ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਇਹ ਤਸਵੀਰ 2014 ਤੋਂ ਹੀ ਇੰਟਰਨੈੱਟ ‘ਤੇ ਮੌਜੂਦ ਹੈ ਅਤੇ ਇਸ ਤਸਵੀਰ ਦਾ ਬਿਹਾਰ ਵਿਚ ਲਾਗੂ ਹੋਈ ਸ਼ਰਾਬਬੰਦੀ ਨਾਲ ਕੋਈ ਸਬੰਧ ਨਹੀਂ ਹੈ।
ਨਵੀਂ ਦਿੱਲੀ (Vishvas News). ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਪੰਜ ਵਿਅਕਤੀਆਂ ਨੂੰ ਆਪਣੇ ਸ਼ਰੀਰ ‘ਤੇ ਕੁਝ ਬੋਤਲਾਂ ਨੂੰ ਚਿਪਕਾਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਬਿਹਾਰ ਦੀ ਹੈ। ਯੂਜ਼ਰ ਇਸਨੂੰ ਬਿਹਾਰ ਵਿਚ ਲਾਗੂ ਸ਼ਰਾਬਬੰਦੀ ਨਾਲ ਜੋੜਕੇ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਇਹ ਤਸਵੀਰ 2014 ਤੋਂ ਹੀ ਇੰਟਰਨੈੱਟ ‘ਤੇ ਮੌਜੂਦ ਹੈ ਅਤੇ ਇਸ ਤਸਵੀਰ ਦਾ ਬਿਹਾਰ ਵਿਚ ਲਾਗੂ ਹੋਈ ਸ਼ਰਾਬਬੰਦੀ ਨਾਲ ਕੋਈ ਸਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ “Gurpreet Singh BSP” ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “ਇਹ ਟਾਈਮ ਬੰਬ ਵਾਲੇ ਅੱਤਵਾਦੀ ਨਹੀਂ ਬਲਕਿ ਨੀਤੀਸ਼ ਕੁਮਾਰ ਦੇ ਰਾਜ ਵਿਚ ਹੋਮ ਡਿਲੀਵਰੀ ਰਾਹੀਂ ਘਰ-ਘਰ ਸ਼ਰਾਬ ਸੇਵਾ ਦੇਣ ਵਾਲੇ ਆਤਮਨਿਰਭਰ ਲੋਕ ਹਨ“
ਇਸ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਪੋਸਟ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ। ਟਾਈਮਲਾਈਨ ਟੂਲ ਦੇ ਜਰੀਏ ਸਾਨੂੰ ਸਬਤੋਂ ਪੁਰਾਣੀ ਤਸਵੀਰ 26 ਸਤੰਬਰ 2014 ਦੀ ਮਿਲੀ। ਤਸਵੀਰ ਨੂੰ That Gaon Guy ਨਾਂ ਦੇ ਇੱਕ ਟਵਿੱਟਰ ਹੈਂਡਲ ਦੁਆਰਾ ਟਵੀਟ ਕੀਤੀ ਗਈ ਸੀ। ਇਸਦੇ ਨਾਲ ਅੰਗਰੇਜ਼ੀ ਵਿਚ How not to smuggle alcohol from Goa ਲਿਖਿਆ ਸੀ।
ਇਸਦੇ ਬਾਅਦ ਅਸੀਂ ਇਹ ਜਾਣਨਾ ਸੀ ਕਿ ਸਤੰਬਰ 2014 ਵਿਚ ਬਿਹਾਰ ਦੇ ਮੁੱਖਮੰਤਰੀ ਕੌਣ ਸਨ। www.elections.in ਸਾਈਟ ਦੇ ਜਰੀਏ ਸਾਨੂੰ ਪਤਾ ਚਲਿਆ ਕਿ 20 ਮਈ 2014 ਤੋਂ ਲੈ ਕੇ 22 ਫਰਵਰੀ 2015 ਤਕ ਪ੍ਰਦੇਸ਼ ਦੇ ਮੁੱਖਮੰਤਰੀ ਜੀਤਨ ਰਾਮ ਮਾਂਝੀ ਸਨ। ਵਾਇਰਲ ਹੋ ਰਹੀ ਸਬਤੋਂ ਪੁਰਾਣੀ ਤਸਵੀਰ ਵੀ ਇਸੇ ਸਮੇਂ ਦੀ ਹੈ। ਉਸ ਸਮੇਂ ਤਕ ਬਿਹਾਰ ਵਿਚ ਸ਼ਰਾਬਬੰਦੀ ਵਰਗੀ ਕੋਈ ਗੱਲ ਨਹੀਂ ਸੀ।
ਹੁਣ ਅਸੀਂ ਇਹ ਜਾਣਨਾ ਸੀ ਕਿ ਬਿਹਾਰ ਵਿਚ ਸ਼ਰਾਬਬੰਦੀ ਕਦੋਂ ਲਾਗੂ ਹੋਈ ਸੀ। ਮੀਡੀਆ ਰਿਪੋਰਟ ਮੁਤਾਬਕ, ਬਿਹਾਰ ਨੇ 5 ਅਪ੍ਰੈਲ 2016 ਤੋਂ ਪੂਰੇ ਪ੍ਰਦੇਸ਼ ਵਿਚ ਸ਼ਰਾਬਬੰਦੀ ਕਾਨੂੰਨ ਲਾਗੂ ਕਰ ਦਿੱਤਾ ਸੀ। ਜਾਗਰਣ ਡਾਟ ਕਾਮ ਵਿਚ ਪ੍ਰਕਾਸ਼ਿਤ ਖਬਰ ਨੂੰ ਇਥੇ ਪੜ੍ਹਿਆ ਜਾ ਸਕਦਾ ਹੈ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਪਹੁੰਚ ਕੀਤੀ। ਜਾਗਰਣ ਡਾਟ ਕਾਮ ਦੇ ਪ੍ਰਭਾਰੀ ਅਮਿਤ ਆਲੋਕ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਦਾ ਸ਼ਰਾਬਬੰਦੀ ਨਾਲ ਕੋਈ ਸਬੰਧ ਨਹੀਂ ਹੈ। ਇਹ ਤਸਵੀਰ ਬਿਹਾਰ ਦੀ ਹੈ ਵੀ ਨਹੀਂ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Gurpreet Singh Bsp ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਪੋਸਟ ਫਰਜੀ ਸਾਬਿਤ ਹੋਈ। ਇਹ ਤਸਵੀਰ 2014 ਤੋਂ ਹੀ ਇੰਟਰਨੈੱਟ ‘ਤੇ ਮੌਜੂਦ ਹੈ ਅਤੇ ਇਸ ਤਸਵੀਰ ਦਾ ਬਿਹਾਰ ਵਿਚ ਲਾਗੂ ਹੋਈ ਸ਼ਰਾਬਬੰਦੀ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।