ਨਵੀਂ ਦਿੱਲੀ, (ਵਿਸ਼ਵਾਸ ਟੀਮ)। ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨਾਲ ਜੁੜੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਨੀਰਵ ਮੋਦੀ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਲੰਡਨ ਕੋਰਟ ਵਿਚ ਜਾਣਕਾਰੀ ਦਿੱਤੀ ਹੈ ਕਿ ਦੇਸ਼ ਛੱਡ ਕੇ ਭੱਜਣ ਵਿਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਨੇਤਾਵਾਂ ਨੇ ਉਸ ਦੀ ਮਦਦ ਕੀਤੀ। ਇਸ ਪੋਸਟ ਦੇ ਦਾਅਵੇ ਦੇ ਮੁਤਾਬਿਕ, ਨੀਰਵ ਨੇ ਇਸ ਦੇ ਲਈ ਭਾਜਪਾ ਨੇਤਾਵਾਂ ਨੂੰ ਕਮੀਸ਼ਨ ਵੀ ਦਿੱਤਾ ਸੀ।
ਨਰੇਸ਼ ਯਾਦਵ ਨਾਮ ਦੇ ਯੂਜ਼ਰ ਨੇ ਫੇਸਬੁੱਕ (Facebook) ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਰਵ ਮੋਦੀ ਨੇ ਲੰਡਨ ਕੋਰਟ ਵਿਚ ਬਿਆਨ ਦਿੱਤਾ ਹੈ ਕਿ ਉਹ ਭੱਜਿਆ ਨਹੀਂ ਹੈ, ਬਲਕਿ ਉਸ ਨੂੰ ਭਜਾਇਆ ਗਿਆ ਹੈ। ਇਸ ਪੋਸਟ ਵਿਚ ਲਿਖਿਆ ਹੈ, ‘ਲੰਡਨ ਕੋਰਟ ਵਿਚ ਨੀਰਵ ਮੋਦੀ ਦਾ ਬਿਆਨ ਭੱਜਿਆ ਨਹੀਂ. . ਭਜਾਇਆ ਗਿਆ 456 ਕਰੋੜ ਕਮਿਸ਼ਨ ਖਾਧਾ ਭਾਜਪਾ ਨੇਤਾਵਾਂ ਨੇ।’ ਯਾਨਿ ਨੀਰਵ ਦੇ ਹਵਾਲੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਉਸ ਨੂੰ ਭਜਾਉਣ ਦੇ ਲਈ ਭਾਜਪਾ ਨੇ ਕਮਿਸ਼ਨ ਵੀ ਖਾਧਾ।
ਪੜਤਾਲ :
ਵਿਸ਼ਵਾਸ ਨਿਊਜ਼ ਦੀ ਟੀਮ ਨੇ ਇਸ ਦਾਅਵੇ ਦੀ ਪੜਤਾਲ ਕੀਤੀ। ਸਾਡੇ ਫੈਕਟ ਚੈਕ ਦੇ ਮੁਤਾਬਿਕ, ਨੀਰਵ ਮੋਦੀ ਦਾ ਇਹ ਕਥਿਤ ਬਿਆਨ ਫਰਜ਼ੀ ਹੈ। ਨੀਰਵ ਮੋਦੀ ਨੇ ਲੰਡਨ ਦੇ ਕਿਸੇ ਕੋਰਟ ਵਿਚ ਹੁਣ ਤੱਕ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਅਸੀਂ ਇਸ ਫਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨਰੇਸ਼ ਯਾਦਵ ਦੀ ਪ੍ਰੋਫਾਈਲ ਦਾ Stalkscan ਦੀ ਮਦਦ ਨਾਲ ਸਕੈਨ ਕੀਤਾ। ਪੜਤਾਲ ਵਿਚ ਸਾਨੂੰ ਕਈ ਭ੍ਰਾਮਕ ਅਤੇ ਫਰਜ਼ੀ ਪੋਸਟਾਂ ਮਿਲੀਆਂ।
ਇਸ ਬਿਆਨ ਦੀ ਪੜਤਾਲ ਕਰਨ ਅਤੇ ਇਸ ਦੇ ਪਿੱਛੇ ਦਾ ਸੱਚ ਦਾ ਪਤਾ ਲਗਾਉਣ ਦੇ ਲਈ ਅਸੀਂ ਇੰਟਰਨੈੱਟ ‘ਤੇ ਕਾਫ਼ੀ ਖੋਜ਼ਬੀਣ ਕੀਤੀ। ਸਾਨੂੰ ਕਈ ਸਾਰੀਆਂ ਪੋਸਟਾਂ ਮਿਲੀਆਂ ਜਿਨਾਂ ਵਿਚ ਇਸੇ ਤਰ੍ਹਾਂ ਦਾ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਸੀ। ਇਨ੍ਹਾਂ ਵਿਚ ਨਿਊਜ਼ 18 ਦੇ ਨਾਮ ਨਾਲ ਇਕ ਕਥਿਤ ਟਵੀਟ ਵੀ ਮਿਲਿਆ ਜਿਸ ਵਿਚ ਬਿਲਕੁੱਲ ਇਹੀ ਦਾਅਵਾ ਕੀਤਾ ਜਾ ਰਿਹਾ ਸੀ। News18 ਦਾ ਇਹ ਕਥਿਤ ਟਵੀਟ, ਕੋਈ ਟਵੀਟ ਨਾ ਹੋ ਕੇ ਫੋਟੋ ਸ਼ਾਪ ਦੀ ਮਦਦ ਨਾਲ ਤਿਆਰ ਕੀਤੀ ਗਈ ਤਸਵੀਰ ਹੈ।
