ਵਿਸ਼ਵਾਸ ਟੀਮ ਦੀ ਪੜਤਾਲ ਵਿਚ ਬਿਹਾਰ ਅੰਦਰ EVM ਚੋਰੀ ਦਾ ਦਾਅਵਾ ਫਰਜੀ ਨਿਕਲਿਆ। ਮਹਾਰਾਸ਼ਟਰ ਦੇ ਰਾਏਗੜ ਦੀ ਪੁਰਾਣੀ ਤਸਵੀਰ ਨੂੰ ਕੁਝ ਲੋਕ ਫਰਜੀ ਦਾਅਵੇ ਨਾਲ ਬਿਹਾਰ ਦਾ ਦੱਸਕੇ ਵਾਇਰਲ ਕਰ ਰਹੇ ਹਨ।
ਨਵੀਂ ਦਿੱਲੀ (Vishvas News)। ਬਿਹਾਰ ਵਿਧਾਨਸਭਾ ਚੋਣਾਂ ਭਾਵੇਂ ਖਤਮ ਹੋ ਗਈਆਂ ਹੋਣ, ਪਰ ਹਾਲੇ ਵੀ ਫਰਜੀ ਖਬਰਾਂ ਦਾ ਵਾਇਰਲ ਹੋਣਾ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਇੱਕ ਵਿਅਕਤੀ ਨੂੰ ਇੱਕ ਪਹਾੜੀ ‘ਤੇ EVM ਲੈ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਲੈ ਕੇ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਫੋਟੋ ਬਿਹਾਰ ਵਿਚ EVM ਚੋਰੀ ਦੀ ਹੈ। ਇਹ ਤਸਵੀਰ ਫਰਜੀ ਦਾਅਵਿਆਂ ਨਾਲ ਕਈ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਰਹੀ ਹੈ।
ਵਿਸ਼ਵਾਸ ਟੀਮ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ। ਪੜਤਾਲ ਵਿਚ ਪਤਾ ਚਲਿਆ ਕਿ ਦਾਵਾ ਫਰਜੀ ਹੈ। ਜਾਂਚ ਵਿਚ ਪਤਾ ਚਲਿਆ ਕਿ ਵਾਇਰਲ ਤਸਵੀਰ ਅਸਲ ਵਿਚ ਮਹਾਰਾਸ਼ਟਰ ਵਿਧਾਨਸਭਾ ਚੋਣਾਂ ਦੇ ਦੌਰਾਨ ਦੀ ਹੈ। ਰਾਏਗੜ ਜਿਲੇ ਦੇ ਇੱਕ ਪੋਲਿੰਗ ਬੂਥ ‘ਤੇ EVM ਲੈ ਜਾਣ ਦੀ ਤਸਵੀਰ ਨੂੰ ਹੁਣ ਕੁਝ ਲੋਕ ਫਰਜੀ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ।
ਫੇਸਬੁੱਕ ਪੇਜ तेजस्वी यादव युथ ब्रिगेड वैशाली ਨੇ 13 ਨਵੰਬਰ ਨੂੰ ਇੱਕ ਪੋਸਟ ਅਪਲੋਡ ਕਰਦੇ ਹੋਏ ਲਿਖਿਆ: EVM की होगी जांच, नितीश जाएंगे जेल? पूछता है युवा, पूछता है बिहार EVM चोरी करके कहां ले जा रहा है। मोदी आयोग चोर है।
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕਰਨਾ ਸ਼ੁਰੂ ਕੀਤਾ। ਖੋਜ ਦੌਰਾਨ ਅਸੀਂ ਸਾਨੂੰ ਸਰਕਾਰੀ ਟਵਿੱਟਰ ਹੈਂਡਲ ‘ਤੇ ਅਸਲੀ ਵਾਇਰਲ ਤਸਵੀਰਾਂ ਵਾਲਾ ਟਵੀਟ ਮਿਲਿਆ। ਜ਼ਿਲ੍ਹਾ ਸੰਪਰਕ ਦਫਤਰ, ਰਾਏਗੜ ਨਾਂ ਦੇ ਟਵਿੱਟਰ ਹੈਂਡਲ ਤੋਂ ਇਹ ਤਸਵੀਰਾਂ ਸਬਤੋਂ ਪਹਿਲਾਂ ਟਵੀਟ ਕੀਤੀ ਗਈਆਂ ਸਨ।
20 ਅਕਤੂਬਰ 2019 ਦੇ ਟਵੀਟ ਵਿਚ ਕਲਕਰਾਈ ਮਤਦਾਨ ਕੇਂਦਰ ‘ਤੇ ਜਾ ਰਹੇ ਕਰਮਚਾਰੀ ਦੀ ਤਰੀਫ ਕੀਤੀ ਗਈ ਸੀ। ਇਹ ਥਾਂ ਮਹਾਰਾਸ਼ਟਰ ਵਿਚ ਹੈ।
ਪੜਤਾਲ ਦੌਰਾਨ ਅਸੀਂ ਰਾਏਗੜ ਕਲੈਕਟਰ ਦਫਤਰ ਸੰਪਰਕ ਕੀਤਾ। ਓਥੋਂ ਮਿਲੀ ਜਾਣਕਾਰੀ ਅਨੁਸਾਰ ਇਹ ਤਸਵੀਰ ਰਾਏਗੜ ਵਿਚ ਪਿਛਲੇ ਸਾਲ ਹੋਏ ਵਿਧਾਨਸਭਾ ਚੋਣਾਂ ਦੀ ਹੈ।
ਇਸ ਦਾਅਵੇ ਨੂੰ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ ਫੇਸਬੁੱਕ ਪੇਜ “तेजस्वी यादव युथ ब्रिगेड वैशाली”। ਇਹ ਪੇਜ ਇੱਕ ਖਾਸ ਰਾਜਨੀਤਿਕ ਧੀਰ ਦਾ ਸਮਰਥਕ ਹੈ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਬਿਹਾਰ ਅੰਦਰ EVM ਚੋਰੀ ਦਾ ਦਾਅਵਾ ਫਰਜੀ ਨਿਕਲਿਆ। ਮਹਾਰਾਸ਼ਟਰ ਦੇ ਰਾਏਗੜ ਦੀ ਪੁਰਾਣੀ ਤਸਵੀਰ ਨੂੰ ਕੁਝ ਲੋਕ ਫਰਜੀ ਦਾਅਵੇ ਨਾਲ ਬਿਹਾਰ ਦਾ ਦੱਸਕੇ ਵਾਇਰਲ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।