Fact Check : ਮੁਆਫੀ ਚਾਹਾਂਗੇ, ਕਨ੍ਹੱਈਆ ਦੇ ਨੋਮੀਨੇਸ਼ਨ ਵਿਚ ਸ਼ਾਮਿਲ ਹੋਈ ਗੁਰਮੇਹਰ ਕੌਰ ਦਾ ਫਰਜ਼ੀ ਅਤੇ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ
- By: Bhagwant Singh
- Published: Apr 26, 2019 at 10:03 AM
- Updated: Jun 24, 2019 at 12:02 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਬਿਹਾਰ ਦੇ ਬੇਗੁਸਰਾਏ ਲੋਕ ਸਭਾ ਸੀਟ ਤੋਂ ਭਾਰਤੀ ਕਾਮਿਊਨਿਸਟ ਪਾਰਟੀ (ਸੀਪੀਆਈ) ਦੇ ਉਮੀਦਵਾਰ ਕਨ੍ਹੱਈਆ ਕੁਮਾਰ ਦੇ ਨਾਮਜ਼ਦਗੀ ਦਾਖਲ ਕਰਨ ਵਿਚ ਸ਼ਾਮਿਲ ਹੋਈ ਗੁਰਮੇਹਰ ਕੌਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਪੋਸਟ ਦੇ ਨਾਲ ਦੋ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਹਨ, ਜਿਸ ਵਿਚ ਸ਼ੇਹਲਾ ਰਸ਼ੀਦ ਅਤੇ ਜੇਐਨਯੂ (JNU) ਦੇ ਗੁਆਚੇ ਵਿਦਿਆਰਥੀ ਨਜ਼ੀਬ ਦੀ ਮਾਂ ਕਨ੍ਹੱਈਆ ਦੇ ਨਾਲ ਸਾਈਡ ‘ਤੇ ਖੜੀ ਨਜ਼ਰ ਆ ਰਹੀ ਹੈ।
ਕੀ ਹੈ ਵਾਇਰਲ ਪੋਸਟ ਵਿਚ?
ਤਸਵੀਰ ਵਿਚ ਦਾਅਵਾ ਕੀਤਾ ਗਿਆ ਹੈ,” ਇਹੀ ਹੈ ਉਹ ਮੋਹਤਰਮਾ ਹੈ ਜੋ ਕਨ੍ਹੱਈਆ ਦੇ ਨਾਮਾਂਕਣ ਵਿਚ ਚੋਣ ਪ੍ਰਚਾਰ ਕਰ ਰਹੀ ਹੈ, ਗੁਰਮੇਹਰ ਕੌਰ।
ਇਹੀ ਲੋਕ ਮਿਲ ਕੇ ਬੇਗੁਸਰਾਏ ਦਾ ਵਿਕਾਸ ਕਰਨਗੇ। ਛੀ ਛੀ ਸ਼ਰਮ ਵੀ ਨਹੀਂ ਆਉਂਦੀ ਹੈ।”
ਫੇਸਬੁੱਕ ‘ਤੇ ਇਹ ਪੋਸਟ ਯਾਦਵੇਂਦਰ ਸਿੰਘ ਯਦੁਵੰਸ਼ੀ ਦੇ ਪ੍ਰੋਫਾਈਲ ਤੋਂ 11 ਅਪ੍ਰੈਲ ਨੂੰ ਸਵੇਰੇ 7.37 ਮਿੰਟ ‘ਤੇ ਸ਼ੇਅਰ ਕੀਤੀ ਗਈ ਹੈ। ਪੜਤਾਲ ਕੀਤੇ ਜਾਣ ਤੱਕ ਇਸ ਪੋਸਟ ਨੂੰ 1600 ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ, ਉਥੇ ਇਸ ਨੂੰ 67 ਲਾਈਕਸ ਮਿਲੇ ਹਨ।
