ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਵਾਇਰਲ ਨਿਊਜ਼ ਪੇਪਰ ਦੀ ਕਟਿੰਗ ਫਰਜ਼ੀ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਪੇਪਰ ਦੀ ਕਟਿੰਗ ਵਾਇਰਲ ਹੋ ਰਹੀ ਹੈ। ਨਿਊਜ਼ ਪੇਪਰ ਦੀ ਕਟਿੰਗ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਨਾਲ ਪੰਜਾਬ ਚੋਣਾਂ 2022 ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ CM ਚਿਹਰਾ ਐਲਾਨੇ ਗਏ ਭਗਵੰਤ ਮਾਨ ਨੂੰ ਲੈ ਕੇ ਕਥਿਤ ਬਿਆਨ ਵਾਇਰਲ ਹੋ ਰਿਹਾ ਹੈ। ਕਥਿਤ ਬਿਆਨ ਅਨੁਸਾਰ ਸੀ.ਐਮ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਹੈ ਕਿ ਭਗਵੰਤ ਮਾਨ ਕੋਲੋਂ ਮੁੱਖ ਮੰਤਰੀ ਬਣਨ ਦਾ ਢੁੱਕਵਾਂ ਤਜਰਬਾ ਨਹੀਂ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਦਾ ਦਾਅਵਾ ਫ਼ਰਜ਼ੀ ਸਾਬਿਤ ਹੋਇਆ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ” ਫੈਨ ਨਵਜੋਤ ਕੌਰ ਲੰਬੀ ਦੇ ” ਨੇ 18 ਜਨਵਰੀ ਨੂੰ ਇਹ ਨਿਊਜ਼ ਪੇਪਰ ਦੀ ਕਟਿੰਗ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ :ਨਾ ਨਾ ਅਸੀ ਨਹੀ ਕੇਜਰੀਵਾਲ ਈ ਕਹਿੰਦਾ 👇🏻👇🏻”
ਅਖ਼ਬਾਰ ਦੀ ਕਟਿੰਗ ਵਿੱਚ ਸੀ.ਐਮ ਅਰਵਿੰਦ ਕੇਜਰੀਵਾਲ ਦੀ ਫੋਟੋ ਨਾਲ ਲਿਖਿਆ ਹੈ ਕਿ :ਭਗਵੰਤ ਮਾਨ ਕੋਲੋਂ ਮੁੱਖ ਮੰਤਰੀ ਬਣਨ ਦਾ ਢੁੱਕਵਾਂ ਤਜਰਬਾ ਨਹੀਂ : ਕੇਜਰੀਵਾਲ ਕਿਹਾ, ਕਿ ਸਾਫ ਅਕਸ ਵਾਲਾ ਤੇ ਇਮਾਨਦਾਰ ਵਿਅਕਤੀ ਹੀ ਮੁੱਖ ਮੰਤਰੀ ਬਣਨ ਦੇ ਯੋਗ
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਨਿਊਜ਼ ਪੇਪਰ ਦੀ ਕਟਿੰਗ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਅਸੀਂ ਨਿਊਜ਼ ਸਰਚ ਤੋਂ ਕੀਤੀ। ਬਿਆਨ ਨਾਲ ਮਿਲਦੇ – ਜੁਲਦੇ ਕੀਵਰਡ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀਆ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਨਾਲ ਜੁੜੀ ਸਾਨੂੰ ਕੋਈ ਵੀ ਮੀਡਿਆ ਰਿਪੋਰਟ ਕਿਸੇ ਵੀ ਮੀਡਿਆ ਸੰਸਥਾਨ ਵਲੋਂ ਪ੍ਰਕਾਸ਼ਿਤ ਨਹੀਂ ਮਿਲੀ।
ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਵਾਇਰਲ ਨਿਊਜ਼ ਪੇਪਰ ਦੀ ਕਟਿੰਗ ਨੂੰ ਧਿਆਨ ਨਾਲ ਵੇਖਿਆ ,ਇਸ ਕਟਿੰਗ ਦੇ ਸਿਰਲੇਖ ਦੇ ਅੱਖਰਾਂ ਤੋਂ ਇਲਾਵਾ ਸਾਰੀ ਖਬਰ ਦੇ ਅੱਖਰ ਧੁੰਦਲੇ ਹਨ। ਦੁੱਜੀ ਗੱਲ ਇਸ ਪੇਪਰ ਦੀ ਕਟਿੰਗ ਵਿੱਚ ਕਿਸੇ ਵੀ ਨਿਊਜ਼ ਏਜੰਸੀ ਦਾ ਨਾਮ ਵੀ ਨਹੀਂ ਲਿਖਿਆ ਹੈ। ਜਿਸ ਤੋਂ ਸਾਨੂੰ ਇਸਦੇ ਫਰਜੀ ਹੋਣ ਦਾ ਸ਼ੱਕ ਹੁੰਦਾ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਨਿਊਜ਼ ਕਟਿੰਗ ਦੇ ਵਿੱਚ ਕਾਫੀ ਗ਼ਲਤੀਆਂ ਹਨ ਅਤੇ ਅੱਖਰਾਂ ਦੇ ਵਿੱਚ ਕਾਫੀ ਅੰਤਰ ਹੈ।
ਜਾਂਚ ਦੇ ਅਗਲੇ ਪੜਾਅ ਦੇ ਵਿੱਚ ਅਸੀਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਫੇਸਬੁੱਕ ਤੇ ਟਵਿੱਟਰ ਅਕਾਉਂਟ ਨੂੰ ਖੰਗਾਲਿਆ। ਹਾਲਾਂਕਿ ਇਸ ਦੌਰਾਨ ਵੀ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਿਆਨ ਨਹੀਂ ਮਿਲਿਆ।
ਇੱਕ ਵਾਰ ਪਹਿਲਾਂ ਵੀ ਇਹ ਨਿਊਜ਼ ਪੇਪਰ ਦੀ ਕਟਿੰਗ ਵਾਇਰਲ ਹੋਈ ਸੀ , ਜਿਸਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਸਾਡੀ ਪੁਰਾਣੀ ਪੜਤਾਲ ਨੂੰ ਇੱਥੇ ਪੜ੍ਹ ਸਕਦੇ ਹੋ।
ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਅਤੇ ਸਪੋਕਸਪਰਸਨ ਹਰਜੋਤ ਸਿੰਘ ਬੈਂਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਨਿਊਜ਼ ਪੇਪਰ ਕਟਿੰਗ ਫਰਜੀ ਹੈ ਅਤੇ ਐਡਿਟ ਕੀਤੀ ਹੋਈ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਪੰਜਾਬ ਬਿਉਰੋ ਚੀਫ ਇੰਦਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ । ਅਸੀਂ ਉਨ੍ਹਾਂ ਦੇ ਨਾਲ ਵਾਇਰਲ ਪੋਸਟ ਦੇ ਲਿੰਕ ਨੂੰ ਵਹਟਸਐੱਪ ਤੇ ਸ਼ੇਅਰ ਵੀ ਕੀਤਾ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫਰਜੀ ਹੈ। ਕੇਜਰੀਵਾਲ ਨੇ ਕਦੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਪੜਤਾਲ ਦੇ ਅੰਤਿਮ ਪੜਾਵ ਵਿੱਚ ਅਸੀਂ ਇਸ ਕਟਿੰਗ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ “ਫੈਨ ਨਵਜੋਤ ਕੌਰ ਲੰਬੀ ਦੇ” ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਇਸ ਪੇਜ ਨੂੰ 293,169 ਲੋਕ ਫੋਲੋ ਕਰਦੇ ਹਨ। 234,315 ਲੋਕ ਇਸਨੂੰ ਲਾਇਕ ਕਰਦੇ ਹੈ। ਇਸ ਪੇਜ ਨੂੰ 10,ਅਪ੍ਰੈਲ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਵਾਇਰਲ ਨਿਊਜ਼ ਪੇਪਰ ਦੀ ਕਟਿੰਗ ਫਰਜ਼ੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।