Quick Fact Check: ਸੋਸ਼ਲ ਮੀਡੀਆ ‘ਤੇ ਨਵੇਂ ਸੰਵਿਧਾਨ ਨੂੰ ਲੈ ਕੇ ਇੱਕ ਵਾਰ ਫੇਰ ਫਰਜੀ ਪੋਸਟ ਵਾਇਰਲ

ਦੇਸ਼ ਦੇ ਨਵੇਂ ਸੰਵਿਧਾਨ ਦੇ ਨਾਂ ਤੋਂ ਵਾਇਰਲ ਹੋ ਰਹੀ ਪੋਸਟ ਫਰਜੀ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। RSS ਨੂੰ ਲੈ ਕੇ ਇੱਕ ਵਾਰ ਫੇਰ ਤੋਂ ਸੋਸ਼ਲ ਮੀਡੀਆ ‘ਤੇ ਫਰਜੀ ਪੋਸਟ ਵਾਇਰਲ ਹੋ ਰਹੀ ਹੈ। ਇਸਦੇ ਵਿਚ ਇੱਕ ਅਖਬਾਰ ਦੀ ਡਿਜ਼ਾਈਨ ਕਟਿੰਗ ਦਾ ਇਸਤੇਮਾਲ ਹੈ ਜਿਸਦੇ ਵਿਚ ਇੱਕ ਤਸਵੀਰ ਛਪੀ ਹੋਈ ਹੈ ਅਤੇ ਤਸਵੀਰ ਉੱਤੇ ਲਿਖਿਆ ਹੋਇਆ ਹੈ “ਨਵਾਂ ਭਾਰਤੀ ਸੰਵਿਧਾਨ”। ਇਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਹਨ ਭਾਗਵਤ ਨੇ ਭਾਰਤ ਦਾ ਨਵਾਂ ਸੰਵਿਧਾਨ ਲਿਖਿਆ ਹੈ ਜਿਸਦੇ ਵਿਚ ਦੇਸ਼ ਦਾ ਹੱਕ ਬ੍ਰਾਹਮਣਾਂ ਨੂੰ ਦਿੱਤਾ ਜਾਵੇਗਾ ਅਤੇ ਨੀਵੀਂ ਜਾਤ ਵਾਲਿਆਂ ਨੂੰ ਵੋਟਾਂ ਦਾ ਅਧਿਕਾਰ ਨਹੀਂ ਹੋਵੇਗਾ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਦੇਸ਼ ਵਿਚ ਕਿਸੇ ਵੀ ਨਵੇਂ ਸੰਵਿਧਾਨ ਦੇ ਲਾਗੂ ਹੋਣ ਦੀ ਖਬਰ ਝੂਠੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Gurdeep Singh Kali ਨੇ ਇਸ ਡਿਜ਼ਾਈਨ ਕਟਿੰਗ ਨੂੰ ਅਪਲੋਡ ਕੀਤਾ ਜਿਸਦੀ ਹੇਡਲਾਈਨ ਸੀ: “ਆਰ. ਐਸ. ਐਸ ਦੇ ਨਵੇਂ ਸੰਵਿਧਾਨ ਮੁਤਾਬਕ ਭਾਰਤ ਦਾ ਸਾਰਾ ਰਾਜ ਪ੍ਰਬੰਧ ਹੋਵੇਗਾ ਬ੍ਰਾਹਮਣਾਂ ਦੇ ਹੱਥ”

ਇੱਕ ਹੋਰ ਯੂਜ਼ਰ ਨੇ ਇਸ ਡਿਜ਼ਾਈਨ ਨੂੰ ਅਪਲੋਡ ਕਰਦੇ ਹੋਏ ਲਿਖਿਆ: “RSS ਵਾਲੇ India ਦਾ ਸੰਵਿਧਾਨ ਬਦਲ ਰਹੇ ਨੇ ਸਾਡੇ ਸਾਰੇ ਹੱਕ ਖੋਹ ਰਹੇ ਨੇ ਸਮਾਜ ਹਜੇ ਵੀ ਸੁੱਤਾ ਪਿਆ ਜੇ ਸੰਵਿਧਾਨ ਨੂੰ ਬਚਾਉਣਾ ਯੰਗ ਲਈ ਤਿਆਰ ਰਹੋ”

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪਹਿਲਾਂ ਵੀ ਜਾਂਚ ਕੀਤੀ ਸੀ। RSS ਦੇ ਦਿੱਲੀ ਪ੍ਰਾਂਤ ਦੇ ਬੁਲਾਰੇ ਰਾਜੀਵ ਤੁਲੀ ਨੇ Vishvas News ਨਾਲ ਗੱਲਬਾਤ ਵਿਚ ਕਿਹਾ ਕਿ ਸੰਘ ਇੱਕ ਸਮਾਜਿਕ ਅਤੇ ਸੰਸਕ੍ਰਿਤਕ ਸੰਗਠਨ ਹੈ। ਸੰਘ ਦੇ ਏਜੰਡੇ ਮੁਤਾਬਕ, ਨਵਾਂ ਸੰਵਿਧਾਨ ਲਿਖੇ ਜਾਣ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਨੂੰ ਗਲਤ ਪ੍ਰਚਾਰ ਦੱਸਦੇ ਹੋਏ ਉਨ੍ਹਾਂ ਨੇ ਕਿਹਾ, ‘ਇਹ ਸਰਾਸਰ ਝੂਠ ਹੈ। ਜਿਹੜਾ ਦੇਸ਼ ਦਾ ਸੰਵਿਧਾਨ ਹੈ, ਉਹ ਸਬਤੋਂ ਉੱਚਾ ਹੈ ਅਤੇ ਉਸਦਾ ਪਾਲਣ ਹੋਣਾ ਚਾਹੀਦਾ ਹੈ। RSS ਦੇ ਸਿਧਾਂਤ, ਦਰਸ਼ਨ ਅਤੇ ਭਾਰਤੀ ਸੰਵਿਧਾਨ ਦੇ ਵਿਚਕਾਰ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਹੈ।

ਖਬਰ ਨੂੰ ਵਿਸਤਾਰ ਨਾਲ ਪੜ੍ਹਨ ਲਈ ਹੇਠਾਂ ਕਲਿਕ ਕਰੋ।

ਇਸ ਕਲਿਪ ਨੂੰ ਸ਼ੇਅਰ ਕਰਨ ਵਾਲਾ ਯੂਜ਼ਰ ਇੱਕ ਸੋਸ਼ਲ ਵਰਕਰ ਹੈ ਅਤੇ ਲੁਧਿਆਣਾ ਵਿਚ ਰਹਿੰਦਾ ਹੈ। ਇਸ ਯੂਜ਼ਰ ਦੇ ਅਕਾਊਂਟ ਨੂੰ 925 ਲੋਕ ਫਾਲੋ ਕਰਦੇ ਹਨ।

ਨਤੀਜਾ: ਦੇਸ਼ ਦੇ ਨਵੇਂ ਸੰਵਿਧਾਨ ਦੇ ਨਾਂ ਤੋਂ ਵਾਇਰਲ ਹੋ ਰਹੀ ਪੋਸਟ ਫਰਜੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts