ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਡਾਕਟਰ ਦਲਜੀਤ ਚੀਮਾ ਨਾਲ ਜੁੜੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਡੈਲੀ ਪੋਸਟ ਪੰਜਾਬੀ ਦੀ ਅਸਲੀ ਪੋਸਟ ਨੂੰ ਐਡਿਟ ਕਰ ਵਾਇਰਲ ਪੋਸਟ ਤਿਆਰ ਕੀਤੀ ਗਈ ਹੈ। ਡਾਕਟਰ ਦਲਜੀਤ ਚੀਮਾ ਨੇ ਵੀ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪੰਜਾਬ ‘ਚ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਵਿੱਚਕਾਰ ਸੋਸ਼ਲ ਮੀਡੀਆ ਦੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਕਰਨਗੇ। ਪੋਸਟ ਵਿੱਚ ਦਲਜੀਤ ਚੀਮਾ ਅਤੇ ਗੁਰਮੀਤ ਰਾਮ ਰਹੀਮ ਦੀ ਫੋਟੋ ਲੱਗੀ ਹੋਈ ਹੈ। ਪੋਸਟ ਉੱਤੇ ਡੈਲੀ ਪੋਸਟ ਪੰਜਾਬੀ ਦਾ ਲੋਗੋ ਲੱਗਿਆ ਹੋਇਆ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਡੈਲੀ ਪੋਸਟ ਪੰਜਾਬ ਦੀ ਅਸਲੀ ਪੋਸਟ ਨੂੰ ਐਡਿਟ ਕਰ ਵਾਇਰਲ ਪੋਸਟ ਬਣਾਈ ਗਈ ਹੈ। ਅਸਲੀ ਪੋਸਟ ਵਿੱਚ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਬਾਰੇ ਲਿਖਿਆ ਹੋਇਆ ਹੈ। ਦਲਜੀਤ ਚੀਮਾ ਨੇ ਵੀ ਕਿਹਾ ਹੈ ਕਿ ਨਾ ਤਾਂ ਉਨ੍ਹਾਂ ਦੀ ਕੋਈ ਮੁਲਾਕਾਤ ਹੋਈ ਹੈ ਅਤੇ ਪੋਸਟ ਫਰਜੀ ਹੈ।
ਫੇਸਬੁੱਕ ਯੂਜ਼ਰ Aman Deep Singh ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ
ਸਤਿਗੁਰੂ ਜੀ ਤੋ ਅਸ਼ੀਰਵਾਦ ਲੈਣ ਲਈ ਕਰੇਗਾ ਮੁਲਾਕਾਤ
ਡਾ. ਦਲਜੀਤ ਚੀਮਾ ਦੀ ਅਗਵਾਈ ‘ਚ ਸ਼ਾਮ 4 ਵਜੇ ਹੋਵੇਗੀ ਮੁਲਾਕਾਤ।”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਅਜਿਹੀ ਹੀ ਇੱਕ ਹੋਰ ਪੋਸਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਹੈ ਕਿ, “ਸਤਿਗੁਰੂ ਰਾਮ ਰਹੀਮ ਜੀ ਦੇ ਜੇਲ ਚ ਹੋਣ ਕਾਰਨ ਸ਼ਰੋਮਣੀ ਅਕਾਲੀਦਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।”
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ, ਸਭਤੋਂ ਪਹਿਲਾਂ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਦਾਅਵੇ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਡੈਲੀ ਪੋਸਟ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਖੰਗਾਲਿਆ। ਸਾਨੂੰ ਅਸਲੀ ਪੋਸਟ 3 ਅਕਤੂਬਰ 2024 ਨੂੰ ਡੈਲੀ ਪੋਸਟ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਮਿਲੀ। ਇਸ ਵਿੱਚ ਲਿਖਿਆ ਹੋਇਆ ਹੈ, “ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ
ਅੱਜ ਰਾਜ ਚੋਣ ਕਮਿਸ਼ਨ ਨਾਲ ਕਰੇਗਾ ਮੁਲਾਕਾਤ
ਡਾ. ਦਲਜੀਤ ਚੀਮਾ ਦੀ ਅਗਵਾਈ ‘ਚ ਸ਼ਾਮ 4 ਵਜੇ ਹੋਵੇਗੀ ਮੁਲਾਕਾਤ।”
ਸਰਚ ਦੌਰਾਨ ਸਾਨੂੰ ਡਾ. ਦਲਜੀਤ ਚੀਮਾ ਦੇ ਵੇਰੀਆਫ਼ੀਡ ਫੇਸਬੁੱਕ ਪੇਜ ‘ਤੇ ਵੀ ਇੱਕ ਪੋਸਟ ਮਿਲੀ। 5 ਅਕਤੂਬਰ 2024 ਨੂੰ ਕੀਤੀ ਪੋਸਟ ਵਿੱਚ ਦਲਜੀਤ ਚੀਮਾ ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਪੋਸਟ ਨੂੰ ਫਰਜੀ ਦੱਸਿਆ ਹੈ। ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਕੁਝ ਸ਼ਰਾਰਤੀ ਅਨਸਰਾਂ ਵੱਲੋਂ ਝੂਠੀਆਂ ਤੇ ਜਾਅਲੀ ਫੋਟੋ ਬਣਾ ਕੇ ਸ਼ੋਸ਼ਲ ਮੀਡੀਆ ਵਿੱਚ ਪਾਈਆਂ ਜਾ ਰਹੀਆਂ ਹਨ। ਸੰਗਤ ਨੂੰ ਇਨ੍ਹਾਂ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।”
ਦੁੱਜੀ ਪੋਸਟ ਨਾਲ ਜੁੜੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਇਹ ਦਾਅਵਾ ਵੀ ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਗ਼ਲਤ ਪਾਇਆ ਗਿਆ ਹੈ।
ਅਸੀਂ ਵਾਇਰਲ ਦਾਅਵੇ ਦੀ ਪੁਸ਼ਟੀ ਕਰਨ ਲਈ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਚੀਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਜਿਹੀ ਕੋਈ ਮੁਲਾਕਾਤ ਨਹੀਂ ਹੋਈ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 18 ਹਜਾਰ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਡਾਕਟਰ ਦਲਜੀਤ ਚੀਮਾ ਨਾਲ ਜੁੜੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਡੈਲੀ ਪੋਸਟ ਪੰਜਾਬੀ ਦੀ ਅਸਲੀ ਪੋਸਟ ਨੂੰ ਐਡਿਟ ਕਰ ਵਾਇਰਲ ਪੋਸਟ ਤਿਆਰ ਕੀਤੀ ਗਈ ਹੈ। ਡਾਕਟਰ ਦਲਜੀਤ ਚੀਮਾ ਨੇ ਵੀ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।