ਪੜਤਾਲ
ਇਸ ਪੋਸਟ ਵਿਚ ਗੁਰਮੇਹਰ ਕੌਰ ਦੇ ਮਨਘੜਤ ਵੀਡੀਓ ਦੇ ਨਾਲ ਦੋ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਹਨ। ਅਸੀਂ ਆਪਣੀ ਪੜਤਾਲ ਵੀਡੀਓ ਦੇ ਨਾਲ ਸ਼ੁਰੂ ਕੀਤੀ। ਰੀਵਰਸ ਇਮੇਜ਼ ਦੇ ਜ਼ਰੀਏ ਸਾਨੂੰ ਇਹ ਪਤਾ ਲੱਗਾ ਕਿ ਇਹ ਵੀਡੀਓ 2017 ਵਿਚ ਸੋਸ਼ਲ ਮੀਡੀਆ ਅਤੇ ਯੂ-ਟਿਊਬ (YouTube) ‘ਤੇ ਵਾਇਰਲ ਹੋ ਚੁੱਕਾ ਹੈ।
ਜਦੋਂ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਤਾਂ ਪਤਾ ਲੱਗਾ ਕਿ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਫੇਸਬੁੱਕ (Facebook) ‘ਤੇ ਅਪਲੋਡ ਕੀਤਾ ਗਿਆ ਸੀ। ਫੇਸਬੁਕ (Facebook) ‘ਤੇ ਇਹ ਵੀਡੀਓ 2 ਮਾਰਚ 2017 ਨੂੰ ਰਾਤ 8 ਵੱਜ ਕੇ 17 ਮਿੰਟ ‘ਤੇ ਅਪਲੋਡ ਕੀਤਾ ਗਿਆ, ਜਿਸ ਦੇ ਬਾਅਦ ਇਹ ਸੋਸ਼ਲ ਮੀਡੀਆਂ ‘ਤੇ ਤੇਜ਼ੀ ਨਾਲ ਵਾਇਰਲ ਹੋਇਆ।
ਨਿਊਜ਼ ਸਰਚ ਦੇ ਜ਼ਰੀਏ ਜਦੋਂ ਅਸੀਂ ਇਸ ਦੀ ਪੁਸ਼ਟੀ ਕਰਨੀ ਚਾਹੀ ਤਾਂ ਸਾਨੂੰ 5 ਮਾਰਚ ਨੂੰ ਫਰਸਟਪੋਸਟ (Firstpost) ਵਿਚ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ, ਜਿਸ ਵਿਚ ਗੁਰਮੇਹਰ ਕੌਰ ਦਾ ਟਵੀਟ ਵੀ ਨਜ਼ਰ ਆਇਆ। ਟਵੀਟ ਵਿਚ ਗੁਰਮੇਹਰ ਕੌਰ ਨੇ ਵੀਡੀਓ ਵਿਚ ਖੁਦ ਦੇ ਹੋਣ ਦਾ ਖੰਡਨ ਕੀਤਾ ਹੈ। ਟਵੀਟ ਵਿਚ ਕੌਰ ਨੇ ਕਿਹਾ, ‘ਕਾਰ ਵਿਚ ਦਿਸ ਰਹੀ ਲੜਕੀ ਮੈਂ ਨਹੀਂ ਹਾਂ। ਪਰ ਉਹ ਕੋਈ ਵੀ ਹੋਵੇ, ਕੀ ਕਿਸੇ ਨੂੰ ਵੀ ਅਜਿਹਾ ਸ਼ਰਮਿੰਦਾ ਕਰਨਾ ਠੀਕ ਹੈ?”
