X
X

Fact Check : ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਵਿੰਦਰ ਸਿੰਘ ਬੀਹਲਾ ਦੇ ਨਾਮ ਤੇ ਵਾਇਰਲ ਹੋਇਆ ਇਹ ਬਿਆਨ ਹੈ ਫਰਜ਼ੀ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲਿਆ। ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦਵਿੰਦਰ ਸਿੰਘ ਸਿੱਧੂ ਬੀਹਲਾ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ।

  • By: Jyoti Kumari
  • Published: Aug 12, 2021 at 05:26 PM
  • Updated: Aug 12, 2021 at 05:39 PM

ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਗੁੰਮਰਾਹਕੁੰਨ ਅਤੇ ਫਰਜ਼ੀ ਪੋਸਟਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਕ੍ਰਮ ਵਿੱਚ ਸੋਸ਼ਲ ਮੀਡਿਆ ਤੇ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਵਿੰਦਰ ਸਿੰਘ ਬੀਹਲਾ ਦੇ ਨਾਮ ਤੇ ਇੱਕ ਅਖਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ। ਵਾਇਰਲ ਕਟਿੰਗ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਦੀ ਵਾਪਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਚ ਨਵਾਂ ਜੋਸ਼ ਭਰਨ ਦਾ ਕੰਮ ਕਰੇਗੀ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਪਾਇਆ ਗਿਆ। ਦਵਿੰਦਰ ਸਿੰਘ ਬੀਹਲਾ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ “ਝੂਠਾ ਸੇਠ” ਨੇ ਇਸ ਅਖਬਾਰ ਦੀ ਕਟਿੰਗ ਨੂੰ ਸ਼ੇਅਰ ਕੀਤਾ ਹੈ: ਇਸ ਅਖਬਾਰ ਦੀ ਕਟਿੰਗ ਵਿੱਚ ਦਵਿੰਦਰ ਸਿੰਘ ਬੀਹਲਾ ਦੀ ਫੋਟੋ ਲੱਗੀ ਹੋਈ ਹੈ। ਫੋਟੋ ਨਾਲ ਲਿਖਿਆ ਹੈ ਕੀ “ਸੁੱਚਾ ਸਿੰਘ ਲੰਗਾਹ ਦੀ ਵਾਪਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਚ ਨਵਾਂ ਜੋਸ਼ ਭਰਨ ਦਾ ਦਾ ਕੰਮ ਕਰੇਗੀ। ਇਸ ਵਿੱਚ ਲਿਖਿਆ ਹੈ ਕਿ ਬੀਹਲਾ ਨੇ ਸੁਖਬੀਰ ਬਾਦਲ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਆਉਣ ਵਾਲਿਆਂ ਚੌਣਾਂ ਵਿੱਚ ਬਰਨਾਲੇ ਦੀਆਂ ਤਿੰਨਾਂ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਵਿੱਚ ਦਿਨ ਰਾਤ ਇੱਕ ਕਰ ਦੇਣਗੇ , ਅੱਗੇ ਲਿਖਿਆ ਹੋਇਆ ਹੈ ਕਿ ਸਰਕਾਰ ਨੂੰ ਪੁਰਾਣੇ ਲੀਡਰ ਨੂੰ ਪਾਰਟੀ ਵਿੱਚ ਵਾਪਿਸ ਲਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।”

ਇਸ ਪੋਸਟ ਦਾ ਆਰਕਾਇਵਡ ਲਿੰਕ ਇੱਥੇ ਵੇਖੋ।

ਪੜਤਾਲ

ਦਵਿੰਦਰ ਸਿੰਘ ਸਿੱਧੂ ਬੀਹਲਾ ਪਿਛਲੇ ਸਾਲ ਹੀ ਪੰਜਾਬ ਏਕਤਾ ਪਾਰਟੀ ਨੂੰ ਛੱਡ ਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸੀ। ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਸਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਵਾਇਰਲ ਅਖਬਾਰ ਦੀ ਕਟਿੰਗ ਵਿੱਚ ਕਿਸੇ ਵੀ ਨਿਊਜ਼ ਏਜੇਂਸੀ ਦਾ ਨਾਮ ਨਹੀਂ ਹੈ, ਇੱਥੋਂ ਹੀ ਸਾਨੂੰ ਇਸ ਪੋਸਟ ਤੇ ਸ਼ੱਕ ਹੋਇਆ।

