ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲੀ। ਪ੍ਰਿਯੰਕਾ ਗਾਂਧੀ ਦੇ ਇੱਕ ਪੁਰਾਣੇ ਟਵੀਟ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (Vishvas News)। ਕਾਂਗਰੇਸ ਨੇਤਾ ਪ੍ਰਿਯੰਕਾ ਗਾਂਧੀ ਦਾ ਇੱਕ ਫਰਜੀ ਟਵੀਟ ਵਾਇਰਲ ਹੋ ਰਿਹਾ ਹੈ। ਇਸ ਫਰਜੀ ਟਵੀਟ ਦੇ ਜਰੀਏ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ‘ਤੇ ਗਲਤ ਕਮੈਂਟ ਕੀਤਾ ਗਿਆ ਹੈ।
ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ। ਸਾਨੂੰ ਪਤਾ ਚਲਿਆ ਕਿ ਪ੍ਰਿਯੰਕਾ ਗਾਂਧੀ ਦੇ ਇੱਕ ਪੁਰਾਣੇ ਟਵੀਟ ਨਾਲ ਛੇੜਛਾੜ ਕਰ ਉਸਨੂੰ ਐਡਿਟ ਕਰਕੇ ਵਾਇਰਲ ਕੀਤਾ ਗਿਆ ਹੈ। ਸਾਡੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਿਤ ਹੋਈ।
ਫੇਸਬੁੱਕ ਯੂਜ਼ਰ ललित राजपाल ਨੇ 16 ਨਵੰਬਰ ਨੂੰ ਪ੍ਰਿਯੰਕਾ ਗਾਂਧੀ ਦਾ ਇੱਕ ਫਰਜੀ ਟਵੀਟ ਅਪਲੋਡ ਕਰਦੇ ਹੋਏ ਲਿਖਿਆ: “His means bodyguard’s wife..The tweet is now deleted for obvious reasons. 😗😚 Twitter need to add edit button 😀😀words can’t be bullet ..once fired can not be back😀😀”
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੇ ਟਵੀਟ ਦੇ ਸਕ੍ਰੀਨਸ਼ੋਟ ਵਿਚ ਲਿਖੇ ਕੁਝ ਸ਼ਬਦਾਂ ਨੂੰ ਟਵਿੱਟਰ ਸਰਚ ਵਿਚ ਟਾਈਪ ਕਰਕੇ ਸਰਚ ਕਰਨਾ ਸ਼ੁਰੂ ਕੀਤਾ। ਸਰਚ ਦੌਰਾਨ ਅਸੀਂ ਪ੍ਰਿਯੰਕਾ ਗਾਂਧੀ ਦੇ ਪੁਰਾਣੇ ਟਵੀਟ ਤੱਕ ਜਾ ਪੁੱਜੇ। 14 ਨਵੰਬਰ 2019 ਨੂੰ ਕੀਤੇ ਗਏ ਇਸ ਟਵੀਟ ਵਿਚ ਪ੍ਰਿਯੰਕਾ ਗਾਂਧੀ ਨੇ ਲਿਖਿਆ ਸੀ: ‘My favourite story about my great-grandfather is the one about when as PM, he returned from work at 3 am to find his bodyguard exhausted and asleep on his bed. He covered him with a blanket and slept on an adjacent chair.’
ਪੜਤਾਲ ਵਿਚ ਪਤਾ ਚਲਿਆ ਕਿ ਅਸਲੀ ਟਵੀਟ ਦੀ ਅਖੀਰਲੀ ਲਾਈਨ ਵਿਚੋਂ and ਦੇ ਬਾਅਦ ਛੇੜਛਾੜ ਕਰਕੇ ਉਸਦੇ ਵਿਚ ਗਲਤ ਕਮੈਂਟ ਜੋੜੇ ਗਏ ਹਨ। ਵਿਸ਼ਵਾਸ ਟੀਮ ਨੇ ਅਸਲੀ ਅਤੇ ਫਰਜੀ ਟਵੀਟ ਦੀ ਤੁਲਨਾ ਕੀਤੀ। ਸਾਫ ਸੀ ਕਿ ਵਾਇਰਲ ਟਵੀਟ ਫਰਜੀ ਹੈ।
ਵਾਇਰਲ ਪੋਸਟ ਨੂੰ ਲੈ ਕੇ ਵਿਸ਼ਵਾਸ ਟੀਮ ਨੇ ਕਾਂਗਰੇਸ ਦੇ ਰਾਸ਼ਟਰੀ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਗਾਂਧੀ-ਨਹਿਰੂ ਪਰਿਵਾਰ ਹਮੇਸ਼ਾ ਤੋਂ ਹੀ ਟ੍ਰੋਲ ਆਰਮੀ ਨੂੰ ਡਰਾਉਂਦਾ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਇਸ ਤਰ੍ਹਾਂ ਦੀ ਫਰਜੀ ਪੋਸਟ ਨੂੰ ਇਹ ਲੋਕ ਬਣਾਕੇ ਵਾਇਰਲ ਕਰਦੇ ਰਹਿੰਦੇ ਹਨ।
ਇਸ ਫਰਜੀ ਟਵੀਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ललित राजपाल ਨੇ ਆਪਣਾ ਇਹ ਅਕਾਊਂਟ ਨਵੰਬਰ 2010 ਵਿਚ ਬਣਾਇਆ ਸੀ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲੀ। ਪ੍ਰਿਯੰਕਾ ਗਾਂਧੀ ਦੇ ਇੱਕ ਪੁਰਾਣੇ ਟਵੀਟ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।