ਅਸੀਂ ਇਸ ਟਵੀਟ ਦੀ ਪੜਤਾਲ ਕੀਤੀ। ਇਸ ਦੌਰਾਨ ਸਾਨੂੰ News18 India ਦਾ ਅਸਲ ਟਵੀਟ ਮਿਲਿਆ।
News18 India ਦੇ ਅਸਲ ਟਵੀਟ ਵਿਚ ਲਿਖਿਆ ਗਿਆ ਸੀ, ‘ਪੀ.ਐਨ.ਬੀ. ਵਿਚ ਕਰੋੜਾਂ ਦਾ ਘੋਟਾਲਾ ਕਰਨ ਵਾਲਾ ਨੀਰਵ ਮੋਦੀ ਇਕ ਬੈਂਕ ਕਰਮਚਾਰੀ ਦੀ ਸੂਝਬੂਝ ਨਾਲ ਗ੍ਰਿਫਤਾਰ ਹੋਇਆ, ਜਾਣੋ ਪੂਰਾ ਮਾਮਲਾ।’
ਸਾਡੀ ਪੜਤਾਲ ਵਿਚ ਸਾਹਮਣੇ ਆਇਆ ਕਿ ਇਸ ਅਸਲੀ ਟਵੀਟ ਦੇ ਨਾਲ ਛੇੜਛਾੜ ਕਰਕੇ ਫਰਜ਼ੀ ਟਵੀਟ ਬਣਾਇਆ ਗਿਆ ਹੈ। ਇਸ ਫਰਜ਼ੀ ਦਾਅਵੇ ਨੂੰ ਮਸ਼ਹੂਰ ਐਕਟਰ ਅਤੇ ਸੀਨੀਅਰ ਨੇਤਾ ਸ਼ਤਰੂਘਨ ਸਿਨ੍ਹਾ ਦੀ ਤਸਵੀਰ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅੱਗੇ ਦੀ ਪੜਤਾਲ ਕਰਦੇ ਹੋਏ ਅਸੀਂ ਸ਼ਤਰੂਘਨ ਸਿਨ੍ਹਾ ਕੀਵਰਡ ਨਾਲ ਵੀ ਨੀਰਵ ਨਾਲ ਜੁੜੀਆਂ ਖਬਰਾਂ ਨੂੰ ਸਰਚ ਕੀਤਾ, ਪਰ ਸਾਨੂੰ ਅਜਿਹਾ ਕੋਈ ਬਿਆਨ ਨਹੀਂ ਮਿਲਿਆ। ਅਸੀਂ ਇਸ ਸਬੰਧ ਵਿਚ ਸ਼ਤਰੂਘਨ ਸਿਨ੍ਹਾ ਦੇ ਪੀ.ਆਰ. (PR) ਨਾਲ ਵੀ ਗੱਲ ਕੀਤੀ। ਹਾਲਾਂਕਿ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਨਿਊਜ਼ ਏਜੰਸੀ ਰਾਇਟਰਸ ਦੀ ਰਿਪੋਰਟ ਦੇ ਮੁਤਾਬਿਕ, ਨੀਰਵ ਮੋਦੀ ਨੇ ਕੋਰਟ ਦੇ ਸਾਹਮਣੇ ਪੇਸ਼ ਹੋ ਕੇ ਕੇਵਲ ਆਪਣੇ ਨਾਮ, ਉਮਰ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਹ ਨਹੀਂ ਚਾਹੁੰਦਾ ਕਿ ਉਸ ਦਾ ਸਮਰਪਣ ਕੀਤਾ ਜਾਵੇ। ਏਜੰਸੀ ਦੇ ਮੁਤਾਬਿਕ, ਨੀਰਵ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਉਸ ਦੇ ਕਲਾਇੰਟ ‘ਤੇ ਲੱਗ ਸਾਰੇ ਆਰੋਪ ਗਲਤ ਅਤੇ ਰਾਜਨੀਤਿਕ ਰੂਪ ਨਾਲ ਪ੍ਰੇਰਿਤ ਹਨ।
ਨਤੀਜਾ : ਸਾਡੀ ਪੜਤਾਲ ਵਿਚ ਵਾਇਰਲ ਹੋ ਰਹੀ ਪੋਸਟ ਫਰਜ਼ੀ ਨਿਕਲੀ। ਇਸ ਪੋਸਟ ਦਾ ਇਹ ਦਾਅਵਾ ਗਲਤ ਨਿਕਲਿਆ ਕਿ ਭਾਜਪਾ ਨੇਤਾਵਾਂ ਨੇ ਨੀਰਵ ਮੋਦੀ ਨੂੰ ਭਾਰਤ ਤੋਂ ਭੱਜਣ ਨੂੰ ਕਿਹਾ ਸੀ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।