ਇਸ ਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਲਈ ਸਭ ਤੋਂ ਪਹਿਲਾਂ ਗੂਗਲ ਤੇ ਕੁਝ ਕੀਵਰਡ ਦੀ ਵਰਤੋਂ ਕਰਦਿਆਂ ਇਸ ਨਾਲ ਜੁੜੀ ਖਬਰ ਨੂੰ ਖੰਗਾਲਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਖ਼ਬਰ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ। ਦੱਸ ਦਈਏ ਕਿ ਜੇਕਰ ਅਜਿਹਾ ਕੋਈ ਬਿਆਨ ਦਵਿੰਦਰ ਸਿੰਘ ਸਿੱਧੂ ਬੀਹਲਾ ਵੱਲੋਂ ਦਿੱਤਾ ਗਿਆ ਹੁੰਦਾ ਤਾਂ ਉਹ ਸੁਰਖੀਆਂ ਵਿੱਚ ਜ਼ਰੂਰ ਆਉਣਾ ਸੀ ਪਰ ਇਸ ਬਿਆਨ ਨੂੰ ਲੈ ਕੇ ਸਾਨੂੰ ਕੋਈ ਖਬਰ ਨਹੀਂ ਮਿਲੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਿੱਧਾ ਹੀ ਦਵਿੰਦਰ ਸਿੰਘ ਸਿੱਧੂ ਬੀਹਲਾ ਦੇ ਅਧਿਕਾਰਿਤ ਸੋਸ਼ਲ ਮੀਡਿਆ ਅਕਾਊਂਟ ਵੱਲ ਰੁੱਖ ਕੀਤਾ। ਅਸੀਂ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਸਿੱਧੂ ਬੀਹਲਾ ਦੇ ਫੇਸਬੁੱਕ ਅਕਾਊਂਟ ਨੂੰ ਖੰਗਾਲਾ, ਉੱਥੇ ਸਾਨੂੰ ਇਸ ਪੋਸਟ ਨਾਲ ਜੁੜੀ ਬਹੁਤ ਸਾਰੀ ਜਾਣਕਾਰੀ ਮਿਲੀ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਫਰਜ਼ੀ ਦੱਸਿਆ। 12 ਜੁਲਾਈ 2020 ਨੂੰ ਇਸ ਪੋਸਟ ਰਾਹੀਂ ਉਨ੍ਹਾਂ ਨੇ ਲਿਖਿਆ
***FAKE NEWS***ਆਪ ਦੀ ਘਿਨਾਉਣੀ ਹਰਕਤ***
This is the reason people are leaving AAP. Their Social Media has stooped to all levels which made AAP sink in a Big Sinkhole. They make these type of newspaper look alike news via app and spread it. “ਆਪ” ਦਾ ਸ਼ੋਸ਼ਲ ਮੀਡੀਆ ਅਜਿਹੀਆਂ ਫੇਕ ਖ਼ਬਰਾਂ ਬਣਾਉਣ ਅਤੇ ਫੈਲਾਉਣ ਵਿੱਚ ਮਸ਼ਹੂਰ ਹੈ। ਇਹ ਖਬਰ ਨੂੰ ਬਿਲਕੁਲ ਅਖਬਾਰ ਵਾਲੀ ਰੰਗਤ ਦੇ ਦਿੰਦੇ ਹਨ। ਇਹੀ ਕਾਰਣ ਹੈ ਕਿ ਅੱਜ “ਆਪ” ਕੋਲ ਇੱਕ ਐਮ.ਪੀ ਸੀਟ ਹੈ ਅਤੇ 12 ਸੀਟਾ ਉੱਤੇ ਜ਼ਮਾਨਤ ਜ਼ਬਤ ਹੋਈ ਅਤੇ ਪਾਰਟੀ “ਇੱਕ ਸੀ ਨਕਲੀ ਇਨਕਲਾਬ ਦੀ ਆਮ ਪਾਰਟੀ” ਦੇ ਤਗਮੇ ਨਾਲ ਡੁੱਬ ਗਈ ਹੈ।

