ਸਕ੍ਰੀਨਸ਼ਾਟ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇੰਡੀਆ ਟੀਵੀ ਚੈਨਲ ਤੇ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਗਈ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜ ਰਾਜਾਂ ਵਿੱਚ ਹੋ ਰਹੇ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਕਈ ਐਡੀਟੇਡ ਸਕ੍ਰੀਨਸ਼ਾਟ ਅਤੇ ਵੀਡੀਓਜ਼ ਵਾਇਰਲ ਹੋ ਰਹੇ ਹਨ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖ਼ਬਰ ਦਾ ਇੱਕ ਸਕ੍ਰੀਨਸ਼ਾਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੰਡੀਆ ਟੀਵੀ ਦੀ ਬ੍ਰੇਕਿੰਗ ਨਿਊਜ਼ ਦੀ ਪਲੇਟ ਤੇ ਪੀਐਮ ਮੋਦੀ ਦੀ ਫੋਟੋ ਲੱਗੀ ਹੋਈ ਹੈ। ਇਸ ਵਿੱਚ ਲਿਖਿਆ ਹੈ, ਮੈਂ ਜਾਟਾਂ ਦੇ ਘਰ ਤੋਂ ਲੱਸੀ ਮੰਗ ਕੇ ਲਿਆਉਂਦਾ ਸੀ-ਨਰਿੰਦਰ ਮੋਦੀ। ਹੇਠਾਂ ਲਿਖਿਆ ਹੈ, ਮੈਂ 20 ਸਾਲਾਂ ਤੋਂ ਜਾਟਲੈਂਡ ਵਿੱਚ ਰਹਿ ਰਿਹਾ ਹਾਂ – ਨਰਿੰਦਰ ਮੋਦੀ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਸਕ੍ਰੀਨਸ਼ਾਟ ਫਰਜੀ ਹੈ। ਇਸਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਵਹਟਸਐੱਪ ਤੇ ਸਾਨੂੰ ਇਹ ਸਕ੍ਰੀਨਸ਼ਾਟ ਮਿਲਿਆ। ਇਸ ਦੇ ਨਾਲ ਲਿਖਿਆ ਹੈ,
लो भाई जाट भाइयों नरेंद्र मोदी जी आपके घर से लस्सी मांग कर पीते रहे
ਫੇਸਬੁੱਕ ਤੇ ਵੀ ਕਈ ਯੂਜ਼ਰਸ ਨੇ ਇਸ ਸਕ੍ਰੀਨਸ਼ਾਟ ਨੂੰ ਮਿਲਦੇ – ਜੁਲਦੇ ਕਮੇੰਟ੍ਸ ਨਾਲ ਸ਼ੇਅਰ ਕੀਤਾ।
ਪੜਤਾਲ
ਵਾਇਰਲ ਸਕ੍ਰੀਨਸ਼ਾਟ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਇੰਡੀਆ ਟੀਵੀ ਦੇ ਯੂਟਿਊਬ ਚੈਨਲ ਤੇ ਇਸ ਖਬਰ ਦੀ ਤਲਾਸ਼ ਕੀਤੀ। ਇਸ ਵਿੱਚ ਸਾਨੂੰ 28 ਜਨਵਰੀ 2022 ਨੂੰ ਅਪਲੋਡ ਕੀਤੀ ਗਈ ਵੀਡੀਓ ਨਿਊਜ਼ ਮਿਲੀ। ਇਸਦਾ ਸਿਰਲੇਖ ਹੈ, NCC ਰੈਲੀ ਵਿੱਚ ਬੋਲੇ ਪ੍ਰਧਾਨ ਮੰਤਰੀ Modi- ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਸ ਵਿੱਚ 13.05 ਮਿੰਟ ਤੇ ਅਸੀਂ ਇਸ ਤੋਂ ਸਕ੍ਰੀਨਸ਼ਾਟ ਕੈਪਚਰ ਕੀਤਾ। ਜੇਕਰ ਇਸ ਨੂੰ ਵਾਇਰਲ ਸਕ੍ਰੀਨਸ਼ਾਟ ਨਾਲ ਮਿਲਾਇਆ ਜਾਵੇ ਤਾਂ ਦੋਵਾਂ ਵਿੱਚ ਸਮਾਂ ਵੀ ਇੱਕੋ ਜਿਹਾ ਹੈ। ਉੱਪਰਲੀ ਪੱਟੀ ਤੇ ‘ਪ੍ਰਧਾਨ ਮੰਤਰੀ’ ਅਤੇ BREAKING NOW ਲਿਖਿਆ ਹੋਇਆ ਹੈ। ਇਹ ਵਾਇਰਲ ਸਕ੍ਰੀਨਸ਼ਾਟ ਨਾਲ ਕਾਫੀ ਮਿਲਦਾ ਜੁਲਦਾ ਹੈ। ਇਸ ਵਿੱਚ ਲਿਖਿਆ ਹੈ, युवा देश के उत्साह में अलग ही उत्साह दिखता है- पीएम मोदी। BREAKING NEWS ਦੇ ਹੇਠਾਂ ਲਿਖਿਆ ਹੋਇਆ ਹੈNCC कैडेट्स को प्रधानमंत्री मोदी का संबोधन। ਵਾਇਰਲ ਸਕ੍ਰੀਨਸ਼ਾਟ ਵਿੱਚ ਫੌਂਟ ਵੀ ਵੱਖਰਾ ਹੈ।
ਇਸਦੀ ਹੋਰ ਪੜਤਾਲ ਦੇ ਲਈ ਅਸੀਂ ਕੀਵਰਡਸ ਨਾਲ ਵਾਇਰਲ ਨਿਊਜ਼ ਨੂੰ ਸਰਚ ਕੀਤਾ ਪਰ ਅਜਿਹੀ ਕੋਈ ਵੀ ਖਬਰ ਨਹੀਂ ਮਿਲੀ। 28 ਜਨਵਰੀ 2022 ਨੂੰ jagran ਵਿੱਚ ਛਪੀ ਖਬਰ ਦੇ ਅਨੁਸਾਰ, ਦਿੱਲੀ ਦੇ ਕਰਿਅੱਪਾ ਗ੍ਰਾਉੰਡ ਵਿੱਚ ਪੀਐਮ ਮੋਦੀ ਨੇ ਐਨਸੀਸੀ ਕੈਡਿਟਾਂ ਦੀ ਰੈਲੀ ਨੂੰ ਸੰਬੋਧਿਤ ਕੀਤਾ। ਇਸ ਵਿੱਚ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ।
ਹੋਰ ਪੁਸ਼ਟੀ ਲਈ ਅਸੀਂ ਇੰਡੀਆ ਟੀਵੀ ਵਿੱਚ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਸਕ੍ਰੀਨਸ਼ਾਟ ਨੂੰ ਫਰਜ਼ੀ ਦੱਸਿਆ।
ਨਤੀਜਾ: ਸਕ੍ਰੀਨਸ਼ਾਟ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇੰਡੀਆ ਟੀਵੀ ਚੈਨਲ ਤੇ ਅਜਿਹੀ ਕੋਈ ਖ਼ਬਰ ਨਹੀਂ ਚਲਾਈ ਗਈ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।