3 ਮਾਰਚ 2017 ਨੂੰ ਪ੍ਰਕਾਸ਼ਿਤ ਇੰਡੀਆ ਟੂਡੇ ਦੀ ਰਿਪੋਰਟ ਵਿਚ ਗੁਰਮੇਹਰ ਕੌਰ ਦੀ ਮਾਂ ਨੇ ਉਸ ਦੇ ਵੀਡੀਓ ਵਿਚ ਹੋਣ ਨੂੰ ਖਾਰਜ ਕੀਤਾ ਹੈ। ਉਸ ਦੀ ਮਾਂ ਰਜਵਿੰਦਰ ਦੇ ਮੁਤਾਬਿਕ, ”ਵੀਡੀਓ ਵਿਚ ਨਜ਼ਰ ਆ ਰਹੀ ਲੜਕੀ ਉਨ੍ਹਾਂ ਦੀ ਬੇਟੀ ਨਹੀਂ ਹੈ, ਉਲਟਾ ਉਨ੍ਹਾਂ ਨੇ ਵੀਡੀਓ ਵਿਚ ਨਜ਼ਰ ਆ ਰਹੀ ਲੜਕੀ ਨੂੰ ਬਦਨਾਮ ਕੀਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ।’
ਕਨ੍ਹੱਈਆ ਨੇ ਆਪਣੇ ਨਾਮਜ਼ਦਗੀ ਵਿਚ ਗੁਰਮੇਹਰ ਕੌਰ ਸਮੇਤ ਹੋਰ ਲੋਕਾਂ ਦੇ ਸ਼ਾਮਿਲ ਹੋਣ ਦੀ ਜਾਣਕਾਰੀ ਦਿੱਤੀ ਹੈ। ਕਨ੍ਹੱਈਆ ਨੇ ਆਪਣੇ ਫੇਸਬੁੱਕ ਪੋਸਟ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 9 ਅਪ੍ਰੈਲ ਨੂੰ ਬੇਗੁਸਰਾਏ ਵਿਚ ਰੋਡ ਸ਼ੋ ਦੇ ਦੋਰਾਨ ਸੇਹਲਾ ਰਸ਼ੀਦ, ਗੁਰਮੇਹਰ ਕੌਰ, ਜਿਗਨੇਸ਼ ਮੇਵਾਣੀ ਸਮੇਤ ਹੋਰ ਲੋਕ ਇਸ ਵਿਚ ਸ਼ਾਮਿਲ ਹੋਏ।
ਕਨ੍ਹੱਈਆ ਦੇ ਨਾਮਜ਼ਦਗੀ ਵਿਚ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ, ਸ਼ੇਹਲਾ ਰਸ਼ੀਦ, ਗੁਰਮੇਹਰ ਕੌਰ ਅਤੇ ਨਜ਼ੀਬ ਦੀ ਮਾਂ ਫਾਤਿਮਾ ਨਫੀਸ਼ ਸਮੇਤ ਕਈ ਹੋਰ ਲੋਕ ਬੇਗੁਸਰਾਏ ਪਹੁੰਚੇ ਸਨ, ਜਿਸ ਦੀ ਪੁਸ਼ਟੀ ਕਨ੍ਹੱਈਆ ਦੇ ਫੇਸਬੁਕ ਪੋਸਟ ਅਤੇ ਨਿਊਜ਼ ਸਰਚ ਤੋਂ ਕੀਤੀ ਜਾ ਸਕਦੀ ਹੈ।
ਨਤੀਜ਼ਾ- ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਸਾਬਤ ਹੁੰਦਾ ਹੈ ਕਿ ਕਨ੍ਹੱਈਆ ਦੇ ਨਾਮਜ਼ਦਗੀ ਦੌਰਾਨ ਨਜ਼ੀਬ ਦੀ ਮਾਂ ਫਾਤਿਮਾ ਨਫੀਸ, ਜਿਗਨੇਸ ਮੇਵਾਨੀ, ਸ਼ੇਹਲਾ ਰਸੀਦ ਅਤੇ ਗੁਰਮੋਹਰ ਕੌਰ ਸਮੇਤ ਹੋਰ ਲੋਕ ਸ਼ਾਮਿਲ ਹੋਏ ਸਨ ਅਤੇ ਇਨ੍ਹਾਂ ਨੇ ਰੋਡ ਸ਼ੋਅ ਵਿਚ ਵੀ ਹਿੱਸਾ ਲਿਆ ਸੀ, ਪਰ ਜਿਸ ਵੀਡੀਓ ਨੂੰ ਗੁਰਮੇਹਰ ਕੌਰ ਦਾ ਦੱਸਦੇ ਹੋਏ ਵਾਇਰਲ ਕੀਤਾ ਗਿਆ, ਉਹ ਪੁਰਾਣਾ ਅਤੇ ਕਿਸੇ ਹੋਰ ਲੜਕੀ ਦਾ ਵੀਡੀਓ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : ਕਨ੍ਹੱਈਆ ਦੇ ਨੋਮੀਨੇਸ਼ਨ ਵਿਚ ਚੋਣ ਪ੍ਰਚਾਰ ਕਰ ਰਹੀ ਹੈ; ਗੁਰਮੇਹਰ ਕੌਰ
- Claimed By : Facebook user-यादवेंद्र सिंह यदुवंशी
- Fact Check : ਭ੍ਰਮਕ