ਵੱਧ ਸਰਚ ਕਰਨ ਤੇ ਸਾਨੂੰ ਦਵਿੰਦਰ ਸਿੰਘ ਬੀਹਲਾ ਦਾ ਇੱਕ ਵੀਡੀਓ ਮਿਲਾ। 13 ਜੁਲਾਈ 2020 ਦੇ ਇਸ ਵੀਡੀਓ ਵਿੱਚ ਉਨ੍ਹਾਂ ਨੇ ਇਸ ਪੋਸਟ ਨੂੰ ਫਰਜ਼ੀ ਦੱਸਦਿਆਂ ਆਪ ਇਸ ਗੱਲ ਦਾ ਖੰਡਨ ਕੀਤਾ ਹੈ। ਫੇਸਬੁੱਕ ਤੇ ਅਪਲੋਡ ਵੀਡੀਓ ਵਿੱਚ ਬੀਹਲਾ ਨੇ ਲਿਖਿਆ ਸੀ “ਆਮ ਆਦਮੀ ਪਾਰਟੀ ਦੇ ਨਕਲੀ ਇੰਨਕਲਾਬੀਆ ਦਾ ਸੱਚ! – ਦਵਿੰਦਰ ਸਿੰਘ ਬੀਹਲਾ। 🙏।” ਪੂਰੀ ਵੀਡੀਓ ਹੇਂਠਾ ਵੇਖੋ।

https://www.facebook.com/watch/?v=2904518436324082

ਹੁਣ ਅਸੀਂ ਇਸ ਵਾਇਰਲ ਅਖਬਾਰ ਦੀ ਕਟਿੰਗ ਨੂੰ ਧਿਆਨ ਨਾਲ ਵੇਖਿਆ। ਇਸ ਵਾਇਰਲ ਅਖਬਾਰ ਦੀ ਕਟਿੰਗ ਵਿੱਚ ਸਾਨੂੰ ਬਹੁਤ ਸਾਰੀਆਂ ਗਲਤੀਆਂ ਦੇਖਣ ਨੂੰ ਮਿਲੀਆਂ ਜਿਹੜੀ ਕਿਸੇ ਵੀ ਵੱਡੇ ਮੀਡਿਆ ਸੰਸਥਾਨ ਵੱਲੋਂ ਨਹੀਂ ਕੀਤੀਆ ਜਾਂਦੀਆ ਹਨ। ਹੇਠਾਂ ਤੁਸੀਂ ਅਖਬਾਰ ਦੀ ਕਟਿੰਗ ਵਿੱਚ ਗ਼ਲਤੀਆਂ ਨੂੰ ਦੇਖ ਸਕਦੇ ਹੋ।

ਪੜਤਾਲ ਦੇ ਅੰਤ ਵਿੱਚ ਅਸੀਂ ਮਾਮਲੇ ਦੀ ਪੁਸ਼ਟੀ ਲਈ ਦਵਿੰਦਰ ਸਿੰਘ ਬੀਹਲਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕੀ ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ ਅਤੇ ਇਹ ਪੋਸਟ ਫਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡਿਆ ਦੀ ਦੁਰਵਰਤੋਂ ਕਰਦਿਆਂ ਇਹ ਖ਼ਬਰ ਬਣਾਈ ਗਈ ਹੈ। ਇਸ ਖਬਰ ਵਿੱਚ ਕੋਈ ਸੱਚਾਈ ਨਹੀਂ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਕੀ ਯੂਜ਼ਰ ਦੇ ਫੇਸਬੁੱਕ ਤੇ 2,457 ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਨਿਕਲਿਆ। ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦਵਿੰਦਰ ਸਿੰਘ ਸਿੱਧੂ ਬੀਹਲਾ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ।

  • Claim Review : ਸੁੱਚਾ ਸਿੰਘ ਲੰਗਾਹ ਦੀ ਵਾਪਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਚ ਨਵਾਂ ਜੋਸ਼ ਭਰਨ ਦਾ ਦਾ ਕੰਮ ਕਰੇਗੀ - ਬੀਹਲਾ
  • Claimed By : ਫੇਸਬੁੱਕ ਯੂਜ਼ਰ “ਝੂਠਾ ਸੇਠ”
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later