ਨਵੀਂ ਦਿੱਲੀ, (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਗੂਗਲ (Google) ਦੇ ਸੀ.ਈ.ਓ. ਸੁੰਦਰ ਪਿਚਾਈ ਦੇ ਭਾਰਤ ਵਿਚ ਮਤਦਾਨ ਕੀਤੇ ਜਾਣ ਦੀ ਖਬਰ ਵਾਇਰਲ ਹੋ ਰਹੀ ਹੈ। ਫੇਸਬੁੱਕ (Facebook) ਅਤੇ ਟਵਿੱਟਰ (Twitter) ‘ਤੇ ਕੀਤੇ ਜਾ ਰਹੇ ਦਾਅਵੇ ਮੁਤਾਬਿਕ, ਗੂਗਲ (Google) ਦੇ ਸੀ.ਈ.ਓ. ਸੁੰਦਰ ਪਿਚਾਈ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਲਈ ਭਾਰਤ ਆਏ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿਚ ਇਹ ਖਬਰ ਗਲਤ ਸਾਬਿਤ ਹੁੰਦੀ ਹੈ। ਸੁੰਦਰ ਪਿਚਾਈ ਦੀ ਜਿਸ ਤਸਵੀਰ ਦਾ ਹਵਾਲਾ ਦਿੰਦੇ ਹੋਏ ਇਹ ਦਾਅਵਾ ਕੀਤਾ ਗਿਆ ਹੈ, ਉਹ ਪੁਰਾਣੀ ਤਸਵੀਰ ਹੈ। ਭਾਰਤੀ ਜਨ ਪ੍ਰਤੀਨਿਧੀਤਵ ਕਾਨੂੰਨ ਦੇ ਮੁਤਾਬਿਕ ਦੂਸਰੇ ਦੇਸ਼ ਦੀ ਨਾਗਰਿਕਤਾ ਗ੍ਰਹਿਣ ਕਰ ਚੁੱਕੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਮਤਦਾਨ ਕਰਨ ਦਾ ਅਧਿਕਾਰ ਨਹੀਂ ਹੈ।
ਫੇਸਬੁੱਕ (Facebook) ‘ਤੇ ਸ਼ੇਅਰ ਕੀਤੀ ਗਈ ਪੋਸਟ ਵਿਚ ਦਾਅਵਾ ਕੀਤਾ ਗਿਆ ਹੈ, ‘Google CEO Sundar Pichai came all the way from USA to cast his vote. A Great Inspiring Gesture From Him.’
ਇਸ ਪੋਸਟ ਨੂੰ 19 ਅਪ੍ਰੈਲ ਨੂੰ ਸਵੇਰੇ 7.36 ਮਿੰਟ ‘ਤੇ ਸ਼ੇਅਰ ਕੀਤਾ ਗਿਆ। ਟਵਿੱਟਰ ‘ਤੇ ਵੀ ਇਸ ਪੋਸਟ ਨੂੰ ਕਈ ਯੂਜ਼ਰਜ਼ ਨੇ ਸ਼ੇਅਰ ਕੀਤਾ ਹੈ। ਇਥੋਂ ਤੱਕ ਕਿ ਮੇਨ ਸਟ੍ਰੀਮ ਮੀਡੀਆ ਵਿਚ ਇਸ ਝਾਂਸੇ ਵਿਚ ਆ ਗਿਆ। ਟੀਵੀ9 ਗੁਜਰਾਤੀ ਦੇ ਵੇਰੀਫਾਈਡ ਟਵਿੱਟਰ ਹੈਂਡਲ ‘ਤੇ ਇਸ ਨੂੰ ਦੇਖਿਆ ਜਾ ਸਕਦਾ ਹੈ।
ਪੜਤਾਲ ਦੀ ਸ਼ੁਰੂਆਤ ਅਸੀਂ ਗੂਗਲ (Google) ਰੀਵਰਸ ਇਮੇਜ ਤੋਂ ਕੀਤੀ। ਰੀਵਰਸ ਇਮੇਜ ਤੋਂ ਸਾਨੂੰ ਪਤਾ ਲੱਗਾ ਕਿ ਜਿਸ ਤਸਵੀਰ ਨੂੰ ਪਿਚਾਈ ਦੇ ਭਾਰਤ ਆ ਕੇ ਮਤਦਾਨ ਕੀਤੇ ਜਾਣ ਦੇ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ, ਉਹ ਕਰੀਬ ਦੋ ਸਾਲ ਪੁਰਾਣੀ ਹੈ। ਸੁੰਦਰ ਪਿਚਾਈ ਦੇ ਅਧਿਕਾਰਿਕ ਟਵਿੱਟਰ ਹੈਂਡਲ ਨਾਲ ਇਸ ਤਸਵੀਰ ਨੂੰ 7 ਜਨਵਰੀ, 2017 ਨੂੰ ਟਵੀਟ ਕੀਤਾ ਗਿਆ ਸੀ।
ਦਰਅਸਲ ਇਹ ਤਸਵੀਰ ਸੁੰਦਰ ਪਿਚਾਈ ਦੇ ਆਈ.ਆਈ.ਟੀ. (IIT) ਖੜਗਪੁਰ ਦੀ ਯਾਤਰਾ ਦੇ ਦੌਰਾਨ ਦੀ ਹੈ। ਸੁੰਦਰ ਪਿਚਾਈ ਆਈ.ਆਈ.ਟੀ. (IIT) ਖੜਗਪੁਰ ਦੇ ਐਲਯੁਮਿਨਾਈ ਹਨ । ਪਿਚਾਈ ਦੀ ਭਾਰਤ ਯਾਤਰਾ ਦੀ ਜਾਣਕਾਰੀ ਆਈ.ਆਈ. ਟੀ. (IIT) ਖੜਗਪੁਰ ਦੇ ਐਲਯੁਮਿਨਾਈ ਨੈੱਟਵਰਕ ‘ਤੇ ਦੇਖੀ ਜਾ ਸਕਦੀ ਹੈ।
ਆਈ.ਆਈ.ਟੀ. (IIT) ਖੜਗਪੁਰ ਦੇ ਐਲਯੁਮਿਨਾਈ ਨੈੱਟਵਰਕ ‘ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ, ਪਿਚਾਈ 5 ਜਨਵਰੀ 2017 ਨੂੰ ਆਈ.ਆਈ.ਟੀ. (IIT) ਖੜਗਪੁਰ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਨ। ਬਤੌਰ ਗੂਗਲ (Google) ਸੀ.ਈ.ਓ. ਇਹ ਉਨ੍ਹਾਂ ਦੀ ਪਹਿਲੀ ਯਾਤਰਾ ਸੀ। ਆਈ.ਆਈ.ਟੀ. (IIT) ਖੜਗਪੁਰ ਦੇ ਮੁਤਾਬਿਕ, ਪਿਚਾਈ 93 ਬੈਚ ਬੈਂਕ ਦੇ ਬੀਟੈੱਕ ਦੇ ਵਿਦਿਆਰਥੀ ਹਨ।
ਸੁੰਦਰ ਪਿਚਾਈ ਦਾ ਜਨਮ ਤਾਮਿਲਨਾਡੂ ਦੇ ਮਦੁਰੈ ਵਿਚ ਹੋਇਆ। ਚੋਣ ਆਯੋਗ ਦੀ ਅਧਿਸੂਚਨਾ ਦੇ ਮੁਤਾਬਿਕ, ਪਹਿਲੇ ਪੜਾਅ ਦੀਆਂ ਵੋਟਾਂ 11 ਅਪ੍ਰੈਲ ਨੂੰ ਹੋਈਆਂ ਅਤੇ ਇਸ ਦੌਰਾਨ ਤਾਮਿਲਨਾਡੂ ਦੀ ਕਿਸੇ ਵੀ ਸੀਟ ‘ਤੇ ਵੋਟਿੰਗ ਨਹੀਂ ਹੋਈ।
ਯਾਨਿ ਜਿਸ ਤਸਵੀਰ ਨੂੰ ਪਿਚਾਈ ਦੇ ਭਾਰਤ ਵਿਚ ਮਤਦਾਨ ਕੀਤੇ ਜਾਣ ਦੇ ਦਾਅਵੇ ਦੇ ਨਾਲ ਵਾਇਰਲ ਕੀਤਾ ਗਿਆ, ਉਹ ਤਸਵੀਰ ਪੁਰਾਣੀ ਹੈ।
ਬਲੂਮਬਰਗ (Bloomberg) ਪ੍ਰੋਫਾਈਲ ਦੇ ਮੁਤਾਬਿਕ, ਬੀ.ਈ. ਦੀ ਡਿਗਰੀ ਲੈਣ ਦੇ ਬਾਅਦ ਉਨ੍ਹਾਂ ਨੇ ਐਮ.ਬੀ.ਏ. ਦੀ ਪੜ੍ਹਾਈ ਯੂਨੀਵਰਸਿਟੀ ਆਫ ਪੈਨਿਸਲਵੇਨਿਆ ਅਤੇ ਐਮ.ਐਸ. ਦੀ ਪੜ੍ਹਾਈ ਸਟੈਨਫਰਡ ਯੂਨੀਵਰਸਿਟੀ ਤੋਂ ਪੂਰੀ ਕੀਤੀ। 2004 ਵਿਚ ਉਨ੍ਹਾਂ ਨੇ ਗੂਗਲ (Google) ਜੁਆਇੰਨ ਕੀਤਾ।
NDTV ਅਤੇ ਹੋਰ ਰਿਪੋਰਟਾਂ ਦੇ ਮੁਤਾਬਿਕ, ਸੁੰਦਰ ਪਿਚਾਈ ਹੁਣ ਅਮਰੀਕਾ ਦੇ ਨਾਗਰਿਕ ਹਨ ਅਤੇ ਭਾਰਤੀ ਜਨਪ੍ਰਤੀਨਿੱਧੀਤਵ ਕਾਨੂੰਨ, 1950 ਦੇ ਤਹਿਤ ਵਿਦੇਸ਼ੀ ਨਾਗਰਿਕਤਾ ਲੈ ਚੁੱਕਾ ਕੋਈ ਵਿਅਕਤੀ ਭਾਰਤ ਵਿਚ ਵੋਟ ਦਾ ਇਸਤੇਮਾਲ ਨਹੀਂ ਕਰ ਸਕਦਾ ਹੈ। ਭਾਰਤ ਵਿਚ ਵੋਟ ਕਰਨ ਦੀ ਯੋਗਤਾ ਦੇ ਬਾਰੇ ਵਿਚ ਸੰਬੰਧਿਤ ਪ੍ਰਾਵਧਾਨਾਂ ਨੂੰ ਇਥੇ ਦੇਖਿਆ ਜਾ ਸਕਦਾ ਹੈ।
ਨਤੀਜਾ : ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਖਬਰ ਗਲਤ ਸਾਬਿਤ ਹੁੰਦੀ ਹੈ। ਸੁੰਦਰ ਪਿਚਾਈ ਵੋਟ ਦੇ ਲਈ ਭਾਰਤ ਨਹੀਂ ਆਏ ਸਨ, ਬਲਕਿ ਇਸ ਦਾਅਵੇ ਦੇ ਨਾਲ ਵਾਇਰਲ ਕੀਤੀ ਗਈ ਤਸਵੀਰ ਕਰੀਬ ਦੋ ਸਾਲ ਪੁਰਾਣੀ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।