Fact Check: RSS ਪ੍ਰਮੁੱਖ ਮੋਹਨ ਭਾਗਵਤ ਨਾਲ ਸਨੀ ਦਿਓਲ ਦੀ ਤਸਵੀਰ ਸਹੀ ਨਹੀਂ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿਚ ਇਕ ਤਸਵੀਰ ਹੈ, ਜਿਸ ਅੰਦਰ ਰਾਸ਼ਟ੍ਰੀ ਸਵਯੰਸੇਵਕ ਸੰਘ (ਆਰ ਐਸ ਐਸ) ਪ੍ਰਮੁੱਖ ਮੋਹਨ ਭਾਗਵਤ ਨਾਲ ਅਭਿਨੇਤਾ ਸਨੀ ਦਿਓਲ ਨਜ਼ਰ ਆ ਰਹੇ ਹਨ। ਫੋਟੋ ਨਾਲ ਪੰਜਾਬੀ ਵਿਚ ਲਿਖਿਆ ਹੈ, ‘ਪਰ ਫ਼ਿਕਰ ਨਾ ਕਰੋ ਗੁਰਦਾਸਪੁਰੀਏ ਛੇਤੀ ਹੀ ਲਾਹ ਦੇਣਗੇ’। ਸਾਡੀ ਪੜਤਾਲ ਵਿਚ ਇਹ ਤਸਵੀਰ ਗਲਤ ਸਾਬਤ ਹੁੰਦੀ ਹੈ। ਇਸ ਤਸਵੀਰ ਨਾਲ ਛੇੜ-ਛਾੜ ਕਿੱਤੀ ਗਈ ਹੈ। ਅਸਲ ਤਸਵੀਰ ਵਿਚ ਮੋਹਨ ਭਾਗਵਤ ਨਾਲ ਸਨੀ ਦਿਓਲ ਨਹੀਂ ਸਗੋਂ ਸੰਘ ਦਾ ਹੀ ਕੋਈ ਕਾਰਜਕਰਤਾ ਹੈ।

ਪੜਤਾਲ

ਅਸੀਂ ਰੀਵਰਸ ਇਮੇਜ ਨਾਲ ਇਸਦੀ ਪੜਤਾਲ ਦੀ ਸ਼ੁਰੂਆਤ ਕੀਤੀ। ਜਾਂਚ ਦੌਰਾਨ ਸਾਂਨੂੰ ”ਦ ਕਵਿਟ” ਦੀ 29 ਅਗਸਤ 2016 ਨੂੰ ਫਾਈਲ ਕਿੱਤੀ ਇਕ ਸਟੋਰੀ ਮਿਲੀ, ਜਿਸ ਵਿਚ ਇਸ ਤਸਵੀਰ ਦਾ ਇਸਤੇਮਾਲ ਕਿੱਤਾ ਗਿਆ ਸੀ। ਕਵਿਟ ਦੁਆਰਾ ਫਾਈਲ ਕਿੱਤੀ ਗਈ ਸਟੋਰੀ ਉਸ ਸਮੇਂ ਦੀ ਹੈ ਜੱਦ ਆਰ ਐਸ ਐਸ ਨੇ ਆਪਣੇ ਟ੍ਰੇਡਮਾਰ੍ਕ ਖਾਕੀ ਸ਼ਾਰਟਸ ਨੂੰ ਹਟਾ ਕੇ ਲੰਬਾਈ ਵਾਲੀ ਟ੍ਰਾਊਜ਼ਰਸ ਅਪਣਾਈ ਸੀ। ਅਸੀਂ ਫੋਟੋ ਵਿਚ ਸੰਘ ਪ੍ਰਮੁੱਖ ਦੇ ਨਾਲ ਖੜੇ ਵੇਅਕਤੀ ਦੇ ਬਾਰੇ ਵਿਚ ਪਤਾ ਲਗਾਉਣ ਦੀ ਕੋਸ਼ਿਸ਼ ਕਿੱਤੀ। ਕਾਫੀ ਪੜਤਾਲ ਕਰਨ ਤੋਂ ਬਾਅਦ ਸਾਨੂੰ ਹੀ ਪਤਾ ਲੱਗਿਆ ਕਿ ਇਹ ਆਰ ਐਸ ਐਸ ਦੇ ਇਕ ਕਾਰਜਕਰਤਾ ਦੀ ਤਸਵੀਰ ਹੈ।

ਤੁਹਾਨੂੰ ਦੱਸ ਦਈਏ ਕਿ 23 ਅਪ੍ਰੈਲ 2019 ਨੂੰ ਸਨੀ ਦਿਓਲ ਬੀਜੇਪੀ ਵਿਚ ਸ਼ਾਮਲ ਹੋਏ ਹਨ ਅਤੇ ਪਾਰਟੀ ਨੇ ਓਹਨਾ ਨੂੰ ਗੁਰਦਾਸਪੁਰ ਲੋਕਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਸਾਡੀ ਪੜਤਾਲ ਵਿਚ ਕੀਤੇ ਵੀ ਇਹ ਸਾਹਮਣੇ ਨਹੀਂ ਆਇਆ ਕਿ ਸਨੀ ਦਿਓਲ ਆਰ ਐਸ ਐਸ ਨਾਲ ਕਿਸੇ ਵੀ ਤਰੀਕੇ ਨਾਲ ਸੰਭੰਧਤ ਹਨ। ਇਸ ਤਸਵੀਰ ਨੂੰ Politics ਰਾਜਨੀਤੀ Fan Club ਨਾਮ ਦੇ ਫੇਸਬੁੱਕ (Facebook) ਪੇਜ ਦੁਆਰਾ ਸ਼ੇਅਰ ਕਿੱਤਾ ਗਿਆ ਸੀ, ਜਿਸਦੇ 62,017 ਫਾਲੋਅਰਸ ਹਨ।

ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਵਿਚ ਆਰ ਐਸ ਐਸ ਪ੍ਰਮੁੱਖ ਮੋਹਨ ਭਾਗਵਤ ਨਾਲ ਸਨੀ ਦਿਓਲ ਨਹੀਂ ਹਨ, ਸਗੋਂ ਸੰਘ ਦਾ ਹੀ ਕੋਈ ਕਾਰਜਕਰਤਾ ਹੈ।

ਪੂਰਾ ਸੱਚ ਜਾਣੋ…

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts