ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਦਿੱਲੀ ਸਰਕਾਰ ਦੇ ਨਾਂ ‘ਤੇ ਜਿਹੜੇ ਆਰਡਰ ਦੀ ਗੱਲ ਕੀਤੀ ਜਾ ਰਹੀ ਹੈ ਉਹ ਮਨੋਂ ਬਣਾਇਆ ਹੋਇਆ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਦੇ ਇੱਕ ਆਰਡਰ ਮੁਤਾਬਕ, ਮੁਸਲਮਾਨ ਵਿਕ੍ਰੇਤਾਵਾਂ ਤੋਂ ਫਲ-ਸਬਜ਼ੀ ਨਾਂ ਖਰੀਦਣ ਵਾਲਿਆਂ ਖਿਲਾਫ ਮੁਕਦਮਾ ਦਰਜ ਕੀਤਾ ਜਾਵੇਗਾ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਦਿੱਲੀ ਸਰਕਾਰ ਦੇ ਨਾਂ ‘ਤੇ ਜਿਹੜੇ ਆਰਡਰ ਦੀ ਗੱਲ ਕੀਤੀ ਜਾ ਰਹੀ ਹੈ ਉਹ ਮਨੋਂ ਬਣਾਇਆ ਹੋਇਆ ਹੈ।
ਫੇਸਬੁੱਕ ਯੂਜ਼ਰ ‘Vikas Singh’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ये हम सबका का मौलिक अधिकार किससे क्या लेना क्या नही लेना इसमे किसी सरकार का कोई आदेश लागू नही होता है। सभी हिंदू समाज अपना काम करते रहें। किसी के भड़काने में न आएं। आपका जो दिल बोले वहीं आप करें।”
ਅਜਿਹਾ ਕੋਈ ਆਦੇਸ਼ ਆਪਣੇ ਆਪ ਵਿਚ ਵੱਡੀ ਖਬਰ ਬਣਦਾ ਹੈ, ਪਰ ਨਿਊਜ਼ ਸਰਚ ਵਿਚ ਸਾਨੂੰ ਅਜਿਹੇ ਕਿਸੇ ਆਦੇਸ਼ ਦੇ ਬਾਰੇ ਵਿਚ ਜਾਣਕਾਰੀ ਨਹੀਂ ਮਿਲੀ। ਨਿਊਜ਼ ਸਰਚ ਵਿਚ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਬੰਧਿਤ ਤਾਜ਼ਾ ਖਬਰ ਲੋਕਡਾਊਨ ਵਿਚ ਸਖਤੀ ਬਰਤਣ ਨੂੰ ਲੈ ਕੇ ਸੀ।
ਖਬਰ ਅਨੁਸਾਰ, ‘ਦਿੱਲੀ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਗਲੇ 20 ਅਪ੍ਰੈਲ ਤੋਂ ਦਫ਼ਤਰ ਪ੍ਰਬੰਧਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਜਿਸ ਤਰ੍ਹਾਂ ਸਿਸਟਮ ਹੁਣ ਤੱਕ ਤਾਲਾਬੰਦੀ ਵਿੱਚ ਰਿਹਾ ਹੈ, ਇਸ ਤਰੀਕੇ ਨਾਲ ਇਹ ਜਾਰੀ ਰਹੇਗਾ। ਦਫਤਰ ਖੋਲ੍ਹਣ ਦਾ ਪ੍ਰਬੰਧ ਨਹੀਂ ਅਪਣਾਇਆ ਜਾਵੇਗਾ।
ਆਮ ਆਦਮੀ ਪਾਰਟੀ (AAP) ਦੇ ਅਧਿਕਾਰਕ ਹੈਂਡਲ ‘ਤੇ ਫਲਾਂ ਅਤੇ ਸਬਜ਼ੀਆਂ ਦੀ ਵਿਕਰੀ ਨਾਲ ਸਬੰਧਤ ਇੱਕ ਟਵੀਟ ਪਾਇਆ ਗਿਆ। ਇਸ ਦੇ ਅਨੁਸਾਰ, ‘ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਆਜ਼ਾਦਪੁਰ ਮੰਡੀ ਨੂੰ 24*7 ਖੁੱਲੇ ਰੱਖਣ ਦਾ ਫੈਸਲਾ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਇਸਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡਿਆ ਹੈਡ ਅੰਕਿਤ ਲਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੋਸਟ ਨੂੰ ਫਰਜੀ ਦੱਸਦੇ ਹੋਏ ਕਿਹਾ, ‘ਇਹ ਫਰਜੀ ਖ਼ਬਰ ਹੈ, ਜਿਸਨੂੰ ਰਾਸ਼ਟਰੀਏ ਸੰਕਟ ਦੇ ਸਮੇਂ ਵਿਚ ਸਮਾਜ ਨੂੰ ਸੰਪ੍ਰਦਾਇਕ ਆਧਾਰ ‘ਤੇ ਵੰਡਣ ਦੇ ਮੱਕਸਦ ਨਾਲ ਫੈਲਾਇਆ ਜਾ ਰਿਹਾ ਹੈ।
ਕੁਝ ਦਿਨਾਂ ਪਹਿਲਾਂ ਇੱਕ ਅਜਿਹੀ ਪੋਸਟ ਦਿੱਲੀ ਸਰਕਾਰ ਬਾਰੇ ਫਰਜੀ ਦਾਅਵੇ ਨਾਲ ਵਾਇਰਲ ਹੋਈ ਸੀ, ਜਿਸਦੀ ਪੜਤਾਲ ਵਿਸ਼ਵਾਸ ਨਿਊਜ਼ ਨੇ ਕੀਤੀ ਸੀ।
ਤਕਰੀਬਨ 150 ਲੋਕ ਫੇਸਬੁੱਕ ਯੂਜ਼ਰ ਨੂੰ ਫਾਲੋ ਕਰਦੇ ਹਨ ਜਿਸਨੇ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ। ਪ੍ਰੋਫਾਈਲ ਵਿਚ ਦਿੱਤੀ ਜਾਣਕਾਰੀ ਅਨੁਸਾਰ ਯੂਜ਼ਰ ਨੇ ਆਪਣੇ ਆਪ ਨੂੰ ਇਲਾਹਾਬਾਦ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਦਿੱਲੀ ਸਰਕਾਰ ਦੇ ਨਾਂ ‘ਤੇ ਜਿਹੜੇ ਆਰਡਰ ਦੀ ਗੱਲ ਕੀਤੀ ਜਾ ਰਹੀ ਹੈ ਉਹ ਮਨੋਂ ਬਣਾਇਆ ਹੋਇਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।