿਚ ਰਹਿੰਦਾ ਹੈ ਅਤੇ ਵਾਰਾਣਸੀ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਕਸ਼ਮੀਰ ਵਿਚ ਘਰ ਦੇ ਨਾਂ ਤੋਂ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਇਹ ਤਸਵੀਰ ਗਾਜ਼ਾ ਦੀ ਹੈ ਅਤੇ ਇਸਨੂੰ 2009 ਵਿਚ ਕਲਿੱਕ ਕੀਤਾ ਗਿਆ ਸੀ। ਇਸ ਤਸਵੀਰ ਦਾ ਹਿੰਦੁਸਤਾਨ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।