Fact Check : ਹਿਮਾਚਲ ਦੇ ਕਾਂਗਰਸ ਵਿਧਾਇਕ ਦੀ ਵੀਡੀਓ ਨੂੰ ਨੇਪਾਲ ਦੇ ਸਾਂਸਦ ਦੀ ਦੱਸ ਕੇ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿਚ ਇਹ ਦਾਅਵਾ ਗਲਤ ਸਾਬਿਤ ਹੋਇਆ। ਵੀਡੀਓ ਵਿੱਚ ਦਿੱਖ ਰਹੇ ਵਿਅਕਤੀ ਨੇਪਾਲ ਦੇਸਾਂਸਦ ਨਹੀਂ , ਭਾਰਤ ਰਾਜ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਐਮ.ਐਲ.ਏ ਜਗਤ ਸਿੰਘ ਨੇਗੀ ਹਨ।
- By: Pallavi Mishra
- Published: Apr 14, 2021 at 05:03 PM
- Updated: Apr 14, 2021 at 05:09 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਵਿੱਚ ਇਕ ਵਿਅਕਤੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਪੋਸਟ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਨੇਪਾਲ ਦਾ ਸਾਂਸਦ ਹੈ ਅਤੇ ਭਾਰਤੀ ਪ੍ਰਧਾਨ ਮੰਤਰੀ ਦੀ ਨਿੰਦਾ ਕਰ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ। ਵੀਡੀਓ ਵਿੱਚ ਦਿੱਖ ਰਿਹਾ ਵਿਅਕਤੀ ਨੇਪਾਲ ਦੇ ਸਾਂਸਦ ਨਹੀਂ, ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਐਮ.ਐਲ.ਏ ਜਗਤ ਸਿੰਘ ਨੇਗੀ ਹਨ ।
ਕੀ ਹੈ ਵਾਇਰਲ ਪੋਸਟ ਵਿੱਚ ?
ਵਾਇਰਲ ਪੋਸਟ ਵਿੱਚ ਇਕ ਵਿਅਕਤੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਪੋਸਟ ਦੇ ਨਾਲ ਕੈਪਸ਼ਨ ਲਿਖਿਆ ਹੈ, “ਨੇਪਾਲ ਦੇ ਸਾਂਸਦ ਸ਼੍ਰੀ ਮਾਨ ਮੋਦੀ ਜੀ ਦੀ ਤਾਰੀਫ਼ ਦੇ ਕਸ਼ੀਦੇ ਪੜ੍ਹਦੇ।” ਬਹੁਤ ਛਵੀ ਹੈ ਵਿਸ਼ਵ ਵਿੱਚ ਭਾਰਤ ਦੇ ਪੀ.ਐਮ ਦੀ। ਸ਼ਰਮ ਤੋਂ ਸਰ ਝੁਕ ਗਿਆ”
ਇਸ ਪੋਸਟ ਦੇ ਅਰਕਾਈਵਡ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਸ਼ੁਰੂ ਕਰਨ ਲਈ ਅਸੀਂ ਇਸ ਵੀਡੀਓ ਨੂੰ InVID ਟੂਲ ਤੇ ਪਾਇਆ ਅਤੇ ਇਸਦੇ ਕੀਫ੍ਰੇਮਸ ਕੱਢੇ। ਫਿਰ ਇਨ੍ਹਾਂ ਕੀਫ੍ਰੇਮਸ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ ਹਿਮਾਚਲ ਕਾਂਗਰਸ ਦੇ ਵੈਰੀਫਾਈਡ ਫੇਸਬੁੱਕ ਪੇਜ ਤੇ ਅਪਲੋਡ ਮਿਲਿਆ । ਵੀਡੀਓ ਦੇ ਨਾਲ ਕੈਪਸ਼ਨ ਲਿਖਿਆ ਸੀ, “ਕਿਨੌਰ ਤੋਂ ਕਾਂਗਰਸ ਵਿਧਾਇਕ ਜਗਤ ਸਿੰਘ ਨੇਗੀ ਤੋਂ ਦੇਸ਼ ਦੇ ਮਹਾਨ ਅਤੇ ਸ਼ਾਨਦਾਰ ਪ੍ਰਧਾਨ ਮੰਤਰੀ ਬਾਰੇ ਸੁਣੋ…”
ਸਾਨੂੰ ਇਹ ਕਲਿੱਪ Hindustan Live ਦੇ ਵੈਰੀਫਾਈਡ ਯੂ-ਟਿਊਬ ਚੈਨਲ ਦੇ ਇਕ ਵੀਡੀਓ ਵਿੱਚ ਮਿਲੀ । 31 ਮਾਰਚ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ, “Modi Sarakar में Privatisation पर Congress MLA Jagat Singh Negi Speech in Himachal Vidhan Sabha”
ਇਸ ਮਾਮਲੇ ਵਿੱਚ ਹੋਰ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਹਿਮਾਚਲ ਬਯੂਰੋ ਦੇ ਉੱਪ ਮੁੱਖ ਸੰਵਾਦਦਾਤਾ ਹੰਸਰਾਜ ਸੈਨੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, “ਇਹ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਵਿਧਾਇਕ ਜਗਤ ਸਿੰਘ ਨੇਗੀ ਹੈ। ਵੀਡੀਓ ਹਿਮਾਚਲ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਦੌਰਾਨ ਚਰਚਾ ਦਾ ਹੈ। ਬਜਟ ਸੈਸ਼ਨ 20 ਮਾਰਚ ਨੂੰ ਸਮਾਪਤ ਹੋਇਆ ਸੀ। ”
ਵਾਇਰਲ ਤਸਵੀਰ ਨੂੰ ਸਾਂਝਾ ਕਰਨ ਵਾਲੇ ਯੂਜ਼ਰ ‘Sayyed Akmal Hussain’ ਦੀ ਸ਼ੋਸ਼ਲ ਸਕੈਨਿੰਗ ਤੋਂ ਇਹ ਖੁਲਾਸਾ ਹੋਇਆ ਕਿ ਯੂਜ਼ਰ ਦਿੱਲੀ ਵਿੱਚ ਰਹਿੰਦਾ ਹੈ ਅਤੇ ਅਲੀਗੜ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਜਾਂਚ ਵਿਚ ਇਹ ਦਾਅਵਾ ਗਲਤ ਸਾਬਿਤ ਹੋਇਆ। ਵੀਡੀਓ ਵਿੱਚ ਦਿੱਖ ਰਹੇ ਵਿਅਕਤੀ ਨੇਪਾਲ ਦੇਸਾਂਸਦ ਨਹੀਂ , ਭਾਰਤ ਰਾਜ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਐਮ.ਐਲ.ਏ ਜਗਤ ਸਿੰਘ ਨੇਗੀ ਹਨ।
- Claim Review : ਨੇਪਾਲ ਦੇ ਸਾਂਸਦ ਸ਼੍ਰੀ ਮਾਨ ਮੋਦੀ ਜੀ ਦੀ ਤਾਰੀਫ਼ ਦੇ ਕਸ਼ੀਦੇ ਪੜ੍ਹਦੇ।" ਬਹੁਤ ਛਵੀ ਹੈ ਵਿਸ਼ਵ ਵਿੱਚ ਭਾਰਤ ਦੇ ਪੀ.ਐਮ ਦੀ। ਸ਼ਰਮ ਤੋਂ ਸਰ ਝੁਕ ਗਿਆ
- Claimed By : Sayyed Akmal Hussain
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...